ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਆਪਣੀ ਵਿਲੱਖਣ ਕਹਾਣੀ, ਚੰਗੇ ਸੰਗੀਤ ਅਤੇ ਬਿਹਤਰੀਨ ਕਿਰਦਾਰਾਂ ਨਾਲ ਦਿਨ ਦੋਗੁਣੀ ਰਾਤ ਚੋਗੁਣੀ ਤਰੱਕੀ ਕਰ ਰਹੀ ਹੈ। ਇਹ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਦਰਸਾਉਂਦੇ ਹੋਏ ਦੁਨੀਆ ਭਰ ਦੇ ਦਰਸ਼ਕਾਂ ਨੂੰ ਮੋਹਿਤ ਕਰਨ ਵਿੱਚ ਕਾਮਯਾਬ ਹੋ ਰਹੀ ਹੈ। ਇਸੇ ਲੜੀ ਵਿੱਚ ਯੋਗਦਾਨ ਪਾਉਣ ਆ ਰਹੀ ਹੈ, ਇੱਕ ਹੋਰ ਪੰਜਾਬੀ ਫਿਲਮ, ਜਿਸਦਾ ਨਾਂ ਹੈ 'ਮਸਤਾਨੇ'। ਇਹ ਫਿਲਮ ਸ਼ਰਨ ਆਰਟ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ।
ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮਸਤਾਨੇ" ਦੇ ਕਲਾਕਾਰਾਂ ਨੇ ਹਾਲ ਹੀ ਵਿੱਚ ਫਿਲਮ ਦੇ ਪਹਿਲੇ ਲੁੱਕ ਪੋਸਟਰ ਨੂੰ ਰਿਲੀਜ਼ ਕੀਤਾ ਹੈ, ਆਪਣੇ ਦਿਲਚਸਪ ਦ੍ਰਿਸ਼ਾਂ ਅਤੇ ਸ਼ਾਨਦਾਰ ਕਾਸਟ ਦੇ ਨਾਲ "ਮਸਤਾਨੇ" ਨੇ ਟੀਜ਼ਰ ਦੇ ਰਿਲੀਜ਼ ਹੋਣ ਤੋਂ ਬਾਅਦ ਦਰਸ਼ਕਾਂ ਨੂੰ ਇੱਕ ਹੋਰ ਟ੍ਰੀਟ ਦੇਣ ਦਾ ਵਾਅਦਾ ਕੀਤਾ ਸੀ ਅਤੇ ਪੋਸਟਰ ਸਾਂਝਾ ਕਰਕੇ ਇਹ ਵਾਅਦਾ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ।
- ਵਿੱਕੀ ਕੌਸ਼ਲ ਦੀ ਇਹ ਫਿਲਮ ਕਰੇਗੀ ਰਣਬੀਰ ਕਪੂਰ ਦੀ 'ਐਨੀਮਲ' ਨਾਲ ਮੁਕਾਬਲਾ, ਮੇਕਰਸ ਨੇ ਕਿਹਾ- 'ਅਸੀਂ ਪਿੱਛੇ ਨਹੀਂ ਹਟਾਂਗੇ'
- Most Followed Punjabi Celebrities on Instagram: ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਪੰਜਾਬੀ ਸਿਤਾਰੇ, ਦੇਖੋ ਪੂਰੀ ਲਿਸਟ
