ETV Bharat / entertainment

Raghav Parineeti Engagement Promo: ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀ ਮੰਗਣੀ ਦਾ ਪ੍ਰੋਮੋ, ਜ਼ਬਰਦਸਤ ਡਾਂਸ ਕਰਦਾ ਨਜ਼ਰ ਆਇਆ ਜੋੜਾ - ਪਰਿਣੀਤੀ ਚੋਪੜਾ ਦੀ ਮੰਗਣੀ ਦਾ ਪ੍ਰੋਮੋ

Raghav Parineeti Engagement Promo: 'ਆਪ' ਆਗੂ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀ ਮੰਗਣੀ ਦਾ ਪ੍ਰੋਮੋ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਜੋੜਾ ਕਾਫੀ ਆਨੰਦ ਲੈਂਦਾ ਨਜ਼ਰ ਆ ਰਿਹਾ ਹੈ।

Raghav Parineeti Engagement Promo
Raghav Parineeti Engagement Promo
author img

By

Published : May 25, 2023, 5:57 PM IST

ਮੁੰਬਈ (ਬਿਊਰੋ): ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਮੰਗਣੀ ਅਜੇ ਵੀ ਚਰਚਾ 'ਚ ਹੈ। ਇਸ ਜੋੜੇ ਦੀ ਮੰਗਣੀ 13 ਮਈ ਨੂੰ ਦਿੱਲੀ ਦੇ ਕਪੂਰਥਲਾ ਹਾਊਸ ਵਿਖੇ ਦਿੱਗਜ ਸਿਆਸੀ ਨੇਤਾਵਾਂ, ਬਾਲੀਵੁੱਡ ਸਿਤਾਰਿਆਂ ਅਤੇ ਰਿਸ਼ਤੇਦਾਰਾਂ ਵਿਚਕਾਰ ਹੋਈ ਸੀ।

ਪਰਿਣੀਤੀ ਅਤੇ ਰਾਘਵ ਦੀ ਮੰਗਣੀ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦਾ ਕਾਫੀ ਪਿਆਰ ਮਿਲਿਆ ਹੈ। ਹੁਣ ਇਸ ਜੋੜੇ ਦੀ ਮੰਗਣੀ ਦਾ ਪ੍ਰੋਮੋ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਜੋੜਾ ਧੂਮ-ਧਾਮ ਨਾਲ ਜਸ਼ਨ ਮਨਾਉਂਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ 'ਚ ਪਰਿਣੀਤੀ ਚੋਪੜਾ ਵੀ ਕਾਫੀ ਸ਼ਾਨਦਾਰ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਰਾਘਵ ਵੀ ਕਿਸੇ ਤਰ੍ਹਾਂ ਘੱਟ ਨਜ਼ਰ ਨਹੀਂ ਆ ਰਹੇ ਹਨ।

  1. Singer Jaani Birthday: ਕੀ ਤੁਸੀਂ ਜਾਣਦੇ ਹੋ ਗਾਇਕ ਜਾਨੀ ਦਾ ਅਸਲੀ ਨਾਂ? ਇਥੇ ਗੀਤਕਾਰ ਬਾਰੇ ਹੋਰ ਗੱਲਾਂ ਵੀ ਜਾਣੋ
  2. Movies Based on Punjabi Literature:'ਪਿੰਜਰ' ਤੋਂ ਲੈ ਕੇ 'ਡਾਕੂਆਂ ਦਾ ਮੁੰਡਾ' ਤੱਕ, ਪੰਜਾਬੀ ਸਾਹਿਤ ਤੋਂ ਪ੍ਰੇਰਿਤ ਨੇ ਪਾਲੀਵੁੱਡ-ਬਾਲੀਵੁੱਡ ਦੀਆਂ ਇਹ ਫਿਲਮਾਂ
  3. Sunil Dutt Death Anniversary: ਜਦੋਂ ਸ਼ਾਂਤੀ ਲਈ ਮੁੰਬਈ ਤੋਂ ਪੰਜਾਬ ਲਈ ਪੈਦਲ ਨਿਕਲੇ ਸੁਨੀਲ ਦੱਤ, ਇੰਨੇ ਮਹੀਨਿਆਂ 'ਚ ਪਹੁੰਚੇ ਅੰਮ੍ਰਿਤਸਰ

