ETV Bharat / entertainment

Mittar Pyaare: ਪੰਜਾਬੀ ਲਘੂ ਫਿਲਮ ‘ਮਿੱਤਰ ਪਿਆਰੇ' ਨਾਲ ਇਕੱਠਿਆਂ ਹੋਈਆਂ ਕੈਨੇਡਾ ਅਤੇ ਪੰਜਾਬ ਦੀਆਂ ਇਹ ਦੋ ਹਸਤੀਆਂ, ਜੀਵਾ ਵੱਲੋਂ ਕੀਤਾ ਗਿਆ ਹੈ ਨਿਰਦੇਸ਼ਨ - ਪੰਜਾਬੀ ਫਿਲਮ ਇੰਡਸਟਰੀ

Short Punjabi Movie Mittar Pyaare: ਦਿੱਗਜ ਅਦਾਕਾਰ ਸਰਦਾਰ ਸੋਹੀ ਇੰਨੀਂ ਦਿਨੀਂ ਪੰਜਾਬੀ ਲਘੂ ਫਿਲਮ 'ਮਿੱਤਰ ਪਿਆਰੇ' ਨੂੰ ਲੈ ਕੇ ਚਰਚਾ ਵਿੱਚ ਹਨ, ਇਸ ਫਿਲਮ ਵਿੱਚ ਸਰਦਾਰ ਸੋਹੀ ਦੇ ਨਾਲ ਅਦਾਕਾਰ ਬਲਦੇਵ ਸਿੰਘ ਬਾਠ ਨਜ਼ਰ ਆਉਣਗੇ।

mittar pyaare short Punjabi movie
mittar pyaare short Punjabi movie
author img

By ETV Bharat Punjabi Team

Published : Sep 30, 2023, 3:55 PM IST

ਚੰਡੀਗੜ੍ਹ: ਮੁਲਕਾਂ ਦਰਮਿਆਨ ਸਮੇਂ ਦਰ ਸਮੇਂ ਸਾਹਮਣੇ ਆਉਣ ਵਾਲੀਆਂ ਰਾਜਨੀਤਿਕ ਪੈਤੜ੍ਹੇਬਾਜ਼ੀਆਂ ਅਤੇ ਉਲਝਣਾਂ ਕਲਾ ਖਿੱਤੇ ਨੂੰ ਪ੍ਰਭਾਵਿਤ ਕਰਨ ਵਿੱਚ ਹਮੇਸ਼ਾ ਨਾਕਾਮ ਰਹੀਆਂ ਹਨ, ਕੁਝ ਇਸੇ ਤਰ੍ਹਾਂ ਦੀਆਂ ਸੁਖਦ ਕਲਾ ਪਰ-ਸਥਿਤੀਆਂ ਦਾ ਇਜ਼ਹਾਰ ਕਰਵਾਉਣ ਜਾ ਰਹੀ ਪੰਜਾਬੀ ਲਘੂ ਫਿਲਮ (Mittar Pyaare) ‘ਮਿੱਤਰ ਪਿਆਰੇ', ਜਿਸ ਵਿੱਚ ਕੈਨੇਡਾ ਅਤੇ ਪੰਜਾਬ ਦੇ ਸਮਾਜਿਕ ਅਤੇ ਸਿਨੇਮਾ ਖੇਤਰ ਵਿੱਚ ਮਾਣਮੱਤੀ ਪਹਿਚਾਣ ਰੱਖਦੇ ਦੋ ਮਾਣਮੱਤੇ ਪੰਜਾਬੀ ਬਲਦੇਵ ਸਿੰਘ ਬਾਠ ਅਤੇ ਸਰਦਾਰ ਸੋਹੀ ਇਕੱਠੇ ਨਜ਼ਰ ਆਉਣਗੇ।

