ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਆਉਣ ਵਾਲੀਆਂ ਬਹੁ-ਚਰਚਿਤ ਫਿਲਮਾਂ ਵਿਚ ਨਾਂ ਦਰਜ ਕਰਵਾ ਰਹੀ 'ਬਲੈਕੀਆਂ 2' ਦੀ ਰਿਲੀਜ਼ ਮਿਤੀ ਨੂੰ ਅੱਗੇ ਖਿਸਕਾ ਦਿੱਤਾ ਗਿਆ ਹੈ, ਜਿਸ ਸੰਬੰਧੀ ਇਹ ਫ਼ੈਸਲਾ ਘਟਿਤ ਹੋਏ ਇਕ ਅਹਿਮ ਘਟਨਾਕ੍ਰਮ ਦੇ ਚੱਲਦਿਆਂ ਫਿਲਮ ਦੇ ਨਿਰਮਾਣ ਹਾਊਸ ਵੱਲੋਂ ਲਿਆ ਗਿਆ ਹੈ। ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਫਿਲਮ ਦੇ ਲੀਡ ਐਕਟਰ ਦੇਵ ਖਰੌੜ ਨੇ ਦੱਸਿਆ ਕਿ ਹੈ ਕਿ ਫਿਲਮ ਦੇ ਕੁਝ ਖਾਸ ਐਕਸ਼ਨ ਸੀਨ ਦੀ ਸ਼ੂਟਿੰਗ ਪਿਛਲੇ ਦਿਨ੍ਹੀਂ ਰਾਜਸਥਾਨ ਦੇ ਸੂਰਤਗੜ੍ਹ ਇਲਾਕਿਆਂ ਵਿਚ ਕੀਤੀ ਗਈ ਸੀ, ਜਿਸ ਮੱਦੇਨਜ਼ਰ ਫਿਲਮਾਏ ਗਏ ਇੰਨ੍ਹਾਂ ਲੜ੍ਹਾਈ ਦ੍ਰਿਸ਼ਾਂ ਦੀ ਕੋਰਿਓਗ੍ਰਾਫ਼ਰੀ ਮਸ਼ਹੂਰ ਫਾਈਟ ਕੋਆਰਡੀਨੇਟਰ ਮਨੂ ਕੰਬੋਜ਼ ਵੱਲੋਂ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਬਹੁਤ ਹੀ ਪ੍ਰਭਾਵੀ ਅਤੇ ਸ਼ਾਨਦਾਰ ਰੂਪ ਅਧੀਨ ਕਈ ਦਿਨ੍ਹਾਂ ਦੀ ਮਿਹਨਤ ਨਾਲ ਦਿਨ-ਰਾਤ ਇਕ ਕਰਕੇ ਫ਼ਿਲਮਾਏ ਗਏ ਇੰਨ੍ਹਾਂ ਦ੍ਰਿਸ਼ਾਂ ਨਾਲ ਸੰਬੰਧਤ ਡਾਟਾ ਡੀਵੀਡੀ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਪ੍ਰੋਡੋਕਸ਼ਨ ਗੱਡੀ ਵਿਚੋਂ ਉਸ ਸਮੇਂ ਚੋਰੀ ਕਰ ਲਿਆ ਗਿਆ, ਜਦੋਂ ਇਹ ਡਾਟਾ ਪੋਸਟ ਪ੍ਰੋਡੋਕਸ਼ਨਜ਼ ਲਈ ਭੇਜਿਆ ਜਾ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਇਸ ਅਹਿਮ ਡਾਟੇ ਦੇ ਚੋਰੀ ਹੋ ਜਾਣ ਕਾਰਨ ਉਨ੍ਹਾਂ ਸਮੇਤ ਪੂਰੀ ਫਿਲਮ ਟੀਮ ਨੂੰ ਭਾਰੀ ਮਾਨਸਿਕ ਅਤੇ ਆਰਥਿਕ ਧੱਕਾ ਲੱਗਿਆ ਹੈ, ਕਿਉਂਕਿ ਡਾਟਾ ਦੀ ਗੁੰਮਸ਼ੁਦਗੀ ਤੋਂ ਬਾਅਦ ਇਸ ਪੂਰੇ ਹਿੱਸੇ ਨੂੰ ਦੁਬਾਰਾ ਅਤੇ ਉਸੇ ਰੂਪ ਵਿਚ ਸ਼ੂਟ ਕੀਤਾ ਜਾਣਾ ਪਵੇਗਾ, ਜਿਸ ਲਈ ਹੁਣ ਫਿਰ ਕਈ ਦਿਨ੍ਹਾਂ ਦੀ ਸਿਨੇਮਾ ਜੱਦੋਜਹਿਦ ਕਰਨੀ ਪਵੇਗੀ। ਹਾਲਾਂਕਿ ਉਨਾਂ ਇਹ ਵੀ ਦੱਸਿਆ ਕਿ ਨਿਰਮਾਣ ਟੀਮ ਵੱਲੋਂ ਉਕਤ ਹਿੱਸੇ ਨੂੰ ਦੁਬਾਰਾ ਸ਼ੂਟ ਕੀਤੇ ਜਾਣ ਲਈ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਹਿੱਸੇ ਨੂੰ ਰਾਜਸਥਾਨ ਵਿਖੇ ਹੀ ਦੁਆਰਾ ਸ਼ੂਟ ਕੀਤਾ ਜਾਵੇਗਾ।
- Sonakshi Sinha: ਐਤਵਾਰ ਦੀ ਰਾਤ ਨੂੰ ਸੋਨਾਕਸ਼ੀ ਸਿਨਹਾ ਨੇ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਲਿਆ ਡਿਨਰ ਡੇਟ ਦਾ ਆਨੰਦ, ਦੇਖੋ ਵੀਡੀਓ
- Punjabi Film Sangrand Shooting: ਮਾਲਵਾ ’ਚ ਸੰਪੂਰਨ ਹੋਈ ਪੰਜਾਬੀ ਫਿਲਮ ‘ਸੰਗਰਾਂਦ’, ਇੰਦਰਪਾਲ ਸਿੰਘ ਵੱਲੋਂ ਕੀਤਾ ਗਿਆ ਹੈ ਲੇਖਨ ਅਤੇ ਨਿਰਦੇਸ਼ਨ
- Mastaney Box Office Collection Day 10: ਤਰਸੇਮ ਜੱਸੜ ਦੀ ਫਿਲਮ 'ਮਸਤਾਨੇ' ਨੇ 10 ਦਿਨਾਂ 'ਚ ਕੀਤੀ ਇੰਨੀ ਕਮਾਈ, ਅਦਾਕਾਰ ਨੇ ਕੀਤਾ ਸਭ ਦਾ ਧੰਨਵਾਦ
ਉਲੇਖਯੋਗ ਹੈ ਕਿ ‘ਔਹਰੀ ਪ੍ਰੋਡੋਕਸ਼ਨ’ ਵੱਲੋਂ ਨਿਰਮਿਤ ਕੀਤੀ ਜਾ ਰਹੀ ਅਤੇ ਲੇਖਕ ਇੰਦਰਪਾਲ ਸਿੰਘ ਦੁਆਰਾ ਲਿਖੀ ਗਈ ਇਸ ਫਿਲਮ ਦਾ ਨਿਰਦੇਸ਼ਕ ਨਵਨੀਅਤ ਸਿੰਘ ਦੁਆਰਾ ਕੀਤਾ ਗਿਆ ਹੈ। ਹਾਲ ਹੀ ਵਿਚ ਰਿਲੀਜ਼ ਹੋਈਆਂ 'ਮੌੜ', 'ਕੈਰੀ ਆਨ ਜੱਟਾ 3' ਅਤੇ 