ਚੰਡੀਗੜ੍ਹ: ਪੰਜਾਬੀ ਸਿਨੇਮਾ ਵਿੱਚ ਹਾਲੀਆ ਰਿਲੀਜ਼ ਹੋਈਆਂ ਕੁਝ ਫਿਲਮਾਂ ਨੂੰ ਮਿਲੀ ਸ਼ਾਨਦਾਰ ਕਾਮਯਾਬੀ ਨੇ ਕੁਝ ਅਲਹਦਾ ਅਤੇ ਐਕਸਪੈਰੀਮੈਂਟਲ ਫਿਲਮਾਂ ਬਣਾਉਣ ਦੇ ਰੁਝਾਨ ਵਿਚ ਵੀ ਇਜ਼ਾਫ਼ਾ ਕਰ ਦਿੱਤਾ ਹੈ, ਜਿਸ ਦੇ ਮੱਦੇਨਜ਼ਰ ਸਾਹਮਣੇ ਆਉਣ ਜਾ ਰਹੀ ਹੈ ਇੱਕ ਹੋਰ ਦਿਲਚਸਪ ਕਹਾਣੀ ਆਧਾਰਿਤ ਫਿਲਮ ‘ਸਰਦਾਰਾ ਐਂਡ ਸਨਜ਼’, ਜਿਸ ਦਾ ਪਲੇਠਾ ਲੁੱਕ (Sardara And Sons First Look) ਜਾਰੀ ਕਰ ਦਿੱਤਾ ਗਿਆ ਹੈ।
‘ਵਿਵੇਕ ਔਹਰੀ ਫਿਲਮਜ਼’ ਅਤੇ ‘ਨਿਊਕੀਲਰ ਪ੍ਰੋਡੋਕਸ਼ਨ ਹਾਊਸ’ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਸਰਬ ਨਾਗਰਾ ਕਰ ਰਹੇ ਹਨ, ਜੋ ਇਸ ਫਿਲਮ ਦੁਆਰਾ ਪੰਜਾਬੀ ਸਿਨੇਮਾ (Sardara And Sons First Look) ਵਿਚ ਬਤੌਰ ਨਿਰਦੇਸ਼ਕ ਆਪਣੀ ਸ਼ਾਨਦਾਰ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ। ਅਕਤੂਬਰ ਮਹੀਨੇ ਵਰਲਡ-ਵਾਈਡ ਜਾਰੀ ਕੀਤੀ ਜਾ ਰਹੀ ਇਸ ਫਿਲਮ ਦੇ ਕ੍ਰਿਏਟਿਵ ਹੈੱਡ ਅਤੇ ਸਕਰੀਨ ਪਲੇ ਲੇਖਕ ਪੰਕਜ ਬੱਤਰਾ ਹਨ, ਜੋ ਨਿਰਦੇਸ਼ਕ ਦੇ ਤੌਰ 'ਤੇ ਖੁਦ ਕਈ ਮਲਟੀ-ਸਟਾਰਰ ਅਤੇ ਸਫ਼ਲ ਫਿਲਮਾਂ ਨਾਲ ਜੁੜੇ ਰਹੇ ਹਨ।
