ਚੰਡੀਗੜ੍ਹ: ਹਿੰਦੀ ਸਿਨੇਮਾ ਜਗਤ ਵਿਚ ਪ੍ਰਭਾਵੀ ਪਹਿਚਾਣ ਅਤੇ ਸ਼ਾਨਦਾਰ ਵਜ਼ੂਦ ਰੱਖਦੇ ਦਿੱਗਜ ਅਤੇ ਵਰਸਟਾਈਲ ਐਕਟਰ ਕਬੀਰ ਬੇਦੀ ਲੰਮੇ ਸਮੇਂ ਬਾਅਦ ਪੰਜਾਬੀ ਸਿਨੇਮਾ ਸਕਰੀਨ 'ਤੇ ਫਿਰ ਸ਼ਾਨਦਾਰ ਵਾਪਸੀ ਕਰਨ ਜਾ ਰਹੇ ਹਨ, ਜੋ ਰਿਲੀਜ਼ ਹੋਣ ਜਾ ਰਹੀ ਬਹੁ-ਚਰਚਿਤ ਫਿਲਮ ਜੂਨੀਅਰ ਵਿਚ ਮਹੱਤਵਪੂਰਨ ਸਪੋਟਿੰਗ ਕਿਰਦਾਰ ਵਿਚ ਨਜ਼ਰ ਆਉਣਗੇ।
‘ਨਾਦਰ ਫ਼ਿਲਮਜ਼’ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਮਾਣ ਨਿਰਮਾਤਾ ਬਰਿੰਦਰ ਕੌਰ ਅਤੇ ਅਮੀਕ ਵਿਰਕ ਅਤੇ ਸਹਿ ਨਿਰਮਾਤਾ ਜੋਬਨ ਜੋਸ਼ਨ ਅਤੇ ਜਤਿੰਦਰ ਵਿਰਕ ਵੱਲੋਂ ਸੁਯੰਕਤ ਰੂਪ ਵਿਚ ਕੀਤਾ ਗਿਆ ਹੈ। ਹਾਲੀਵੁੱਡ ਪੱਧਰ 'ਤੇ ਮੁਹਾਰਤ ਰੱਖਦੇ ਤਕਨੀਸ਼ਨਾਂ ਅਤੇ ਸਿਨੇਮਾ ਅਮਲੇ ਦੁਆਰਾ ਉਚਕੋਟੀ ਸਿਨੇਮਾ ਸਿਰਜਨਾ ਮਾਪਦੰਢਾਂ ਅਧੀਨ ਬਣਾਈ ਗਈ ਇਸ ਫਿਲਮ ਦੀ ਸਟਾਰ ਕਾਸਟ ਵਿਚ ਕਬੀਰ ਬੇਦੀ ਤੋਂ ਇਲਾਵਾ ਅਮੀਕ ਵਿਰਕ, ਸ੍ਰਿਰਸ਼ਟੀ ਜੈਨ, ਯੋਗਰਾਜ ਸਿੰਘ, ਪ੍ਰਦੀਪ ਰਾਵਤ, ਪ੍ਰਦੀਪ ਚੀਮਾ, ਅਜੇ ਜੇਠੀ, ਰੋਨੀ ਸਿੰਘ, ਰਾਮ ਔਜਲਾ, ਕਬੀਰ ਸਿੰਘ ਅਤੇ ਰਾਣਾ ਜਸਲੀਨ ਆਦਿ ਸ਼ਾਮਿਲ ਹਨ।
ਚੰਡੀਗੜ੍ਹ, ਪੰਜਾਬ ਅਤੇ ਵਿਦੇਸ਼ੀ ਲੋਕੇਸ਼ਨਜ਼ 'ਤੇ ਫਿਲਮਾਈ ਗਈ ਇਸ ਫਿਲਮ ਦੇ ਨਿਰਦੇਸ਼ਕ ਹਰਮਨ ਢਿੱਲੋਂ ਅਤੇ ਟੀਮ ਨਾਦਰ ਫਿਲਮਜ਼, ਕੈਮਰਾਮੈਨ ਪਰਵੇਜ਼ ਕੇ, ਸੈਕੇਢ ਯੂਨਿਟ ਨਿਰਦੇਸ਼ਕ ਗੁਰਪਾਸ ਗਿੱਲ, ਜੋਤ ਹਰਜੋਤ, ਐਕਸ਼ਨ ਕੋਰਿਓਗ੍ਰਾਫ਼ਰ ਯੈਨਿਕ ਬੈਨ, ਅੰਮ੍ਰਿਤਪਾਲ ਸਿੰਘ, ਕਲਾ ਨਿਰਦੇਸ਼ਕ ਪ੍ਰਦੀਪ ਸਿੰਘ, ਪ੍ਰੋਡੋਕਸ਼ਨ ਕੰਟਰੋਲਰ ਤਰਨਦੀਪ ਸਿੰਘ ਗਿੱਲ ਹਨ।
ਉਕਤ ਫਿਲਮ ਵਿਚ ਨਿਭਾਏ ਜਾ ਰਹੇ ਆਪਣੇ ਕਿਰਦਾਰ ਸੰਬੰਧੀ ਜਾਣਕਾਰੀ ਦਿੰਦਿਆਂ ਅਦਾਕਾਰ ਕਬੀਰ ਬੇਦੀ ਦੱਸਦੇ ਹਨ ਕਿ ਬਹੁਤ ਹੀ ਬਾਕਮਾਲ ਟੀਮ ਨਾਲ ਲੈਸ ਰਹੀ ਇਹ ਫਿਲਮ ਬਾਲੀਵੁੱਡ ਅਤੇ ਹਾਲੀਵੁੱਡ ਦੀਆਂ ਬਿੱਗ ਸੈੱਟਅੱਪ ਫਿਲਮਜ਼ ਵਾਂਗ ਬਣਾਉਣ ਦਾ ਉਪਰਾਲਾ ਕੀਤਾ ਗਿਆ ਹੈ, ਜਿਸ ਵਿਚ ਜੋ ਗ੍ਰੇ ਸ਼ੇਡ ਕਿਰਦਾਰ ਅਦਾ ਕਰ ਰਿਹਾ ਹਾਂ, ਉਹ ਬਹੁਤ ਹੀ ਪ੍ਰਭਾਵਸ਼ਾਲੀ ਹੈ, ਜਿਸ ਨੂੰ ਕਰਨਾ ਕਾਫ਼ੀ ਯਾਦਗਾਰੀ ਅਤੇ ਚੁਣੌਤੀਪੂਰਨ ਰਿਹਾ ਹੈ ਮੇਰੇ ਲਈ।
- Zareen Khan: ਸਲਮਾਨ ਖਾਨ ਦੀ ਇਸ ਅਦਾਕਾਰਾ ਨੂੰ ਹੋਇਆ ਡੇਂਗੂ, ਹਸਪਤਾਲ ਤੋਂ ਆਈ ਤਸਵੀਰ ਦੇਖ ਕੇ ਪ੍ਰਸ਼ੰਸਕ ਹੋਏ ਪ੍ਰੇਸ਼ਾਨ
- ਮਸ਼ਹੂਰ ਰੈਪਰ ਏਪੀ ਢਿੱਲੋਂ ਦੇ ਇਵੈਂਟ 'ਚ ਸਲਮਾਨ-ਰਣਵੀਰ ਸਮੇਤ ਇਹਨਾਂ ਸਿਤਾਰਿਆਂ ਦਾ ਲੱਗਿਆ ਮੇਲਾ, ਮ੍ਰਿਣਾਲ ਠਾਕੁਰ ਨੇ ਲੁੱਟੀ ਮਹਿਫ਼ਲ
- Jee Ve Sohneya Jee: ਸਿੰਮੀ ਚਾਹਲ ਦੀ ਨਵੀਂ ਫਿਲਮ 'ਜੀ ਵੇ ਸੋਹਣੇਆ ਜੀ' ਦੀ ਰਿਲੀਜ਼ ਡੇਟ ਦਾ ਐਲਾਨ, ਦੇਖ ਫਿਲਮ ਦਾ ਖੂਬਸੂਰਤ ਪੋਸਟਰ
ਉਨ੍ਹਾਂ ਕਿਹਾ ਕਿ ਮੈਂ ਕੋਈ ਵੀ ਫਿਲਮ ਸਾਈਨ ਕਰਨ ਤੋਂ ਪਹਿਲਾਂ ਉਸ ਦੇ ਹਰ ਪੱਖ 'ਤੇ ਬਾਰੀਕੀ ਨਾਲ ਧਿਆਨ ਕੇਂਦਰਿਤ ਕਰਦਾ ਹਾਂ, ਪਰ ਜਦ ਇਸ ਫਿਲਮ ਦੀ ਕਹਾਣੀ ਅਤੇ ਕਿਰਦਾਰ ਨਰੇਸ਼ਨ ਕੀਤਾ ਗਿਆ ਤਾਂ ਇਸ ਨੂੰ ਸਵੀਕਾਰ ਕਰਨ ਵਿਚ ਕੋਈ ਹਿਚਕ ਮਹਿਸੂਸ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਮੈਂ ਇਸ ਫਿਲਮ ਦੇ ਆਪਣੇ ਕੋ ਸਟਾਰਜ਼ ਅਤੇ ਪੂਰੀ ਟੀਮ ਦਾ ਤਹਿ ਦਿਲੋਂ ਸ਼ੁਕਰੀਆਂ ਅਦਾ ਕਰਨਾ ਚਾਹਾਂਗਾ ਕਿ ਸਭਨਾਂ ਦੀ ਦਿਨ ਰਾਤ ਜਨੂੰਨੀਅਤ ਨਾਲ ਕੀਤੀ ਮਿਹਨਤ ਸਦਕਾ ਇਹ ਫਿਲਮ ਮੇਰੀਆਂ ਉਮੀਦਾਂ ਤੋਂ ਵੀ ਕਿਤੇ ਵੱਧ ਸੋਹਣੇ ਮੁਹਾਂਦਰੇ ਵਿਚ ਉਭਰ ਕੇ ਸਾਹਮਣੇ ਆਈ ਹੈ, ਇਹ ਫਿਲਮ, ਜਿਸ ਵਿਚ ਮੇਰੇ ਵੱਲੋਂ ਨਿਭਾਏ ਕਿਰਦਾਰ ਨੂੰ ਦਰਸ਼ਕ ਜ਼ਰੂਰ ਪਸੰਦ ਕਰਨਗੇ।
ਸਾਲ 2011 ਵਿਚ ਰਿਲੀਜ਼ ਹੋਈ ਨਿਰਦੇਸ਼ਕ ਸ਼ਿਤਿਜ਼ ਚੌਧਰੀ ਦੀ ਹਰਭਜਨ ਮਾਨ-ਟਿਊਲ਼ਿਪ ਜੋਸ਼ੀ ਸਟਾਰਰ ‘ਯਾਰਾਂ ਓ ਦਿਲਦਾਰਾਂ’ ਤੋਂ ਬਾਅਦ ਲੰਮੇਂ ਸਮੇਂ ਬਾਅਦ ਆਪਣੀ ਇਹ ਦੂਸਰੀ ਪੰਜਾਬੀ ਫਿਲਮ ਕਰਨ ਜਾ ਰਹੇ ਅਦਾਕਾਰ ਕਬੀਰ ਬੇਦੀ ਕੀ ਅੱਗੇ ਵੀ ਪੰਜਾਬੀ ਸਿਨੇਮਾ ਨਾਲ ਜੁੜੇ ਰਹਿਣਗੇ, ਸੰਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਕਿਹਾ ਕਿ ਕਿਉਂ ਨਹੀਂ, ਜਦ ਵੀ ਕੋਈ ਚੰਗਾ ਪ੍ਰੋਜੈਕਟ ਅਤੇ ਮਨਮਾਫ਼ਿਕ ਭੂਮਿਕਾ ਸਾਹਮਣੇ ਆਵੇਗੀ ਤਾਂ ਜ਼ਰੂਰ ਉਸ ਫਿਲਮ ਨੂੰ ਕਰਨਾ ਪਸੰਦ ਕਰਾਂਗਾ।