ਮੁੰਬਈ: ਬਾਲੀਵੁੱਡ ਇੰਡਸਟਰੀ 'ਚ ਇੱਕ ਤੋਂ ਬਾਅਦ ਇੱਕ ਖੁਸ਼ਖਬਰੀ ਆ ਰਹੀ ਹੈ। ਹਾਲ ਹੀ ਵਿੱਚ ਬਾਲੀਵੁੱਡ ਦੇ ਖੁਬਸੂਰਤ ਕਪਲ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਨੇ ਵਿਆਹ ਕਰ ਆਪਣੇ ਪ੍ਰਸ਼ਸਕਾਂ ਨੂੰ ਵੱਡਾ ਤੋਹਫਾਂ ਦਿੱਤਾ ਸੀ। ਸਿਧਾਰਥ ਤੇਂ ਕਿਆਰਾ ਦੇ ਪ੍ਰਸ਼ੰਸਕਾਂ ਨੂੰ ਇਤੇਜ਼ਾਰ ਸੀ ਕਿ ਉਹ ਕਦੋਂ ਵਿਆਹ ਕਰਨਗੇ। ਇਸ ਕਪਲ ਨੇ ਦੇਰ ਨਾ ਕਰਦੇ ਹੋਏ ਪ੍ਰਸ਼ੰਸਕਾਂ ਦਾ ਇਤੇਜ਼ਾਰ ਖਤਮ ਕਰ ਦਿੱਤਾ। ਹੁਣ ਇੱਕ ਵਾਰ ਫਿਰ ਪ੍ਰਸ਼ਸਕਾਂ ਨੂੰ ਖੁਸ਼ੀ ਦੀ ਖਬਰ ਮਿਲੀ ਹੈ, ਕਿਉਕਿ ਇਸ ਵਾਰ ਬਾਲੀਵੁੱਡ ਦੀ ਅਦਾਕਾਰਾਂ ਸਵਰਾ ਭਾਸਕਰ ਨੇ ਵਿਆਹ ਕਰਵਾ ਲਿਆ ਅਤੇ ਆਪਣੇ ਪ੍ਰਸ਼ਸਕਾਂ ਨੂੰ ਵੱਡਾ ਸਰਪ੍ਰਾਇਜ਼ ਦਿੱਤਾ। ਅਜਿਹੇ ਵਿੱਚ ਅਸੀ ਗੱਲ ਕਰਾਂਗੇ ਕਿ ਆਖਿਰ ਸਵਰਾ ਅਤੇ ਫਹਾਦ ਵਿੱਚ ਇਹ ਸਭ ਕਦੋਂ ਤੋਂ ਚੱਲ ਰਿਹਾ ਸੀ।
![Swara Fahad love Story](https://etvbharatimages.akamaized.net/etvbharat/prod-images/17773178_pehli-selfi.png)
ਸਵਰਾ ਨੇ ਦਿੱਤਾ ਪ੍ਰਸ਼ਸਕਾਂ ਨੂੰ ਸਰਪ੍ਰਾਇਜ਼ : ਦੱਸ ਦੇਇਏ, ਵੀਰਵਾਰ (16 ਫਰਵਰੀ ) ਨੂੰ ਸਵਰਾ ਨੇ ਪਤੀ ਫਹਾਦ ਨਾਲ ਮਿਲਕੇ ਸੋਸ਼ਲ ਮੀਡੀਆਂ 'ਤੇ ਇੱਕ ਵੀਡੀਓ ਸਾਂਝਾ ਕੀਤਾ ਸੀ। ਜਿਸ ਵਿੱਚ ਉਨ੍ਹਾਂ ਦੀ ਪਹਿਲੀ ਮੁਲਾਕਾਤ ਤੋਂ ਲੈ ਕੇ ਵਿਆਹ ਦੇ ਬੰਧਨ ਤੱਕ ਦਾ ਸਫਰ ਦਿਖਾਇਆ ਜਾ ਰਿਹਾ ਸੀ।
![Swara Fahad love Story](https://etvbharatimages.akamaized.net/etvbharat/prod-images/17773178_228.png)
