ETV Bharat / entertainment

Sonakshi Sinha In Punjabi Suit: ਸੋਨਾਕਸ਼ੀ ਸਿਨਹਾ ਨੇ ਪੰਜਾਬੀ ਸੂਟ ਵਿੱਚ ਦਿਖਾਈ ਖੂਬਸੂਰਤੀ, ਰਿਚਾ ਚੱਢਾ ਨੇ ਕੀਤਾ ਇਹ ਕਮੈਂਟ - bollywood news

Sonakshi Sinha: ਸੋਨਾਕਸ਼ੀ ਸਿਨਹਾ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਹੈ, ਜੋ ਆਏ ਦਿਨ ਨਵੀਆਂ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ, ਹਾਲ ਹੀ ਵਿੱਚ ਸਿਨਹਾ ਨੇ ਪੰਜਾਬੀ ਲੁੱਕ ਵਿੱਚ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

Sonakshi Sinha In Punjabi Suit
Sonakshi Sinha In Punjabi Suit
author img

By ETV Bharat Punjabi Team

Published : Oct 20, 2023, 3:58 PM IST

ਹੈਦਰਾਬਾਦ: ਸੋਨਾਕਸ਼ੀ ਸਿਨਹਾ ਇੰਨੀ ਦਿਨੀਂ ਗਾਇਕ ਹਨੀ ਸਿੰਘ ਦੇ ਨਵੇਂ ਰਿਲੀਜ਼ ਹੋਏ ਗੀਤ ਨੂੰ ਲੈ ਕੇ ਚਰਚਾ ਵਿੱਚ ਹੈ, ਇਹ ਗੀਤ ਪਿਛਲੇ ਦਿਨੀਂ ਰਿਲੀਜ਼ ਹੋਇਆ ਸੀ, ਰਿਲੀਜ਼ ਹੋਣ ਤੋਂ ਬਾਅਦ ਗੀਤ ਪਲ਼ਾਂ ਵਿੱਚ ਹੀ ਸ਼ੋਸ਼ਲ ਮੀਡੀਆ ਦਾ ਸ਼ਿੰਗਾਰ ਬਣ ਗਿਆ ਅਤੇ ਹਰ ਪਲੇਟਫਾਰਮ ਉਤੇ ਮਿਲੀਅਨਜ਼ ਵਿੱਚ ਵਿਊਜ਼ ਪ੍ਰਾਪਤ ਕੀਤੇ।

ਇਸ ਸਮੇਂ ਆਪਣੀ ਅਦਾਕਾਰੀ ਤੋਂ ਇਲਾਵਾ ਸੋਨਾਕਸ਼ੀ ਸਿਨਹਾ ਆਪਣੇ ਗਲੈਮਰਸ ਲੁੱਕ ਕਾਰਨ ਵੀ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ, ਇਸੇ ਤਰ੍ਹਾਂ ਹਾਲ ਹੀ ਵਿੱਚ ਸੋਨਾਕਸ਼ੀ ਸਿਨਹਾ ਨੇ ਪੰਜਾਬੀ ਸੂਟ ਵਿੱਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਇਹਨਾਂ ਤਸਵੀਰਾਂ ਲਈ ਅਦਾਕਾਰਾ ਨੇ ਕਈ ਤਰ੍ਹਾਂ ਦੇ ਖੂਬਸੂਰਤ ਪੋਜ਼ ਦਿੱਤੇ ਹਨ। ਤਸਵੀਰਾਂ ਵਿੱਚ ਅਦਾਕਾਰਾ ਨੇ ਫਿੱਕੇ ਹਰੇ ਰੰਗ ਦਾ ਕਢਾਈ ਵਾਲਾ ਸੂਟ ਪਾਇਆ ਹੋਇਆ ਹੈ, ਇਸ ਦੇ ਨਾਲ ਅਦਾਕਾਰਾ ਨੇ ਨੀਲੀ ਚੰਨੀ ਵੀ ਜੋੜੀ ਹੋਈ ਹੈ।

ਮੇਕਅੱਪ ਦੀ ਗੱਲ ਕਰੀਏ ਤਾਂ ਸਿਨਹਾ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗੂੜਾ ਮੇਕਅੱਪ ਕੀਤਾ ਹੋਇਆ ਹੈ, ਨਾਲ ਹੀ ਅਦਾਕਾਰਾ ਨੇ ਜਵੈਲਰੀ ਵੀ ਜੋੜੀ ਹੋਈ ਹੈ, ਜੋ ਸੋਨਾਕਸ਼ੀ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਹੀ ਹੈ।

ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਸੋਨਾਕਸ਼ੀ ਨੇ ਲਿਖਿਆ ਹੈ ਕਿ 'ਸਾਦਗੀ ਮੇਂ ਹੀ ਖੂਬਸੂਰਤੀ ਹੈ।' ਜਦੋਂ ਹੀ ਅਦਾਕਾਰਾ ਨੇ ਇਹ ਤਸਵੀਰਾਂ ਅਤੇ ਕਪੈਸ਼ਨ ਸਾਂਝਾ ਕੀਤਾ ਤਾਂ ਪ੍ਰਸ਼ੰਸਕਾਂ ਨੇ ਖੂਬਸੂਰਤ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ। ਪੂਰਾ ਕਮੈਂਟ ਬਾਕਸ ਲਾਲ ਇਮੋਜੀ ਨਾਲ ਭਰ ਦਿੱਤਾ। ਇਸੇ ਤਰ੍ਹਾਂ ਇਸ ਪੋਸਟ ਨੂੰ ਦੇਖ ਕੇ ਅਦਾਕਾਰਾ ਰਿਚਾ ਚੱਢਾ ਵੀ ਆਪਣੇ ਆਪ ਨੂੰ ਰੋਕ ਨਹੀਂ ਸਕੀ ਅਤੇ ਅਦਾਕਾਰਾ ਨੇ ਵੀ ਕਮੈਂਟ ਕਰ ਦਿੱਤਾ, ਰਿਚਾ ਨੇ ਸੋਨਾਕਸ਼ੀ ਸਿਨਹਾ ਦੁਆਰਾ ਦਿੱਤੇ ਕਪੈਸ਼ਨ ਦਾ ਉੱਤਰ ਦਿੱਤਾ ਅਤੇ ਲਿਖਿਆ 'ਤੁਮ ਵੈਸੇ ਭੀ ਖੂਬਸੂਰਤ ਹੋ।'

ETV Bharat Logo

Copyright © 2024 Ushodaya Enterprises Pvt. Ltd., All Rights Reserved.