ਚੰਡੀਗੜ੍ਹ: ਪਾਲੀਵੁੱਡ ਗਾਇਕ-ਅਦਾਕਾਰ ਤਰਸੇਮ ਜੱਸੜ ਅਤੇ ਅਦਾਕਾਰਾ ਸਿੰਮੀ ਚਾਹਲ ਦੀ ਪੰਜਾਬੀ ਫਿਲਮ 'ਮਸਤਾਨੇ' 25 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੇ ਪਹਿਲੇ ਦਿਨ ਕਾਫੀ ਚੰਗੀ ਕਮਾਈ ਕੀਤੀ ਹੈ ਅਤੇ ਹੁਣ ਫਿਲਮ ਦੇ ਦੂਜੇ ਦਿਨ ਦੇ ਅੰਕੜੇ ਵੀ ਸਾਹਮਣੇ ਆ ਚੁੱਕੇ ਹਨ। ਜੀ ਹਾਂ...ਚਾਰੇ-ਪਾਸੇ ਫਿਲਮ ਦੀ ਕਾਫੀ ਤਾਰੀਫ਼ ਹੋ ਰਹੀ ਹੈ। ਕਈ ਲੋਕ ਫਿਲਮ ਦੇਖਣ ਤੋਂ ਬਾਅਦ ਰੋਂਦੇ ਹੋਏ ਬਾਹਰ ਨਿਕਲ ਰਹੇ ਹਨ।
ਫਿਲਮ ਦਾ ਦੂਜੇ ਦਿਨ ਦਾ ਕਲੈਕਸ਼ਨ: ਫਿਲਮ ਨੇ ਪਹਿਲੇ ਦਿਨ 2.15 ਕਰੋੜ ਦੀ ਕਮਾਈ ਕੀਤੀ ਹੈ ਅਤੇ ਦੂਜੇ ਦਿਨ ਫਿਲਮ ਨੇ 3.20 ਕਰੋੜ ਦੀ ਕਮਾਈ ਕੀਤੀ ਹੈ, ਹੁਣ ਫਿਲਮ ਦਾ ਕੁੱਲ ਕਲੈਕਸ਼ਨ 5.35 ਕਰੋੜ ਹੋ ਗਿਆ ਹੈ। ਹੁਣ ਇਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਤੀਜੇ ਦਿਨ ਭਾਵ ਕਿ ਐਤਵਾਰ ਨੂੰ ਫਿਲਮ ਕਾਫੀ ਚੰਗਾ ਕਲੈਕਸ਼ਨ ਕਰ ਸਕਦੀ ਹੈ।
ਇਹ ਫਿਲਮ ਸ਼ਰਨ ਆਰਟ ਦੁਆਰਾ ਨਿਰਦੇਸ਼ਤ ਹੈ ਅਤੇ ਫਤਿਹ ਫਿਲਮ ਪ੍ਰੋਡਕਸ਼ਨ ਅਤੇ ਓਮਜੀ ਸਟਾਰ ਸਟੂਡੀਓਜ਼ ਅਤੇ ਵੇਹਲੀ ਜਨਤਾ ਫਿਲਮਜ਼ ਦੁਆਰਾ ਨਿਰਮਿਤ ਹੈ। 'ਮਸਤਾਨੇ' ਵਿੱਚ ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਰਾਹੁਲ ਦੇਵ ਅਤੇ ਆਰਿਫ਼ ਜ਼ਕਰੀਆ ਮੁੱਖ ਭੂਮਿਕਾਵਾਂ ਵਿੱਚ ਹਨ।
- Mastaney Box Office Collection: ਲੋਕਾਂ ਨੂੰ ਖੁਸ਼ ਕਰਨ 'ਚ ਸਫ਼ਲ ਰਹੀ ਫਿਲਮ 'ਮਸਤਾਨੇ', ਪਹਿਲੇ ਦਿਨ ਕੀਤੀ ਇੰਨੀ ਕਮਾਈ
- Dev Kohli First Break: ਇੰਝ ਮਿਲਿਆ ਸੀ ਗੀਤਕਾਰ ਦੇਵ ਕੋਹਲੀ ਨੂੰ ਪਹਿਲਾਂ ਬ੍ਰੇਕ, ਜਾਣੋ ਪੂਰੀ ਕਹਾਣੀ
- Neeru Bajwa Birthday: ਤਿੰਨ ਬੱਚਿਆਂ ਦੀ ਮਾਂ ਹੈ ਪਾਲੀਵੁੱਡ ਦੀ ਇਹ ਅਦਾਕਾਰਾ, 43 ਸਾਲ ਦੀ ਉਮਰ 'ਚ ਵੀ ਪਾਰ ਕਰਦੀ ਹੈ ਹੌਟਨੈੱਸ ਦੀਆਂ ਹੱਦਾਂ
ਫਿਲਮ ਦੀ ਕਹਾਣੀ: 'ਮਸਤਾਨੇ' ਨੂੰ 80 ਦੇ ਦਹਾਕੇ ਵਿੱਚ ਸੈੱਟ ਕੀਤਾ ਗਿਆ, ਇਹ ਨਾਦਰ ਸ਼ਾਹ ਦੇ ਦਿੱਲੀ ਉੱਤੇ ਹਮਲੇ ਦੀ ਕਹਾਣੀ ਬਿਆਨ ਕਰਦੀ ਹੈ ਅਤੇ ਉਸ ਸਮੇਂ ਦੀ ਕਹਾਣੀ ਦੱਸਦੀ ਹੈ ਜਦੋਂ ਉਸਦੀ ਨਾ ਹਾਰੀ ਹੋਈ ਫੌਜ ਨੂੰ ਨਿਡਰ ਅਤੇ ਮਜ਼ਬੂਤ ਸਿੱਖ ਯੋਧਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸਭ ਸਿੱਖ ਯੋਧਿਆਂ ਦੀ ਦਲੇਰੀ ਅਤੇ ਬਹਾਦਰੀ ਬਾਰੇ ਹੈ।
ਤੁਹਾਨੂੰ ਦੱਸ ਦਈਏ ਕਿ ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਕਈ ਦਿੱਗਜਾਂ ਨੇ ਫਿਲਮ ਦਾ ਪ੍ਰਮੋਸ਼ਨ ਕੀਤਾ ਸੀ, ਇਸ ਵਿੱਚ ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਵੀ ਸ਼ਾਮਿਲ ਹਨ। ਉਹਨਾਂ ਨੇ ਫਿਲਮ ਦੀ ਪੂਰੀ ਟੀਮ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਸਨ।