ETV Bharat / entertainment

ਉਦੋਂ ਪੰਜਾਬ ਦੇ ਰੰਗ ਵਿੱਚ ਪਿਆ ਭੰਗ, ਜਦੋਂ ਤੂੰਬੀ ਦੀ ਜਗ੍ਹਾਂ ਲਹਿਰਾਈ ਬੰਦੂਕ... - ਵੱਡੇ ਵੱਡੇ ਗਾਇਕਾਂ ਦੇ ਅਖਾੜੇ

ਸਿੱਧੂ ਮੂਸੇਵਾਲਾ ਦੇ ਦੇਹਾਂਤ ਨਾਲ ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਉਹਨਾਂ ਦੇ ਪ੍ਰਸ਼ੰਸਕ ਦੁਖੀ ਹਨ। ਪਰ ਉਸ ਦੀ ਮੌਤ ਕਈ ਤਰ੍ਹਾਂ ਦੇ ਸਵਾਲ ਛੱਡ ਗਈ ਹੈ...ਅੱਜ ਅਸੀਂ ਇਸ ਰਿਪੋਰਟ ਵਿੱਚ ਇਹਨਾਂ ਸਵਾਲਾਂ ਨੂੰ ਸਮਝਣ ਦੀ ਕੋਸ਼ਿਸ ਕਰਾਂਗੇ...।

ਉਦੋਂ ਪੰਜਾਬ ਦੇ ਰੰਗ ਵਿੱਚ ਪਿਆ ਭੰਗ, ਜਦੋਂ ਤੂੰਬੀ ਦੀ ਜਗ੍ਹਾਂ ਲਹਿਰਾਈ ਬੰਦੂਕ...

author img

By

Published : May 31, 2022, 12:58 PM IST

ਜਲੰਧਰ: ਇਕ ਸਮਾਂ ਹੁੰਦਾ ਸੀ ਜਦ ਪੰਜਾਬ ਵਿਚ ਵੱਡੇ ਵੱਡੇ ਗਾਇਕਾਂ ਦੇ ਅਖਾੜੇ ਪਿੰਡਾਂ ਦੇ ਖੇਤਾਂ ਵਿੱਚ ਚਾਨਣੀਆਂ ਕਨਾਤਾਂ ਦੇ ਥੱਲੇ ਲੱਗਦੇ ਹੁੰਦੇ ਸੀ, ਉਹ ਸਮਾਂ ਸੀ ਜਦ ਗਾਇਕ ਪੰਜਾਬ ਦੇ ਸੱਭਿਆਚਾਰ ਨਾਲ ਜੁੜੀ ਜੁਗਨੀ, ਛੱਲੇ ਮੁੰਦੀਆਂ, ਹੀਰ ਰਾਂਝਾ ਸੋਹਣੀ ਮਹੀਂਵਾਲ ਵਰਗੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਸਨ। ਹੱਥ ਵਿੱਚ ਮਹਿਕ ਅਤੇ ਚਾਨਣੀਆਂ ਕਨਾਤਾਂ ਦੇ ਬਾਂਸਾਂ ਉੱਪਰ ਬੰਨ੍ਹੇ ਹੋਏ ਭੌਂਪੂ ਵਾਲੇ ਲਾਊਡ ਸਪੀਕਰ ਇਨ੍ਹਾਂ ਗਾਇਕਾਂ ਲਈ ਲੋਕਾਂ ਦਾ ਮਨੋਰੰਜਨ ਕਰਨ ਲਈ ਕਾਫ਼ੀ ਹੁੰਦੇ ਸਨ। ਗੱਲ ਹੁੰਦੀ ਸੀ ਸਿਰਫ਼ ਸੱਭਿਆਚਾਰ ਦੀ।

ਗੀਤ ਉਹ ਹੁੰਦੇ ਸੀ ਜਿਨ੍ਹਾਂ ਨੂੰ ਪਰਿਵਾਰ ਦੇ ਬੱਚੇ ਬਜ਼ੁਰਗ ਆਪਣੀਆਂ ਧੀਆਂ ਭੈਣਾਂ ਨਾਲ ਬੈਠ ਕੇ ਸੁਣਦੇ ਹੁੰਦੇ ਸੀ, ਪੰਜਾਬ ਦਾ ਇਹ ਸੱਭਿਆਚਾਰ ਇਕ ਸ਼ਾਂਤ ਸੱਭਿਆਚਾਰ ਸੀ ਜਿਸ ਵਿੱਚ ਮਹਿਲਾਵਾਂ ਵੱਲੋਂ ਘੁੰਡ ਕੱਢਣ, ਫੁਲਕਾਰੀਆਂ ਪੱਖੀਆਂ, ਢੋਲੇ ਮਾਹੀਏ ਗਾਉਣਾ ਗੀਤਾਂ ਦੀ ਸ਼ਾਨ ਹੁੰਦੀ ਸੀ।

ਹੌਲੀ ਹੌਲੀ ਬਦਲਿਆ ਮਾਹੌਲ, ਢੋਲ ਦੀ ਡੀ ਜੇ ਨੇ ਲੈ ਲਈ ਥਾਂ: ਪੰਜਾਬੀ ਦੇ ਵਿਸਾਖੀ ਅਤੇ ਲੋਹੜੀ ਵਰਗੇ ਤਿਉਹਾਰ ਜਿਨ੍ਹਾਂ ਵਿੱਚ ਢੋਲ ਦੀ ਥਾਪ ਉੱਪਰ ਬੋਲੀਆਂ ਪਾ ਪਾ ਕੇ ਘਰਾਂ ਦੇ ਵਿਹੜਿਆਂ ਵਿੱਚ ਭੰਗੜੇ ਪਾਏ ਜਾਂਦੇ ਸੀ, ਅੱਜ ਇਸ ਢੋਲ ਦੀ ਥਾਂ ਡੀ ਜੇ ਨੇ ਲੈ ਲਈ ਹੈ ਅਤੇ ਘਰਾਂ ਦੇ ਵਿਹੜਿਆਂ ਦੀ ਥਾਂ ਹੋਟਲਾਂ ਦੇ ਬੈਂਕੁਇਟ ਹਾਲ ਦੇ ਨਾਲ ਵੱਡੇ ਵੱਡੇ ਸਟੇਡੀਅਮਾਂ ਹਨ।

ਅੱਜਕੱਲ੍ਹ ਪਿੰਡਾਂ ਦੇ ਖੇਤਾਂ ਵਿੱਚ ਨਾ ਤਾਂ ਕਲਾਕਾਰਾਂ ਦੇ ਅਖਾੜੇ ਨਜ਼ਰ ਆਉਂਦੇ ਨੇ ਅਤੇ ਨਾ ਹੀ ਇਨ੍ਹਾਂ ਅਖਾੜਿਆਂ ਵਿੱਚ ਤੂੰਬੀ ਢੋਲ ਦੀ ਥਾਪ ਉੱਪਰ ਪੈਂਦੇ ਭੰਗੜੇ ਜਿਵੇਂ ਜਿਵੇਂ ਪੰਜਾਬ ਮਾਡਲ ਹੁੰਦਾ ਜਾ ਰਿਹਾ ਹੈ ਪੰਜਾਬ ਦਾ ਇਹ ਵਿਰਸਾ ਹੌਲੀ ਹੌਲੀ ਗੁੰਮ ਹੁੰਦਾ ਜਾ ਰਿਹਾ ਹੈ।

