ਹੈਦਰਾਬਾਦ: 'ਪੰਜਾਬ ਦੀ ਕੈਟਰੀਨਾ ਕੈਫ' ਸ਼ਹਿਨਾਜ਼ ਗਿੱਲ (Shehnaaz Gill New Affair) ਲਾਈਮਲਾਈਟ ਵਿਚ ਬਣੇ ਰਹਿਣ ਦਾ ਕੋਈ ਮੌਕਾ ਨਹੀਂ ਛੱਡਦੀ। ਕਦੇ ਅਦਾਕਾਰਾ ਆਪਣੇ ਚੁਲਬੁਲੇ ਅੰਦਾਜ਼ ਵਿੱਚ ਅਤੇ ਕਦੇ ਸਿਤਾਰਿਆਂ ਦੀ ਪਾਰਟੀ ਵਿੱਚ ਦਸਤਕ ਦੇ ਕੇ ਇਕੱਠ ਨੂੰ ਲੁੱਟ ਲੈਂਦੀ ਹੈ। ਹਾਲ ਹੀ ਵਿਚ ਸ਼ਹਿਨਾਜ਼ ਬਾਰੇ ਖਬਰ ਆਈ ਸੀ ਕਿ ਉਹ ਕੋਰੀਓਗ੍ਰਾਫਰ ਰਾਘਵ ਜੁਆਲ ਨੂੰ ਡੇਟ ਕਰ ਰਹੀ ਹੈ। ਹੁਣ ਸ਼ਹਿਨਾਜ਼ ਗਿੱਲ ਨੇ ਖੁਦ ਮੀਡੀਆ ਸਾਹਮਣੇ ਇਸ ਖਬਰ ਦੀ ਸੱਚਾਈ ਦੱਸੀ ਹੈ।
ਬੁੱਧਵਾਰ ਨੂੰ ਈਵੈਂਟ ਦੌਰਾਨ ਜਦੋਂ ਮੀਡੀਆ ਨੇ ਸ਼ਹਿਨਾਜ਼ ਗਿੱਲ ਨੂੰ ਰਾਘਵ ਨਾਲ ਡੇਟ ਉਤੇ ਸਵਾਲ ਕੀਤਾ ਤਾਂ ਸ਼ਹਿਨਾਜ਼ ਨੇ ਆਪਣੇ ਬੇਬਾਕ ਅੰਦਾਜ਼ ਵਿਚ ਕਿਹਾ ਕਿ ਜੇਕਰ ਕਿਸੇ ਨੂੰ ਇਕੱਠੇ ਦੇਖਿਆ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਡੇਟ ਉਤੇ ਹਨ।
ਇਸ ਤੋਂ ਬਾਅਦ ਸ਼ਹਿਨਾਜ਼ ਨੇ ਪੁੱਛਿਆ 'ਮੀਡੀਆ ਝੂਠ ਕਿਉਂ ਬੋਲਦਾ ਹੈ? ਮੀਡੀਆ ਹਰ ਵਾਰ ਝੂਠ ਬੋਲਦਾ ਹੈ ਅਤੇ ਕੁਝ ਵੀ ਕਹਿੰਦਾ ਹੈ। ਜੇ ਅਸੀਂ ਕਿਸੇ ਨਾਲ ਖੜ੍ਹਦੇ ਹਾਂ ਜਾਂ ਕਿਸੇ ਨਾਲ ਘੁੰਮਦੇ ਹਾਂ, ਤਾਂ ਸਾਡੇ ਰਿਸ਼ਤੇ ਜੋੜਦੇ ਹਨ? ਨਹੀਂ ਨਹੀਂ... ਬੱਸ, ਮੀਡੀਆ ਬਕਵਾਸ ਕਰਦਾ ਹੈ। ਹੁਣ ਮੈਨੂੰ ਗੁੱਸਾ ਆਵੇਗਾ'।
- " class="align-text-top noRightClick twitterSection" data="
">
ਇਹ ਕਹਿਣ ਤੋਂ ਬਾਅਦ ਸ਼ਹਿਨਾਜ਼ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਉਸ ਦੀ ਨਿੱਜੀ ਜ਼ਿੰਦਗੀ ਨਾਲ ਜੁੜੇ ਸਵਾਲ ਨਾ ਉਠਾਉਣ ਅਤੇ ਉਸ ਦੇ ਕਿਸੇ ਵੀ ਪ੍ਰੋਜੈਕਟ ਦੀ ਇੰਟਰਵਿਊ ਦੌਰਾਨ ਉਹ ਸਾਰੇ ਸਵਾਲਾਂ ਦੇ ਜਵਾਬ ਜ਼ਰੂਰ ਦੇਵੇਗੀ।
ਤੁਹਾਨੂੰ ਦੱਸ ਦੇਈਏ ਸ਼ਹਿਨਾਜ਼ ਗਿੱਲ ਨੇ ਸਲਮਾਨ ਖਾਨ ਦੇ ਸਭ ਤੋਂ ਮਸ਼ਹੂਰ ਅਤੇ ਵਿਵਾਦਿਤ ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ 13 ਨਾਲ ਟੀਵੀ ਉਤੇ ਧਮਾਕੇਦਾਰ ਐਂਟਰੀ ਕੀਤੀ ਸੀ। ਇਸ ਸ਼ੋਅ ਤੋਂ ਬਾਅਦ ਸ਼ਹਿਨਾਜ਼ ਗਿੱਲ ਅੱਜ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਵਿਚ ਛਾਅ ਗਈ ਹੈ।
ਸੋਸ਼ਲ ਮੀਡੀਆ ਉਤੇ ਵੀ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕਾਂ ਦੀ ਗਿਣਤੀ ਕਰੋੜਾਂ ਵਿਚ ਹੈ। ਹੁਣ ਸ਼ਹਿਨਾਜ਼ ਸਲਮਾਨ ਖਾਨ ਦੀ ਫਿਲਮ ਵਿਚ ਵੀ ਨਜ਼ਰ ਆਵੇਗੀ। ਜੀ ਹਾਂ, ਸ਼ਹਿਨਾਜ਼ ਗਿੱਲ 'ਕਭੀ ਈਦ ਕਭੀ ਦੀਵਾਲੀ' ਤੋਂ ਬਾਲੀਵੁੱਡ ਵਿਚ ਡੈਬਿਊ ਕਰਨ ਜਾ ਰਹੀ ਹੈ।
ਇਹ ਵੀ ਪੜ੍ਹੋ:ਪ੍ਰੈਗਨੈਂਸੀ ਦੇ ਐਲਾਨ ਤੋਂ ਬਾਅਦ ਬਿਪਾਸਾ ਬਾਸੂ ਦਾ ਫਨੀ ਵੀਡੀਓ ਆਇਆ ਸਾਹਮਣੇ, ਦੇਖੋ