'ਮਸਤਾਨੇ' ਜਿਹੀਆਂ ਮਲਟੀਸਟਾਰਰ ਅਤੇ ਬਿਗ ਸੈਟਅੱਪ ਫਿਲਮਾਂ ਦੀ ਲੜ੍ਹੀ ਅਧੀਨ ਸਾਹਮਣੇ ਆ ਰਹੀ ਇਹ ਫਿਲਮ ਕਾਫ਼ੀ ਵੱਡੇ ਬਜਟ ਅਧੀਨ ਬਣਾਈ ਗਈ ਹੈ, ਜਿਸ ਲਈ ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ਵਿਚ ਆਲੀਸ਼ਾਨ ਸੈੱਟ ਦਾ ਨਿਰਮਾਣ ਕਰਨ ਦੇ ਨਾਲ ਉਥੋਂ ਦੀਆਂ ਪੁਰਾਤਨ ਹਵੇਲੀਆਂ ਵਿਚ ਵੀ ਇਸ ਫਿਲਮ ਦਾ ਕਾਫ਼ੀ ਹਿੱਸਾ ਸ਼ੂਟ ਕੀਤਾ ਗਿਆ ਹੈ।
ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਉਕਤ ਫਿਲਮ ਦੀ ਪਹਿਲੀ ਰਿਲੀਜ਼ ਮਿਤੀ 22 ਸਤੰਬਰ ਤੈਅ ਕੀਤੀ ਗਈ ਸੀ, ਜਦਕਿ ਇਸ ਤੋਂ ਪਹਿਲਾਂ ਇਸ ਨੂੰ ਅਗਸਤ ਦੇ ਅੰਤ ਵਿਚ ਰਿਲੀਜ਼ ਕੀਤਾ ਜਾਣਾ ਸੀ ਅਤੇ ਇਸ ਲਈ ਦੇਸ਼, ਵਿਦੇਸ਼ ਵਿਚ ਸਾਰੀਆਂ ਡਿਸਟੀਬਿਊਸ਼ਨ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਸਨ। ਹੁਣ ਨਵੀਂ ਮਿਤੀ ਬਾਰੇ ਕੋਈ ਅਪਡੇਟ ਸਾਹਮਣੇ ਨਹੀਂ ਆਇਆ ਹੈ।
ਇਸ ਸਾਲ ਦੀਆਂ ਵੱਡੀਆਂ ਅਤੇ ਵਿਸ਼ਾਲ ਕੈਨਵਸ ਆਧਾਰਿਤ ਫਿਲਮਾਂ ਵਿਚ ਸ਼ਾਮਿਲ ਇਸ ਫਿਲਮ ਵਿਚ ਦੇਵ ਖਰੌੜ ਅਤੇ ਜਪੁਜੀ ਖਹਿਰਾ ਲੀਡ ਭੂਮਿਕਾਵਾਂ ਅਦਾ ਕਰ ਰਹੇ ਹਨ, ਜਿੰਨ੍ਹਾਂ ਨਾਲ ਇਸ ਸਿਨੇਮਾ ਦੇ ਰਾਜ ਸਿੰਘ ਝਿੰਜਰ, ਸੁੱਖੀ ਚਾਹਲ, ਸੈਮੂਅਲ ਜੋਹਨ, ਯਾਦ ਗਰੇਵਾਲ, ਲੱਕੀ ਧਾਲੀਵਾਲ, ਪਰਮਵੀਰ ਸਿੰਘ, ਜੱਗੀ ਧੂਰੀ, ਦਕਸ਼ਅਜੀਤ ਸਿੰਘ, ਸ਼ਵਿੰਦਰ ਮਾਹਲ, ਕੁਮਾਰ ਅਜੇ, ਪੂਨਮ ਸੂਦ, ਜਗਤਾਰ ਸਿੰਘ ਬੈਨੀਵਾਲ ਆਦਿ ਜਿਹੇ ਕਈ ਹੋਰ ਮੰਨੇ ਪ੍ਰਮੰਨੇ ਐਕਟਰਜ਼ ਵੀ ਮਹੱਤਵਪੂਰਨ ਕਿਰਦਾਰਾਂ ਵਿਚ ਹਨ।