ETV Bharat / entertainment

Parinda Paar Geya: ਗੁਰਨਾਮ ਭੁੱਲਰ ਦੀ ਫਿਲਮ 'ਪਰਿੰਦਾ ਪਾਰ ਗਿਆ' ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ, ਹੁਣ ਇਸ ਅਕਤੂਬਰ ਹੋਵੇਗੀ ਰਿਲੀਜ਼ - ਗੁਰਨਾਮ ਭੁੱਲਰ ਦੀ ਫਿਲਮ

Parinda Paar Geya: ਗੁਰਨਾਮ ਭੁੱਲਰ ਅਤੇ ਰੂਪੀ ਗਿੱਲ ਸਟਾਰਰ ਪੰਜਾਬੀ ਫਿਲਮ 'ਪਰਿੰਦਾ ਪਾਰ ਗਿਆ' ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ। ਫਿਲਮ ਇਸ ਅਕਤੂਬਰ ਰਿਲੀਜ਼ ਹੋਵੇਗੀ।

Etv Parinda Paar Geya
Parinda Paar Geya
author img

By

Published : Jul 17, 2023, 9:50 AM IST

ਚੰਡੀਗੜ੍ਹ: ਮਸ਼ਹੂਰ ਪੰਜਾਬੀ ਕਲਾਕਾਰ ਗੁਰਨਾਮ ਭੁੱਲਰ ਅਤੇ ਰੂਪੀ ਗਿੱਲ ਜਿਨ੍ਹਾਂ ਨੇ ਫਰਵਰੀ 2023 ਵਿੱਚ ਆਪਣੀ ਫਿਲਮ ਸੁਪਰਸਟਾਰ ਦੀ ਘੋਸ਼ਣਾ ਕੀਤੀ ਸੀ, ਉਹਨਾਂ ਨੇ ਹੁਣ ਇਸ ਬਾਰੇ ਨਵੀਂ ਅਪਡੇਟ ਸਾਂਝੀ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਆਨ-ਸਕਰੀਨ ਜੋੜਾ ਡਾਇਮੰਡ ਗੀਤ ਵਿੱਚ ਸਪੇਸ ਸ਼ੇਅਰ ਕਰਨ ਤੋਂ ਬਾਅਦ ਪ੍ਰਸਿੱਧ ਹੋ ਗਿਆ ਸੀ, ਜੋ ਕਿ ਗਾਇਕ ਦੇ ਕਰੀਅਰ ਲਈ ਇੱਕ ਟਰਨਿੰਗ ਪੁਆਇੰਟ ਸੀ ਅਤੇ ਹੁਣ ਜੋੜਾ ਉਸੇ ਸੁਹਜ ਨਾਲ ਪ੍ਰਸ਼ੰਸਕਾਂ ਦਾ ਮੰਨੋਰੰਜਨ ਕਰਨ ਲਈ ਤਿਆਰ ਹੈ।

ਪਹਿਲਾਂ ਇਸ ਫਿਲਮ ਨੂੰ ਸੁਪਰਸਟਾਰ ਕਿਹਾ ਜਾ ਰਿਹਾ ਸੀ, ਪਰ ਹੁਣ ਨਵੀਂ ਜਾਣਕਾਰੀ ਸਾਹਮਣੇ ਆਈ ਹੈ, ਜਿਸ ਵਿੱਚ ਇਹ ਨੋਟ ਕੀਤਾ ਗਿਆ ਹੈ ਕਿ ਉਸੇ ਫਿਲਮ ਦਾ ਨਾਮ ਹੁਣ 'ਪਰਿੰਦਾ ਪਾਰ ਗਿਆ' ਹੈ। ਹਾਂ ਜੀ...ਤੁਸੀਂ ਇਹ ਸਹੀ ਪੜ੍ਹਿਆ ਹੈ। ਕਸ਼ਿਤਿਜ ਚੌਧਰੀ ਦੇ ਨਿਰਦੇਸ਼ਨ ਵਿੱਚ ਇਸ ਫਿਲਮ ਨੇ 14 ਜੁਲਾਈ, 2023 ਨੂੰ ਵੱਡੇ ਪਰਦੇ 'ਤੇ ਆਉਣਾ ਸੀ ਅਤੇ ਹੁਣ ਟੀਮ ਨੇ ਤਾਜ਼ਾ ਰਿਲੀਜ਼ ਤਾਰੀਖ ਦਾ ਖੁਲਾਸਾ ਕੀਤਾ ਹੈ।

