ਮੁੰਬਈ (ਬਿਊਰੋ): ਬਾਲੀਵੁੱਡ ਅਦਾਕਾਰ ਮਨੋਜ ਬਾਜਪਾਈ ਦੀ ਆਉਣ ਵਾਲੀ ਕੋਰਟਰੂਮ ਡਰਾਮਾ ਫਿਲਮ 'ਸਿਰਫ਼ ਏਕ ਬੰਦਾ ਕਾਫੀ ਹੈ' ਨੂੰ ਕਾਨੂੰਨੀ ਨੋਟਿਸ ਮਿਲਿਆ ਹੈ। ਇਹ ਨੋਟਿਸ ਸੰਤ ਆਸਾਰਾਮ ਵੱਲੋਂ ਭੇਜਿਆ ਗਿਆ ਹੈ। ਰਿਪੋਰਟ ਮੁਤਾਬਕ ਆਸਾਰਾਮ ਨੇ ਆਪਣੇ ਚੈਰੀਟੇਬਲ ਟਰੱਸਟ ਰਾਹੀਂ ਫਿਲਮ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।
ਫਿਲਮ ਦੇ ਟ੍ਰੇਲਰ ਬਾਰੇ ਕਿਹਾ ਗਿਆ ਹੈ 'ਸਿਰਫ਼ ਏਕ ਬੰਦਾ ਕਾਫੀ ਹੈ' ਅਸਲ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਮਨੋਜ ਬਾਜਪਾਈ ਸਟਾਰਰ ਫਿਲਮ ਦੇ ਲੇਖਕ ਦੀਪਕ ਕਿੰਗਰਾਣੀ ਹਨ। ਇਹ ਇੱਕ ਹਾਈ ਕੋਰਟ ਦੇ ਵਕੀਲ ਦੀ ਕਹਾਣੀ ਹੈ ਜਿਸ ਨੇ ਇੱਕ ਨਾਬਾਲਗ ਬਲਾਤਕਾਰ ਪੀੜਤਾਂ ਨੂੰ ਪੋਕਸੋ ਐਕਟ ਤਹਿਤ ਇਨਸਾਫ਼ ਦਿਵਾਉਣ ਲਈ ਇਕੱਲਿਆਂ ਹੀ ਕੇਸ ਲੜਿਆ। ਇਸ ਫਿਲਮ 'ਚ ਮਨੋਜ ਬਾਜਪਾਈ ਮੁੱਖ ਭੂਮਿਕਾ 'ਚ ਨਜ਼ਰ ਆ ਰਹੇ ਹਨ। ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਸਲ 'ਚ ਫਿਲਮ 'ਚ ਮਨੋਜ ਬਾਜਪਾਈ ਦੇ ਕਿਰਦਾਰ ਦਾ ਨਾਂ ਪੀਸੀ ਸੋਲੰਕੀ ਹੈ ਅਤੇ ਇਸੇ ਨਾਂ ਦੇ ਵਕੀਲ ਨੇ ਆਸਾਰਾਮ ਖਿਲਾਫ ਕੇਸ ਲੜਿਆ ਸੀ।
- The Kerala Story Collection: ਬੰਗਾਲ 'ਚ ਪਾਬੰਦੀ ਦੇ ਬਾਵਜੂਦ 'ਦਿ ਕੇਰਲ ਸਟੋਰੀ' ਦਾ ਬਾਕਸ ਆਫਿਸ 'ਤੇ ਦਬਦਬਾ, 5 ਦਿਨਾਂ 'ਚ ਕੀਤੀ ਇੰਨੀ ਕਮਾਈ