ਕੈਨੇਡਾ ਅਤੇ ਯੂਨਾਈਟਡ ਕਿੰਗਡਮ ਦੀਆਂ ਵੱਖ-ਵੱਖ ਮਨਮੋਹਕ ਲੋਕੇਸਨਜ਼ 'ਤੇ ਫ਼ਿਲਮਾਈ ਗਈ ਇਸ ਫਿਲਮ ਵਿਚ ਰੌਸ਼ਨ ਪ੍ਰਿੰਸ, ਸਰਬਜੀਤ ਚੀਮਾ ਅਤੇ ਯੋਗਰਾਜ ਸਿੰਘ ਲੀਡ ਅਤੇ ਟਾਈਟਲ ਭੂਮਿਕਾਵਾਂ ਅਦਾ ਕਰ ਰਹੇ ਹਨ, ਜਿੰਨ੍ਹਾਂ ਨਾਲ ਪੰਜਾਬੀ ਸਿਨੇਮਾ ਦੇ ਗੁਰਮੀਤ ਸਾਜਨ, ਬਲਬੀਰ ਬੋਪਾਰਾਏ, ਤਨਵੀਰ ਗਿੱਲ, ਅਮਰਜੀਤ ਕੌਰ, ਕਾਨਿਕਾ ਸ਼ਸ਼ਾਨ, ਮਨਰਾਜ ਬਰਾੜ, ਜੰਨਤ ਕਵਾਤੜ੍ਹਾ, ਰੂਪਾ ਚੀਮਾ, ਪਾਲ ਸਿੰਘ ਰੰਧਾਵਾ, ਕਰਮਜੀਤ ਸਿੰਘ ਬਰਾੜ ਆਦਿ ਜਿਹੇ ਕਈ ਹੋਰ ਮੰਨੇ ਪ੍ਰਮੰਨੇ ਅਤੇ ਨਵੇਂ ਚਿਹਰੇ ਵੀ ਅਹਿਮ ਕਿਰਦਾਰਾਂ ਵਿਚ ਨਜ਼ਰ ਆਉਣਗੇ।
- Buhe Bariyan Movie Controversies: ਵਿਵਾਦਾਂ ਵਿੱਚ ਨਵੀਂ ਪੰਜਾਬੀ ਫਿਲਮ ‘ਬੂਹੇ ਬਾਰੀਆਂ’, ਵਾਲਮੀਕ ਸਮਾਜ ਨੇ ਕਾਰਵਾਈ ਦੀ ਕੀਤੀ ਮੰਗ
- Dunki Film Release Date: ਅਦਾਕਾਰ ਸ਼ਾਹਰੁਖ ਖ਼ਾਨ ਨੇ ਜਵਾਨ ਤੋਂ ਬਾਅਦ ਆਪਣੇ ਪ੍ਰਸੰਸ਼ਕਾਂ ਨੁੂੰ ਦਿੱਤੀ ਇੱਕ ਹੋਰ ਵੱਡੀ ਖੁਸ਼ੀ, ਆਉਣ ਵਾਲੀ ਫ਼ਿਲਮ ‘ਡੌਂਕੀ’ ਦਾ ਪਹਿਲਾ ਲੁੱਕ ਕੀਤਾ ਜਾਰੀ
- Pind America: ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸ਼ੇਅਰ ਕਰਦੀਆਂ ਨਜ਼ਰ ਆਉਣਗੀਆਂ ਅਮਰ ਨੂਰੀ ਅਤੇ ਕਮਲਜੀਤ ਨੀਰੂ, ਅਕਤੂਬਰ ਮਹੀਨੇ ਰਿਲੀਜ਼ ਹੋਵੇਗੀ ਫਿਲਮ ‘ਪਿੰਡ ਅਮਰੀਕਾ'
ਪੰਜਾਬੀ ਫਿਲਮ ਇੰਡਸਟਰੀ ਵਿਚ ਨਿਰਮਾਤਾ ਦੇ ਤੌਰ 'ਤੇ ਪੜ੍ਹਾਅ ਦਰ ਪੜ੍ਹਾਅ ਮਜ਼ਬੂਤ ਪੈੜ੍ਹਾਂ ਸਥਾਪਿਤ ਕਰਦੇ ਜਾ ਰਹੇ ਅਮਨਦੀਪ ਸਿੰਘ ਵੱਲੋਂ ਨਿਰਮਿਤ ਕੀਤੀ ਗਈ ਇਸ ਫਿਲਮ ਦਾ ਡਾਇਲਾਗ ਲੇਖਨ ਰਾਜੂ ਵਰਮਾ ਨੇ ਕੀਤਾ ਹੈ।
