ਮੁੰਬਈ: ਅਦਾਕਾਰਾ ਸੁਸ਼ਮਿਤਾ ਸੇਨ ਦੀ ਜ਼ਿੰਦਗੀ 'ਚ 21 ਮਈ ਦਾ ਦਿਨ ਬਹੁਤ ਖਾਸ ਹੈ ਕਿਉਂਕਿ 29 ਸਾਲ ਪਹਿਲਾਂ ਇਸ ਤਾਰੀਖ ਨੂੰ ਉਨ੍ਹਾਂ ਨੂੰ ਮਿਸ ਯੂਨੀਵਰਸ ਦਾ ਤਾਜ ਪਹਿਨਾਇਆ ਗਿਆ ਸੀ। ਇਸ ਕਾਰਨ ਐਤਵਾਰ ਸਵੇਰੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਥ੍ਰੋਬੈਕ ਤਸਵੀਰ ਸ਼ੇਅਰ ਕੀਤੀ। ਜਿਸ 'ਤੇ ਉਨ੍ਹਾਂ ਨੇ ਕੈਪਸ਼ਨ ਲਿਖਿਆ, 'ਇਹ ਤਸਵੀਰ ਬਿਲਕੁਲ 29 ਸਾਲ ਪੁਰਾਣੀ ਹੈ, ਜਿਸ ਨੂੰ ਫੋਟੋਗ੍ਰਾਫਰ ਪ੍ਰਬੁੱਧ ਦਾਸਗੁਪਤਾ ਨੇ ਲਿਆ ਸੀ। ਇਸ ਤਸਵੀਰ 'ਚ ਉਨ੍ਹਾਂ ਨੇ 18 ਸਾਲ ਦੀ ਲੜਕੀ ਨੂੰ ਖੂਬਸੂਰਤੀ ਨਾਲ ਕੈਪਚਰ ਕੀਤਾ ਹੈ।
- " class="align-text-top noRightClick twitterSection" data="
">
ਸੁਸ਼ਮਿਤਾ ਸੇਨ 29 ਸਾਲ ਪੁਰਾਣੇ ਇਸ ਪਲ ਨੂੰ ਯਾਦ ਕਰ ਹੋਈ ਭਾਵੁਕ: ਸੁਸ਼ਮਿਤਾ ਸੇਨ ਨੇ ਪੋਸਟ ਸਾਂਝੀ ਕਰ ਲਿਖਿਆ ਕਿ ਫੋਟੋਗ੍ਰਾਫਰ ਨੇ ਮੈਨੂੰ ਕਿਹਾ, 'ਤੁਹਾਨੂੰ ਅਹਿਸਾਸ ਹੈ ਕਿ ਤੁਸੀਂ ਪਹਿਲੀ ਮਿਸ ਯੂਨੀਵਰਸ ਹੋ ਜਿਸ ਨੂੰ ਮੈਂ ਸ਼ੂਟ ਕੀਤਾ ਹੈ। ਅੱਗੇ ਉਨ੍ਹਾਂ ਲਿਖਿਆ 'ਮੇਰੇ ਲਈ ਆਪਣੀ ਮਾਤ ਭੂਮੀ ਦੀ ਪ੍ਰਤੀਨਿਧਤਾ ਕਰਨਾ ਅਤੇ ਜਿੱਤਣਾ ਮਾਣ ਵਾਲੀ ਗੱਲ ਹੈ। ਉਸ ਪਲ ਨੂੰ ਯਾਦ ਕਰਕੇ ਅੱਜ ਵੀ ਮੈਨੂੰ ਖੁਸ਼ੀ ਦੇ ਹੰਝੂ ਆ ਜਾਂਦੇ ਹਨ। 29 ਸਾਲਾਂ ਬਾਅਦ ਮੈਂ ਇਸ ਦਿਨ ਨੂੰ ਬਹੁਤ ਮਾਣ ਨਾਲ ਮਨਾਉਂਦੀ ਹਾਂ ਅਤੇ ਯਾਦ ਕਰਦੀ ਹਾਂ। ਬਿਊਟੀ ਕੁਈਨ ਸੁਸ਼ਮਿਤਾ ਨੇ ਦੁਨੀਆ ਭਰ ਦੇ 77 ਦੇਸ਼ਾਂ ਦੇ ਪ੍ਰਤੀਯੋਗੀਆਂ ਨਾਲ ਮੁਕਾਬਲਾ ਕੀਤਾ ਸੀ ਅਤੇ 1994 ਵਿੱਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਬਣੀ ਸੀ। ਉਸੇ ਸਾਲ ਐਸ਼ਵਰਿਆ ਰਾਏ ਬੱਚਨ ਨੂੰ ਮਿਸ ਵਰਲਡ ਦਾ ਤਾਜ ਪਹਿਨਾਇਆ ਗਿਆ ਸੀ।
