ਚੰਡੀਗੜ੍ਹ: ਤਰਸੇਮ ਜੱਸੜ ਅਤੇ ਸਿੰਮੀ ਚਾਹਲ ਦੀ ਫਿਲਮ 'ਮਸਤਾਨੇ' (Punjabi Film Mastaney) ਨੂੰ ਰਿਲੀਜ਼ ਹੋਏ ਪੂਰੇ 10 ਦਿਨ ਹੋ ਗਏ ਹਨ, ਫਿਲਮ ਅੱਜ ਆਪਣੇ 11ਵੇਂ ਦਿਨ ਵਿੱਚ ਐਂਟਰ ਹੋ ਚੁੱਕੀ ਹੈ। ਫਿਲਮ ਨੂੰ ਸ਼ੁਰੂ ਤੋਂ ਹੀ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਕਈ ਦਿੱਗਜਾਂ ਨੇ ਫਿਲਮ ਦੀ ਕਾਫੀ ਤਾਰੀਫ਼ ਕੀਤੀ ਹੈ। ਪੰਜਾਬ ਦੇ ਅਮੀਰ ਇਤਿਹਾਸ ਨੂੰ ਇੰਝ ਦੇਖਣਾ ਸੱਚਮੁੱਚ ਪ੍ਰਸ਼ੰਸਕਾਂ ਨੂੰ ਸਿਨੇਮਾਘਰਾਂ ਵਿੱਚ ਆਉਣ ਲਈ ਮਜ਼ਬੂਰ ਕਰ ਰਿਹਾ ਹੈ। ਹੁਣ ਇਥੇ ਅਸੀਂ ਫਿਲਮ ਦਾ 10ਵੇਂ ਦਿਨ ਦਾ ਕਲੈਕਸ਼ਨ ਲੈ ਕੇ ਆਏ ਹਾਂ, 10ਵੇਂ ਦਿਨ ਫਿਲਮ ਨੇ ਕਾਫੀ ਉੱਚੀ ਛਾਲ ਮਾਰੀ ਹੈ ਅਤੇ ਫਿਲਮ ਦੀ ਸਫਲਤਾ ਲਈ ਗਾਇਕ-ਅਦਾਕਾਰ ਜੱਸੜ ਨੇ ਦਰਸ਼ਕਾਂ ਦਾ ਧੰਨਵਾਦ ਕੀਤਾ ਹੈ।
ਮਸਤਾਨੇ ਦਾ ਕਲੈਕਸ਼ਨ: ਹੁਣ ਇਥੇ ਅਸੀਂ 10ਵੇਂ ਦਿਨ ਦਾ ਕਲੈਕਸ਼ਨ ਦੱਸਣ ਤੋਂ ਪਹਿਲਾਂ ਫਿਲਮ ਦੇ ਪਹਿਲੇ 9 ਦਿਨਾਂ ਦੇ ਕਲੈਕਸ਼ਨ ਉਤੇ ਚਾਨਣਾ ਪਾਵਾਂਗੇ। ਫਿਲਮ ਨੇ ਪਹਿਲੇ ਦਿਨ 2.4 ਕਰੋੜ, ਦੂਜੇ ਦਿਨ 3 ਕਰੋੜ, ਤੀਜੇ ਦਿਨ 3.8 ਕਰੋੜ, ਚੌਥੇ ਦਿਨ 1.7 ਕਰੋੜ, ਪੰਜਵੇਂ ਦਿਨ 1.5 ਕਰੋੜ, ਛੇਵੇਂ 2.2 ਕਰੋੜ, ਸੱਤਵੇਂ 1.47 ਕਰੋੜ ਦੀ ਸ਼ਾਨਦਾਰ ਕਮਾਈ ਕੀਤੀ। ਇਸ ਨਾਲ ਫਿਲਮ ਦਾ ਪਹਿਲੇ ਹਫ਼ਤੇ ਦਾ ਕਲੈਕਸ਼ਨ 16 ਕਰੋੜ ਤੋਂ ਜਿਆਦਾ ਹੋ ਗਿਆ। ਅੱਠਵੇਂ ਦਿਨ ਫਿਲਮ ਨੇ 0.9 ਕਰੋੜ ਦੀ ਕਮਾਈ ਕੀਤੀ, ਨੌਵੇਂ ਦਿਨ 1.45 ਕਰੋੜ, ਦਸਵੇਂ ਦਿਨ ਯਾਨੀ ਕਿ ਦੂਜੇ ਐਤਵਾਰ ਨੂੰ ਫਿਲਮ ਨੇ 2.30 ਕਰੋੜ ਦੀ ਚੰਗੀ ਕਮਾਈ ਕੀਤੀ। ਇਸ ਨਾਲ ਹੁਣ ਭਾਰਤ ਵਿੱਚ ਫਿਲਮ ਦਾ ਸਾਰਾ ਕਲੈਕਸ਼ਨ 20.72 ਕਰੋੜ ਹੋ ਗਿਆ ਹੈ ਅਤੇ ਦੁਨੀਆਭਰ ਵਿੱਚ ਇਹ ਕਲੈਕਸ਼ਨ 35.2 ਕਰੋੜ ਹੋ ਗਿਆ ਹੈ।
- Ranjit Mani Upcoming Song: ਪੰਜਾਬੀ ਸੰਗੀਤਕ ਖਿੱਤੇ ‘ਚ ਫਿਰ ਨਵੀਂ ਅਤੇ ਸ਼ਾਨਦਾਰ ਪਾਰੀ ਵੱਲ ਵਧੇ ਗਾਇਕ ਰਣਜੀਤ ਮਣੀ, ਜਲਦ ਰਿਲੀਜ਼ ਕਰਨਗੇ ਇਹ ਨਵਾਂ ਗਾਣਾ
- Punjabi Film Sangrand Shooting: ਮਾਲਵਾ ’ਚ ਸੰਪੂਰਨ ਹੋਈ ਪੰਜਾਬੀ ਫਿਲਮ ‘ਸੰਗਰਾਂਦ’, ਇੰਦਰਪਾਲ ਸਿੰਘ ਵੱਲੋਂ ਕੀਤਾ ਗਿਆ ਹੈ ਲੇਖਨ ਅਤੇ ਨਿਰਦੇਸ਼ਨ
- Jawan Advance Booking: ਨਵੇਂ ਰਿਕਾਰਡ ਕਾਇਮ ਕਰਨ ਲਈ ਤਿਆਰ ਹੈ 'ਕਿੰਗ ਖਾਨ' ਦੀ 'ਜਵਾਨ', ਹੁਣ ਤੱਕ ਵਿਕੀਆਂ ਇੰਨੇ ਲੱਖ ਟਿਕਟਾਂ
ਸ਼ਰਨ ਆਰਟ ਦੁਆਰਾ ਨਿਰਦੇਸ਼ਤ 'ਮਸਤਾਨੇ' ਫਿਲਮ ਵਿੱਚ ਤਰਸੇਮ ਜੱਸੜ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ, ਬਨਿੰਦਰ ਬੰਨੀ, ਸਿੰਮੀ ਚਾਹਲ, ਰਾਹੁਲ ਦੇਵ ਅਤੇ ਅਵਤਾਰ ਗਿੱਲ ਸਮੇਤ ਕਈ ਮੰਝੇ ਹੋਏ ਕਲਾਕਾਰ ਹਨ। ਫਿਲਮ ਹੁਣ ਸਫਲਤਾਪੂਰਵਕ ਦੂਜੇ ਹਫਤੇ ਨੂੰ ਪਾਰ ਕਰ ਚੁੱਕੀ ਹੈ ਅਤੇ ਜੇਕਰ ਇਹ ਆਪਣਾ ਜਾਦੂ ਜਾਰੀ ਰੱਖਦੀ ਹੈ ਤਾਂ ਜਲਦੀ ਹੀ ਫਿਲਮ 50 ਕਰੋੜ ਦੇ ਕਲੱਬ ਵਿੱਚ ਦਾਖਲ ਹੋ ਜਾਵੇਗੀ ਅਤੇ ਨਵੇਂ ਮੀਲ ਪੱਥਰ ਕਾਇਮ ਕਰੇਗੀ।