ਕੈਨੇਡਾ ਦੇ ਬ੍ਰਿਟਿਸ਼ ਕੰਲੋਬੀਆਂ ਦੀ ਸਤਿਕਾਰਿਤ ਪੰਜਾਬੀ ਸਖ਼ਸ਼ੀਅਤ ਅਤੇ ਉੱਘੇ ਕਾਰੋਬਾਰੀ ਵਜੋਂ ਸ਼ੁਮਾਰ ਕਰਵਾਉਂਦੇ ਬਲਦੇਵ ਸਿੰਘ ਬਾਠ ਵੱਲੋਂ ਆਪਣੇ ਘਰੇਲੂ ਬੈਨਰਜ਼ ‘ਬਸੰਤ ਇੰਟਰਟੇਨਮੈਂਟ’ ਦੇ ਬੈਨਰ ਅਧੀਨ ਇਸ ਮਿਆਰੀ ਅਤੇ ਉਮਦਾ ਲਘੂ ਪੰਜਾਬੀ ਫਿਲਮ ਦਾ ਨਿਰਮਾਣ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਰਾਣਾ ਰਣਬੀਰ ਨਿਰਦੇਸ਼ਿਤ ਅਰਥ-ਭਰਪੂਰ ਪੰਜਾਬੀ ਫਿਲਮ ’ਆਸੀਸ’ ਵੀ ਨਿਰਮਿਤ ਕਰ ਚੁੱਕੇ ਹਨ, ਜਿਸ ਨੂੰ ਦਰਸ਼ਕਾਂ ਅਤੇ ਆਲੋਚਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਸੀ।

ਪਾਲੀਵੁੱਡ ਵਿੱਚ ਬਤੌਰ ਐਸੋਸੀਏਟ ਨਿਰਦੇਸ਼ਕ ਲੰਮੇਰ੍ਹਾਂ ਅਤੇ ਸ਼ਾਨਦਾਰ ਤਜ਼ਰਬਾ ਰੱਖਦੇ ਪ੍ਰਤਿਭਾਵਾਨ ਪੰਜਾਬੀ ਨੌਜਵਾਨ ਜੀਵਾ ਵੱਲੋਂ ਇਸ ਫਿਲਮ ਦਾ ਨਿਰਦੇਸ਼ਨ ਅਤੇ ਸਕਰੀਨ ਪਲੇ ਲੇਖਨ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਅਜ਼ਾਦ ਨਿਰਦੇਸ਼ਕ ਦੇ ਤੌਰ 'ਤੇ ਆਪਣੀ ਇਸ ਪਹਿਲੀ ਫਿਲਮ ਨੂੰ ਵੈਨਕੂਵਰ, ਸਰੀ ਅਤੇ ਇਸ ਦੇ ਆਸਪਾਸ ਦੀਆਂ ਮਨਮੋਹਕ ਲੋਕੇਸ਼ਨਜ਼ 'ਤੇ ਸ਼ੂਟ ਕੀਤਾ ਗਿਆ ਹੈ।

ਪੰਜਾਬੀ ਫਿਲਮ ਇੰਡਸਟਰੀ (Mittar Pyaare) ਵਿੱਚ ਲੇਖਕ-ਨਿਰਦੇਸ਼ਕ ਅਤੇ ਅਦਾਕਾਰ ਵਜੋਂ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਵਜ਼ੂਦ ਰੱਖਦੇ ਰਾਣਾ ਰਣਬੀਰ ਦੇ ਸੁਚੱਜੇ ਮਾਰਗ-ਦਰਸ਼ਨ ਅਧੀਨ ਮੁਕੰਮਲ ਹੋਈ ਉਕਤ ਲਘੂ ਫਿਲਮ ਦੇ ਅਹਿਮ ਪਹਿਲੂਆਂ ਸੰਬੰਧੀ ਜਾਣਕਾਰੀ ਦਿੰਦਿਆਂ ਮੰਨੇ ਪ੍ਰਮੰਨੇ ਅਦਾਕਾਰ ਸਰਦਾਰ ਸੋਹੀ ਨੇ ਦੱਸਿਆ ਕਿ ਇੱਕ ਦੂਜੇ ਲਈ ਮਰ ਮਿਟਣ ਦਾ ਜੁਝਾਰੂ ਜਜ਼ਬਾਂ ਰੱਖਦੇ ਦੋ ਦੋਸਤਾਂ ਦੀ ਬਹੁਤ ਹੀ ਭਾਵਪੂਰਨ ਕਹਾਣੀ ਆਧਾਰਿਤ ਹੈ ਇਹ ਲਘੂ ਫਿਲਮ, ਜਿਸ ਵਿੱਚ ਨਿੱਘ ਭਰੇ ਆਪਸੀ ਰਿਸ਼ਤਿਆਂ ਵਿੱਚ ਆਉਣ ਵਾਲੇ ਉਤਰਾਵ ਅਤੇ ਚੜ੍ਹਾਵਾਂ ਦਾ ਵਰਣਨ ਬਹੁਤ ਹੀ ਪ੍ਰਭਾਵੀ ਅਤੇ ਭਾਵਨਾਤਮਕਤਾ ਭਰੇ ਰੂਪ ਵਿੱਚ ਕੀਤਾ ਗਿਆ ਹੈ।