'

ਪਰਿੰਦਾ ਪਾਰ ਗਿਆ' ਹੁਣ 6 ਅਕਤੂਬਰ, 2023 ਨੂੰ ਰਿਲੀਜ਼ ਹੋਵੇਗੀ। ਇਹ ਫਿਲਮ ਪੰਜਾਬੀ ਇੰਡਸਟਰੀ ਦੇ ਮਹਾਨ ਕਲਾਕਾਰ ਦੁਆਰਾ ਬਣਾਈ ਗਈ ਹੈ, ਜੋ ਕਿ ਕਸ਼ਿਤਿਜ ਚੌਧਰੀ ਹਨ, ਜਿਨ੍ਹਾਂ ਨੇ 'ਮਿਸਟਰ ਐਂਡ ਮਿਸਿਜ਼ 420', 'ਮਿਸਟਰ ਐਂਡ ਮਿਸਿਜ਼ 420 ਰਿਟਰਨਜ਼' ਅਤੇ 'ਸਹੁਰਿਆਂ ਦਾ ਪਿੰਡ ਆ ਗਿਆ' ਵਰਗੇ ਕਈ ਕਾਮੇਡੀ ਪ੍ਰੋਜੈਕਟਾਂ ਦਾ ਨਿਰਦੇਸ਼ਨ ਕੀਤਾ ਹੈ। ਜਦਕਿ ਸੈਮ ਮੱਲ੍ਹੀ ਨੇ ਕੈਮਰੇ ਦੇ ਕਾਰਜ ਸੰਭਾਲੇ ਹਨ।

ਇਸ ਤੋਂ ਇਲਾਵਾ ਮੁੱਖ ਭੂਮਿਕਾਵਾਂ ਵਿੱਚ ਗੁਰਨਾਮ ਭੁੱਲਰ ਅਤੇ ਰੂਪੀ ਗਿੱਲ ਤੋਂ ਇਲਾਵਾ ਫਿਲਮ ਵਿੱਚ ਯਕੀਨੀ ਤੌਰ 'ਤੇ ਸਹਾਇਕ ਭੂਮਿਕਾਵਾਂ ਵਿੱਚ ਕੁਝ ਸ਼ਾਨਦਾਰ ਕਲਾਕਾਰ ਵੀ ਨਜ਼ਰ ਆਉਣਗੇ।

ਗੁਰਨਾਮ ਭੁੱਲਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਇਸ ਮਹੀਨੇ ਦੀ 20 ਤਾਰੀਖ ਨੂੰ ਗਾਇਕ ਦਾ ਗੀਤ 'ਹੂਜ਼ ਲਾਈਕ ਮੀ' ਰਿਲੀਜ਼ ਹੋਣ ਲਈ ਤਿਆਰ ਹੈ। ਇਸ ਤੋਂ ਇਲਾਵਾ ਗਾਇਕ ਨੂੰ ਇਸ ਸਾਲ ਹੀ ਸਰਗੁਣ ਮਹਿਤਾ ਨਾਲ ਫਿਲਮ 'ਨਿਗਾਹ ਮਾਰਦਾ ਆਈ ਵੇ' ਵਿੱਚ ਦੇਖਿਆ ਗਿਆ ਸੀ। ਫਿਲਮ ਨੇ ਲੋਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.