ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਮਿਆਰੀ ਅਤੇ ਸੱਭਿਆਚਾਰਕ ਗਾਇਕੀ ਨੂੰ ਹੁਲਾਰਾ ਅਤੇ ਪ੍ਰਫੁੱਲਤਾ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਲੋਕ ਗਾਇਕ ਜਗਦੇਵ ਖਾਨ ਆਪਣਾ ਨਵਾਂ ਗੀਤ ‘ਇੱਕ ਗੇੜਾ’ (Jagdev Khan new song Ik Gheda) ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ, ਜਿਸ ਸੰਬੰਧਤ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਮਾਲਵਾ ਦੇ ਵੱਖ-ਵੱਖ ਹਿੱਸਿਆਂ ਵਿੱਚ ਮੁਕੰਮਲ ਕਰ ਲਈ ਗਈ ਹੈ।
‘ਜੀਆ ਮਿਊਜ਼ਿਕ ਲੇਬਲ’ ਵੱਲੋਂ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਗੀਤ ਦੇ ਵੀਡੀਓ ਦਾ ਨਿਰਦੇਸ਼ਨ ਉੱਘੇ ਮਿਊਜ਼ਿਕ ਵੀਡੀਓਜ਼ ਨਿਰਦੇਸ਼ਕ ਅਵਤਾਰ ਵਰਮਾ ਦੁਆਰਾ ਕੀਤਾ ਗਿਆ ਹੈ। ਉਕਤ ਗਾਣੇ (Jagdev Khan new song Ik Gheda) ਦੇ ਅਹਿਮ ਪਹਿਲੂਆਂ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਲੋਕ ਗਾਇਕ ਜਗਦੇਵ ਖਾਨ ਨੇ ਦੱਸਿਆ ਕਿ ਗੀਤਕਾਰ ਕੁਲਦੀਪ ਸਿੰਘ ਦੁੱਗਲ ਵੱਲੋਂ ਲਿਖੇ ਗਏ ਇਸ ਗਾਣੇ ਦੇ ਵੀਡੀਓ ਨੂੰ ਬਹੁਤ ਹੀ ਪੁਰਾਤਨ ਪੰਜਾਬੀ ਰੰਗਾਂ ਅਧੀਨ ਸ਼ੂਟ ਕੀਤਾ ਗਿਆ ਹੈ, ਜਿਸ ਦੁਆਰਾ ਗੁਆਚ ਦੇ ਜਾ ਰਹੇ ਸਾਡੇ ਅਸਲ ਵਿਰਸੇ ਅਤੇ ਕਦਰਾਂ-ਕੀਮਤਾਂ ਨੂੰ ਇੱਕ ਵਾਰ ਫਿਰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਤਕਨੀਕੀ ਪੱਖੋਂ ਬਹੁਤ ਹੀ ਉਮਦਾ ਰੂਪ ਵਿੱਚ ਫਿਲਮਾਏ ਗਏ ਉਕਤ ਵੀਡੀਓ ਵਿੱਚ ਉਨਾਂ ਨਾਲ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਅਹਿਮ ਅਤੇ ਪ੍ਰਤਿਭਾਵਾਨ ਚਿਹਰਿਆਂ ਵੱਲੋਂ ਫੀਚਰਿੰਗ ਕੀਤੀ ਗਈ ਹੈ, ਜਿੰਨ੍ਹਾਂ ਵਿੱਚ ਅਮਨਦੀਪ ਕੌਰ, ਰਵਿੰਦਰ ਕੌਰ, ਪ੍ਰਿਯਾ, ਕੁਲਦੀਪ ਸਿੰਘ, ਮੁਖਵਿੰਦ ਸਿੰਘ, ਹਰਪ੍ਰੀਤ ਸਿੰਘ ਮੱਟੂ, ਤੇਜਾ ਤਲਵੰਡੀ, ਰਾਜੂ ਖਾਨ ਆਦਿ ਦੇ ਨਾਂ ਸ਼ਾਮਿਲ ਹਨ।
- Punjabi Horror Film Gudiya: ਪੰਜਾਬੀ ਹੌਰਰ ਫਿਲਮ ‘ਗੁੜੀਆ’ 'ਚ ਲੀਡ ਭੂਮਿਕਾ ਵਿੱਚ ਨਜ਼ਰ ਆਉਣਗੇ ਗਾਇਕ-ਅਦਾਕਾਰ ਯੁਵਰਾਜ ਹੰਸ
- Parveen Akhtar: ਥੀਏਟਰ ਤੋਂ ਬਾਅਦ ਪੰਜਾਬੀ ਸਿਨੇਮਾ ਖੇਤਰ ’ਚ ਮਜ਼ਬੂਤ ਪੈੜ੍ਹਾਂ ਸਿਰਜ ਰਹੀ ਹੈ ਅਦਾਕਾਰਾ ਪ੍ਰਵੀਨ ਅਖ਼ਤਰ, ਕਈ ਫਿਲਮਾਂ 'ਚ ਆਵੇਗੀ ਨਜ਼ਰ
