ਮੁੰਬਈ (ਬਿਊਰੋ): ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਜਾਸੂਸੀ ਫਿਲਮ 'ਟਾਈਗਰ 3' ਦੇ ਪਹਿਲੇ ਗੀਤ 'ਲੇ ਕੇ ਪ੍ਰਭੂ ਕਾ ਨਾਮ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਨਿਰਮਾਤਾਵਾਂ ਨੇ ਇਸ ਨੂੰ ਯਸ਼ਰਾਜ ਫਿਲਮਜ਼ ਦੇ ਯੂਟਿਊਬ ਚੈਨਲ 'ਤੇ ਅਪਲੋਡ ਕੀਤਾ ਹੈ। ਫਿਲਮ ਦਾ ਪੂਰਾ ਗੀਤ 23 ਅਕਤੂਬਰ ਨੂੰ ਰਿਲੀਜ਼ ਹੋਵੇਗਾ।
ਸਲਮਾਨ ਖਾਨ ਨੇ ਸ਼ੁੱਕਰਵਾਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ 'ਲੇ ਕੇ ਪ੍ਰਭੂ ਕਾ ਨਾਮ' ਦਾ ਟੀਜ਼ਰ ਸਾਂਝਾ ਕੀਤਾ ਅਤੇ ਕੈਪਸ਼ਨ 'ਚ ਲਿਖਿਆ, 'ਟਾਈਗਰ ਅਤੇ ਜ਼ੋਇਆ ਪਾਰਟੀ ਲਈ ਤਿਆਰ ਹਨ। 23 ਅਕਤੂਬਰ ਨੂੰ ਲੇ ਕੇ ਪ੍ਰਭੁ ਕਾ ਨਾਮ ਦੀਆਂ ਲਹਿਰਾਂ ਬਣਾਉਣ ਆ ਰਹੇ ਹਨ। ਇੱਕ ਛੋਟੀ ਜਿਹੀ ਝਲਕ ਦੇਖੋ...।' ਤੁਹਾਨੂੰ ਦੱਸ ਦਈਏ ਕਿ 'ਟਾਈਗਰ 3' 12 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਆ ਰਹੀ ਹੈ। ਫਿਲਮ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਰਿਲੀਜ਼ ਹੋ ਰਹੀ ਹੈ।
- Jigna Vora: ਮੀਡੀਆ 'ਤੇ 'ਬਿੱਗ ਬੌਸ 17' ਦੇ ਘਰ 'ਚ ਫੁੱਟਿਆ ਜਿਗਨਾ ਵੋਰਾ ਦਾ ਗੁੱਸਾ, ਬੋਲੀ- ਮੀਡੀਆ ਵਾਲਿਆਂ ਨੇ ਹੀ ਚੁੱਕੀ ਮੇਰੇ ਕਿਰਦਾਰ ਉਤੇ ਉਂਗਲੀ
- Raj Kundra And Shilpa Shetty: ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਦੇ ਰਿਸ਼ਤੇ ਵਿੱਚ ਆਈ ਦੂਰੀ? ਅਦਾਕਾਰਾ ਦੇ ਪਤੀ ਟਵੀਟ ਕਰਕੇ ਬੋਲੇ- 'ਅਸੀਂ ਵੱਖ ਹੋ ਗਏ ਹਾਂ...'
- Ganapath Box Office Collection Day 1: ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਟਾਈਗਰ ਸ਼ਰਾਫ ਅਤੇ ਕ੍ਰਿਤੀ ਸੈਨਨ ਦੀ 'ਗਣਪਥ', ਪਹਿਲੇ ਦਿਨ ਕਰੇਗੀ ਇੰਨੀ ਕਮਾਈ
ਗੀਤ ਦਾ ਟੀਜ਼ਰ ਸਲਮਾਨ ਖਾਨ ਦੇ ਨਾਂ ਨਾਲ ਸ਼ੁਰੂ ਹੁੰਦਾ ਹੈ। 'ਟਾਈਗਰ' ਦੇ ਕੁਝ ਸ਼ਾਨਦਾਰ ਅੰਦਾਜ਼ ਦਿਖਾਏ ਗਏ ਹਨ। ਇਸ ਤੋਂ ਬਾਅਦ ਕੈਟਰੀਨਾ ਦਾ ਨਾਂ ਪ੍ਰਸ਼ੰਸਕਾਂ ਦੇ ਸਾਹਮਣੇ ਆਇਆ ਹੈ। ਫਿਰ ਪ੍ਰਸ਼ੰਸਕਾਂ ਨੂੰ ਦੱਸਿਆ ਜਾਂਦਾ ਹੈ ਕਿ ਟਾਈਗਰ ਅਤੇ ਜ਼ੋਇਆ ਵਾਪਸ ਆ ਰਹੇ ਹਨ। ਛੋਟੀ ਕਲਿੱਪ ਤੋਂ ਇਹ ਸਪੱਸ਼ਟ ਹੈ ਕਿ ਸਲਮਾਨ ਅਤੇ ਕੈਟਰੀਨਾ ਕੈਫ ਸਿਰਫ ਇੱਕ ਪਾਰਟੀ ਲਈ ਤਿਆਰ ਨਹੀਂ ਹਨ, ਬਲਕਿ ਉਹ ਰੇਗਿਸਤਾਨ ਵਿੱਚ ਆਪਣੇ ਸ਼ਾਨਦਾਰ ਡਾਂਸ ਮੂਵ ਅਤੇ ਗਲੈਮਰ ਨਾਲ ਲੋਕਾਂ ਦਾ ਦਿਲ ਜਿੱਤਣ ਲਈ ਵੀ ਤਿਆਰ ਹਨ।
ਸਲਮਾਨ ਖਾਨ (ਟਾਈਗਰ) ਅਤੇ ਕੈਟਰੀਨਾ ਕੈਫ (ਜ਼ੋਇਆ) ਦਾ ਡਾਂਸ ਪ੍ਰਸ਼ੰਸਕਾਂ ਦਾ ਦਿਲ ਜਿੱਤਣ 'ਚ ਸਫਲ ਰਿਹਾ ਹੈ। ਦੋਵਾਂ ਦੀ 'ਸਿਜ਼ਲਿੰਗ ਕੈਮਿਸਟਰੀ' ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। 'ਲੇ ਕੇ ਪ੍ਰਭੁ ਕਾ ਨਾਮ' ਦਾ ਪੂਰਾ ਗੀਤ 23 ਅਕਤੂਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਦੇ ਨਾਲ ਹੀ ਇਹ ਫਿਲਮ ਦੀਵਾਲੀ ਦੇ ਮੌਕੇ 'ਤੇ 12 ਨਵੰਬਰ ਨੂੰ ਸਿਨੇਮਾਘਰਾਂ 'ਚ ਹਿੰਦੀ, ਤਾਮਿਲ ਅਤੇ ਤੇਲਗੂ 'ਚ ਰਿਲੀਜ਼ ਹੋਵੇਗੀ।