ਚੰਡੀਗੜ੍ਹ: ਬਾਲੀਵੁੱਡ ਅਤੇ ਪਾਲੀਵੁੱਡ ਐਕਟਰਜ਼ ਦੇ ਪ੍ਰਭਾਵੀ ਸੁਮੇਲ ਅਧੀਨ ਬਣ ਰਹੀ ਨਵੀਂ ਹਿੰਦੀ ਫਿਲਮ ‘ਦਿ ਪੇ ਆਫ ਕਰਮੋ ਕਾ ਫ਼ਲ’ ਦਾ ਫ਼ਸਟ ਲੁੱਕ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦਾ ਲੇਖਨ ਅਤੇ ਨਿਰਦੇਸ਼ਨ ਹਿੰਦੀ ਸਿਨੇਮਾ ਦੇ ਉਭਰਦੇ ਅਤੇ ਚਰਚਿਤ ਫਿਲਮਕਾਰ ਅਸ਼ੂ ਵਰਮਾ ਵੱਲੋਂ ਕੀਤਾ ਜਾ ਰਿਹਾ ਹੈ।
'ਦਿ ਬਿਊਟੀਫ਼ੁੱਲ ਸਿਟੀ' ਚੰਡੀਗੜ੍ਹ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਫ਼ਿਲਮਾਈ ਜਾ ਰਹੀ ਇਸ ਫਿਲਮ ਦਾ ਨਿਰਮਾਣ ਐਂਟੀ ਕੁਰੱਪਸ਼ਨ ਅਤੇ ਕ੍ਰਾਈਮ ਪ੍ਰਵੈਨਸ਼ਨ ਫ਼ਿਲਮਜ਼ ਦੇ ਬੈਨਰ ਹੇਠ ਨਿਰਮਾਤਾ ਅਮਿਤ ਮੰਕੇਤ, ਸੁਰੇਸ਼ ਗਰਗ, ਅਨਿਲ ਗੋਇਲ ਵੱਲੋਂ ਕੀਤਾ ਜਾ ਰਿਹਾ ਹੈ। ਇਮੋਸ਼ਨਲ-ਡਰਾਮਾ ਕਹਾਣੀ ਆਧਾਰਿਤ ਇਸ ਸਮਾਜਿਕ ਫਿਲਮ ਦੀ ਸਟਾਰ ਕਾਸਟ ਵਿਚ ਸ਼ਾਹਬਾਜ਼ ਖ਼ਾਨ, ਰਜ਼ਾ ਮੁਰਾਦ, ਕਰਮ ਕੌਰ, ਤਰਸੇਮ ਪਾਲ, ਸੁਖ਼ਬੀਰ ਕੌਰ, ਅੰਸ਼ੂ ਵਰਮਾ, ਕੁਨਾਲ ਵਰਮਾ, ਵਸ਼ੂ, ਡਾ. ਅਨਿਲ ਅਗਰਵਾਲ, ਕੋਮਲ, ਅਜੇ ਸੰਡੇਲਿਆਂ, ਚੇਤਨ ਚੋਪੜਾ, ਗੁਰਮੀਤ ਚਾਵਲਾ, ਅਮਿਤ ਮੰਕੇਤ, ਵਰਿੰਦਰ ਤਿਆਗੀ, ਸੁਰੇਸ਼ ਗਰਗ, ਵਰੁਣ ਗਰਗ ਆਦਿ ਸ਼ਾਮਿਲ ਹਨ।
ਵਾਈਟ ਸਟੂਡਿਓਜ਼ ਵੱਲੋਂ ਪ੍ਰਸਤੁਤ ਕੀਤੀ ਜਾ ਰਹੀ ਇਸ ਫਿਲਮ ਦੀ ਸ਼ੂਟਿੰਗ ਲਈ ਪੰਜਾਬ ਪੁੱਜੇ ਹਿੰਦੀ ਸਿਨੇਮਾ ਐਕਟਰ ਰਜ਼ਾ ਮੁਰਾਦ ਨੇ ਕਿਹਾ ਕਿ ਕਾਫ਼ੀ ਲੰਮੇਂ ਸਮੇਂ ਬਾਅਦ ਪੰਜਾਬ ਦੀ ਮਿੱਟੀ ਅਤੇ ਇਸ ਦੀ ਖੁਸ਼ਬੂ ਨਾਲ ਅੋਤ ਪੋਤ ਕਹਾਣੀ ਆਧਾਰਿਤ ਫਿਲਮ ਕਰਕੇ ਕਾਫ਼ੀ ਖੁਸ਼ੀ ਅਤੇ ਸਕੂਨ ਦਾ ਅਹਿਸਾਸ ਹੋ ਰਿਹਾ ਹੈ।
