ਚੰਡੀਗੜ੍ਹ: ਹਿੰਦੀ ਸਿਨੇਮਾ ਦੀਆਂ ਹਾਲੀਆਂ ਆਪਾਰ ਕਾਮਯਾਬੀ ਅਤੇ ਸਲਾਹੁਤਾ ਹਾਸਿਲ ਕਰਨ ਵਾਲੀਆਂ ਫਿਲਮਾਂ ਵਿਚ ਸ਼ੁਮਾਰ ਰਹੀ ਵਿੱਕੀ ਕੌਸ਼ਲ ਦੀ ਹਾਲੀਆਂ ਚਰਚਿਤ ਫਿਲਮ ‘ਸਰਦਾਰ ਊਧਮ’ ਨੇ ਪੰਜ ਰਾਸ਼ਟਰੀ ਪੁਰਸਕਾਰ ਲਈ ਲੀਡ ਹਾਸਿਲ ਕਰਨ ਦਾ ਮਾਣ ਹਾਸਿਲ ਕੀਤਾ ਹੈ, ਜੋ ਵੱਖ-ਵੱਖ ਸਿਨੇਮਾਂ ਸ਼੍ਰੇਣੀਆਂ ਅਧੀਨ ਇਸ ਫਿਲਮ ਦੇ ਹਿੱਸੇ ਆਏ ਹਨ।
ਅੰਤਰਰਾਸ਼ਟਰੀ ਪੱਧਰ ਦੇ ਵੱਕਾਰੀ ਪੁਰਸਕਾਰ ਵਜੋਂ ਮੋਹਰੀ ਮੰਨੇ ਜਾਂਦੇ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਦੇ 69ਵੇਂ ਸੰਸਕਰਣ ਲਈ ਚੁਣੇ ਨਾਵਾਂ ਦਾ ਐਲਾਨ ਮਾਨਯੋਗ ਰਾਸ਼ਟਰਪਤੀ ਜੀ ਦੀ ਅਗਵਾਈ ਹੇਠ ਕੀਤਾ ਗਿਆ। ਇਸੇ ਅਵਸਰ ਦੌਰਾਨ ਸਰਦਾਰ ਊਧਮ ਨੂੰ ਜਿੰਨ੍ਹਾਂ ਕੈਟਾਗਿਰੀਆਂ ਲਈ ਆਪਣੀ ਮੌਜੂਦਗੀ ਦਰਜ ਕਰਵਾਈ, ਉਨਾਂ ਵਿਚ ਸਰਵੋਤਮ ਹਿੰਦੀ ਫਿਲਮ, ਸਰਵੋਤਮ ਸਿਨੇਮਾਟੋਗ੍ਰਾਫ਼ੀ, ਸਰਵੋਤਮ ਕਾਸਟਿਊਮ ਡਿਜਾਈਨ, ਸਰਵੋਤਮ ਪ੍ਰੋਡੋਕਸ਼ਨ ਡਿਜਾਇਨ ਅਤੇ ਸਰਵੋਤਮ ਆਡਿਓਗ੍ਰਾਫ਼ੀ ਆਦਿ ਸਿਨੇਮਾ ਸ਼੍ਰੇਣੀਆਂ ਸ਼ਾਮਿਲ ਰਹੀਆਂ।
ਬਾਲੀਵੁੱਡ ਦੇ ਮੰਨੇ ਪ੍ਰਮੰਨੇ ਅਤੇ ਬਾਕਮਾਲ ਫਿਲਮਕਾਰ ਵਜੋਂ ਪਹਿਚਾਣ ਰੱਖਦੇ ਸ਼ੁਜੀਤ ਸਰਕਾਰ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਸ ਬੇਮਿਸਾਲ ਫਿਲਮ ਦਾ ਨਿਰਮਾਣ ‘ਰਾਈਜਿੰਗ ਸਨ ਫ਼ਿਲਮਜ਼’ ਅਤੇ ‘ਕਿੰਨੋ ਵਰਕਸ’ ਦੇ ਬੈਨਰਜ਼ ਹੇਠ ਨਿਰਮਾਤਾ ਰੋਨੀ ਲਹਿਰੀ ਅਤੇ ਸ਼ੀਲ ਕੁਮਾਰ ਵੱਲੋਂ ਕੀਤਾ ਗਿਆ ਹੈ। ਓਧਰ ਮਿਲੇ ਇਸ ਅਹਿਮ ਮਾਨ ਸਨਮਾਨ ਲਈ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿੱਕੀ ਕੌਸ਼ਲ ਦੇ ਪਿਤਾ ਅਤੇ ਮਸ਼ਹੂਰ ਫ਼ਾਈਟ ਕੋਰਿਓਗ੍ਰਾਫਰ ਸ਼ਾਮ ਕੌਸ਼ਲ ਨੇ ਕਿਹਾ ਫਿਲਮ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਜੀਅ ਜਾਨ ਨਾਲ ਮਿਹਨਤ ਕੀਤੀ ਗਈ ਸੀ, ਜਿਸ ਦੇ ਫ਼ਲ ਸਵਰੂਪ ਹੀ ਇਹ ਅਨਮੋਲ ਲਮਹੇ ਉਨਾਂ ਨੂੰ ਨਸੀਬ ਹੋਏ ਹਨ।
- Film Teevian: ਪੰਜਾਬੀ ਲਘੂ ਫਿਲਮ ‘ਤੀਵੀਆਂ’ ਦਾ ਫਸਟ ਲੁੱਕ ਹੋਇਆ ਰਿਲੀਜ਼, ਵੱਖ-ਵੱਖ ਪਲੇਟਫ਼ਾਰਮਜ਼ 'ਤੇ ਰਿਲੀਜ਼ ਹੋਵੇਗਾ ਫਿਲਮ ਦਾ ਟ੍ਰੇਲਰ
- ਯੂ.ਐਸ.ਏ ’ਚ ਸ਼ੁਰੂ ਹੋਇਆ ‘ਫ਼ਤਿਹ’ ਦਾ ਆਖਰੀ ਸ਼ਡਿਊਲ, ਸੋਨੂੰ ਸੂਦ ਅਤੇ ਜੈਕਲਿਨ ਨਿਭਾ ਰਹੇ ਨੇ ਲੀਡ ਭੂਮਿਕਾਵਾਂ
- Top Richest Actors in The World: ਦੁਨੀਆਂ ਦੇ ਸਭ ਤੋਂ ਜਿਆਦਾ ਅਮੀਰ ਐਕਟਰ, ਚੌਥੇ ਸਥਾਨ 'ਤੇ ਸ਼ਾਹਰੁਖ ਖਾਨ ਦਾ ਦਬਦਬਾ
ਉਨਾਂ ਕਿਹਾ ਕਿ ਦਰਸ਼ਕਾਂ, ਆਲੋਚਕਾ ਦੇ ਨਾਲ ਨਾਲ ਨੈਸ਼ਨਲ ਪੱਧਰ 'ਤੇ ਕਿਸੇ ਫਿਲਮ ਨੂੰ ਇੰਨ੍ਹਾਂ ਮਾਣ ਮਿਲਣਾ ਬਹੁਤ ਹੀ ਖੁਸ਼ਕਿਸਮਤੀ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪਿਤਾ ਦੇ ਤੌਰ 'ਤੇ ਵੀ ਉਹ ਆਪਣੇ ਬੇਟੇ ਵਿੱਕੀ ਦੀ ਇਸ ਇਕ ਹੋਰ ਅਹਿਮ ਪ੍ਰਾਪਤੀ 'ਤੇ ਕਾਫ਼ੀ ਫ਼ਖਰ ਮਹਿਸੂਸ ਕਰ ਰਹੇ ਹਨ, ਜੋ ਸਰਦਾਰ ਊਧਮ ਸਿੰਘ ਜਿਹੀਆਂ ਮਹਾਨ ਫਿਲਮਾਂ ਨੂੰ ਕਰਨ ਵਿਚ ਹਮੇਸ਼ਾ ਤਰਜ਼ੀਹ ਦਿੰਦਾ ਆ ਰਿਹਾ ਹੈ।