ਫਿਲਮ ਦੀ ਨਿਰਮਾਣ ਟੀਮ ਅਨੁਸਾਰ ਦਿਲਚਸਪ ਅਤੇ ਕਾਮੇਡੀ ਵਿਸ਼ੇ ਆਧਾਰਿਤ ਇਸ ਡ੍ਰਾਮੈਟਿਕ ਫਿਲਮ ਦਾ ਖਾਸ ਆਕਰਸ਼ਨ ਰੌਸ਼ਨ ਪ੍ਰਿੰਸ-ਸਰਬਜੀਤ ਚੀਮਾ ਅਤੇ ਯੋਗਰਾਜ ਸਿੰਘ ਹੋਣਗੇ, ਜੋ ਪਹਿਲੀ ਵਾਰ ਇਕੱਠਿਆਂ ਅਜਿਹਾ ਲੀਡਿੰਗ ਰੋਲ ਪਲੇ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਇੰਨ੍ਹਾਂ ਦੁਆਰਾ ਆਪਣੀਆਂ ਆਪਣੀਆਂ ਹਾਲੀਆਂ ਫਿਲਮਾਂ ਵਿਚੋਂ ਨਿਭਾਏ ਮੇਨ ਸਟਰੀਮ ਕਿਰਦਾਰਾਂ ਨਾਲੋਂ ਇਕਦਮ ਅਲੱਗ ਹੱਟ ਕੇ ਹੈ।
ਉਕਤ ਫਿਲਮ ਵਿਚਲੀ ਆਪਣੀ ਭੂਮਿਕਾ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਅਦਾਕਾਰ ਰੌਸ਼ਨ ਪ੍ਰਿੰਸ ਅਨੁਸਾਰ ਬਹੁਤ ਹੀ ਸ਼ਾਨਦਾਰ ਤਜ਼ਰਬਾ ਰਹੀ ਹੈ, ਉਨਾਂ ਲਈ ਇਹ ਫਿਲਮ, ਜਿਸ ਵਿਚ ਮੰਝੇ ਹੋਏ ਅਤੇ ਨਵੇਂ ਚਿਹਰਿਆਂ ਨਾਲ ਕੰਮ ਕਰਨਾ ਯਾਦਗਾਰੀ ਰਿਹਾ ਹੈ। ਇੰਨ੍ਹੀ ਦਿਨ੍ਹੀ ਆਨ ਫ਼ਲੌਰ ਕਈ ਫਿਲਮਾਂ ਵਿਚ ਮੁੱਖ ਕਿਰਦਾਰ ਅਦਾ ਕਰ ਰਹੇ ਇਸ ਅਦਾਕਾਰਾ ਨੇ ਦੱਸਿਆ ਕਿ ਉਨਾਂ ਦੀਆਂ ਕੁਝ ਹੋਰ ਫਿਲਮਾਂ ਰਿਲੀਜ਼ ਵੀ ਹੋਣ ਜਾ ਰਹੀਆਂ ਹਨ, ਜਿੰਨਾਂ ਵਿਚ ਯੂ.ਕੇ ਵਿਖੇ ਮੁਕੰਮਲ ਕਰ ਲਈ ਗਈ ‘ਬਿਨਾਂ ਬੈਂਡ ਚੱਲ ਇੰਗਲੈਂਡ’ ਵੀ ਸ਼ਾਮਿਲ ਹੈ।
ਇਸ ਤੋਂ ਇਲਾਵਾ ਬਤੌਰ ਨਿਰਦੇਸ਼ਕ ਵੀ ਉਹ ਆਪਣੀ ਪਲੇਠੀ ਫਿਲਮ ਲੈ ਕੇ ਜਲਦ ਦਰਸ਼ਕਾਂ ਸਨਮੁੱਖ ਹੋਣਗੇ, ਜਿਸ ਦੇ ਪੋਸਟ ਪ੍ਰੋਡੋਕਸ਼ਨ ਕਾਰਜਾਂ ਨੂੰ ਤੇਜ਼ੀ ਨਾਲ ਸੰਪੂਰਨ ਕੀਤਾ ਜਾ ਰਿਹਾ ਹੈ।