ETV Bharat / entertainment

Jaswant Singh Rathore: ਆਕਲੈਂਡ ਪੁੱਜੇ ਸਟੈਂਡਅੱਪ ਕਮੇਡੀਅਨ ਜਸਵੰਤ ਸਿੰਘ ਰਾਠੌਰ, ਲਾਈਵ ਸੋਅਜ਼ ਦਾ ਬਣਨਗੇ ਹਿੱਸਾ

author img

By

Published : Mar 4, 2023, 10:05 AM IST

ਮਸ਼ਹੂਰ ਪੰਜਾਬੀ ਕਲਾਕਾਰ ਜਸਵੰਤ ਸਿੰਘ ਰਾਠੌਰ ਨੇ ਕਾਮੇਡੀ ਦੀ ਦੁਨੀਆ ਵਿੱਚ ਬਹੁਤ ਨਾਮ ਕਮਾਇਆ ਹੈ। ਉਹ ਵੱਖ-ਵੱਖ ਭਾਰਤੀ ਫਿਲਮਾਂ ਵਿੱਚ ਸਟੈਂਡ-ਅੱਪ ਕਾਮੇਡੀ, ਮਿਮਿਕਰੀ ਅਤੇ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ, ਹੁਣ ਕਲਾਕਾਰ ਇੰਟਰਨੈਸ਼ਨਲ ਸੋਅਜ਼ ਲਈ ਨਿਊਜ਼ੀਲੈਂਡ ਦੇ ਆਕਲੈਂਡ ਵਿਖੇ ਪੁੱਜੇ ਚੁੱਕੇ ਨੇ, ਆਓ ਇਥੇ ਹੋਰ ਜਾਣੀਏ...।

jaswant singh rathore
jaswant singh rathore

ਚੰਡੀਗੜ੍ਹ: ‘ਦਿ ਕਪਿਲ ਸ਼ਰਮਾ ਸ਼ੋਅਜ਼’ ਅਤੇ ਹੋਰ ਕਈ ਵੱਡੇ ਰਿਐਲਟੀ ਸੋਅਜ਼ ਦਾ ਹਿੱਸਾ ਰਹੇ ਸਟੈਂਡਅੱਪ ਕਮੇਡੀਅਨ ਜਸਵੰਤ ਸਿੰਘ ਰਾਠੌਰ ਆਪਣੇ ਹੋਣ ਵਾਲੇ ਇੰਟਰਨੈਸ਼ਨਲ ਸੋਅਜ਼ ਲਈ ਨਿਊਜੀਲੈਂਡ ਦੇ ਆਕਲੈਂਡ ਵਿਖੇ ਪੁੱਜੇ ਚੁੱਕੇ ਹਨ, ਜੋ ਇੱਥੇ ਹੋਣ ਵਾਲੇ ਕਈ ਲਾਈਵ ਕੰਨਸਰਟ ਵਿਚ ਬਾਲੀਵੁੱਡ ਸਿੰਗਰਜ਼ ਵਿਨੋਦ ਰਾਠੌਰ ਅਤੇ ਚਾਂਦਨੀ ਮਿਖਰਜ਼ੀ ਨਾਲ ਭਾਗ ਲੈਣਗੇ।

