ETV Bharat / entertainment

Allu Arjun birthday: 8 ਅਪ੍ਰੈਲ ਨੂੰ ਅੱਲੂ ਅਰਜੁਨ ਮਨਾ ਰਹੇ ਨੇ ਆਪਣਾ ਜਨਮਦਿਨ

ਸੁਪਰਸਟਾਰ ਬਣ ਚੁੱਕੇ ਅੱਲੂ ਅਰਜੁਨ ਹਰ ਸਾਲ 8 ਅਪ੍ਰੈਲ ਨੂੰ ਆਪਣਾ ਜਨਮਦਿਨ ਮਨਾਉਂਦੇ ਹਨ।

ਅੱਲੂ ਅਰਜੁਨ ਦਾ ਜਨਮਦਿਨ: 8 ਅਪ੍ਰੈਲ ਨੂੰ ਅੱਲੂ ਅਰਜੁਨ ਮਨਾ ਰਹੇ ਨੇ ਆਪਣਾ ਜਨਮਦਿਨ

author img

By

Published : Apr 8, 2022, 9:58 AM IST

ਚੰਡੀਗੜ੍ਹ: ਅਦਾਕਾਰ ਅੱਲੂ ਅਰਜੁਨ ਦੱਖਣ ਸਿਨੇਮਾ ਵਿੱਚ ਆਪਣੀ ਦਮਦਾਰ ਅਦਾਕਾਰੀ ਅਤੇ ਐਕਸ਼ਨ ਲਈ ਜਾਣੇ ਜਾਂਦੇ ਸਨ ਪਰ ਪੁਸ਼ਪਾ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਉਨ੍ਹਾਂ ਨੇ ਦੇਸ਼ ਭਰ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ ਅਤੇ ਅਦਾਕਾਰ ਦੀ ਸੋਸ਼ਲ ਮੀਡੀਆ 'ਤੇ ਵੀ ਲੰਬੀ ਫੈਨ ਫਾਲੋਇੰਗ ਹੈ।

ਸੁਪਰਸਟਾਰ ਬਣ ਚੁੱਕੇ ਅੱਲੂ ਅਰਜੁਨ ਹਰ ਸਾਲ 8 ਅਪ੍ਰੈਲ ਨੂੰ ਆਪਣਾ ਜਨਮਦਿਨ ਮਨਾਉਂਦੇ ਹਨ। ਅੱਲੂ ਅਰਜੁਨ ਨਾ ਸਿਰਫ ਵੱਡੇ ਪਰਦੇ 'ਤੇ ਸਗੋਂ ਅਸਲ ਜ਼ਿੰਦਗੀ 'ਚ ਵੀ ਬਹੁਤ ਸਟਾਈਲਿਸ਼ ਹਨ। ਅੱਲੂ ਅਰਜੁਨ ਜਿੰਨਾ ਸ਼ਾਨਦਾਰ ਜੀਵਨ ਬਤੀਤ ਕਰਦਾ ਹੈ, ਉਹ ਜ਼ਮੀਨ ਨਾਲ ਵੀ ਜੁੜਿਆ ਹੋਇਆ ਹੈ।

ਅੱਲੂ ਅਰਜੁਨ ਦਾ ਜਨਮ 8 ਅਪ੍ਰੈਲ 1982 ਚੇਨਈ, ਤਾਮਿਲਨਾਡੂ ਭਾਰਤ ਵਿੱਚ ਹੋਇਆ ਸੀ। ਕੇ ਦੁਆਰਾ ਨਿਰਦੇਸ਼ਤ 'ਗੰਗੋਤਰੀ' ਵਿੱਚ ਉਸਦੀ ਪਹਿਲੀ ਮੁੱਖ ਭੂਮਿਕਾ ਸੀ। ਇਸ ਸਮੇਂ ਉਹਨਾਂ ਦੀ ਰਿਹਾਇਸ਼ ਹੈਦਰਾਬਾਦ, ਤੇਲੰਗਾਨਾ ਭਾਰਤ ਵਿੱਚ ਹੈ। ਅਦਾਕਾਰੀ ਤੋਂ ਇਲਾਵਾ ਪੇਸ਼ੇਵਾਰ ਫਿਲਮ ਅਦਾਕਾਰ, ਫਿਲਮ ਨਿਰਮਾਤਾ, ਪਲੇਬੈਕ ਗਾਇਕ, ਡਾਂਸਰ ਵੀ ਹਨ। ਉਹਨਾਂ ਦਾ ਵਿਆਹ ਸਨੇਹਾ ਰੈੱਡੀ ਨਾਲ 2011 ਵਿੱਚ ਹੋਇਆ। ਅੱਲੂ ਦੇ ਦੋ 2 ਬੱਚੇ ਵੀ ਹਨ।