- New Poster Of Ganapath: ਹੁਣ ਇਸ ਦਿਨ ਰਿਲੀਜ਼ ਹੋਵੇਗਾ ਕ੍ਰਿਤੀ ਸੈਨਨ ਅਤੇ ਟਾਈਗਰ ਸ਼ਰਾਫ ਦੀ ਫਿਲਮ 'ਗਣਪਥ' ਦਾ ਟੀਜ਼ਰ
ਇਸ ਸੰਗੀਤਕ ਪ੍ਰੋਜੈਕਟ ਸੰਬੰਧੀ ਗੱਲਬਾਤ (Jagdev Khan new song) ਕਰਦਿਆਂ ਇਸ ਦੇ ਮਿਊਜ਼ਿਕ ਵੀਡੀਓ ਨਿਰਦੇਸ਼ਕ ਅਵਤਾਰ ਵਰਮਾ ਨੇ ਦੱਸਿਆ ਕਿ ਪੰਜਾਬੀਅਤ ਵੰਨਗੀਆਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਦੇ ਫਿਲਮਾਂਕਣ ਦੁਆਰਾ ਪੰਜਾਬ ਦੇ ਅਸਲ ਅਤੇ ਠੇਠ ਪੇਂਡੂ ਰੰਗਾਂ ਨੂੰ ਉਜਾਗਰ ਕਰਨ ਦਾ ਹਰ ਤਰੱਦਦ ਉਨਾਂ ਵੱਲੋਂ ਕੀਤਾ ਗਿਆ ਹੈ, ਜੋ ਨੌਜਵਾਨ ਪੀੜ੍ਹੀ ਨੂੰ ਉਨਾਂ ਦੀਆਂ ਅਸਲ ਜੜ੍ਹਾਂ ਨਾਲ ਜੋੜਨ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗਾ।
ਉਨਾਂ ਅੱਗੇ ਦੱਸਿਆ ਕਿ ਲੋਕ ਗਾਇਕ ਜਗਦੇਵ ਖਾਨ ਦੀ ਇਸ ਗੱਲੋਂ ਵੀ ਸਲਾਹੁਤਾ ਕਰਨੀ ਬਣਦੀ ਹੈ ਕਿ ਉਨ੍ਹਾਂ ਵੱਲੋਂ ਸਾਹਮਣੇ ਲਿਆਂਦਾ ਜਾ ਰਿਹਾ ਹਰ ਗਾਣਾ ਸਮਾਜਿਕ ਅਤੇ ਆਮੀਰ ਪੰਜਾਬੀ ਵਿਰਸੇ ਅਤੇ ਪੰਜਾਬੀ ਜਨਜੀਵਨ ਨੂੰ ਪ੍ਰਤੀਬਿੰਬ ਕਰਨ ਵਿਚ ਆਪਣਾ ਅਹਿਮ ਯੋਗਦਾਨ ਦੇ ਰਿਹਾ ਹੈ, ਜਿੰਨ੍ਹਾਂ ਦੀ ਇਸ ਦਿਸ਼ਾ ਵਿੱਚ ਕੀਤੀਆਂ ਜਾ ਰਹੀਆਂ ਸਾਰਥਿਕ ਕੋਸ਼ਿਸ਼ਾਂ ਨੂੰ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਵੀ ਲਗਾਤਾਰ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ।
ਉਨਾਂ ਦੱਸਿਆ ਕਿ ਸੰਪੂਰਨ ਹੋ ਚੁੱਕੇ ਇਸ ਮਿਊਜ਼ਿਕ ਵੀਡੀਓ ਦਾ ਪੋਸਟ ਪ੍ਰੋਡੋਕਸ਼ਨ ਕਾਰਜ ਤੇਜੀ ਨਾਲ ਨੇਪਰੇ ਚਾੜਿਆ ਜਾ ਰਿਹਾ ਹੈ, ਜਿਸ ਦੇ ਪੂਰੇ ਹੁੰਦਿਆਂ ਹੀ ਇਸ ਗਾਣੇ ਅਤੇ ਇਸ ਦੇ ਮਿਊਜ਼ਿਕ ਵੀਡਂੀਓ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮਜ਼ 'ਤੇ ਜਾਰੀ ਕਰ ਦਿੱਤਾ ਜਾਵੇਗਾ। ਇਸ ਮਿਊਜ਼ਿਕ ਵੀਡੀਓ ਵਿਚ ਫੀਚਰਿੰਗ ਕਰ ਰਹੀ ਪੰਜਾਬੀ ਸਿਨੇਮਾ ਅਦਾਕਾਰਾ ਅਮਨਦੀਪ ਕੌਰ ਨੇ ਕਿਹਾ ਕਿ ਪੱਛਮੀ ਸੰਗੀਤ ਦੇ ਵੱਧ ਰਹੇ ਬੋਲਬਾਲੇ ਵਿੱਚ ਇਸ ਤਰ੍ਹਾਂ ਦੇ ਸੱਭਿਅਕ ਗੀਤਾਂ ਦਾ ਹਿੱਸਾ ਬਣਨਾ ਉਸ ਜਿਹੇ ਸਾਰੇ ਕਲਾਕਾਰਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ, ਜੋ ਆਪਣੇ ਰੀਤੀ-ਰਿਵਾਜਾਂ ਨਾਲ ਜੁੜੇ ਪ੍ਰੋਜੈਕਟਸ਼ ਦਾ ਹਿੱਸਾ ਬਣਨ ਵਿੱਚ ਹਮੇਸ਼ਾ ਤਰਜ਼ੀਹ ਨਾਲ ਆਪਣੀ ਜਿੰਮੇਵਾਰੀ ਨਿਭਾਉਣਾ ਪਸੰਦ ਕਰਦੇ ਹਨ।