ਵੱਧ ਦਾ ਜਾ ਰਿਹਾ ਹੈ ਗੈਂਗਸਟਰਵਾਦ: ਪੰਜਾਬ ਵਿੱਚ ਅੱਜ ਇੱਕਾ ਦੁੱਕਾ ਕਈ ਘਰਾਂ ਨੂੰ ਛੱਡ ਕੇ ਬਾਕੀ ਗਾਇਕ ਆਪਣੀ ਗਾਇਕੀ ਨੂੰ ਇਸ ਪਾਸੇ ਲੈ ਗਏ ਜਿੱਥੇ ਗਾਇਕ ਦੇ ਹੱਥ ਵਿੱਚ ਤੂੰਬੀ ਦੀ ਜਗ੍ਹਾ ਰਿਵਾਲਵਰ ਅਤੇ ਰਾਈਫਲਾਂ ਨਜ਼ਰ ਆ ਰਹੀਆਂ ਹਨ, ਅੱਜ ਪੰਜਾਬ ਦੇ ਜ਼ਿਆਦਾਤਰ ਗਾਇਕ ਇਸੇ ਗੀਤ ਗਾਉਂਦੇ ਹੋਏ ਨਜ਼ਰ ਆਉਂਦੇ ਨੇ ਜਿਨ੍ਹਾਂ ਵਿੱਚ ਉਨ੍ਹਾਂ ਇਸ ਦਾ ਮਤਲਬ ਘਰਾਂ ਦੀ ਇੱਜ਼ਤ ਨਹੀਂ ਬਲਕਿ ਸੱਥਾਂ ਵਿੱਚ ਵੱਡੇ ਹਥਿਆਰ ਹੈ।

ਪੰਜਾਬ ਦੇ ਇਨ੍ਹਾਂ ਗਾਇਕਾਂ ਦੀ ਗਾਇਕੀ ਹੌਲੀ ਹੌਲੀ ਪੰਜਾਬ ਦੇ ਨੌਜਵਾਨਾਂ ਨੂੰ ਬੰਦੂਕਾਂ ਰਫ਼ਲਾਂ ਵੱਲ ਪ੍ਰੇਰਿਤ ਕਰ ਰਹੀ ਹੈ, ਜ਼ਾਹਿਰ ਹੈ ਬੰਦੂਕਾਂ ਰਫਲਾਂ ਦੀ ਗੱਲ ਕਰ ਕੇ ਉਹ ਸ਼ਰੀਫ ਇਨਸਾਨ ਬਣੇਗਾ ਨਹੀਂ। ਉਧਰ ਇਸ ਦੇ ਨਾਲ ਹੀ ਬੰਦੂਕਾਂ ਰਫਲਾਂ ਵਾਲੇ ਲੋਕਾਂ ਨੂੰ ਦੇਖ ਜਾਂ ਫਿਰ ਜੇ ਕਹੀਏ ਗੈਂਗਸਟਰਾਂ ਦੀ ਫੈਨ ਫੌਲੋਇੰਗ ਨੂੰ ਦੇਖ ਬਹੁਤ ਸਾਰੇ ਨੌਜਵਾਨ ਉਹ ਆਪਣਾ ਪੇਸ਼ਾ ਗਾਇਕੀ ਬਣਾਉਣਾ ਚਾਹੁੰਦੇ ਨੇ ਉਹ ਆਪਣੇ ਗਾਣਿਆਂ ਵਿੱਚ ਬੰਦੂਕਾਂ ਰਫ਼ਲਾਂ ਦੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ। ਹੁਣ ਇਹ ਇੱਕ ਵੱਡਾ ਸਵਾਲ ਬਣ ਚੁੱਕਿਆ ਹੈ ਗੰਨ ਕਲਚਰ ਵਰਗੀ ਗਾਇਕੀ ਕਰਕੇ ਯੁਵਾ ਗੈਂਗਸਟਰ ਬਣ ਰਹੇ ਨੇ ਜਾਂ ਫਿਰ ਪੰਜਾਬ ਵਿੱਚ ਵਧਦੇ ਗੈਂਗਸਟਰਵਾਦ ਕਰਕੇ ਪੰਜਾਬੀ ਗਾਇਕੀ ਵਿਚ ਰਿਵਾਲਵਰ ਰਫਲਾਂ ਦੀ ਗੱਲ ਹੁੰਦੀ ਹੈ।