ਦੇਸ਼ ਦੇ ਮਹਾਨ ਕ੍ਰਾਂਤੀਕਾਰ ਅਤੇ ਪੰਜਾਬੀਅਤ ਦਾ ਮਾਣ ਦੁਨੀਆਂਭਰ ਵਿਚ ਹੋਰ ਰੋਸ਼ਨਾਉਣ ਵਾਲੇ ਸ਼ਹੀਦ ਊਧਮ ਸਿੰਘ ਦੇ ਜੀਵਨ ਅਤੇ ਅਜ਼ਾਦੀ ਸੰਗਰਾਮ ਵੱਲੋਂ ਉਨਾਂ ਵੱਲੋਂ ਦਿੱਤੇ ਯੋਗਦਾਨ ਦੀ ਗਾਥਾ ਬਿਆਨ ਕਰਦੀ ਇਹ ਫਿਲਮ ਆਪਣੇ ਨਿਰਮਾਣ ਪੜ੍ਹਾਅ ਤੋਂ ਹੀ ਹਿੰਦੀ ਸਿਨੇਮਾ ਗਲਿਆਰਿਆਂ ਵਿਚ ਚਰਚਾ ਦਾ ਕੇਂਦਰਬਿੰਦੂ ਬਣੀ ਰਹੀ ਹੈ, ਜਿਸ ਨੂੰ ਅਦਾਕਾਰ ਵਿੱਕੀ ਕੌਸ਼ਲ ਵੀ ਆਪਣੇ ਹੁਣ ਤੱਕ ਦੇ ਕਰੀਅਰ ਦਾ ਇਕ ਮੀਲ ਪੱਥਰ ਮੰਨਦੇ ਹਨ।
ਇਸੇ ਸੰਬੰਧੀ ਫਿਲਮ ਨੂੰ ਮਿਲੇ ਉਕਤ ਵੱਡਮੁੱਲੇ ਸਨਮਾਨਾਂ 'ਤੇ ਮਾਣ ਮਹਿਸੂਸ ਕਰਦਿਆਂ ਉਨਾਂ ਕਿਹਾ ਕਿ ਮੇਰੇ ਲਈ ਇਹ ਪਲ ਬੇਹੱਦ ਯਾਦਗਾਰੀ ਅਤੇ ਅਨਮੋਲ ਹਨ, ਜਿੰਨ੍ਹਾਂ ਦੀ ਖੁਸ਼ੀ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਰਤੀ ਸਿਨੇਮਾਂ ਦੇ ਇਤਿਹਾਸ ਵਿਚ ਆਪਣੀ ਮੌਜੂਦਗੀ ਦਰਜ ਕਰਵਾਉਣ ਵਿਚ ਸਫ਼ਲ ਰਹੀ ਆਪਣੀ ਇਸ ਫਿਲਮ ਨਾਲ ਜੁੜਨ ਦਾ ਪੂਰਾ ਸਿਹਰਾ ਉਹ ਆਪਣੇ ਪਿਤਾ ਅਤੇ ਅਜ਼ੀਮ ਸ਼ਖ਼ਸ਼ੀਅਤ ਸ਼ਾਮ ਕੌਸ਼ਲ ਨੂੰ ਦਿੰਦੇ ਹਨ, ਜੋ ਹਮੇਸ਼ਾਂ ਉਸ ਨੂੰ ਅਜਿਹੀਆਂ ਸ਼ਾਨਦਾਰ ਬਾਇਓਗ੍ਰਾਫ਼ਰੀਜ਼ ਅਤੇ ਪੀਰੀਅਡ ਫਿਲਮਾਂ ਨਾਲ ਜੁੜਨ ਲਈ ਉਤਸ਼ਾਹਿਤ ਕਰਦੇ ਰਹਿੰਦੇ ਹਨ।