- Buhe Bariyan Trailer Out: ਰਿਲੀਜ਼ ਹੋਇਆ ਨੀਰੂ ਬਾਜਵਾ ਦੀ ਫਿਲਮ 'ਬੂਹੇ ਬਾਰੀਆਂ' ਦਾ ਟ੍ਰੇਲਰ, ਦੇਖੋ ਅਦਾਕਾਰਾ ਦਾ ਦਮਦਾਰ ਲੁੱਕ
- Punjabi Film Furlow: ਪੰਜ ਸਾਲ ਬਾਅਦ ਫਿਰ ਇੱਕ ਇੱਕਠੇ ਕੰਮ ਕਰਦੇ ਨਜ਼ਰ ਆਉਣਗੇ ਗੁਰਪ੍ਰੀਤ ਘੁੱਗੀ-ਵਿਕਰਮ ਗਰੋਵਰ, ਫਿਲਮ 'ਫ਼ਰਲੋ' ਦੀ ਸ਼ੂਟਿੰਗ ਹੋਈ ਸ਼ੁਰੂ
- ਛੋਟੇ ਪਰਦੇ 'ਤੇ ਨਵੇਂ ਆਗਾਜ਼ ਵੱਲ ਵਧੀ ਬਾਲੀਵੁੱਡ ਅਦਾਕਾਰਾ ਸ਼ੀਬਾ, ਸਟਾਰ ਪਲੱਸ 'ਤੇ ਜਲਦ ਆਨ ਏਅਰ ਹੋ ਰਹੇ ਸੀਰੀਅਲ 'ਚ ਆਵੇਗੀ ਨਜ਼ਰ
ਮਾਇਆਨਗਰੀ ਮੁੰਬਈ ਵਿਚ ਵਿਲੱਖਣ ਪਹਿਚਾਣ ਅਤੇ ਮੁਕਾਮ ਹਾਸਿਲ ਕਰ ਚੁੱਕੇ ਅਦਾਕਾਰ ਰਜ਼ਾ ਮੁਰਾਦ ਨੇ ਫਿਲਮ ਦੇ ਅਹਿਮ ਪਹਿਲੂਆਂ ਅਤੇ ਇਸ ਵਿਚ ਨਿਭਾਏ ਜਾ ਰਹੇ ਆਪਣੇ ਕਿਰਦਾਰ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੱਦਾਂ ਕਿ ਨਾਮ ਤੋਂ ਹੀ ਜ਼ਾਹਿਰ ਹੈ ਇਹ ਫਿਲਮ ਸਮਾਜ ਦੇ ਕੁਝ ਕਰੰਟ ਮੁੱਦਿਆਂ ਦੀ ਤਰਜ਼ਮਾਨੀ ਕਰਦੀ ਦਿਖਾਈ ਦੇਵੇਗੀ, ਇਸ ਵਿਚ ਇਹ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਕਿ ਇਨਸਾਨ ਜਿਸ ਤਰ੍ਹਾਂ ਦਾ ਹਾਂ ਅਤੇ ਨਾਂਹ ਪੱਖੀ ਰਵੱਈਆਂ ਆਪਣੇ ਆਪਸੀ ਰਿਸ਼ਤਿਆਂ ਤੋਂ ਲੈ ਕੇ ਸਮਾਜ ਲਈ ਅਖ਼ਤਿਆਰ ਕਰਦਾ ਹੈ, ਉਸੇ ਤਰ੍ਹਾਂ ਦੇ ਕਰਮਾ ਦਾ ਫ਼ਲ ਉਸ ਨੂੰ ਜਿਉਂਦੇ ਜੀਅ ਹੀ ਉਸ ਨੂੰ ਨਸੀਬ ਹੋ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਆਪਣੇ ਹਰ ਕਿਰਦਾਰ ਦੀ ਤਰ੍ਹਾਂ ਇਸ ਫਿਲਮ ਵਿਚਲੀ ਭੂਮਿਕਾ ਜੋ ਕਾਫ਼ੀ ਪ੍ਰਭਾਵਸ਼ਾਲੀ ਹੈ, ਇਸ ਨੂੰ ਹਰ ਪੱਖੋਂ ਸ਼ਾਨਦਾਰ ਬਣਾਉਣ ਲਈ ਐਕਟਰ ਦੇ ਤੌਰ 'ਤੇ ਆਪਣਾ ਸੋ ਫੀਸਦੀ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੰਜਾਬ ਅਤੇ ਪੰਜਾਬੀ ਸਿਨੇਮਾ ਨਾਲ ਰਹੀ ਆਪਣੀ ਸਾਂਝ ਸਬੰਧੀ ਗੱਲ ਕਰਦਿਆਂ ਅਦਾਕਾਰ ਰਜ਼ਾ ਮੁਰਾਦ ਨੇ ਦੱਸਿਆ ਕਿ ਪੰਜਾਬ ਦਾ ਫਿਲਮੀ ਸਨਾਰਿਓ ਅੱਜ ਕਾਫ਼ੀ ਬਦਲ ਗਿਆ ਹੈ, ਜਿਸ ਦੇ ਮੱਦੇਨਜ਼ਰ ਇਸ ਦੇ ਤਕਨੀਕੀ ਅਤੇ ਸੈੱਟਅੱਪ ਪੱਖੋਂ ਨਿਖ਼ਾਰ ਵਿਚ ਵੀ ਚੋਖਾ ਵਾਧਾ ਹੋਇਆ ਹੈ ਅਤੇ ਖੁਸ਼ੀ ਇਸ ਗੱਲੋਂ ਵੀ ਮਹਿਸੂਸ ਹੋ ਰਹੀ ਹੈ ਕਿ ਬਾਲੀਵੁੱਡ ਦੇ ਕਈ ਉਚਕੋਟੀ ਫਿਲਮ ਨਿਰਮਾਣ ਹਾਊਸ ਇਸ ਸਿਨੇਮਾ ਨਾਲ ਇੰਨ੍ਹੀਂ ਦਿਨ੍ਹੀਂ ਜੁੜਨਾਂ ਖਾਸਾ ਪਸੰਦ ਕਰ ਰਹੇ ਹਨ।
ਮੂਲ ਰੂਪ ਵਿਚ ਉਤਰ ਪ੍ਰਦੇਸ਼ ਦੇ ਰਾਮਪੁਰ ਨਾਲ ਸੰਬੰਧਤ ਅਤੇ ਹਿੰਦੀ ਸਿਨੇਮਾ ਦੇ ਮਹਾਨ ਐਕਟਰ ਮੁਰਾਦ ਦੇ ਹੋਣਹਾਰ ਫ਼ਰਜੰਦ ਰਜ਼ਾ ਮੁਰਾਦ ਆਪਣੇ ਸ਼ੁਰੂਆਤੀ ਫਿਲਮੀ ਕਰੀਅਰ ਦੌਰਾਨ ਕਈ ਅਰਥ ਭਰਪੂਰ ਅਤੇ ਸਫ਼ਲ ਪੰਜਾਬੀ ਫਿਲਮਾਂ ‘ਧਰਮਜੀਤ’, ‘ਟਾਕਰਾ’, ‘ਡਾਕੂ ਜਗਤ ਸਿੰਘ’ ਆਦਿ ਦਾ ਪ੍ਰਭਾਵਸ਼ਾਲੀ ਹਿੱਸਾ ਰਹੇ ਹਨ, ਜਿੰਨ੍ਹਾਂ ਦੱਸਿਆ ਕਿ ਹਿੰਦੀ ਸਿਨੇਮਾ ਖੇਤਰ ਵਿਚ ਅਪਾਰ ਸਫ਼ਲਤਾ ਅਤੇ ਸੋਹਰਤ ਹਾਸਿਲ ਕਰਨ ਉਪਰੰਤ ਵੀ ਉਨਾਂ ਦਾ ਮਨ ਹਮੇਸ਼ਾ ਆਪਣੇ ਪੰਜਾਬੀ ਸਿਨੇਮਾ ਲਈ ਕੁਝ ਕਰ ਗੁਜ਼ਰਨ ਲਈ ਲੋਚਦਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਉਹ ਜ਼ਰੂਰ ਇਸ ਸਿਨੇਮਾ ਨਾਲ ਮੁੜ ਜੁੜਨਾ ਪਸੰਦ ਕਰਨਗੇ।