ETV Bharat / entertainment

Film Blackia 2: ਰਾਜਸਥਾਨ ਵਿਖੇ ਸ਼ੁਰੂ ਹੋਈ 'ਬਲੈਕੀਆ 2' ਦੀ ਸ਼ੂਟਿੰਗ, ਨਵਨੀਅਤ ਸਿੰਘ ਕਰਨਗੇ ਨਿਰਦੇਸ਼ਨ - ਬਲੈਕੀਆ 2 ਦੀ ਸ਼ੂਟਿੰਗ

Film Blackia 2: ਇਸ ਸਾਲ 5 ਮਈ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ‘ਬਲੈਕੀਆ 2’ ਦੀ ਸ਼ੂਟਿੰਗ ਰਾਜਸਥਾਨ ਦੇ ਸੂਰਤਗੜ੍ਹ ਵਿਖੇ ਸ਼ੁਰੂ ਹੋ ਗਈ ਹੈ, ਆਓ ਇਸ ਫਿਲਮ ਬਾਰੇ ਹੋਰ ਜਾਣੀਏ...।

Film Blackia 2
Film Blackia 2
author img

By

Published : Mar 9, 2023, 1:31 PM IST

ਚੰਡੀਗੜ੍ਹ: ਪਾਲੀਵੁੱਡ ਦੀ ਕਾਮਯਾਬ ਰਹੀ ਫਿਲਮ ‘ਬਲੈਕੀਆ’ ਦੇ ਸੀਕਵਲ ‘ਬਲੈਕੀਆ 2’ ਦੀ ਸ਼ੂਟਿੰਗ ਰਾਜਸਥਾਨ ਦੇ ਸੂਰਤਗੜ੍ਹ ਵਿਖੇ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦਾ ਨਿਰਦੇਸ਼ਨ ਬਾਲੀਵੁੱਡ ਅਤੇ ਪਾਲੀਵੁੱਡ ਦੇ ਨਾਮਵਰ ਨਿਰਦੇਸ਼ਕ ਨਵਨੀਅਤ ਸਿੰਘ ਕਰ ਰਹੇ ਹਨ। ‘ਔਹਰੀ ਪ੍ਰੋਡੋਕਸ਼ਨ’ ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫ਼ਿਲਮ ਦਾ ਕਹਾਣੀ-ਸਕਰੀਨਪਲੇ ਅਤੇ ਡਾਇਲਾਗ ਲੇਖਕ ਇਸੇ ਸਿਨੇਮਾ ਦੇ ਬੇਹਤਰੀਨ ਲੇਖਕ ਇੰਦਰਪਾਲ ਸਿੰਘ ਕਰ ਰਹੇ ਹਨ, ਜੋ ਇਸ ਤੋਂ ਪਹਿਲਾ 'ਰੁਪਿੰਦਰ ਗਾਂਧੀ 2', 'ਡਾਕੂਆਂ ਦਾ ਮੁੰਡਾ', 'ਬਲੈਕੀਆ', 'ਸ਼ਰੀਕ 2' ਜਿਹੀਆਂ ਕਈ ਸਫ਼ਲ ਫ਼ਿਲਮਾਂ ਨਾਲ ਬਤੌਰ ਲੇਖਕ ਅਤੇ ‘ਜਖ਼ਮੀ’ ਨਾਲ ਨਿਰਦੇਸ਼ਕ ਦੇ ਤੌਰ 'ਤੇ ਜੁੜ੍ਹੇ ਰਹੇ ਹਨ।

Film Blackia 2
Film Blackia 2

ਉਕਤ ਫ਼ਿਲਮ ਸੰਬੰਧੀ ਮਿਲੀ ਹੋਰ ਜਾਣਕਾਰੀ ਅਨੁਸਾਰ ਇਸ ਫ਼ਿਲਮ ਵਿਚ ਦੇਵ ਖਰੌੜ ਇਕ ਵਾਰ ਫ਼ਿਰ ਲੀਡ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਜਿਸ ਲਈ ਉਨ੍ਹਾਂ ਵੱਲੋਂ ਦੁਬਾਰਾ ਆਪਣੇ ਕਿਰਦਾਰ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਵਿਸ਼ੇਸ਼ ਗੈਟਅੱਪ ਅਪਣਾਇਆ ਜਾ ਰਿਹਾ ਹੈ। ਫ਼ਿਲਮ ਦੇ ਕਹਾਣੀ ਅਤੇ ਲੋਕੇਸ਼ਨ ਤਾਣੇ ਬਾਣੇ ਨੂੰ ਵੀ ਨਵੀਂ ਫਿਲਮ ਦੁਆਰਾ ਹੋਰ ਵਿਲੱਖਣਤਾ ਦੇਣ ਲਈ ਫ਼ਿਲਮ ਨਿਰਮਾਣ ਹਾਊਸ ਅਤੇ ਉਨ੍ਹਾਂ ਦੀ ਟੀਮ ਵੱਲੋਂ ਖਾਸੀ ਮਿਹਨਤ ਕੀਤੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਗੀਤ, ਸੰਗੀਤ , ਪਹਿਰਾਵੇਂ , ਸਿਨੇਮਾਟੋਗ੍ਰਾਫ਼ੀ, ਲੋਕੇਸ਼ਨਜ਼ ਆਦਿ ਨੂੰ ਪਿਛਲੀ ਵਾਰ ਨਾਲੋਂ ਵੀ ਹੋਰ ਜਿਆਦਾ ਚੰਗੇ ਰੂਪ ਵਿਚ ਢਾਲਿਆ ਜਾ ਰਿਹਾ ਹੈ।

