ਚੰਡੀਗੜ੍ਹ: ਪੰਜਾਬੀ ਸਿਨੇਮਾ ’ਚ ਅਲੱਗ ਅਤੇ ਪ੍ਰਯੋਗਵਾਦੀ ਫਿਲਮਾਂ ਬਣਾਉਣ ਦਾ ਰੁਝਾਨ ਹੌਲੀ-ਹੌਲੀ ਜ਼ੋਰ ਫੜ੍ਹਦਾ ਜਾ ਰਿਹਾ ਹੈ, ਜਿਸ ਦੀ ਲੜ੍ਹੀ ਵਜੋਂ ਹੀ ਸਾਹਮਣੇ ਆਉਣ ਜਾ ਰਹੀ ਹੈ ਪੰਜਾਬੀ ਫਿਲਮ ‘ਜਾਗੋ ਪੰਜਾਬ’। ਜਿਸ ਦੀ ਸ਼ੂਟਿੰਗ ਮੁਕੰਮਲ ਕਰ ਲਈ ਗਈ ਹੈ। ਨਿਰਦੇਸ਼ਕ ਅਵਤਾਰ ਵਰਮਾ ਦੁਆਰਾ ਨਿਰਦੇਸ਼ਿਤ ਇਸ ਫਿਲਮ ਦੇ ਨਿਰਮਾਤਾ ਮਲਕੀਤ ਦਿਓਲ, ਜਿੰਨ੍ਹਾਂ ਅਨੁਸਾਰ ਅਰਥ ਭਰਪੂਰ ਅਤੇ ਸੰਦੇਸ਼ਮਕ ਫਿਲਮਾਂ ਨੂੰ ਮਿਲ ਰਹੀ ਸਰਾਹਣਾ ਨੇ ਹੀ ਉਨ੍ਹਾਂ ਨੂੰ ਇਕ ਵੱਖਰੇ ਅਤੇ ਦਿਲ ਨੂੰ ਛੂਹ ਜਾਣ ਵਾਲੇ ਵਿਸ਼ੇ ਆਧਾਰਿਤ ਫਿਲਮ ਬਣਾਉਣ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਅਜੋਕੇ ਸਮਾਜ ਵਿਚ ਨਸ਼ਿਆਂ ਜਿਹੀਆਂ ਕਈ ਹੋਰ ਅਲਾਮਤਾਂ ਸਿਰ ਚੁੱਕ ਰਹੀਆਂ ਹਨ, ਜਿਸ ਦੇ ਪ੍ਰਭਾਵ ਦਾ ਸਾਹਮਣਾ ਕੇਵਲ ਨਸ਼ੇ ਕਰਨ ਵਾਲਿਆਂ ਨੂੰ ਹੀ ਨਹੀਂ ਭੋਗਣਾ ਪੈਂਦਾ ਸਗੋਂ ਇਸ ਦੀ ਮਾਰ ਬਹੁਤ ਸਾਰੇ ਪਰਿਵਾਰਾਂ ਦਾ ਜੀਵਨ ਆਰਥਿਕ ਅਤੇ ਮਾਨਸਿਕ ਪੱਖੋਂ ਤਹਿਸ ਨਹਿਸ ਕਰ ਦਿੰਦੀ ਹੈ। ਇਸ ਤੋਂ ਇਲਾਵਾ ਹੋਰ ਕਈ ਸਮਾਜਿਕ ਕੁਰੀਤੀਆਂ ਅਤੇ ਲੋਕ ਚੇਤਨਾਂ ਦੀ ਘਾਟ ਵੀ ਹਰ ਮਨੁੱਖ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਇੰਨ੍ਹਾਂ ਹੀ ਕਰੰਟ ਮੁੱਦਿਆਂ 'ਤੇ ਨਜ਼ਰਸਾਨੀ ਕਰਵਾਏਗੀ ਇਹ ਪੰਜਾਬੀ ਫਿਲਮ।
ਉਨ੍ਹਾਂ ਦੱਸਿਆ ਕਿ ਇਸ ਫਿਲਮ ਦੁਆਰਾ ਇਕੱਲੀ ਲੋਕ ਚੇਤਨਾ ਹੀ ਪੈਦਾ ਨਹੀਂ ਕੀਤੀ ਜਾ ਰਹੀ ਸਗੋਂ ਹਰ ਇਨਸਾਨ ਨੂੰ ਇਸ ਦਿਸ਼ਾਂ ਵਿਚ ਆਪਣੀਆਂ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਲਈ ਵੀ ਜਾਗ ਲਾਈ ਜਾਵੇਗੀ।
- Cannes 2023: 'ਕਾਨਸ ਫਿਲਮ ਫੈਸਟੀਵਲ' 'ਚ ਭਾਰਤੀ ਸਿਨੇਮਾ ਦਾ ਦਬਦਬਾ, ਦੀਪਿਕਾ ਪਾਦੂਕੋਣ ਸਮੇਤ ਇਹ 8 ਹਸਤੀਆਂ ਬਣ ਚੁੱਕੀਆਂ ਨੇ ਜਿਊਰੀ ਮੈਂਬਰ
