ਚੰਡੀਗੜ੍ਹ: ਵਿਦੇਸ਼ ਜਾਣ ਦੀ ਨੌਜਵਾਨ ਵਰਗ ਵਿਚ ਵੱਧ ਰਹੇ ਰੁਝਾਨ ਅਤੇ ਇਸੇ ਲਾਲਸਾ ਅਧੀਨ ਸਾਹਮਣੇ ਆਉਣ ਵਾਲੇ ਨਾਂਹ ਪੱਖੀ ਸਮਾਜਿਕ ਵਰਤਾਰਿਆਂ ਨੂੰ ਦਰਸਾਉਂਦੀ ਪੰਜਾਬੀ ਵੈੱਬਸੀਰੀਜ਼ ‘ਪੱਕੇ ਆਈਲੈਟਸ ਵਾਲੇ’ ਦਾ ਨਵਾਂ ਭਾਗ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸ ਦਾ ਨਿਰਦੇਸ਼ਨ ਪ੍ਰਤਿਭਾਸ਼ਾਲੀ ਅਤੇ ਨੌਜਵਾਨ ਨਿਰਦੇਸ਼ਕ ਰਵਿੰਦਰ ਰਵੀ ਸਮਾਣਾ ਵੱਲੋਂ ਕੀਤਾ ਗਿਆ ਹੈ।
‘ਕੰਦੋਰ ਫਿਲਮਜ਼’ ਦੇ ਬੈਨਰ ਹੇਠ ਬਣੀ ਇਸ ਵੈੱਬ ਸੀਰੀਜ਼ ਦਾ ਨਿਰਮਾਣ ਸਮੀਰ ਧੰਨੋਆ ਅਤੇ ਕੁਲਦੀਪ ਸਿੰਘ ਵੱਲੋਂ ਕੀਤਾ ਗਿਆ ਹੈ, ਜਦਕਿ ਇਸ ਦੇ ਪੋਸਟ ਪ੍ਰੋਡੋਕਸ਼ਨ ਕਾਰਜ ਗੁਰਜੋਤ ਫਿਲਮ ਸਟੂਡਿਓ ਵੱਲੋਂ ਸੰਪੂਰਨ ਕੀਤੇ ਗਏ ਹਨ ਅਤੇ ਸਿਨੇਮਾਟੋਗ੍ਰਾਫ਼ੀ ਸਤੀਸ਼ ਦੁੱਗਲ ਨੇ ਕੀਤੀ ਹੈ।
ਪੰਜਾਬੀ ਇੰਟਰਟੇਨਮੈਂਟ ਇੰਡਸਟਰੀ ਵਿਚ ਬਤੌਰ ਫਿਲਮਕਾਰ ਸਮਾਜਿਕ ਅਤੇ ਪਰਿਵਾਰਿਕ ਲਘੂ ਫਿਲਮਾਂ, ਵੈੱਬ ਸੀਰੀਜ਼ ਬਣਾਉਣ ਵਿਚ ਮੌਹਰੀ ਭੂਮਿਕਾ ਨਿਭਾ ਰਹੇ ਨਿਰਦੇਸ਼ਕ ਰਵਿੰਦਰ ਰਵੀ ਸਮਾਣਾ, ਜਿੰਨ੍ਹਾਂ ਦੇ ਹਾਲੀਆ ਫਿਲਮੀ ਕਰੀਅਰ ਵੱਲ ਝਾਤ ਮਾਰੀ ਜਾਵੇ ਤਾਂ ਉਨਾਂ ਵੱਲੋਂ ਨਿਰਦੇਸ਼ਿਤ ਕਈ ਪ੍ਰੋਜੈਕਟ ਖਾਸੀ ਲੋਕਪ੍ਰਿਯਤਾ, ਕਾਮਯਾਬੀ ਅਤੇ ਸਰਾਹਣਾ ਹਾਸਿਲ ਕਰਨ ਵਿਚ ਸਫ਼ਲ ਰਹੇ ਹਨ।
ਇੰਨ੍ਹਾਂ ਵਿਚ ‘ਦਾਜ ਵਾਲਾ ਸਕੂਟਰ’, ‘ਡੋਲੂ’, ‘ਦੁਖੀ ਆਤਮਾ’, ‘ਕਿਸ ਕਿਸ ਨੂੰ ਪਿਆਰ ਕਰਾਂ’, ‘ਮੈਲੀ ਚਾਦਰ’ , ‘ਲਾਡੀ ਦੇ ਚੌਂਕੇ-ਛੱਕੇ’, ‘ਰਖੇਲ‘, ‘ਜਾਲੀ ਹਸਬੈਂਡ’, 'ਵਿਆਹ ਦੇ ਸੁਪਨੇ’, ‘ਸਾਜਿਸ਼’, ‘ਧੋਖਾ‘ ਆਦਿ ਸ਼ਾਮਿਲ ਰਹੀਆਂ ਹਨ।
- Cannes 2023: ਕਾਨਸ ਦੇ ਰੈੱਡ ਕਾਰਪੇਟ 'ਤੇ ਬ੍ਰਾਈਡਲ ਅੰਦਾਜ਼ 'ਚ ਨਜ਼ਰ ਆਈ ਸਾਰਾ ਅਲੀ ਖਾਨ, ਯੂਜ਼ਰਸ ਬੋਲੇ- 'ਸਾਨੂੰ ਤੁਹਾਡੇ 'ਤੇ ਮਾਣ ਹੈ'
- Cannes 2023: OMG!...ਉਰਵਸ਼ੀ ਰੌਤੇਲਾ ਨੇ ਗਲੇ 'ਚ ਲਟਕਾਇਆ ਮਗਰਮੱਛ, ਕਾਨਸ ਲਈ ਬਣੀ 'ਪਿੰਕ ਪਰੀ'
- Popular Folk Singers of Pollywood: ਪਾਲੀਵੁੱਡ 'ਚ ਲੋਕ ਗਾਇਕੀ ਲਈ ਜਾਣੇ ਜਾਂਦੇ ਨੇ ਪੰਜਾਬੀ ਦੇ ਇਹ ਗਾਇਕ, ਦੇਖੋ ਲਿਸਟ
