ਚੰਡੀਗੜ੍ਹ: ਸਾਲ 1984 ਦੌਰਾਨ ਰਿਲੀਜ਼ ਹੋਈ ਅਤੇ ਅਪਾਰ ਕਾਮਯਾਬੀ ਹਾਸਿਲ ਕਰਨ ਵਾਲੀ ਉਮੇਸ਼ ਮਹਿਰਾ ਦੁਆਰਾ ਨਿਰਦੇਸ਼ਿਤ ਫਿਲਮ ‘ਸੋਹਣੀ ਮਹੀਵਾਲ’ ਨਾਲ ਇਕ ਬੇਹਤਰੀਨ ਬਾਲੀਵੁੱਡ ਜੋੜੀ ਦੇ ਰੂਪ ਵਿਚ ਸਾਹਮਣੇ ਆਏ ਸਨ ਸੰਨੀ ਦਿਓਲ ਅਤੇ ਪੂਨਮ ਢਿੱਲੋਂ, ਜੋ ਕਈ ਸਾਲਾਂ ਬਾਅਦ ਮੁੜ੍ਹ ਇਕ ਮੰਚ 'ਤੇ ਇਕੱਠੇ ਨਜ਼ਰ ਆਏ ਅਤੇ ਇਹ ਅਵਸਰ ਸੀ ਦੋਹਾਂ ਦੇ ਬੱਚਿਆਂ ਰਾਜਵੀਰ ਦਿਓਲ ਅਤੇ ਪਲੋਮਾ ਢਿੱਲੋਂ ਦੀ ਰਿਲੀਜ਼ ਹੋਣ ਜਾ ਰਹੀ ਪਹਿਲੀ ਫਿਲਮ ‘ਦੋਨੋ’ ਦੇ ਟ੍ਰੇਲਰ ਦੀ ਲਾਂਚਿੰਗ ਦਾ।
ਮੁੰਬਈ ਦੇ ਜੁਹੂ ਪੀ.ਵੀ.ਆਰ ਵਿਖੇ ਉਕਤ ਫਿਲਮ ਦਾ ਨਿਰਮਾਣ ਕਰਨ ਵਾਲੀ ਰਾਜਸ੍ਰੀ ਪ੍ਰੋਡੋਕਸ਼ਨ ਵੱਲੋਂ ਕਰਵਾਏ ਗਏ ਇਸ ਗ੍ਰੈਂਡ ਸਮਾਗਮ ਵਿਚ ਸੂਰਜ ਕੁਮਾਰ ਬੜ੍ਹਜਾਤੀਆ ਸਮੇਤ ਕਈ ਮੰਨੀਆਂ ਪ੍ਰਮੰਨੀਆਂ ਹਸਤੀਆਂ ਨੇ ਸ਼ਿਰਕਤ ਕੀਤੀ, ਜਿੰਨ੍ਹਾਂ ਵਿਚ ਕਰਨ ਦਿਓਲ ਅਤੇ ਉਨਾਂ ਦੀ ਪਤਨੀ ਦ੍ਰਿਸ਼ਾ ਅਚਾਰੀਆ ਆਦਿ ਵੀ ਸ਼ਾਮਿਲ ਰਹੇ।
ਉਕਤ ਮੌਕੇ ਫਿਰ ਗੂੜ੍ਹੀ ਹੋ ਰਹੀ ਆਪਣੀ ਪੁਰਾਣੀ ਸਾਂਝ ਦੀ ਖੁਸ਼ੀ ਨੂੰ ਬਿਆਨ ਕਰਦਿਆਂ ਅਦਾਕਾਰ ਸੰਨੀ ਦਿਓਲ ਨੇ ਕਿਹਾ ਕਿ ਰਾਜਵੀਰ ਅਤੇ ਪਲੋਮਾ ਦੇ ਰੂਪ ਵਿਚ ਆਪਣੇ ਉਸ ਪੁਰਾਣੇ ਸਮੇਂ ਨੂੰ ਫਿਰ ਆਪਣੀਆਂ ਅੱਖਾਂ ਅੱਗੇ ਮੁੜ੍ਹ ਜੀਵੰਤ ਹੁੰਦੇ ਵੇਖ ਰਿਹਾ ਹਾਂ, ਜਦੋਂ ਮੈਂ ਅਤੇ ਪੂਨਮ ਹਿੰਦੀ ਸਿਨੇਮਾ ਦੀ ਸੁਪਰਹਿੱਟ ਅਤੇ ਖੂਬਸੂਰਤ ਸਿਨੇਮਾ ਜੋੜ੍ਹੀਆਂ ਵਿਚ ਆਪਣਾ ਸ਼ੁਮਾਰ ਕਰਵਾਉਣ ਲੱਗ ਪਏ ਸਾਂ।