ਉਨ੍ਹਾਂ ਦਾ ਘਰ ਮਹਿਲ ਵਰਗਾ ਆਲੀਸ਼ਾਨ ਹੀ ਨਹੀਂ ਹੈ, ਇਸ ਦੇ ਨਾਲ ਹੀ ਉਨ੍ਹਾਂ ਦੀ ਵੈਨਿਟੀ ਵੈਨ ਵੀ ਲਗਜ਼ਰੀ ਦੇ ਮਾਮਲੇ 'ਚ ਕਿਸੇ ਤੋਂ ਘੱਟ ਨਹੀਂ ਹੈ। ਇਹ ਵੈਨ ਬਾਹਰੋਂ ਜਿੰਨੀ ਸ਼ਾਨਦਾਰ ਦਿਖਾਈ ਦਿੰਦੀ ਹੈ, ਅੰਦਰੋਂ ਵੀ ਬਹੁਤ ਆਲੀਸ਼ਾਨ ਹੈ। ਇਸ ਦੀ ਕੀਮਤ ਵੀ ਇੰਨੀ ਹੈ ਕਿ ਛੋਟੇ ਬਜਟ ਦੀ ਫਿਲਮ ਬਣਾਈ ਜਾ ਸਕਦੀ ਹੈ।

ਅੱਲੂ ਅਰਜੁਨ ਅਤੇ ਰਸ਼ਮਿਕਾ ਮੰਦਾਨਾ ਦੀ ਫਿਲਮ ਪੁਸ਼ਪਾ ਦਸੰਬਰ 2021 ਨੂੰ ਰਿਲੀਜ ਹੋਈ ਹੈ। ਫਿਲਮ ਦਾ ਨਿਰਦੇਸ਼ਨ ਸੁਕੁਮਾਰ ਨੇ ਕੀਤਾ ਹੈ। ਮੈਥਰੀ ਮੂਵੀ ਮੇਕਰਸ ਯਰਨੇਨੀ ਅਤੇ ਵਾਈ ਰਵੀ ਸ਼ੰਕਰ ਫਿਲਮ ਦੇ ਨਿਰਮਾਤਾ ਹੈ। ਫਿਲਮ ਪੁਸ਼ਪਾ ਇੱਕ ਐਕਸ਼ਨ ਥਰਿਲਰ ਫਿਲਮ ਹੈ। ਜੋ ਦੋ ਭਾਗਾਂ ਵਿੱਚ ਬਣ ਰਹੀ ਹੈ। ਫਿਲਮ ਪੁਸ਼ਪਾ ਦਾ ਦੂਜਾ ਭਾਗ ਅਗਲੇ ਸਾਲ 2022 ਵਿੱਚ ਰਿਲੀਜ ਹੋਵੇਗਾ।

ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ਫਿਲਮ ਪੁਸ਼ਪਾ - ਦਿ ਰਾਈਜ਼: ਪਾਰਟ-1 ਨੇ ਪਿਛਲੇ ਸਾਲ ਰਿਲੀਜ਼ ਹੁੰਦੇ ਹੀ ਦੇਸ਼ ਅਤੇ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਸੀ। ਅੱਜ ਵੀ ਪੁਸ਼ਪਾ ਦੇ ਡਾਂਸ ਅਤੇ ਡਾਇਲਾਗ 'ਮੈਂ ਝੁਕੇਗਾ ਨਹੀਂ...' ਦਾ ਬੁਖਾਰ ਘੱਟ ਨਹੀਂ ਹੋਇਆ ਹੈ। 'ਪੁਸ਼ਪਾ' ਦੇ ਦੂਜੇ ਭਾਗ ਦਾ ਇੰਤਜ਼ਾਰ ਕਰ ਰਹੇ ਅੱਲੂ ਦੇ ਪ੍ਰਸ਼ੰਸਕਾਂ ਲਈ ਬਹੁਤ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ।

ਇਹ ਵੀ ਪੜ੍ਹੋ:17 ਅਪ੍ਰੈਲ ਨਹੀਂ ਹੁਣ ਇਸ ਦਿਨ ਹੋਵੇਗਾ ਆਲਿਆ-ਰਣਵੀਰ ਦਾ ਵਿਆਹ,ਇਹ ਹੈ ਪ੍ਰੋਗਰਾਮਾਂ ਦੀ ਸੂਚੀ

ETV Bharat Logo

Copyright © 2024 Ushodaya Enterprises Pvt. Ltd., All Rights Reserved.