- ਲੇਖਕ ਦੇ ਨਾਲ-ਨਾਲ ਅਦਾਕਾਰ ਵਜੋਂ ਵੀ ਨਵੀਆਂ ਪੈੜ੍ਹਾਂ ਸਿਰਜਣ ਰਹੇ ਨੇ ਕੁਮਾਰ ਅਜੇ, ਜਗਜੀਤ ਸੰਧੂ ਦੀ ਫਿਲਮ 'ਚ ਆਉਣਗੇ ਨਜ਼ਰ
- 'ਬਿੱਗ ਬੌਸ 14' ਫੇਮ ਨਿੱਕੀ ਤੰਬੋਲੀ ਨੇ ਸਾੜੀ 'ਚ ਸਾਂਝੀਆਂ ਕੀਤੀਆਂ ਦਿਲਕਸ਼ ਤਸਵੀਰਾਂ, ਦੇਖੋ
ਇਕ ਮੀਡੀਆ ਇੰਟਰਵਿਊ 'ਚ ਫਿਲਮ ਦੇ ਨਿਰਮਾਤਾ ਆਸਿਫ ਸ਼ੇਖ ਨੇ ਕਿਹਾ 'ਹਾਂ, ਸਾਨੂੰ ਨੋਟਿਸ ਮਿਲਿਆ ਹੈ। ਸਾਡੇ ਵਕੀਲ ਇਹ ਯਕੀਨੀ ਬਣਾਉਣਗੇ ਕਿ ਇਸ ਮਾਮਲੇ ਵਿੱਚ ਅੱਗੇ ਕੀ ਕਰਨਾ ਹੈ। ਅਸੀਂ ਪੀਸੀ ਸੋਲੰਕੀ 'ਤੇ ਬਾਇਓਪਿਕ ਬਣਾਈ ਹੈ, ਜਿਸ ਲਈ ਮੈਂ ਉਨ੍ਹਾਂ ਨਾਲ ਚਰਚਾ ਕਰਨ ਤੋਂ ਬਾਅਦ ਅਧਿਕਾਰ ਖਰੀਦੇ ਹਨ। ਅਸੀਂ ਉਸਦੀ ਸੋਚ ਨੂੰ ਰੋਕ ਨਹੀਂ ਸਕਦੇ, ਸਿਰਫ ਫਿਲਮ ਸਾਹਮਣੇ ਆਉਣ 'ਤੇ ਹੀ ਸੱਚਾਈ ਦੱਸ ਸਕੇਗੀ।
ਰਿਪੋਰਟ ਮੁਤਾਬਕ ਆਸਾਰਾਮ ਨੇ ਅਦਾਲਤ ਤੋਂ ਫਿਲਮ ਦੇ ਪ੍ਰਮੋਸ਼ਨ ਅਤੇ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਆਸਾਰਾਮ ਦੇ ਵਕੀਲਾਂ ਨੇ ਦਾਅਵਾ ਕੀਤਾ ਕਿ ਇਹ ਫਿਲਮ ਉਨ੍ਹਾਂ ਦੇ ਮੁਵੱਕਿਲ ਪ੍ਰਤੀ ਬੇਹੱਦ ਇਤਰਾਜ਼ਯੋਗ ਅਤੇ ਅਪਮਾਨਜਨਕ ਹੈ। ਇਹ ਉਸਦੀ ਸਾਖ ਨੂੰ ਖਰਾਬ ਕਰ ਸਕਦੀ ਹੈ। ਉਸ ਦੇ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾ ਸਕਦੀ ਹੈ।
'ਸਿਰਫ਼ ਏਕ ਬੰਦਾ ਕਾਫੀ ਹੈ' ਦਾ ਨਿਰਦੇਸ਼ਨ ਅਪੂਰਵਾ ਸਿੰਘ ਕਾਰਕੀ ਨੇ ਕੀਤਾ ਹੈ। ਫਿਲਮ ZEE5 'ਤੇ 23 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਮਨੋਜ 13 ਮਈ ਨੂੰ ਸਪੈਸ਼ਲ ਸਕ੍ਰੀਨਿੰਗ ਵਿੱਚ ਸ਼ਾਮਲ ਹੋਣਗੇ।