ਯੂਜ਼ਰਸ ਨੇ ਕੀਤੇ ਕੰਮੇਟ: ਇਸ ਦੇ ਨਾਲ ਸੁਸ਼ਮਿਤਾ ਨੇ ਕਿਹਾ ਕਿ ਤੁਹਾਡੇ ਸਾਰਿਆਂ ਦੇ ਪਿਆਰ ਅਤੇ ਖੂਬਸੂਰਤ ਮੈਸੇਜ ਲਈ ਧੰਨਵਾਦ। ਮੈਂ ਹਮੇਸ਼ਾ ਤੁਹਾਨੂੰ ਪਿਆਰ ਕਰਦੀ ਰਹੂਗੀ। ਸੁਸ਼ਮਿਤਾ ਦੀ ਇਸ ਪੋਸਟ 'ਤੇ ਪ੍ਰਸ਼ੰਸਕਾਂ ਨੇ ਕੰਮੇਟਸ ਬਾਕਸ ਵਿੱਚ ਸੁਸ਼ਮਿਤਾ ਨੂੰ ਵਧਾਈ ਦਿੱਤੀ ਹੈ। ਇੱਕ ਯੂਜ਼ਰ ਨੇ ਕੰਮੇਟ ਕੀਤਾ, 'ਤੁਸੀਂ ਇੱਕ ਪਾਵਰਹਾਊਸ ਹੋ'। ਇਕ ਹੋਰ ਪ੍ਰਸ਼ੰਸਕ ਨੇ ਲਿਖਿਆ, 'ਤੁਸੀਂ ਹਮੇਸ਼ਾ ਬਿਹਤਰੀਨ ਮਿਸ ਯੂਨੀਵਰਸ ਰਹੋਗੇ।' ਇਕ ਯੂਜ਼ਰ ਨੇ ਲਿਖਿਆ, 'ਮਿਸ ਯੂਨੀਵਰਸ ਬਣਨ ਦੀ 29ਵੀਂ ਵਰ੍ਹੇਗੰਢ ਮੁਬਾਰਕ, ਤੁਸੀਂ ਹਮੇਸ਼ਾ ਖੁਸ਼ ਰਹੋ।'
- Surveen Chawla in cannes: ਪਾਲੀਵੁੱਡ-ਬਾਲੀਵੁੱਡ ਦੀ ਮਸ਼ਹੂਰ ਸੁੰਦਰੀ ਸੁਰਵੀਨ ਚਾਵਲਾ ਰੈੱਡ ਕਾਰਪੇਟ 'ਤੇ ਦੇਵੇਗੀ ਦਸਤਕ
- Guddiyan Patole 2: ਤੁਹਾਨੂੰ ਜਲਦ ਹੀ ਦੇਖਣ ਨੂੰ ਮਿਲ ਸਕਦੀ ਹੈ 'ਗੁੱਡੀਆਂ ਪਟੋਲੇ 2', ਜਗਦੀਪ ਸਿੱਧੂ ਨੇ ਕੀਤਾ ਇਸ਼ਾਰਾ
- Film Mastaney First Look: ਤਰਸੇਮ ਜੱਸੜ-ਸਿੰਮੀ ਚਾਹਲ ਦੀ ਫਿਲਮ 'ਮਸਤਾਨੇ' ਦੀ ਪਹਿਲੀ ਝਲਕ ਰਿਲੀਜ਼, ਦੇਖੋ
ਸੁਸ਼ਮਿਤਾ ਦਾ ਕਰੀਅਰ: ਜੇਕਰ ਸੁਸ਼ਮਿਤਾ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਇਹ ਅਦਾਕਾਰਾ ਆਰਿਆ' ਸੀਜ਼ਨ 3 'ਚ ਨਜ਼ਰ ਆਵੇਗੀ। ਜਿਸ ਨੂੰ OTT ਪਲੇਟਫਾਰਮ Disney Plus Hotstar 'ਤੇ ਸਟ੍ਰੀਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਹ 'ਤਾਲੀ' 'ਚ ਨਜ਼ਰ ਆਉਣ ਵਾਲੀ ਹੈ, ਜੋ ਕਿ ਟਰਾਂਸਜੈਂਡਰ ਸ਼੍ਰੀਗੌਰੀ ਸਾਵੰਤ ਦੇ ਜੀਵਨ 'ਤੇ ਆਧਾਰਿਤ ਹੈ। ਇਸ ਫ਼ਿਲਮ ਵਿੱਚ ਉਹ 2013 ਦੇ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਕੇਸ ਵਿੱਚ ਪਟੀਸ਼ਨਕਰਤਾਵਾਂ ਵਿੱਚੋਂ ਇੱਕ ਸੀ, ਜਿਸ ਦੇ ਸਬੰਧ ਵਿੱਚ ਸੁਪਰੀਮ ਕੋਰਟ ਨੇ ਇੱਕ ਟਰਾਂਸਜੈਂਡਰ ਵਿਅਕਤੀ ਨੂੰ ਤੀਜੇ ਲਿੰਗ ਵਜੋਂ ਮਾਨਤਾ ਦਿੱਤੀ ਸੀ।