ਪੰਜਾਬੀ ਸੰਗੀਤ ਜਗਤ ਵਿਚ ਗੈਂਗਸਟਰਵਾਦ ਦੀ ਹੋਂਦ: ਅੱਜ ਦੀ ਪੀੜ੍ਹੀ ਵਿੱਚ ਆਪਣੇ ਆਪ ਨੂੰ ਸ਼ੋਹਰਤ ਦੀਆਂ ਬੁਲੰਦੀਆਂ 'ਤੇ ਲੈ ਕੇ ਜਾਣਾ ਹਰ ਨੌਜਵਾਨ ਦਾ ਸੁਪਨਾ ਹੈ ਪਰ ਇਸ ਦੇ ਰਸਤੇ ਕਿਤੇ ਨਾ ਕਿਤੇ ਵੱਖ ਵੱਖ ਹਨ, ਇਕ ਪਾਸੇ ਨਾਮ ਪੈਸਾ ਅਤੇ ਸ਼ੋਹਰਤ ਕਰਕੇ ਲੋਕ ਮਿਹਨਤ ਨਾਲ ਇਸ ਉਚਾਈ ਤੱਕ ਪਹੁੰਚ ਰਹੇ ਹਨ, ਇਨ੍ਹਾਂ ਵਿਚ ਉਹ ਫਿਲਮ ਜਗਤ ਅਤੇ ਸੰਗੀਤ ਜਗਤ ਨਾਲ ਜੁੜੇ ਹੋਏ ਲੋਕ ਵੀ ਨੇ ਜਿਨ੍ਹਾਂ ਕੋਲ ਅੱਜ ਨਵਾਬ ਦੌਲਤ ਸ਼ੁਹਰਤ ਦੀ ਕਮੀ ਨਹੀ। ਪਰ ਇਨ੍ਹਾਂ ਦੀ ਦੌਲਤ ਸ਼ੋਹਰਤ ਕਿਤੇ ਨਾ ਕਿਤੇ ਐਸੇ ਲੋਕਾਂ ਨਾਲ ਸੁਣਨ ਲਈ ਮਜਬੂਰ ਕਰ ਦਿੰਦੀ ਹੈ ਜੋ ਸਮਾਜ ਨੂੰ ਕਿਸੇ ਹੋਰ ਪਾਸੇ ਲੈ ਕੇ ਜਾਣਾ ਚਾਹੁੰਦੇ ਜਾਂ ਕਹੀਏ ਕਿ ਗੈਂਗਸਟਰ ਬਾਅਦ ਉਨ੍ਹਾਂ ਦੇ ਕਦਮ ਵਧਾਉਣਾ ਚਾਹੁੰਦੇ ਹਨ।

ਪੰਜਾਬ ਦੇ ਇਨ੍ਹਾਂ ਕਲਾਕਾਰਾਂ ਨੂੰ ਵੀ ਇਕ ਦੂਜੇ ਦਾ ਦੁਸ਼ਮਣ ਬਣਾ ਰਿਹਾ ਹੈ, ਹੁਣ ਫਿਰ ਇਸ ਵਿੱਚ ਥੋੜ੍ਹਾ ਕਸੂਰ ਇਨ੍ਹਾਂ ਕਲਾਕਾਰਾਂ ਦਾ ਵੀ ਮੰਨਿਆ ਜਾ ਸਕਦਾ ਹੈ ਜੋ ਆਪਣੇ ਗੀਤਾਂ ਵਿਚ ਰਫਲਾਂ ਵਰਗੇ ਸ਼ਬਦਾਂ ਦਾ ਇਸਤੇਮਾਲ ਕਰ ਇਸੇ ਗੈਂਗਸਟਰਵਾਦ ਨੂੰ ਬੜਾਵਾ ਦੇ ਰਹੇ ਹਨ।

ਇਹ ਵੀ ਪੜ੍ਹੋ:ਮਿਊਜ਼ਿਕ ਇੰਡਸਟਰੀ ਦੇ ਬਾਦਸ਼ਾਹ ਸਿੱਧੂ ਮੂਸੇਵਾਲਾ ਸਨ ਕਾਰਾਂ ਤੇ ਟਰੈਕਟਰਾਂ ਦੇ ਸ਼ੌਕੀਨ, ਜਾਣੋ ਉਹਨਾਂ ਦੀ ਜਾਇਦਾਦ ਤੇ ਜ਼ਿੰਦਗੀ...

ETV Bharat Logo

Copyright © 2024 Ushodaya Enterprises Pvt. Ltd., All Rights Reserved.