ETV Bharat / entertainment

Sam Bahadur Box Office Collection: 'ਐਨੀਮਲ' ਦੇ ਅੱਗੇ ਡਿੱਗੀ ਵਿੱਕੀ ਕੌਸ਼ਲ ਦੀ 'ਸੈਮ ਬਹਾਦਰ', ਪਹਿਲੇ ਦਿਨ ਕੀਤੀ ਇੰਨੀ ਕਮਾਈ - ਸੈਮ ਬਹਾਦਰ ਦਾ ਸਾਰਾ ਕਲੈਕਸ਼ਨ

Sam Bahadur Box Office Day 1: ਵਿੱਕੀ ਕੌਸ਼ਲ ਦੀ ਫਿਲਮ 'ਸੈਮ ਬਹਾਦਰ' ਰਣਬੀਰ ਕਪੂਰ ਦੀ 'ਐਨੀਮਲ' ਸਾਹਮਣੇ ਡਿੱਗ ਗਈ ਹੈ। ਇਥੇ ਵਿੱਕੀ ਦੀ ਫਿਲਮ ਦਾ ਪਹਿਲੇ ਦਿਨ ਦਾ ਕਲੈਕਸ਼ਨ ਜਾਣੋ।

Sam Bahadur Box Office Collection
Sam Bahadur Box Office Collection
author img

By ETV Bharat Entertainment Team

Published : Dec 2, 2023, 11:53 AM IST

ਹੈਦਰਾਬਾਦ: 'ਐਨੀਮਲ' ਦੇ ਕ੍ਰੇਜ਼ ਕਾਰਨ ਲੋਕ ਵਿੱਕੀ ਕੌਸ਼ਲ ਦੀ ਸ਼ਾਨਦਾਰ ਫਿਲਮ ਸੈਮ ਬਹਾਦਰ ਨੂੰ ਭੁੱਲ ਗਏ ਹਨ। ਸੈਮ ਬਹਾਦਰ ਰਣਬੀਰ ਕਪੂਰ ਦੀ ਦਮਦਾਰ ਫਿਲਮ ਐਨੀਮਲ' ਦੇ ਨਾਲ ਕੱਲ੍ਹ 1 ਦਸੰਬਰ ਨੂੰ ਰਿਲੀਜ਼ ਹੋਈ ਸੀ। ਬਾਕਸ ਆਫਿਸ 'ਤੇ ਐਨੀਮਲ ਅਤੇ ਸੈਮ ਬਹਾਦਰ ਵਿਚਾਲੇ ਕੋਈ ਟੱਕਰ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਸੈਮ ਬਹਾਦਰ ਨੇ ਪਹਿਲੇ ਦਿਨ ਐਨੀਮਲ ਨਾਲੋਂ 10 ਗੁਣਾ ਘੱਟ ਕਮਾਈ ਕੀਤੀ ਹੈ।

ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ 'ਚ ਬਣੀ ਫਿਲਮ ਸੈਮ ਬਹਾਦਰ ਨੇ ਪਹਿਲੇ ਦਿਨ 5.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। 1971 ਦੀ ਭਾਰਤ-ਪਾਕਿਸਤਾਨ ਜੰਗ 'ਤੇ ਆਧਾਰਿਤ ਫਿਲਮ 'ਸੈਮ ਬਹਾਦਰ' ਬਾਕਸ ਆਫਿਸ 'ਤੇ ਐਨੀਮਲ ਦੇ ਅੱਗੇ ਡਿੱਗ ਗਈ ਹੈ। ਐਨੀਮਲ' ਨੇ ਪਹਿਲੇ ਹੀ ਦਿਨ ਬਾਕਸ ਆਫਿਸ 'ਤੇ ਪਠਾਨ, ਟਾਈਗਰ 3, ਗਦਰ 2, ਜੇਲਰ, ਪੀਐਸ 2 ਸਮੇਤ ਕਈ ਫਿਲਮਾਂ ਨੂੰ ਪਛਾੜਦੇ ਹੋਏ 61 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ।