- Sara Ali Khan at Cannes 2023: ਸਾਰਾ ਅਲੀ ਖਾਨ ਨੇ ਕਾਨਸ 'ਚ ਪਹਿਨੀ ਅਜਿਹੀ ਡਰੈੱਸ, ਫਿਦਾ ਹੋਏ ਪ੍ਰਸ਼ੰਸਕ
- Punjabi Film Mansooba: ਕੈਨੇਡਾ ਪੁੱਜੇ ਸਰਦਾਰ ਸੋਹੀ-ਮਲਕੀਤ ਰੌਣੀ, ਰਾਣਾ ਰਣਬੀਰ ਨਿਰਦੇਸ਼ਿਤ ‘ਮਨਸੂਬਾ’ ਦੇ ਸ਼ੂਟ ਦਾ ਬਣੇ ਹਿੱਸਾ
ਉਨ੍ਹਾਂ ਦੱਸਿਆ ਕਿ ਨਿਰਮਾਣ ਟੀਮ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਕੀਤੇ ਜਾ ਰਹੇ ਇਸ ਪ੍ਰਭਾਵੀ ਸਿਨੇਮਾ ਉਪਰਾਲੇ ਨੂੰ ਚਾਰ ਚੰਨ ਲਾਉਣ ਵਿਚ ਫਿਲਮ ਦੇ ਨਿਰਦੇਸ਼ਕ ਅਵਤਾਰ ਵਰਮਾ ਤੋਂ ਇਲਾਵਾ ਪੂਰੀ ਟੀਮ ਅਹਿਮ ਭੂਮਿਕਾ ਨਿਭਾ ਰਹੀ ਹੈ, ਜਿੰਨ੍ਹਾਂ ਸਾਰਿਆਂ ਦੀ ਮਿਹਨਤ ਸਦਕਾ ਫਿਲਮ ਬਹੁਤ ਹੀ ਪ੍ਰਭਾਵਸ਼ਾਲੀ ਰੂਪ ਅਖ਼ਤਿਆਰ ਕਰਨ ਵਿਚ ਸਫ਼ਲ ਰਹੀ ਹੈ।
ਉਕਤ ਫਿਲਮ ਦੇ ਨਿਰਦੇਸ਼ਕ ਅਵਤਾਰ ਵਰਮਾ ਦੱਸਦੇ ਹਨ ਕਿ ਤਲਖ਼ ਹਕੀਕਤਾਂ ਦੇ ਇਰਦ ਗਿਰਦ ਘੁੰਮਦੀ ਇਸ ਫਿਲਮ ਵਿਚ ਟੈਲੀਵਿਜ਼ਨ ਅਤੇ ਸਿਨੇਮਾ ਦੇ ਦਿੱਗਜ ਅਦਾਕਾਰ ਸੁਖਬੀਰ ਸਿੰਘ ਬਹੁਤ ਹੀ ਬਾਕਮਾਲ ਅਤੇ ਪ੍ਰਭਾਵਸ਼ਾਲੀ ਭੂਮਿਕਾ ਵਿਚ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਥੀਏਟਰ ਅਤੇ ਸਿਨੇਮਾ ਜਗਤ ਦੇ ਹੋਰ ਕਈ ਮੰਝੇ ਹੋਏ ਕਲਾਕਾਰ ਵੀ ਮਹੱਤਵਪੂਰਨ ਕਿਰਦਾਰਾਂ ਵਿਚ ਹਨ।
ਫਿਲਮ ਦੇ ਨਿਰਦੇਸ਼ਕ ਅਵਤਾਰ ਵਰਮਾ ਦੇ ਹੁਣ ਤੱਕ ਦੇ ਫਿਲਮੀ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਉਨ੍ਹਾਂ ਆਪਣੀ ਹਰ ਨਿਰਦੇਸ਼ਿਤ ਫਿਲਮ ਨਾਲ ਕੁਝ ਨਾ ਕੁਝ ਸੰਦੇਸ਼ ਦੇਣ ਵਿੱਚ ਪਹਿਲਕਦਮੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਨਿਰਦੇਸ਼ਿਤ ਕੀਤਾ ਪਾਲੀ ਦੇਤਵਾਲੀਆ ਸੰਬੰਧਤ ਮਿਊਜ਼ਿਕ ਵੀਡੀਓ ‘ਧੀਆਂ’ ਵੀ ਉਨਾਂ ਦੀਆਂ ਨਿਰਦੇਸ਼ਨ ਪੈੜ੍ਹਾਂ ਨੂੰ ਹੋਰ ਗੂੜਿਆਂ ਕਰਨ ਵਿਚ ਸਫ਼ਲ ਰਿਹਾ ਹੈ।