Film Blackia 2
Film Blackia 2

ਜੇਕਰ ਇਸ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਨਵਨੀਅਤ ਸਿੰਘ ਦੀਆਂ ਹਾਲੀਆ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ 'ਤੇਰਾ ਮੇਰਾ ਕੀ ਰਿਸ਼ਤਾ', 'ਧਰਤੀ', 'ਸਿੰਘ ਵਰਸਿਜ ਕੌਰ', 'ਜਿੰਦੂਆਂ', 'ਰੰਗੀਲੇ', 'ਸਿੰਘਮ', 'ਸ਼ਰੀਕ 2', 'ਯਮਲਾ ਪਗਲਾ ਦੀਵਾਨਾ 2' ਜਿਹੀਆਂ ਕਈ ਚਰਚਿਤ ਅਤੇ ਕਾਮਯਾਬ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਜਾ ਚੁੱਕਾ ਹੈ। ਜਿੰਨ੍ਹਾਂ ਦੀਆਂ ਨਿਰਦੇਸ਼ਕ ਵਜੋਂ ਆਉਣ ਵਾਲੀਆਂ ਹੋਰ ਫ਼ਿਲਮਾਂ ਵਿਚ ਗਿੱਪੀ ਗਰੇਵਾਲ ਸਟਾਰਰ ‘ਸਿੰਘ ਵਰਸਿਜ ਕੌਰ 2’ ਅਤੇ ਨਵਾਜ਼ੂਦੀਨ ਅਤੇ ਨੂਪੁਰ ਸੈਨਨ ਸਟਾਰਰ ਪਨੋਰਮਾ ਸਟੂਡੀਓਜ਼ ਦੀ ‘ਨੂਰਾਨੀ ਚੇਹਰਾ’ ਸ਼ਾਮਿਲ ਹੈ।

Film Blackia 2
Film Blackia 2

ਤੁਹਾਨੂੰ ਦੱਸ ਦਈਏ ਕਿ ‘ਬਲੈਕੀਆ 2' ਫ਼ਿਲਮ ਦਾ ਨਿਰਮਾਣ ਕਰ ਰਹੇ ਔਹਰੀ ਪ੍ਰੋਡੋਕਸ਼ਨ ਵੱਲੋਂ ਵੀ ਇਸ ਫ਼ਿਲਮ ਨੂੰ ਇਕ ਵੱਡੀ ਚੁਣੌਤੀ ਵਾਂਗ ਨਿਰਮਿਤ ਕੀਤਾ ਜਾ ਰਿਹਾ ਹੈ ਤਾਂ ਕਿ ਦਰਸ਼ਕਾਂ ਦੀਆਂ ਪਿਛਲੀ ਫ਼ਿਲਮ ਨੂੰ ਦਿੱਤੇ ਭਰਪੂਰ ਹੁੰਗਾਰੇ ਬਾਅਦ ਇਸ ਸੀਕਵਲ ਪ੍ਰਤੀ ਵੱਧ ਚੁੱਕੀਆਂ ਉਮੀਦਾਂ 'ਤੇ ਪੂਰਨ ਖਰਾ ਉਤਰਿਆ ਜਾ ਸਕੇ ਅਤੇ ਇਸੇ ਮੱਦੇਨਜ਼ਰ ਇਸ ਫ਼ਿਲਮ ਲਈ ਬਾਲੀਵੁੱਡ ਅਤੇ ਪੰਜਾਬੀ ਸਿਨੇਮਾ ਦੇ ਉਚਕੋਟੀ ਪ੍ਰੋਫੋਸ਼ਨਲਜ਼ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਤੁਹਾਨੂੰ ਦੱਸ ਦਈਏ ਕਿ ਟੀਮ ਨੇ ਪਿਛਲੇ ਸਾਲ ਫਿਲਮ ਦਾ ਇੱਕ ਪੋਸਟਰ ਸਾਂਝਾ ਕੀਤਾ ਸੀ, ਇਸ ਪੋਸਟਰ ਵਿੱਚ ਫਿਲਮ ਦੀ ਰਿਲੀਜ਼ ਮਿਤੀ ਦਾ ਵੀ ਖੁਲਾਸਾ ਕੀਤਾ ਗਿਆ ਸੀ, ਪੋਸਟਰ ਅਨੁਸਾਰ ਫਿਲਮ ਇਸ ਸਾਲ 5 ਮਈ ਨੂੰ ਦੁਨੀਆਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ।

ਇਹ ਵੀ ਪੜ੍ਹੋ: Seema Kaushal Birthday: ਪਹਿਲਾਂ ਇਸ ਤਰ੍ਹਾਂ ਦੇ ਰੋਲ ਮਿਲਣ ਤੋਂ ਡਰਦੀ ਸੀ ਸੀਮਾ ਕੌਸ਼ਲ, ਫਿਰ ਇਸ ਨਿਰਮਾਤਾ ਨੇ ਅਦਾਕਾਰਾ ਦੀ ਝਿਜਕ ਨੂੰ ਕੀਤਾ ਦੂਰ

ETV Bharat Logo

Copyright © 2024 Ushodaya Enterprises Pvt. Ltd., All Rights Reserved.