4 ਮਿੰਟ ਤੋਂ ਜ਼ਿਆਦਾ ਦੇ ਇਸ ਵੀਡੀਓ 'ਚ ਪਰਿਣੀਤੀ ਚੋਪੜਾ ਆਪਣੀ ਮੰਗਣੀ ਤੋਂ ਇਕ ਦਿਨ ਪਹਿਲਾਂ ਆਯੋਜਿਤ ਇਕ ਪਾਰਟੀ 'ਚ ਰਾਘਵ ਦੇ ਸਾਹਮਣੇ ਆਪਣੀਆਂ ਸ਼ਰਤਾਂ ਰੱਖਦੀ ਨਜ਼ਰ ਆ ਰਹੀ ਹੈ, ਜਿਸ 'ਚ ਅਦਾਕਾਰਾ ਕਹਿ ਰਹੀ ਹੈ ਕਿ ਕੁਝ ਵੀ ਹੋਵੇ, ਰਾਘਵ ਨੂੰ ਹਰ ਵਾਰ ਇਹੀ ਕਹਿਣਾ ਪਵੇਗਾ ਕਿ ਪਰਿਣੀਤੀ ਹਮੇਸ਼ਾ ਸਹੀ ਹੁੰਦੀ ਹੈ। ਪਰਿਣੀਤੀ ਦੇ ਇੰਨਾ ਕਹਿਣ ਤੋਂ ਬਾਅਦ ਰਾਘਵ ਨੇ ਵੀ ਮਜ਼ਾਕੀਆ ਅੰਦਾਜ਼ 'ਚ ਹਾਂ ਕਰ ਦਿੱਤੀ ਅਤੇ ਪਰਿਣੀਤੀ ਦੀ ਗੱਲ 'ਤੇ ਮੋਹਰ ਲਗਾ ਦਿੱਤੀ।

ਪਰਿਣੀਤੀ ਦੀ ਮਾਂ ਕਹਿੰਦੀ ਹੈ 'ਇਹ ਅਹਿਸਾਸ ਹੈ ਕਿ ਤੁਹਾਡੀ ਧੀ ਕਿਸੇ ਅਜਿਹੇ ਵਿਅਕਤੀ ਦੇ ਨਾਲ ਹੈ, ਜੋ ਉਸ ਦੇ ਪਿਤਾ ਨਾਲੋਂ ਉਸ ਦੀ ਬਿਹਤਰ ਦੇਖਭਾਲ ਕਰੇਗਾ...ਇਹ ਕਹਿ ਕੇ ਉਹ ਭਾਵੁਕ ਹੋ ਜਾਂਦੀ ਹੈ ਅਤੇ ਰਾਘਵ ਦਾ ਧੰਨਵਾਦ ਕਰਦੀ ਹੈ। ਇਸ 'ਤੇ ਰਾਘਵ ਆ ਕੇ ਆਪਣੀ ਹੋਣ ਵਾਲੀ ਸੱਸ ਨੂੰ ਗਲੇ ਲਗਾ ਲੈਂਦਾ ਹੈ।

ਇਸ ਤੋਂ ਬਾਅਦ ਇਸ ਵੀਡੀਓ 'ਚ ਮੰਗਣੀ ਦੌਰਾਨ ਕੈਮਰੇ 'ਚ ਕੈਦ ਹੋਏ ਹਰ ਪਲ ਨੂੰ ਦੇਖਿਆ ਜਾ ਰਿਹਾ ਹੈ, ਜਿਸ 'ਚ ਖੁਸ਼ੀ, ਗ਼ਮੀ ਅਤੇ ਹੰਝੂਆਂ ਦੇ ਨਾਲ-ਨਾਲ ਜਸ਼ਨ ਵੀ ਨਜ਼ਰ ਆ ਰਿਹਾ ਹੈ। ਇੰਨਾ ਹੀ ਨਹੀਂ ਵੀਡੀਓ ਦੇਖਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਪਰਿਣੀਤੀ ਆਪਣੇ ਹੋਣ ਵਾਲੇ ਪਤੀ ਰਾਘਵ ਨੂੰ ਲੈ ਕੇ ਕਾਫੀ ਸਕਾਰਾਤਮਕ ਹੈ। ਇਸ ਦੇ ਨਾਲ ਹੀ ਇਸ ਵੀਡੀਓ 'ਚ 'ਦੇਸੀ ਗਰਲ' ਪ੍ਰਿਅੰਕਾ ਚੋਪੜਾ ਵੀ ਦੋ ਥਾਵਾਂ 'ਤੇ ਨਜ਼ਰ ਆ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.