jaswant singh rathore
jaswant singh rathore

ਹਾਲ ਹੀ ਵਿਚ ਰਿਲੀਜ਼ ਹੋਈ ‘ਕੁਲਚੇ-ਛੋਲੇ’ ’ਚ ਮਹੱਤਵਪੂਰਨ ਭੂਮਿਕਾ ਨਿਭਾ ਚੁੱਕੇ ਇਹ ਕਾਮੇਡੀਅਨ ਤੋਂ ਇਲਾਵਾ ‘ਮੁਖ਼ਤਿਆਰ ਸਿੰਘ ਚੱਢਾ’, ‘ਜੱਟ ਜੁਗਾੜ੍ਹੀ ਹੁੰਦੇ’, ‘ਆਸ਼ਿਕੀ ਨਾਟ ਅਲਾਊਂਡ’, ‘ਸਿੱਕਾ’, ‘ਉੱਚੀਆਂ ਉਡਾਰੀਆਂ’, '15 ਲੱਖ ਕਦੋਂ ਆਊਗਾ’, ‘ਰੋਲ ਸਾਊਡ ਕੈਮਰਾ ਐਕਸ਼ਨ’, ‘ਜਾਨੇ ਕਿਉਂ ਦੇ ਯਾਰੋ’ ਜਿਹੀਆਂ ਕਈ ਚਰਚਿਤ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਕਰ ਚੁੱਕੇ ਹਨ। ਜਿੰਨ੍ਹਾਂ ਦੇ ਆਉਣ ਵਾਲੇ ਪ੍ਰੋਜੈਕਟਾਂ ਵਿੱਚ ‘ਜੇਬਾ ਅਤੇ ਵੈਬਸੀਰੀਜ਼ 'ਐਨਆਰਆਈ' ਸ਼ਾਮਿਲ ਹੈ। ਇਸ ਤੋਂ ਇਲਾਵਾ ਜੇਕਰ ਟੀ.ਵੀ ਰਿਐਲਟੀ ਸੋਅਜ਼ ਦੀ ਗੱਲ ਕੀਤੀ ਜਾਵੇ ਤਾਂ ਇੰਨ੍ਹਾਂ ਵਿਚ ‘ਇੰਡੀਆਜ਼ ਲਾਫ਼ਟਰ ਚੈਂਪੀਅਨ', ‘ਦਿ ਕਾਮੇਡੀ ਸਰਕਸ’, ‘ਲਾਫ਼ਟਰ ਚੈਲੇਜ਼’, ‘ਛੋਟੇ ਮੀਆਂ ਬੜ੍ਹੇ ਮੀਆਂ’, ‘ਮੂਵਰਾਜ਼ ਐਂਡ ਸ਼ੇਖਰਜ਼’, ‘ਲਗਾਓ ਬੋਲੀ’, ‘ਹੈਪੀ ਹੋਰਸ’, ‘ਹੱਸਦੇ ਹਸਾਉਂਦੇ ਰਵੋ’, ‘ਹੱਸਦਿਆਂ ਦੇ ਘਰ ਵਸਦੇਂ’ ਆਦਿ ਸ਼ਾਮਿਲ ਰਹੇ ਹਨ।

ਮੂਲ ਰੂਪ ਵਿਚ ਲੁਧਿਆਣਾ ਨਾਲ ਸੰਬੰਧ ਰੱਖਦੇ ਇਸ ਹੋਣਹਾਰ ਕਾਮੇਡੀਅਨ-ਅਦਾਕਾਰ ਨੇ ਆਪਣੇ ਹੋ ਰਹੇ ਉਕਤ ਸੋਅਜ਼ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਪਹਿਲਾ ਵੱਡਾ ਲਾਈਵ ਸ਼ੋਅ 4 ਮਾਰਚ ਨੂੰ ਆਕਲੈਂਡ ਦੇ ਮਹਾਤਮਾ ਗਾਂਧੀ ਸੈਂਟਰ ਵਿਖੇ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਹੋਰਨਾਂ ਸਥਾਨਾਂ 'ਤੇ ਵੀ ਕੁਝ ਪ੍ਰੋਗਰਾਮ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਵਿਦੇਸ਼ੀ ਧਰਤੀ 'ਤੇ ਹੋਣ ਜਾ ਰਹੇ ਆਪਣੇ ਇਸ ਪਲੇਠੇ ਕੰਨਸਰਟ ਨੂੰ ਕੇ ਉਹ ਕਾਫ਼ੀ ਉਤਸ਼ਾਹਿਤ ਹਨ ਅਤੇ ਉਮੀਦ ਕਰਦੇ ਹਨ ਕਿ ਇੱਥੇ ਵੀ ਦੇਸ਼ੀ, ਵਿਦੇਸ਼ੀ ਦਰਸ਼ਕਾਂ ਦਾ ਭਰਪੂਰ ਪਿਆਰ, ਸਨੇਹ ਉਨ੍ਹਾਂ ਸਾਰਿਆਂ ਨੂੰ ਮਿਲੇਗਾ।