ਕਦੋਂ ਅਤੇ ਕਿੱਥੇ ਹੋਈ ਸੀ ਸਵਰਾ-ਫਹਾਦ ਦੀ ਮੁਲਾਕਾਤ? : ਇਹ ਗੱਲ ਹੈ ਸਾਲ 2019 ਦੀ ਜਦੋਂ ਸਵਰਾ ਭਾਸਕਰ ਇੱਕ ਰੈਲੀ ਨੂੰ ਕ੍ਰਾਂਤੀਕਾਰੀ ਅੰਦਾਜ਼ ਵਿੱਚ ਸੰਬੋਧਿਤ ਕਰ ਰਹੀ ਸੀ। ਜਿਸ ਵਿੱਚ ਉਹ ਕਹਿੰਦੀ ਦਿਖ ਰਹੀ ਸੀ ਕਿ ਵਿਰੋਧ ਸਾਡਾ ਅਧਿਕਾਰ ਹੈ। ਦੂਜੇ ਪਾਸੇ ਸਾਲ 2020 ਵਿੱਚ ਸਵਰਾ ਫਿਰ ਇੱਕ ਰੈਲੀ ਵਿੱਚ ਨਜ਼ਰ ਆਉਂਦੀ ਹੈ। ਜਿਸ ਵਿੱਚ ਫਹਾਦ ਪੀਲੀ ਸਵੇਟਸ਼ਰਟ ਪਾ ਕੇ ਸਵਰਾ ਨੂੰ ਪਿਆਰ ਨਾਲ ਦੇਖਦੇ ਨਜ਼ਰ ਆ ਰਹੇ ਹਨ।
![Swara Fahad love Story](https://etvbharatimages.akamaized.net/etvbharat/prod-images/17773178_25.png)
ਸਵਰਾ-ਫਹਾਦ ਦੀ ਪਹਿਲੀ ਸੈਲਫੀ: ਸਵਰਾ ਨੇ ਰਾਜਨੀਤੀ ਅਤੇ ਲਵਲਾਇਫ ਨਾਲ ਜੁੜੇ ਇਸ ਵੀਡੀਓ ਨੂੰ ਲੱਭਣ ਤੋਂ ਬਾਅਦ ਪਤਾ ਚੱਲਿਆ ਹੈ ਕਿ ਇਹ ਤਸਵੀਰ ਸਵਰਾ-ਫਹਾਦ ਦੀ ਪਹਿਲੀ ਸੈਲਫੀ ਸੀ। ਜੋ ਇੱਕ ਜਲੂਸ ਦੇ ਦੌਰਾਨ ਲਈ ਗਈ ਸੀ। ਇਸਦੇ ਬਾਅਦ ਸਵਰਾ ਅਤੇ ਫਹਾਦ ਦੀ ਇੱਕ ਤਸਵੀਰ ਨਜ਼ਰ ਆਉਂਦੀ ਹੈ। ਜਿਸ ਨਾਲ ਲਿਖਿਆ ਹੈ, ਇੱਕ ਖੂਬਸੂਰਤ ਨਜ਼ਰ ਦੀ ਉਹ ਨਿਗਾਹ ਜੋ ਅਣਜਾਣ ਹੋ ਗਈ।
![Swara Fahad love Story](https://etvbharatimages.akamaized.net/etvbharat/prod-images/17773178_pehli-s22.png)
ਜਦੋਂ ਫਹਾਦ ਨੇ ਬੁਲਾਇਆ ਸੀ ਸਵਰਾ ਨੂੰ ਘਰ: ਇਹ ਗੱਲ ਮਾਰਚ 2020 ਦੀ ਹੈ, ਜਦੋਂ ਫਹਾਦ ਨੇ Whatsapp 'ਤੇ ਸਵਰਾ ਨੂੰ ਆਪਣੀ ਭੈਣ ਦੇ ਵਿਆਹ 'ਤੇ ਇੰਨਵਾਇਟ ਕਰਦੇ ਹੋਏ ਲਿਖਿਆ ਸੀ,' ਭੈਣ ਦਾ ਵਿਆਹ ਹੈ, 8 ਅਪ੍ਰੈਲ ਨੂੰ ਤੁਹਾਨੂੰ ਆਉਣਾ ਪਵੇਗਾ। ਇਸ 'ਤੇ ਸਵਰਾ ਨੇ ਜਵਾਬ ਦਿੱਤਾ, ਯਾਰ ਮਜ਼ਬੂਰੀ ਹੈ, ਸ਼ੂਟ ਤੋਂ ਨਹੀ ਆ ਪਾਉਗੀ। ਇਸ ਵਾਰ ਮਾਫ ਕਰਦੋਂ ਦੋਸਤ, ਕਸਮ ਹੈ ਤੇਰੇ ਵਿਆਹ ਵਿੱਚ ਜ਼ਰੂਰ ਆਂਵਾਗੀ।
![Swara Fahad love Story](https://etvbharatimages.akamaized.net/etvbharat/prod-images/17773178_eoe.png)
