ਚੰਡੀਗੜ੍ਹ: ਪੰਜਾਬੀ ਮੰਨੋਰੰਜਨ ਜਗਤ ਦੇ ਉੱਘੇ ਲੇਖਕ ਅਤੇ ਨਿਰਦੇਸ਼ਕ ਜਗਦੀਪ ਸਿੱਧੂ (Jagdeep Sidhu birthday) ਅੱਜ ( 2 ਜਨਵਰੀ) ਨੂੰ ਆਪਣਾ 40 ਵਾਂ ਜਨਮਦਿਨ ਮਨਾ ਰਹੇ ਹਨ। ਉਹਨਾਂ ਦੇ ਜਨਮਦਿਨ ਉਤੇ ਅਦਾਕਾਰਾ ਤਾਨੀਆ ਨੇ ਉਹਨਾਂ ਨੂੰ ਖਾਸ ਅੰਦਾਜ਼ ਵਿੱਚ ਮੁਬਾਰਕਾਂ ਦਿੱਤੀਆਂ ਹਨ ਅਤੇ ਇੱਕ ਪਿਆਰੀ ਪੋਸਟ ਵੀ ਸਾਂਝੀ ਕੀਤੀ ਹੈ।
- " class="align-text-top noRightClick twitterSection" data="
">
ਤਾਨੀਆ (Tania shared lovely post on Jagdeep Sidhu birthday) ਨੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ' ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ @jagdeepsidhu3 ਜਨਾਬ, ਤੁਸੀਂ ਹਮੇਸ਼ਾ ਪਵਿੱਤਰ ਆਤਮਾ ਬਣੇ ਰਹੋ ਅਤੇ ਮਨੁੱਖਤਾ ਨੂੰ ਜਿਉਂਦਾ ਰੱਖੋ, ਤੁਹਾਨੂੰ ਇਸ ਸੰਸਾਰ ਦੀ ਸਾਰੀ ਖੁਸ਼ੀ, ਸਫਲਤਾ ਅਤੇ ਪਿਆਰ ਦੀ ਕਾਮਨਾ ਕਰਦੀ ਹਾਂ ...ਅੱਗੇ ਇੱਕ ਸ਼ਾਨਦਾਰ ਸਾਲ ਹੈ' ਪੋਸਟ ਤੋਂ ਇਲਾਵਾ ਅਦਾਕਾਰਾ ਨੇ ਤਸਵੀਰਾਂ ਦੀ ਲੜੀ ਵੀ ਸਾਂਝੀ ਕੀਤੀ ਆ, ਜਿਹਨਾਂ ਵਿੱਚ ਉਹ ਦੋਵੇਂ ਫਿਲਮ ਦੇ ਸੈੱਟ ਉਤੇ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਤਾਨੀਆ ਦੀ ਇਸ ਪੋਸਟ 'ਤੇ ਜਗਦੀਪ ਸਿੱਧੂ ਨੇ 'ਧੰਨਵਾਦ' ਦਾ ਕਮੈਂਟ ਕੀਤਾ ਹੈ।
ਜਗਦੀਪ ਸਿੱਧੂ ਬਾਰੇ: ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਪੰਜਾਬੀ ਦੀਆਂ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਹਨ। ਉਸਨੇ ਆਪਣੀ ਲਿਖਤ ਅਤੇ ਨਿਰਦੇਸ਼ਨ ਨਾਲ ਪੰਜਾਬੀ ਫਿਲਮ ਇੰਡਸਟਰੀ ਨੂੰ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ। ਉਹ 'ਨਿੱਕਾ ਜ਼ੈਲਦਾਰ' ਤੋਂ 'ਨਿੱਕਾ ਜ਼ੈਲਦਾਰ 3' ਤੱਕ ਦੀ ਕਹਾਣੀ ਦੇ ਪਿੱਛੇ ਦਾ ਵਿਅਕਤੀ ਹੈ। ਜੀ ਹਾਂ...ਐਮੀ ਵਿਰਕ ਸਟਾਰਰ ਫਿਲਮ ਦੇ ਤਿੰਨੋਂ ਭਾਗ ਜਗਦੀਪ ਸਿੱਧੂ ਨੇ ਲਿਖੇ ਹਨ। ਇਸ ਤੋਂ ਇਲਾਵਾ 'ਕਿਸਮਤ' ਜਗਦੀਪ ਸਿੱਧੂ ਦੀ ਪਹਿਲੀ ਨਿਰਦੇਸ਼ਕ ਸੀ ਅਤੇ ਉਸ ਦੇ ਕਰੀਅਰ ਵਿੱਚ ਇੱਕ ਮੀਲ ਪੱਥਰ ਸੀ।
ਇਹ ਵੀ ਪੜ੍ਹੋ:ਸਰਤਾਜ-ਨੀਰੂ ਸਟਾਰਰ ਫਿਲਮ 'ਕਲੀ ਜੋਟਾ' ਦੀ ਰਿਲੀਜ਼ ਮਿਤੀ ਦਾ ਐਲਾਨ, ਇਸ ਦਿਨ ਹੋਵੇਗੀ ਰਿਲੀਜ਼