ਅੰਮ੍ਰਿਤਸਰ: ਵੇਸਟਾ ਵੰਡਰ ਮੋਸ਼ਨ ਪਿਕਚਰਜ਼ ਅਤੇ ਅੰਬਰਸਰੀਆ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ "ਕਦੇ ਦਾਦੇੇ ਦੀਆਂ ਕਦੇ ਪੋਤੇ ਦੀਆਂ" ਦੀ ਸਟਾਰ ਕਾਸਟ ਨੇ ਬੀਤੇ ਦਿਨੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਇਸ ਸਮੇਂ ਫਿਲਮ ਦੇ ਦੋ ਮੁੱਖ ਕਿਰਦਾਰ ਹਰੀਸ਼ ਵਰਮਾ ਅਤੇ ਸਿੰਮੀ ਚਾਹਲ ਮੌਜੂਦ ਸਨ, ਇਹਨਾਂ ਤੋਂ ਇਲਾਵਾ ਪੰਜਾਬੀ ਦੀ ਦਿੱਗਜ ਅਦਾਕਾਰਾ ਅਨੀਤਾ ਦੇਵਗਨ ਵੀ ਮੌਜੂਦ ਸੀ। ਫਿਲਮ ਦੀ ਟੀਮ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਪਵਿੱਤਰ ਗੁਰਬਾਣੀ ਦਾ ਕੀਰਤਨ ਵੀ ਸਰਵਨ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਨੇ ਫਿਲਮ ਲਈ ਕਾਮਨਾ ਵੀ ਕੀਤੀ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਫਿਲਮ ਦਾ ਟ੍ਰੇਲਰ ਅਤੇ ਦੋ ਗੀਤ ਰਿਲੀਜ਼ ਹੋ ਚੁੱਕੇ ਹਨ, ਟ੍ਰੇਲਰ ਤੋਂ ਹੀ ਦਰਸ਼ਕ ਫਿਲਮ ਦੀ ਪੂਰੀ ਕਹਾਣੀ ਦਾ ਅੰਦਾਜ਼ਾ ਲਗਾਉਣ ਲੱਗੇ ਹਨ। ਫਿਲਮ ਵਿੱਚ ਹਰੀਸ਼ ਵਰਮਾ ਅਤੇ ਸਿੰਮੀ ਚਾਹਲ ਲਵ ਬਰਡ ਹਨ। ਹਰੀਸ਼ ਅਤੇ ਸਿੰਮੀ ਦੇ ਦਾਦਾ-ਦਾਦੀ ਦੀ ਮੌਤ ਹੋਣ 'ਤੇ ਇਸ ਕਹਾਣੀ ਨੇ ਮੋੜ ਲਿਆ। ਸਿੰਮੀ ਚਾਹਲ ਨੂੰ ਹਰੀਸ਼ ਵਰਮਾ ਦੇ ਦਾਦਾ ਅਤੇ ਹਰੀਸ਼ ਵਰਮਾ ਸਿੰਮੀ ਦੀ ਦਾਦੀ ਨੂੰ ਭੂਤ ਦੇ ਰੂਪ ਵਿੱਚ ਦਿਖ ਦੇ ਸਨ। ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਦੇਖਣਾ ਅਤੇ ਦਰਸ਼ਕਾਂ ਦੁਆਰਾ ਨਿਰਮਾਤਾਵਾਂ ਅਤੇ ਇਸਦੇ ਪਿੱਛੇ ਦੇ ਸੰਕਲਪ ਦੀ ਸ਼ਲਾਘਾ ਕਰਨਾ ਬਹੁਤ ਰੋਮਾਂਚਕ ਹੈ।
- Kade Dade Diyan Kade Pote Diyan: ਸਿੰਮੀ ਚਾਹਲ-ਹਰੀਸ਼ ਵਰਮਾ ਦੀ ਨਵੀਂ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ, ਜੁਲਾਈ ਵਿੱਚ ਹੋਵੇਗੀ ਰਿਲੀਜ਼
- Mastaney Teaser Release: ਸਿੱਖ ਯੋਧਿਆਂ ਦੀਆਂ ਸੱਚੀਆਂ ਘਟਨਾਵਾਂ ਨੂੰ ਬਿਆਨ ਕਰੇਗੀ ਸਿੰਮੀ-ਜੱਸੜ ਦੀ ਫਿਲਮ 'ਮਸਤਾਨੇ', ਟੀਜ਼ਰ ਹੋਇਆ ਰਿਲੀਜ਼