![Swara Fahad love Story](https://etvbharatimages.akamaized.net/etvbharat/prod-images/17773178_ff.png)
ਇਸ ਜਾਨਵਰ ਦੇ ਕਾਰਨ ਕਰੀਬ ਆਏ ਸੀ ਸਵਰਾ-ਫਹਾਦ : ਸਵਰਾ ਨੇ ਦੱਸਿਆ ਕਿ ਇੱਕ ਬਿੱਲੀ ਦੇ ਕਰਕੇ ਉਹ ਇੱਕ ਦੂਜੇ ਦੇ ਕਰੀਬ ਆਏ ਸੀ ਅਤੇ ਫਿਰ ਦੋਨਾਂ ਦੇ ਵਿੱਚ ਵਧੀਆਂ-ਵਧੀਆਂ ਚੀਜ਼ਾਂ ਹੋਣ ਲੱਗੀਆ। ਇਸ ਤੋਂ ਬਾਅਦ ਵੀਡੀਓ ਵਿੱਚ ਸਵਰਾ ਅਤੇ ਫਹਾਦ ਦੀ ਕੁੱਝ ਕਲੋਜਅੱਪ ਅਤੇ ਕੂਲ ਸੈਲਫੀ ਆਉਂਦੀ ਹੈ। ਜਿਸ ਵਿੱਚ ਕਪਲ ਦੇ ਵਿੱਚ ਦਾ ਪਿਆਰ ਸਾਫ ਦਿਖਾਈ ਦੇ ਰਿਹਾ ਹੈ।
![Swara Fahad love Story](https://etvbharatimages.akamaized.net/etvbharat/prod-images/17773178_pehli-s223.png)
ਕਦੋਂ ਰਚਾਇਆ ਵਿਆਹ? : ਇਸ ਤੋਂ ਬਾਅਦ ਸਵਰਾ ਨੇ ਦੱਸਿਆ ਕਿ ਕਰੀਬ ਆਉਣ ਤੋਂ ਬਾਅਦ ਅਸੀਂ ਦੋਨੋਂ ਜਿਆਦਾ ਇੰਤਜ਼ਾਰ ਕਰਨ ਦੇ ਮੂਡ ਵਿੱਚ ਨਹੀ ਸੀ ਅਤੇ ਫਿਰ ਅਸੀਂ 6 ਜਨਵਰੀ 2023 ਨੂੰ ਕੋਰਟ ਮੈਰਿਜ ਦੇ ਪੇਪਰ ਜਮ੍ਹਾਂ ਕੀਤੇ ਅਤੇ ਵਿਆਹ ਦੇ ਬੰਧਨ ਵਿੱਚ ਬੰਧ ਗਏ। ਇਸ ਵਿਆਹ ਦੌਰਾਨ ਕੋਰਟ ਵਿੱਚ ਸਵਰਾ ਦੇ ਮਾਤਾ-ਪਿਤਾ ਅਤੇ ਫਹਾਦ ਦਾ ਪਰਿਵਾਰ ਅਤੇ ਖਾਸ ਲੋਕ ਮੌਜੂਦ ਸੀ।
![Swara Fahad love Story](https://etvbharatimages.akamaized.net/etvbharat/prod-images/17773178_pehli-s2231456.png)
![Swara Fahad love Story](https://etvbharatimages.akamaized.net/etvbharat/prod-images/17773178_eoe2.png)
![Swara Fahad love Story](https://etvbharatimages.akamaized.net/etvbharat/prod-images/17773178_66.png)
ਇਹ ਵੀ ਪੜ੍ਹੋ : A Chase movie: ਹਰੀਸ਼ ਵਰਮਾ, ਹਸ਼ਨੀਨ ਚੌਹਾਨ ਦੀ 'ਸਬ ਫੜੇ ਜਾਣਗੇ' ਚੌਪਾਲ ਓਟੀਟੀ 'ਤੇ ਕਰ ਰਹੀ ਹਿੱਟ