ਚੰਡੀਗੜ੍ਹ: ਭਾਵੇਂ ਕਿ ਪਿਛਲਾ ਸਮਾਂ ਪੰਜਾਬੀ ਸਿਨੇਮਾ ਲਈ ਚੰਗਾ ਨਹੀਂ ਰਿਹਾ ਸੀ, ਕਿਉਂਕਿ ਕੋਰੋਨਾ ਨੇ ਸਾਨੂੰ ਸਭ ਨੂੰ ਜਕੜ ਲਿਆ ਸੀ, ਪਰ ਹੁਣ ਸਿਨੇਮਾ ਦੀਆਂ ਫਿਲਮਾਂ ਅੱਗੇ ਪਿਛੇ ਰਿਲੀਜ਼ ਹੋ ਰਹੀਆਂ ਹਨ। ਪੰਜਾਬੀ ਫਿਲਮ ਨਿਰਮਾਤਾਵਾਂ ਨੇ ਅਜਿਹੀਆਂ ਕਹਾਣੀਆਂ ਲੈ ਕੇ ਆਉਣ ਦੀ ਹਿੰਮਤ ਦਿਖਾਈ ਹੈ, ਜਿੱਥੇ ਸਭ ਤੋਂ ਵੱਧ ਦੁੱਖ ਦਿਖਾਇਆ ਜਾਂਦਾ ਹੈ। ਉਦਾਹਰਨ ਹੈ ਜਲਦੀ ਹੀ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ - 'ਬਾਜਰੇ ਦਾ ਸਿੱਟਾ'।
ਬਾਜਰੇ ਦਾ ਸਿੱਟਾ ਫਿਲਮ ਬਹੁਤ ਸਮੇਂ ਤੋਂ ਉਡੀਕੀ ਜਾ ਰਹੀ ਹੈ, ਇਹ ਫਿਲਮ ਦਾ ਹੁਣ ਗੀਤ 'ਸੁਰਮੇਦਾਨੀ' ਰਿਲੀਜ਼ ਹੋ ਚੁੱਕਿਆ ਹੈ, ਗਾਇਕ ਜੋਤਿਕਾ ਤਾਂਗਰੀ ਅਤੇ ਨੂਰ ਚਾਹਲ, ਸੰਗੀਤ ਨਿਰਦੇਸ਼ਕ ਅਵੀ ਸ੍ਰ, ਬੋਲ ਹਰਮਨਜੀਤ ਨੇ ਦਿੱਤੇ ਹਨ। ਫਿਲਮ ਵਿੱਚ ਇੱਕ ਔਰਤ ਵੱਲੋਂ ਆਪਣੇ ਮਾਹੀ ਦੀ ਪ੍ਰਸ਼ੰਸਕਾਂ ਕੀਤੀ ਗਈ ਹੈ ਅਤੇ ਉਸ ਨੂੰ ਹੀ ਸੁਰਮੇਦਾਨੀ ਕਿਹਾ ਗਿਆ ਹੈ।
- " class="align-text-top noRightClick twitterSection" data="">
ਫਿਲਮ ਦੀ ਸਟਾਰ ਕਾਸਟ: ਐਮੀ ਵਿਰਕ, ਤਾਨੀਆ, ਗੁੱਗੂ ਗਿੱਲ, ਨੂਰ ਚਾਹਲ, ਨਿਰਮਲ ਰਿਸ਼ੀ, ਬੀਐਨ ਸ਼ਰਮਾ, ਹੌਬੀ ਧਾਲੀਵਾਲ, ਪ੍ਰਕਾਸ਼ ਗਾਧੂ, ਤਰਸੇਮ ਪਾਲ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਪਰਮਿੰਦਰ ਬਰਨਾਲਾ, ਸਤਵੰਤ ਕੌਰ, ਆਕਾਂਕਸ਼ਾ ਸਰੀਨ, ਵਰਮਾ ਮਲਿਕ, ਹਰਮਨ ਧਾਲੀਵਾਲ, ਗੁਨਵੀਨ ਮਨਚੰਦਾ ਆਦਿ ਹਨ। ਜੱਸ ਗਰੇਵਾਲ ਦੁਆਰਾ ਲਿਖੀ ਅਤੇ ਨਿਰਦੇਸ਼ਿਤ 'ਬਾਜਰੇ ਦਾ ਸਿੱਟਾ' 15 ਜੁਲਾਈ ਨੂੰ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ: ਫਿਲਮ 'ਬਾਜਰੇ ਦਾ ਸਿੱਟਾ': ਕੀ ਤੁਸੀਂ ਦੇਖੀਆਂ ਫਿਲਮ ਦੀਆਂ ਇਹ ਖੂਬਸੁਰਤ ਤਸਵੀਰਾਂ...