ਉਨ੍ਹਾਂ ਕਿਹਾ ਕਿ ਉਮੀਦ ਕਰਦਾ ਹਾਂ, ਜਿਸ ਤਰ੍ਹਾਂ ਸਿਨੇਮਾ ਪ੍ਰੇਮੀਆਂ ਨੇ ਪੂਨਮ ਅਤੇ ਉਸ ਦੀ ਜੋੜ੍ਹੀ ਨੂੰ ਪਿਆਰ, ਸਨੇਹ ਨਾਲ ਨਿਵਾਜ਼ਿਆਂ, ਉਸੇ ਤਰ੍ਹਾਂ ਦਾ ਭਰਵਾਂ ਹੁੰਗਾਰਾਂ ਉਨ੍ਹਾਂ ਦੇ ਬੱਚਿਆਂ ਨੂੰ ਵੀ ਜ਼ਰੂਰ ਮਿਲੇਗਾ। ਇਸ ਸਮਾਰੋਹ ਦੌਰਾਨ ਹੀ ਭਾਵੁਕ ਹੋਈ ਅਦਾਕਾਰਾ ਪੂਨਮ ਢਿੱਲੋਂ ਨੇ ਕਿਹਾ ਕਿ ਉਸ ਨੇ ਸੋਹਣੀ ਮਹੀਵਾਲ ਤੋਂ ਇਲਾਵਾ ਕਈ ਹੋਰ ਚਰਚਿਤ ਫਿਲਮਾਂ 'ਸੁਮੰਦਰ', 'ਸਵੇਰ ਵਾਲੀ ਗੱਡੀ' ਆਦਿ ਵੀ ਸੰਨੀ ਨਾਲ ਕੀਤੀਆਂ ਅਤੇ ਉਨਾਂ ਦੋਹਾਂ ਦੀ ਕੈਮਿਸਟਰੀ ਬੇਮਿਸਾਲ ਰਹੀ।
- Dream Girl 2 Box Office Collection Day 11: 100 ਕਰੋੜ ਦੇ ਕਰੀਬ ਪਹੁੰਚੀ ਆਯੁਸ਼ਮਾਨ ਖੁਰਾਨਾ ਦੀ 'ਡ੍ਰੀਮ ਗਰਲ 2', ਜਾਣੋ 11ਵੇਂ ਦਿਨ ਦੀ ਕਮਾਈ
- Shah Rukh Khan At Tirupati: 'ਜਵਾਨ' ਦੇ ਰਿਲੀਜ਼ ਤੋਂ ਪਹਿਲਾਂ ਸੁਹਾਨਾ ਅਤੇ ਨਯਨਤਾਰਾ ਨਾਲ ਤਿਰੂਪਤੀ ਪਹੁੰਚੇ ਸ਼ਾਹਰੁਖ ਖਾਨ, ਲਿਆ ਆਸ਼ੀਰਵਾਦ
- Jawan Advance Booking: ਰਿਲੀਜ਼ ਤੋਂ ਪਹਿਲਾਂ ਵਿਕੀਆਂ 'ਜਵਾਨ' ਦੀਆਂ 7 ਲੱਖ ਤੋਂ ਵੱਧ ਟਿਕਟਾਂ, ਪਹਿਲੇ ਦਿਨ ਹੋ ਸਕਦੀ ਹੈ ਇੰਨੀ ਕਮਾਈ
