ਚੰਡੀਗੜ੍ਹ: ਪ੍ਰਸਿੱਧ ਟੀਵੀ ਸੀਰੀਅਲ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਇੱਕ ਸੀਨ ਨੂੰ ਲੈ ਵਿਵਾਦ ਖੜ੍ਹਾ ਹੋ ਗਿਆ ਹੈ, ਜਿਸ ਤੋਂ ਬਾਅਦ ਇਸ ਸੀਨ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਹਾਲ ਹੀ ਵਿੱਚ ਟੀਵੀ ਸੀਰੀਅਲ ਦੇ ਇੱਕ ਸੀਨ ਵਿੱਚ ਮੌਜੂਦ ਇੱਕ ਸਿੱਖ ਨੌਜਵਾਨ ਦੇ ਗਲ ਵਿੱਚ ਟਾਈਰ ਪਾਇਆ ਗਿਆ, ਜਿਸ ਨੂੰ ਲੈ ਕੇ ਵਿਵਾਦ ਖੜ੍ਹਾ (taarak mehta ka ooltah chashmah controversy) ਹੋ ਗਿਆ। ਇਸ ਸੀਨ ਉਤੇ ਸਿੱਖ ਜਥੇਬੰਦੀਆਂ ਨੇ ਇਤਜ਼ਾਰ ਜਤਾਇਆ ਹੈ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਸੀਰੀਅਲ ਵਿੱਚ ਇੱਕ ਸਿੱਖ ਵਿਅਕਤੀ ਦੇ ਗਲੇ ਵਿੱਚ ਟਾਇਰ ਪਾਏ ਜਾਣ ਦੇ ਸੀਨ ਨੂੰ ਦਿਖਾ ਕੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਯਾਦ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
- National Cinema Day 2023: ਰਾਸ਼ਟਰੀ ਸਿਨੇਮਾ ਦਿਵਸ 'ਤੇ 99 ਰੁਪਏ 'ਚ 'ਜਵਾਨ' ਅਤੇ 'ਮਿਸ਼ਨ ਰਾਣੀਗੰਜ' ਸਮੇਤ ਇਨ੍ਹਾਂ ਫਿਲਮਾਂ ਨੂੰ ਦੇਖਣ ਲਈ ਇੱਕਠੀ ਹੋਈ ਭੀੜ, ਸਿਨੇਮਾਘਰ ਹੋਏ ਹਾਊਸਫੁੱਲ
- Vijay Varma Asian Academy Creative Awards: 'ਦਹਾੜ' ਦੇ ਲਈ ਵਿਜੇ ਵਰਮਾ ਨੂੰ ਮਿਲਿਆ ਸਰਵੋਤਮ ਅਦਾਕਾਰ ਦਾ ਪੁਰਸਕਾਰ, ਅਦਾਕਾਰ ਨੇ ਲਿਖਿਆ ਖਾਸ ਨੋਟ
- Diljit Dosanjh: ਗਾਇਕ ਦਿਲਜੀਤ ਦੁਸਾਂਝ ਨੇ ਫਿਰ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਕਲਾਕਾਰ
ਇਸ ਸੀਰੀਅਲ ਵਿੱਚ ਦਿਖਾਏ ਗਏ ਇਸ ਦ੍ਰਿਸ਼ (taarak mehta ka ooltah chashmah controversy) ਬਾਰੇ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਜਾਣਬੁੱਝ ਕੇ ਸੋਚੀ ਸਮਝੀ ਚਾਲ ਵਜੋਂ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਵੱਖ-ਵੱਖ ਸਿੱਖ ਜਥੇਬੰਦੀਆਂ ਇਸ ਸੀਰੀਅਲ ਦੀਆਂ ਕਲਿੱਪਸ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਸ ਦਾ ਬਾਈਕਾਟ ਕਰਨ ਦੀ ਅਪੀਲ ਕਰ ਰਹੀਆਂ ਹਨ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਿੱਖਾਂ ਵਿਰੁੱਧ ਕੁਝ ਲੋਕ ਇਹ ਸਭ ਕੁਝ ਇੱਕ ਸਾਜ਼ਿਸ਼ ਦੇ ਹਿੱਸੇ ਵਜੋਂ ਕਰਵਾ ਰਹੇ ਹਨ। ਪਰ ਅਜਿਹੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
- " class="align-text-top noRightClick twitterSection" data="">
ਇਸ ਦੌਰਾਨ ਉਹਨਾਂ ਨੇ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਪ੍ਰਤੀ ਆਪਣਾ ਗੁੱਸਾ ਵੀ ਜ਼ਾਹਰ ਕੀਤਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਨਿਰਮਾਤਾ-ਨਿਰਦੇਸ਼ਕ ਨੇ ਸੀਰੀਅਲ ਵਿੱਚ ਇੱਕ ਸਿੱਖ ਵਿਅਕਤੀ ਦੇ ਗਲ ਵਿੱਚ ਟਾਇਰ ਪਾਉਣ ਦਾ ਦ੍ਰਿਸ਼ ਦਿਖਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਉਹ 1984 ਦੇ ਜ਼ਖਮ ਅਜੇ ਤੱਕ ਨਹੀਂ ਭੁੱਲੇ ਹਨ। ਉਨ੍ਹਾਂ ਕਿਹਾ ਕਿ ਉਹ ਕਾਨੂੰਨੀ ਕਾਰਵਾਈ ਕਰਨਗੇ।