ਜਲਦ ਰਿਲੀਜ਼ ਹੋਣ ਜਾ ਹੀ ਇਸ ਫਿਲਮ ਨੂੰ ਬੇਹਤਰੀਨ ਫਿਲਮੀ ਤਰਤੀਬ ਅਤੇ ਸਾਂਚਾਂ ਦੇਣ ਵਿੱਚ ਜਸ਼ਨ ਦਿਓਲ ਪ੍ਰੋਡੋਕਸ਼ਨ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿੰਨ੍ਹਾਂ ਅਨੁਸਾਰ ਕਹਾਣੀ ਸਾਰ ਪੱਖੋਂ ਆਹਲਾ ਦਰਜੇ ਦੀ ਬਣਾਈ ਗਈ ਇਹ ਫਿਲਮ ਪੰਜਾਬੀ ਲਘੂ ਫਿਲਮ ਉਦਯੋਗ ਨੂੰ ਨਵੇਂ ਆਯਾਮ ਦੇਣ ਵਿਚ ਵੀ ਅਹਿਮ ਯੋਗਦਾਨ ਪਾਵੇਗੀ।

ਇੱਥੇ ਇਹ ਜ਼ਿਕਰ ਕਰਨਾ ਵੀ ਬਣਦਾ ਹੈ ਕਿ ਮੂਲ ਰੂਪ ਵਿੱਚ ਪੰਜਾਬ ਦੇ ਜ਼ਿਲ੍ਹਾਂ ਜਲੰਧਰ ਨਾਲ ਤਾਲੁਕ ਰੱਖਦੇ ਅਤੇ ਸਾਊ ਅਤੇ ਦਿਲਦਾਰ ਇਨਸਾਨ ਵਜੋਂ ਜਾਣੇ ਜਾਂਦੇ ਬਲਦੇਵ ਸਿੰਘ ਬਾਠ ਬ੍ਰਿਟਿਸ਼ ਕੰਲੋਬੀਆਂ ਖੇਤਰ ਵਿੱਚ ਪੰਜਾਬੀਅਤ ਕਦਰਾਂ-ਕੀਮਤਾਂ ਅਤੇ ਕਲਾ ਵੰਨਗੀਆਂ ਦਾ ਪਸਾਰਾ ਕਰਨ ਵਿੱਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਮੋਹਰੀ ਭੂਮਿਕਾ ਅਦਾ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਸਾਹਿਤ ਖੇਤਰ ਨੂੰ ਹੁਲਾਰਾ ਦੇਣ ਅਤੇ ਇਸ ਨਾਲ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਜੋੜ੍ਹਨ ਦੀ ਕਵਾਇਦ ਵੀ ਬਾ-ਦਸਤੂਰ ਜਾਰੀ ਹੈ, ਜਿਸ ਦੇ ਪੜ੍ਹਾਅ ਦਰ ਪੜ੍ਹਾਅ ਕਾਫ਼ੀ ਚੰਗੇ ਅਤੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.