ਉਨ੍ਹਾਂ ਕਿਹਾ ਕਿ ਉਹ ਅਤੇ ਸੰਨੀ ਰਾਜਸ੍ਰੀ ਪ੍ਰੋਡੋਕਸ਼ਨਜ਼ ਦਾ ਤਹਿ ਦਿਲੋਂ ਤੋਂ ਧੰਨਵਾਦ ਕਰਦੇ ਹਨ, ਜਿੰਨ੍ਹਾਂ ਉਨਾਂ ਦੇ ਬੱਚਿਆਂ ਪ੍ਰਤੀ ਵਿਸ਼ਵਾਸ਼ ਪ੍ਰਗਟਾਇਆ ਅਤੇ ਇਕ ਸ਼ਾਨਦਾਰ ਪ੍ਰੋਜੈਕਟ ਉਨਾਂ ਦੋਹਾਂ ਦੀ ਝੋਲੀ ਪਾਇਆ। ਹਿੰਦੀ ਸਿਨੇਮਾ ਦੇ ਉਚਕੋਟੀ ਅਤੇ ਮਿਆਰੀ ਫਿਲਮਾਂ ਬਣਾਉਣ ਵਾਲੇ ਪ੍ਰੋਡੋਕਸ਼ਨ ਹਾਊਸ ਵਜੋਂ ਜਾਣੇ ਜਾਂਦੇ ਰਾਜਸ੍ਰੀ ਪ੍ਰੋਡੋਕਸ਼ਨ ਦੇ ਪ੍ਰਮੁੱਖ ਅਤੇ 'ਮੈਨੇ ਪਿਆਰ ਕਿਆ', 'ਹਮ ਆਪਕੇ ਹੈ ਕੋਣ', 'ਹਮ ਸਾਥ ਸਾਥ' ਜਿਹੀਆਂ ਕਈ ਕਾਮਯਾਬ ਫਿਲਮਾਂ ਦਾ ਨਿਰਮਾਣ ਅਤੇ ਨਿਰਦੇਸ਼ਨ ਕਰ ਚੁੱਕੇ ਸੂਰਜ ਬੜ੍ਹਜਾਤੀਆਂ ਨੇ ਵੀ ਇਸ ਮੌਕੇ ਆਪਣੇ ਘਰੇਲੂ ਪ੍ਰੋਡੋਕਸ਼ਨ ਦੀ ਇਸ ਨਵੀਂ ਫਿਲਮ ਪ੍ਰਤੀ ਆਪਣੇ ਵਿਚਾਰ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਇਹ ਫਿਲਮ ਤਿੰਨ ਨਵੀਆਂ ਪ੍ਰਤਿਭਾਵਾਂ ਦੇ ਹੁਨਰ ਦੀ ਵੀ ਪ੍ਰੀਖਿਆ ਹੈ, ਜਿੰਨ੍ਹਾਂ ਵਿਚ ਰਾਜਵੀਰ, ਪਲੋਮਾ ਤੋਂ ਇਲਾਵਾ ਉਨਾਂ ਦੇ ਬੇੇਟੇ ਅਵਿਨਾਸ਼ ਬੜ੍ਹਜਾਤੀਆਂ ਵੀ ਸ਼ਾਮਿਲ ਹਨ, ਜੋ ਇਸ ਫਿਲਮ ਦੁਆਰਾ ਆਪਣੇ ਨਿਰਦੇਸ਼ਨ ਕਰੀਅਰ ਦਾ ਆਗਾਜ਼ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜਸ੍ਰੀ ਪ੍ਰੋਡੋਕਸ਼ਨ ਹਮੇਸ਼ਾ ਆਪਣੀ ਉਮਦਾ ਸਿਨੇਮਾ ਸਿਰਜਨਾ ਲਈ ਜਾਣਿਆਂ ਜਾਂਦਾ ਰਿਹਾ ਹੈ ਅਤੇ ਉਨਾਂ ਦੀ ਇਹ ਪੂਰਨ ਵਿਸ਼ਵਾਸ਼ ਹੈ ਕਿ ਉਨਾਂ ਦੇ ਹੋਣਹਾਰ ਪੁੱਤਰ ਵੱਲੋਂ ਬਣਾਈ ਇਹ ਫਿਲਮ ਉਨਾਂ ਦੇ ਪ੍ਰੋਡੋਕਸ਼ਨ ਮਾਣ ਵਿਚ ਵੀ ਹੋਰ ਵਾਧਾ ਜ਼ਰੂਰ ਕਰੇਗੀ।