  • " class="align-text-top noRightClick twitterSection" data="">

ਦਿਲਚਸਪ ਗੱਲ ਇਹ ਹੈ ਕਿ 2 ਜੂਨ 2023 ਨੂੰ ਰਿਲੀਜ਼ ਹੋਈ ਵਿੱਕੀ ਕੌਸ਼ਲ ਦੀ ਫਿਲਮ ਜ਼ਰਾ ਹਟਕੇ ਜ਼ਰਾ ਬਚਕੇ ਨੇ ਪਹਿਲੇ ਦਿਨ 5.49 ਰੁਪਏ ਦੀ ਕਮਾਈ ਕੀਤੀ ਸੀ। ਇਸ ਦੇ ਨਾਲ ਹੀ ਸੈਮ ਬਹਾਦਰ ਨੇ ਐਨੀਮਲ ਦੇ ਸਾਹਮਣੇ ਕੋਈ ਮੁਕਾਬਲਾ ਨਹੀਂ ਕੀਤਾ ਹੈ ਅਤੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ 100 ਕਰੋੜ ਤਾਂ ਦੂਰ ਦੀ ਗੱਲ ਹੈ, ਸੈਮ ਬਹਾਦਰ ਲਈ ਐਨੀਮਲ ਦੇ ਸਾਹਮਣੇ 50 ਕਰੋੜ ਵੀ ਇਕੱਠੇ ਕਰਨਾ ਮੁਸ਼ਕਿਲ ਹੈ।

ਐਡਵਾਂਸ ਬੁਕਿੰਗ ਦੇ ਅੰਕੜੇ ਦੱਸਦੇ ਹਨ ਕਿ 'ਸੈਮ ਬਹਾਦਰ' ਨੂੰ ਦਰਸ਼ਕਾਂ ਦਾ ਬਹੁਤਾ ਹੁੰਗਾਰਾ ਨਹੀਂ ਮਿਲਿਆ ਹੈ। ਸੈਕਨਿਲਕ ਦੇ ਅਨੁਸਾਰ 'ਸੈਮ ਬਹਾਦਰ' ਲਈ ਕੁੱਲ 1 ਲੱਖ 3 ਹਜ਼ਾਰ 192 ਟਿਕਟਾਂ ਇਸ ਦੀ ਰਿਲੀਜ਼ ਤੋਂ ਪਹਿਲਾਂ ਵੀਰਵਾਰ ਰਾਤ ਤੱਕ ਐਡਵਾਂਸ ਬੁੱਕ ਕੀਤੀਆਂ ਗਈਆਂ ਸਨ। ਇਸ ਤਰ੍ਹਾਂ ਫਿਲਮ ਨੇ ਸ਼ੁੱਕਰਵਾਰ ਸਵੇਰੇ ਰਿਲੀਜ਼ ਹੋਣ ਤੋਂ ਪਹਿਲਾਂ ਐਡਵਾਂਸ ਬੁਕਿੰਗ ਤੋਂ 3.05 ਕਰੋੜ ਰੁਪਏ ਕਮਾ ਲਏ ਸਨ।

ਤੁਹਾਨੂੰ ਦੱਸ ਦਈਏ ਕਿ ਆਲੀਆ ਭੱਟ ਅਤੇ ਵਿੱਕੀ ਕੌਸ਼ਲ ਸਟਾਰਰ ਫਿਲਮ ਰਾਜ਼ੀ ਦੀ ਨਿਰਦੇਸ਼ਕ ਮੇਘਨਾ ਗੁਲਜ਼ਾਰ ਨੇ ਸੈਮ ਬਹਾਦਰ ਦਾ ਨਿਰਦੇਸ਼ਨ ਕੀਤਾ ਹੈ। ਫਿਲਮ ਵਿੱਚ ਵਿੱਕੀ ਕੌਸ਼ਲ ਨੇ ਭਾਰਤੀ ਫੌਜ ਦੇ ਪਹਿਲੇ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੀ ਭੂਮਿਕਾ ਨਿਭਾਈ ਹੈ। 'ਸੈਮ ਬਹਾਦਰ' ਫੌਜ ਅਧਿਕਾਰੀ ਸੈਮ ਮਾਨੇਕਸ਼ਾ ਦੇ ਜੀਵਨ ਨੂੰ ਦਰਸਾਉਂਦੀ ਹੈ। ਸੈਮ ਆਪਣੇ ਇਰਾਦਿਆਂ ਦਾ ਕਿੰਨਾ ਪੱਕਾ ਸੀ, ਇਹ ਫਿਲਮ ਦੇਖ ਕੇ ਤੁਹਾਨੂੰ ਬਾਖੂਬੀ ਪਤਾ ਲੱਗ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.