ਪੜ੍ਹਾਅ ਦਰ ਪੜ੍ਹਾਅ ਉੱਚ ਬੁਲੰਦੀਆਂ ਦਾ ਸਫ਼ਰ ਤੈਅ ਕਰਨ ਵੱਲ ਵੱਧ ਰਹੇ ਨਿਰਦੇਸ਼ਕ ਰਵਿੰਦਰ ਰਵੀ ਅਨੁਸਾਰ ਪੰਜਾਬ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਦੀਆਂ ਲਘੂ ਫਿਲਮਾਂ ਤੋਂ ਇਲਾਵਾ ਟੁੱਟ ਰਹੇ ਆਪਸੀ ਰਿਸ਼ਤਿਆਂ ਦੀਆਂ ਤੰਦਾਂ ਨੂੰ ਮੁੜ ਮਜ਼ਬੂਤ ਕਰਦੀਆਂ ਫਿਲਮਾਂ, ਵੈੱਬ ਸੀਰੀਜ਼ ਬਣਾਉਣਾ ਉਨਾਂ ਦੀ ਹਮੇਸ਼ਾ ਪਹਿਲਕਦਮੀ ਰਹੀ ਹੈ, ਜਿੰਨ੍ਹਾਂ ਦੁਆਰਾ ਨਸ਼ੇ, ਦਹੇਜ਼ ਜਿਹੀਆਂ ਸਮਾਜਿਕ ਕੁਰੀਤੀਆਂ ਖਿਲਾਫ਼ ਹੋਕਾ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ।
ਉਨ੍ਹਾਂ ਦੱਸਿਆਂ ਕਿ ਜੇਕਰ ਅਜੋਕੇ ਕਰੰਟ ਮੁੱਦਿਆਂ ਵੱਲ ਧਿਆਨ ਮਾਰਿਆ ਜਾਵੇ ਤਾਂ ਮਾਪਿਆਂ ਵਿਚ ਆਈਲੈੱਟਸ ਕਰਵਾ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਰੁਝਾਨ ਸਭ ਤੋਂ ਵੱਧ ਵੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਕਈ ਤਰ੍ਹਾਂ ਦੇ ਨਾਂਹ ਪੱਖੀ ਵਰਤਾਰੇ ਵੀ ਵੇਖਣ ਨੂੰ ਮਿਲ ਰਹੇ ਹਨ, ਜਿਸ ਨਾਲ ਕਈ ਨੌਜਵਾਨਾਂ ਦਾ ਭਵਿੱਖ ਸੁਨਿਹਰਾ ਹੋਣ ਦੀ ਬਜਾਏ ਹਨੇਰੀਆਂ ਰਾਹਾਂ ਦਾ ਵੀ ਸ਼ਿਕਾਰ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਦੇ ਵੱਖ ਵੱਖ ਪਹਿਲੂਆਂ ਨੂੰ ਦਿਲਚਸਪ ਅਤੇ ਭਾਵਪੂਰਨ ਰੂਪ ਵਿਚ ਸਾਹਮਣੇ ਲਿਆਈ ਹੈ, ਉਨ੍ਹਾਂ ਦੀ ਨਵੀਂ ਵੈਬਸੀਰੀਜ਼ ‘ਪੱਕੇ ਆਈਲੈਟਸ ਵਾਲੇ’, ਜਿਸ ਦੀ ਕਹਾਣੀ ਬਹੁਤ ਹੀ ਦਿਲਟੁੰਬਵੇਂ ਤਰੀਕੇ ਨਾਲ ਬੁਣੀ ਗਈ ਹੈ, ਜਿਸ ਦੇ ਹਾਲੀਆ ਭਾਗਾਂ ਨੂੰ ਕਾਫ਼ੀ ਸਰਾਹਣਾ ਮਿਲੀ ਹੈ।
ਉਨ੍ਹਾਂ ਦੱਸਿਆ ਕਿ ਫਿਲਮ ਵਿਚਲੇ ਸਾਰੇ ਕਲਾਕਾਰਾਂ ਵੱਲੋਂ ਬੇਹੱਦ ਉਮਦਾ ਰੂਪ ਵਿਚ ਆਪਣੀਆਂ ਅਭਿਨੈ ਜਿੰਮੇਵਾਰੀਆਂ ਨੂੰ ਅੰਜਾਮ ਦਿੱਤਾ ਗਿਆ ਹੈ, ਜਿੰਨ੍ਹਾਂ ਵੱਲੋਂ ਜਨੂੰਨੀਅਤ ਨਾਲ ਆਪਣੇ ਕੀਤੇ ਅਭਿਨੈ ਕਾਰਜਾਂ ਨੂੰ ਵੇਖਦਿਆਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਵੈੱਬਸੀਰੀਜ਼ ਲਘੂ ਫਿਲਮਾਂ ਅਤੇ ਵੈੱਬਸੀਰੀਜ਼ ਦੇ ਖੇਤਰ ਵਿਚ ਹੋਰ ਮਿਆਰੀ ਅਤੇ ਅਰਥਭਰਪੂਰ ਪ੍ਰੋਜੈਕਟ ਸਾਹਮਣੇ ਲਿਆਉਣ ਵਿਚ ਵੀ ਅਹਿਮ ਭੂਮਿਕਾ ਨਿਭਾਏਗੀ।