ਚੰਡੀਗੜ੍ਹ: ਪੰਜਾਬੀ ਫਿਲਮਾਂ ਦਾ ਸ਼ੌਂਕ ਰੱਖਣ ਵਾਲਿਆਂ ਲਈ ਸਾਲ 2023 ਕਾਫੀ ਜ਼ਬਰਦਸਤ ਹੋਣ ਵਾਲਾ ਹੈ, ਕਿਉਂਕਿ ਇਸ ਸਾਲ ਬਹੁਤ ਸਾਰੀਆਂ ਫਿਲਮਾਂ ਰਿਲੀਜ਼ ਹੋਣ ਵਾਲੀਆਂ ਹਨ, ਬਹੁਤ ਸਾਰੀਆਂ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਅਤੇ ਕਈਆਂ ਦੀ ਇਸ ਮਹੀਨੇ ਹੋ ਗਈ ਹੈ। ਇਸੇ ਲੜੀ ਵਿੱਚ ਪੰਜਾਬੀ ਦੀ ਬੋਲਡ ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਦੀ ਫਿਲਮ 'ਫੱਤੋ ਦੇ ਯਾਰ ਬੜੇ ਨੇ' ਹੈ, ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।
ਸ਼ੂਟਿੰਗ ਬਾਰੇ ਖੁਦ ਅਦਾਕਾਰਾ ਨੇ ਜਾਣਕਾਰੀ ਦਿੱਤੀ, ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਅਤੇ ਕੈਪਸ਼ਨ ਵਿੱਚ ਲਿਖਿਆ 'ਫੱਤੋ ਦੇ ਯਾਰ ਬੜੇ ਨੇ'। ਤੁਹਾਨੂੰ ਦੱਸ ਦਈਏ ਕਿ ਅਦਾਕਾਰਾ ਦੀ ਇਸ ਫਿਲਮ ਨੂੰ ਦੇਖਣ ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ, ਇਸ ਗੱਲ਼ ਦਾ ਸਬੂਤ ਇਸ ਪੋਸਟ ਉਤੇ ਕੀਤੇ ਕਮੈਂਟਸ ਹਨ, ਹਰ ਕੋਈ ਬਸ ਇਹੀ ਕਹਿ ਰਿਹਾ ਹੈ ਕਿ ਫਿਲਮ ਕਦੋਂ ਰਿਲੀਜ਼ ਹੋਵੇਗੀ। ਵੱਡੀ ਖਬਰ ਹੈ ਕਿ ਹਿਮਾਂਸ਼ੀ ਇੱਕ ਵੱਡੇ ਬਜਟ ਦੀ ਪੰਜਾਬੀ ਫਿਲਮ 'ਫੱਤੋ ਦੇ ਯਾਰ ਬੜੇ ਨੇ' ਵਿੱਚ ਮੁੱਖ ਭੂਮਿਕਾ ਨਿਭਾ ਰਹੀ ਹੈ।
- " class="align-text-top noRightClick twitterSection" data="
">
ਤੁਹਾਨੂੰ ਦੱਸ ਦਈਏ ਕਿ ਫਿਲਮ ਵਿੱਚ ਹਿਮਾਂਸ਼ੀ ਖੁਰਾਨਾ ਅਤੇ ਗਾਇਕ ਇੰਦਰ ਚਾਹਲ ਅਦਾਕਾਰੀ ਕਰਦੇ ਨਜ਼ਰ ਆਉਣਗੇ। ਜੀ ਹਾਂ...ਦੋਵੇਂ ਆਉਣ ਵਾਲੀ ਪੰਜਾਬੀ ਫਿਲਮ 'ਫੱਤੋ ਦੇ ਯਾਰ ਬੜੇ ਨੇ' ਲਈ ਹੱਥ ਮਿਲਾ ਰਹੇ ਹਨ। ਫਿਲਮ ਦਾ ਟਾਈਟਲ ਦਿਲਜੀਤ ਦੁਸਾਂਝ ਦੀ ਫਿਲਮ 'ਜੱਟ ਐਂਡ ਜੂਲੀਅਟ' ਦੇ ਸਭ ਤੋਂ ਪਿਆਰੇ ਗੀਤਾਂ ਵਿੱਚੋਂ ਇੱਕ 'ਤੇ ਆਧਾਰਿਤ ਹੈ।
ਇੰਦਰ ਚਾਹਲ ਅਤੇ ਹਿਮਾਂਸ਼ੀ ਖੁਰਾਣਾ ਦੇ ਨਾਲ 'ਫੱਤੋ ਦੇ ਯਾਰ ਬੜੇ ਨੇ' ਵਿੱਚ ਮੁੱਖ ਭੂਮਿਕਾਵਾਂ ਵਿੱਚ ਨਿਸ਼ਾ ਬਾਨੋ ਅਤੇ ਬਨਿੰਦਰ ਬੰਨੀ ਵੀ ਹਨ। ਫਿਲਮ ਦਾ ਨਿਰਦੇਸ਼ਨ ਭਾਨੂ ਠਾਕੁਰ ਕਰਨਗੇ, ਜਿਨ੍ਹਾਂ ਨੇ ਫਿਲਮ 'ਕੋਕਾ' 'ਚ ਵੀ ਕੰਮ ਕੀਤਾ ਸੀ। ਫਿਲਮ ਨੂੰ ਟਾਪ ਨੌਚ ਸਟੂਡੀਓਜ਼ ਦੇ ਰਮਨ ਅਗਰਵਾਲ ਅਤੇ ਨਿਤਿਨ ਤਲਵਾਰ ਦੁਆਰਾ ਬੈਂਕਰੋਲ ਕੀਤਾ ਗਿਆ ਹੈ। ਫਿਲਮ ਦੀ ਰਿਲੀਜ਼ ਡੇਟ ਦਾ ਫਿਲਹਾਲ ਐਲਾਨ ਨਹੀਂ ਹੋਇਆ।
ਇਹ ਵੀ ਪੜ੍ਹੋ: Pathaan Ticket Price Drop: 'ਪਠਾਨ' ਦੀ ਟਿਕਟ ਹੋਈ ਸਸਤੀ, ਹੁਣ ਛੂਹ ਜਾਵੇਗੀ 1000 ਕਰੋੜ ਦਾ ਅੰਕੜਾ