- Kade Dade Diyan Kade Pote Diyan: ਸਿੰਮੀ-ਹਰੀਸ਼ ਦੀ ਫਿਲਮ 'ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ' ਦਾ ਟ੍ਰੇਲਰ ਹੋਇਆ ਰਿਲੀਜ਼, ਫਿਲਮ ਇਸ ਦਿਨ ਹੋਵੇਗੀ ਰਿਲੀਜ਼
ਹੁਣ ਦਰਸ਼ਕ ਫਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਕਿ ਹਰੀਸ਼ ਅਤੇ ਸਿੰਮੀ ਲਈ ਦਾਦਾ-ਦਾਦੀ ਦਾ ਕਿਰਦਾਰ ਅਸਲ ਵਿੱਚ ਕੀ ਹੋਵੇਗਾ। ਕੀ ਉਹ ਦੋਵਾਂ ਦਾ ਵਿਆਹ ਕਰਵਾਉਣ ਵਿਚ ਮਦਦ ਕਰਨਗੇ ਜਾਂ ਕਿਸ ਤਰ੍ਹਾਂ ਦਾ ਡਰਾਮਾ ਹੋਵੇਗਾ। ਇਹ ਤਾਂ ਉਦੋਂ ਹੀ ਪਤਾ ਲੱਗੇਗਾ ਜਦੋਂ ਦਰਸ਼ਕ ਇਸ ਨੂੰ ਦੇਖਣ ਲਈ ਸਿਨੇਮਾਘਰਾਂ 'ਚ ਪੁੱਜਣਗੇ। ਫਿਲਮ ਦਾ ਪੋਸਟਰ ਹਰੀਸ਼ ਵਰਮਾ ਅਤੇ ਸਿੰਮੀ ਚਾਹਲ ਨੂੰ ਬੀ.ਐਨ.ਸ਼ਰਮਾ ਅਤੇ ਜਤਿੰਦਰ ਕੌਰ ਨੂੰ ਕਠਪੁਤਲੀਆਂ ਦੇ ਰੂਪ ਵਿੱਚ ਇੱਕ ਦੂਜੇ ਨਾਲ ਜੋੜਦੇ ਹੋਏ ਬਹੁਤ ਦਿਲਚਸਪ ਸੀ।
ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਹਰੀਸ਼ ਵਰਮਾ, ਸਿੰਮੀ ਚਾਹਲ, ਬੀਐਨ ਸ਼ਰਮਾ, ਜਤਿੰਦਰ ਕੌਰ, ਸੁਖਵਿੰਦਰ ਚਾਹਲ, ਅਨੀਤਾ ਦੇਵਗਨ, ਧੀਰਜ ਕੁਮਾਰ, ਅਸ਼ੋਕ ਪਾਠਕ, ਸੁਮਿਤ ਗੁਲਾਟੀ, ਸੀਮਾ ਕੌਸ਼ਲ, ਪ੍ਰਕਾਸ਼ ਗਾਧੂ, ਨੇਹਾ ਦਿਆਲ, ਕਮਲਦੀਪ ਕੌਰ ਅਤੇ ਗੁਰਪ੍ਰੀਤ ਕੌਰ ਭੰਗੂ ਸ਼ਾਮਲ ਹਨ। ਫਿਲਮ ਨੂੰ ਜਤਿੰਦਰ ਸਿੰਘ ਲਵਲੀ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ ਅਤੇ ਧੀਰਜ ਕੁਮਾਰ ਅਤੇ ਕਰਨ ਸੰਧੂ ਦੁਆਰਾ ਸਹਿ-ਨਿਰਮਾਤਾ ਕੀਤਾ ਗਿਆ ਹੈ। ਧੀਰਜ ਕੁਮਾਰ ਅਤੇ ਕਰਨ ਸੰਧੂ ਦੁਆਰਾ ਲਿਖੀ ਗਈ ਇਸ ਫਿਲਮ ਦਾ ਨਿਰਦੇਸ਼ਨ ਲੱਡਾ ਸਿਆਣ ਘੁੰਮਣ ਨੇ ਕੀਤਾ ਹੈ ਅਤੇ ਬੈਕਗ੍ਰਾਊਂਡ ਸਕੋਰ ਗੁਰਚਰਨ ਸਿੰਘ ਨੇ ਕੀਤਾ ਹੈ। ਰਿਦਮ ਬੁਆਏਜ਼ ਇਸਨੂੰ 14 ਜੁਲਾਈ 2023 ਨੂੰ ਦੁਨੀਆ ਭਰ ਵਿੱਚ ਰਿਲੀਜ਼ ਕਰਨ ਜਾ ਰਹੀ ਹੈ। ਹੁਣ ਫਿਲਮ ਦੀ ਸਾਰੀ ਕਾਸਟ ਫਿਲਮ ਨੂੰ ਸੁਪਰਹਿੱਟ ਕਰਨ ਵਿੱਚ ਲੱਗੀ ਹੋਈ ਹੈ।