ETV Bharat / entertainment

RRKPK Collection Day 12: ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦੇ ਕਲੈਕਸ਼ਨ 'ਚ ਫਿਰ ਆਈ ਗਿਰਾਵਟ, ਜਾਣੋ ਰਿਲੀਜ਼ ਦੇ 12ਵੇਂ ਦਿਨ ਫਿਲਮ ਨੇ ਕਿੰਨੀ ਕੀਤੀ ਕਮਾਈ - ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਫਿਲਮ ਬਾਰੇ

ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨੇ ਬਾਕਸ ਆਫ਼ਿਸ 'ਤੇ ਆਪਣੀ ਪਕੜ ਬਣਾਈ ਹੋਈ ਹੈ। ਫਿਲਮ ਦੇ 12ਵੇਂ ਦਿਨ ਦੀ ਬਾਕਸ ਆਫ਼ਿਸ ਕਲੈਕਸ਼ਨ ਰਿਪੋਰਟ ਆ ਗਈ ਹੈ।

RRKPK Collection Day 12
RRKPK Collection Day 12
author img

By

Published : Aug 9, 2023, 10:50 AM IST

ਮੁੰਬਈ: ਆਲੀਆ ਭੱਟ ਅਤੇ ਰਣਵੀਰ ਸਿੰਘ ਸਟਾਰਰ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਬਾਕਸ ਆਫ਼ਿਸ 'ਤੇ ਅੱਗੇ ਵਧ ਰਹੀ ਹੈ। ਫਿਲਮ ਨੇ ਜਿੱਥੇ ਵਰਲਡਵਾਈਡ ਬਾਕਸ ਆਫ਼ਿਸ 'ਤੇ 200 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ, ਦੂਜੇ ਪਾਸੇ ਘਰੇਲੂ ਬਾਕਸ ਆਫ਼ਿਸ 'ਤੇ ਫਿਲਮ 100 ਕਰੋੜ ਰੁਪਏ ਦਾ ਕਲੈਕਸ਼ਨ ਹਾਸਲ ਕਰਨ 'ਚ ਸਫ਼ਲ ਰਹੀ ਹੈ।

ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦੀ ਹੁਣ ਤੱਕ ਦੀ ਕਮਾਈ: ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਆਪਣੇ ਦੂਜੇ ਸ਼ਨੀਵਾਰ ਅਤੇ ਐਤਵਾਰ ਨੂੰ ਜਬਰਦਸਤ ਕਮਾਈ ਕਰਨ 'ਚ ਸਫ਼ਲ ਰਹੀ। ਫਿਲਮ ਨੇ ਜਿੱਥੇ 5 ਅਗਸਤ ਨੂੰ 11.50 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ, ਉੱਥੇ ਹੀ ਦੂਸਰੇ ਐਤਵਾਰ ਨੂੰ ਆਪਣੀ ਸਪੀਡ ਵਧਾਉਦੇ ਹੋਏ 13.50 ਕਰੋੜ ਰੁਪਏ ਦੀ ਕਮਾਈ ਕੀਤੀ। ਜਿਸ ਤੋਂ ਬਾਅਦ ਫਿਲਮ ਨੇ ਕੁੱਲ 105.08 ਕਰੋੜ ਰੁਪਏ ਕਮਾ ਲਏ। ਪਰ ਦੂਜੇ ਸੋਮਵਾਰ ਨੂੰ ਕਲੈਕਸ਼ਨ ਦੀ ਸਪੀਡ ਹੌਲੀ ਨਜ਼ਰ ਆਈ। 7 ਅਗਸਤ ਨੂੰ ਫਿਲਮ ਨੇ 4.30 ਕਰੋੜ ਹੀ ਕਮਾਏ।

ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦਾ 12ਵੇਂ ਦਿਨ ਦਾ ਕਲੈਕਸ਼ਨ: ਜੇਕਰ ਗੱਲ ਕੀਤੀ ਜਾਵੇ ਫਿਲਮ ਦੇ ਰਿਲੀਜ਼ ਦੇ 12ਵੇਂ ਦਿਨ ਦੇ ਕਲੈਕਸ਼ਨ ਦੀ ਤਾਂ ਦੂਜੇ ਮੰਗਲਵਾਰ ਨੂੰ ਫਿਲਮ ਦੀ ਕਮਾਈ 'ਚ ਗਿਰਾਵਟ ਆਈ। 8 ਅਗਸਤ ਨੂੰ ਫਿਲਮ ਨੇ ਬਾਕਸ ਆਫ਼ਿਸ 'ਤੇ 4 ਕਰੋੜ ਰੁਪਏ ਦਾ ਵਪਾਰ ਕੀਤਾ। ਜਿਸ ਤੋਂ ਬਾਅਦ ਘਰੇਲੂ ਬਾਕਸ ਆਫ਼ਿਸ 'ਤੇ ਫਿਲਮ ਦਾ ਕੁੱਲ ਕਲੈਕਸ਼ਨ ਕਰੀਬ 113.38 ਕਰੋੜ ਰੁਪਏ ਹੋ ਗਿਆ ਹੈ।

ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਫਿਲਮ ਬਾਰੇ: ਕਰਨ ਜੌਹਰ ਨੇ ਪੂਰੇ 6 ਸਾਲ ਬਾਅਦ ਫਿਲਮ ਦਾ ਨਿਰਦੇਸ਼ਨ ਕੀਤਾ ਹੈ ਅਤੇ ਪਹਿਲੀ ਵਾਰ ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਜੋੜੀ ਨੂੰ ਇਕੱਠਿਆ ਕਾਸਟ ਕੀਤਾ ਹੈ। ਫਿਲਮ ਇੱਕ ਲਵ ਅਤੇ ਫੈਮਿਲੀ ਡਰਾਮਾ ਹੈ। ਜਿਸ ਵਿੱਚ ਰਣਵੀਰ ਸਿੰਘ ਜੱਟ ਪੰਜਾਬੀ ਅਤੇ ਆਲੀਆ ਭੱਟ ਬੰਗਾਲੀ ਪਰਿਵਾਰ ਤੋਂ ਹੈ। ਦੋਨਾਂ ਨੂੰ ਪਿਆਰ ਹੁੰਦਾ ਹੈ ਅਤੇ ਦੋਨਾਂ ਦੇ ਪਰਿਵਾਰ ਦੇ ਰੀਤੀ ਰਿਵਾਜਾਂ ਵਿੱਚ ਕਾਫ਼ੀ ਅੰਤਰ ਹੁੰਦਾ ਹੈ। ਅਜਿਹੇ ਵਿੱਚ ਰੌਕੀ ਅਤੇ ਰਾਣੀ ਲਈ ਸਭ ਤੋਂ ਵੱਡਾ ਚੈਲੇਂਜ਼ ਖੁਦ ਦੇ ਪਿਆਰ ਨੂੰ ਹਾਸਲ ਕਰਨ ਦੇ ਨਾਲ-ਨਾਲ ਇੱਕ-ਦੂਜੇ ਦੇ ਪਰਿਵਾਰ ਦਾ ਦਿਲ ਜਿੱਤਣਾ ਵੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.