jaswant singh rathore
jaswant singh rathore

ਜਸਵੰਤ ਸਿੰਘ ਰਾਠੌਰ ਪੰਜਾਬੀਆਂ ਬਾਰੇ ਬੋਲਦੇ ਹੋਏ ਕਹਿੰਦੇ ਹਨ ਕਿ 'ਮੈਨੂੰ ਲੱਗਦਾ ਹੈ ਕਿ ਸਮਾਜਿਕ ਵਾਤਾਵਰਣ ਇੱਕ ਬਹੁਤ ਵੱਡੀ ਭੂਮਿਕਾ ਅਦਾ ਕਰਦਾ ਹੈ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋਵੋਗੇ ਕਿ ਸਾਡੇ ਪੰਜਾਬੀਆਂ ਕੋਲ ਜਿੰਨੀ ਊਰਜਾ ਹੈ, ਉਹ ਬੇਮਿਸਾਲ ਹੈ। ਅਸੀਂ ਸਭ ਤੋਂ ਭੈੜੇ ਹਾਲਾਤਾਂ ਵਿੱਚ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਹਮੇਸ਼ਾ ਜੀਵਨ ਵਿੱਚ ਚਮਕਦਾਰ ਪਾਸੇ ਦੇਖਦੇ ਹਾਂ। ਜਦੋਂ ਤੁਸੀਂ ਅੰਦਰੋਂ ਖੁਸ਼ ਹੁੰਦੇ ਹੋ ਤਾਂ ਲੋਕਾਂ ਨੂੰ ਖੁਸ਼ ਕਰਨਾ ਸੌਖਾ ਹੁੰਦਾ ਹੈ।' ਆਪਣੇ ਬਾਰੇ ਬੋਲਦੇ ਹੋਏ ਰਾਠੌਰ ਕਹਿੰਦਾ ਹੈ 'ਮੈਂ ਛੋਟੀ ਉਮਰ ਵਿੱਚ ਬਾਲੀਵੁੱਡ ਦੀਆਂ ਹਿੱਟ ਫਿਲਮਾਂ ਜਿਵੇਂ 'ਸ਼ੋਲੇ' ਅਤੇ 'ਮੋਹਰਾ' ਦੇ ਦ੍ਰਿਸ਼ਾਂ ਦੀ ਨਕਲ ਕਰਨਾ ਸ਼ੁਰੂ ਕਰ ਦਿੱਤਾ ਸੀ। ਮੈਂ ਸੁਨੀਲ ਸ਼ੈਟੀ, ਅਕਸ਼ੈ ਕੁਮਾਰ ਅਤੇ ਸੰਨੀ ਦਿਓਲ ਸਮੇਤ 90 ਦੇ ਦਹਾਕੇ ਦੇ ਕਈ ਕਲਾਕਾਰਾਂ ਦੀ ਨਕਲ ਕਰਦਾ ਸੀ।”

ਇਹ ਵੀ ਪੜ੍ਹੋ: Satinder Satti: ਕੈਨੇਡੀਅਨ ਵਕੀਲ ਬਣੀ ਪੰਜਾਬੀ ਅਦਾਕਾਰਾ ਸਤਿੰਦਰ ਸੱਤੀ, ਇਥੇ ਵਿਸਥਾਰ ਨਾਲ ਜਾਣੋ!

ETV Bharat Logo

Copyright © 2024 Ushodaya Enterprises Pvt. Ltd., All Rights Reserved.