- 'ਗੱਡੀ ਜਾਂਦੀ ਏ ਚਲਾਂਗਾਂ ਮਾਰਦੀ' ਦਾ ਪਹਿਲਾਂ ਪੋਸਟਰ ਰਿਲੀਜ਼, ਫਿਲਮ ਇਸ ਅਕਤੂਬਰ 'ਚ ਹੋਵੇਗੀ ਰਿਲੀਜ਼
ਤਰਸੇਮ ਜੱਸੜ ਨੇ ਆਪਣੇ ਇੰਸਟਾਗ੍ਰਾਮ 'ਤੇ ਫਿਲਮ ਦਾ ਇੱਕ ਆਕਰਸ਼ਕ ਪੋਸਟਰ ਸਾਂਝਾ ਕੀਤਾ ਹੈ, ਜਿਸ ਵਿੱਚ ਲੀਡ ਸਟਾਰ ਕਾਸਟ ਦੇ ਨਾਲ ਫਿਲਮ ਦੀ ਰਿਲੀਜ਼ ਮਿਤੀ 25 ਅਗਸਤ, 2023 ਹੈ। ਉਸ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ "ਮਸਤਾਨੇ...ਅਧਿਕਾਰਤ ਪੋਸਟਰ, ਫਿਲਮ 25 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਤੁਹਾਡੇ ਪਿਆਰ ਲਈ ਦਿਲੋਂ ਧੰਨਵਾਦ'।
ਫਿਲਮ ਦੇ ਪੋਸਟਰ ਬਾਰੇ: ਤੁਹਾਨੂੰ ਦੱਸ ਦਈਏ ਕਿ 'ਮਸਤਾਨੇ' ਸਿੱਖ ਸਾਮਰਾਜ ਦੇ ਉਭਾਰ ਤੋਂ ਲੈ ਕੇ ਸ਼ੇਰ ਦਿਲ ਯੋਧਿਆਂ ਦੀ ਇੱਕ ਮਹਾਂਕਾਵਿ ਕਹਾਣੀ ਹੈ। ਪੋਸਟਰ ਵਿੱਚ ਪੰਜ ਸਿੰਘਾਂ ਨੂੰ ਸਿੱਖ ਸਰੂਪ ਵਿੱਚ ਜੰਜ਼ੀਰਾਂ ਵਿੱਚ ਜਕੜਿਆ ਦੇਖਿਆ ਜਾ ਸਕਦਾ ਹੈ। ਇਹ ਪੰਜ ਆਮ ਆਦਮੀਆਂ ਦੀ ਕਹਾਣੀ ਹੈ, ਜੋ ਸਮੇਂ ਦੇ ਨਾਲ ਸਿੱਖ ਜਾਂਦੇ ਹਨ ਕਿ ਸਿੱਖ ਕੀ ਹਨ ਅਤੇ ਉਹ ਕਿਸ ਲਈ ਖੜ੍ਹੇ ਹਨ।
ਇਹ ਦੇਖਣਾ ਚੰਗਾ ਹੈ ਕਿ ਪੰਜਾਬ ਇੰਡਸਟਰੀ ਇੰਨੀ ਵੱਡੀ ਕਹਾਣੀ ਨਾਲ ਵਾਪਸ ਆ ਰਹੀ ਹੈ। ਇਸ ਵਿੱਚ ਤਰਸੇਮ ਜੱਸੜ ਮੁੱਖ ਭੂਮਿਕਾ ਵਿੱਚ ਹਨ ਅਤੇ ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ, ਬਨਿੰਦਰ ਬੰਨੀ, ਰਾਹੁਲ ਦੇਵ, ਅਵਤਾਰ ਗਿੱਲ ਅਤੇ ਆਰਿਫ਼ ਜ਼ਕਰੀਆ ਆਦਿ ਮੰਝੇ ਹੋਏ ਹੋਰ ਕਲਾਕਾਰ ਵੀ ਹਨ। ਸ਼ਰਨ ਆਰਟ ਨੇ ਫਿਲਮ ਵਿੱਚ ਨਿਰਦੇਸ਼ਕ ਵਜੋਂ ਕੰਮ ਕੀਤਾ ਹੈ। ਫਿਲਮ ਨੂੰ ਵੇਹਲੀ ਜਨਤਾ ਫਿਲਮਜ਼ ਅਤੇ ਓਮਜੀਜ਼ ਸਿਨੇ ਵਰਲਡ ਦੁਆਰਾ ਪੇਸ਼ ਕੀਤਾ ਜਾਵੇਗਾ।