ETV Bharat / entertainment

Shahnaz Gill Wahayat Salah: ਅਦਾਕਾਰ ਭੁਵਨ ਬਾਮ ਨੂੰ ਬੇਫਜ਼ੂਲ ਲੱਗੀ ਸ਼ਹਿਨਾਜ਼ ਗਿੱਲ ਦੀ ਸਲਾਹ, ਦੇਖੋ ਵੀਡੀਓ - Shahnaz Gill Wahayat Salah

ਸ਼ਹਿਨਾਜ਼ ਗਿੱਲ ਨੇ ਹਾਲ ਹੀ ਵਿੱਚ ਆਪਣੇ ਚੈਟ ਸ਼ੋਅ ਦੇਸੀ ਵਾਈਬਜ਼ 'ਤੇ ਭੁਵਨ ਬਾਮ ਨੂੰ ਹੋਸਟ ਕੀਤਾ। ਅਦਾਕਾਰਾ ਨੇ ਐਪੀਸੋਡ ਦੀਆਂ ਕੁਝ ਕਲਿੱਪਾਂ ਸਾਂਝੀਆਂ ਕੀਤੀਆਂ।

Shahnaz Gill's 'Wahayat Salah'
Shahnaz Gill's 'Wahayat Salah'
author img

By

Published : Feb 19, 2023, 1:03 PM IST

ਹੈਦਰਾਬਾਦ: ਸ਼ਹਿਨਾਜ਼ ਗਿੱਲ ਨੇ ਦੇਸੀ ਵਾਈਬਸ 'ਤੇ ਭੁਵਨ ਬਾਮ ਨੂੰ ਹੋਸਟ ਕੀਤਾ। ਸ਼ਹਿਨਾਜ਼ ਗਿੱਲ ਨੇ ਚੈਟ ਸ਼ੋਅ 'ਤੇ ਦੋਵਾਂ ਦੀਆਂ ਮਜ਼ੇਦਾਰ ਗੱਲਾਂ ਦੇ ਵੀਡੀਓ ਸਾਂਝੇ ਕੀਤੇ। ਸ਼ਨੀਵਾਰ ਨੂੰ ਬਿੱਗ ਬੌਸ 13 ਸਟਾਰ ਨੇ ਭੁਵਨ ਨੂੰ ਕੁਝ ਐਕਟਿੰਗ ਟਿਪਸ ਦਿੰਦੇ ਹੋਏ ਇੱਕ ਵੀਡੀਓ ਸਾਂਝਾ ਕੀਤਾ। ਜਦੋਂ ਭਵੁਨ ਨੇ ਇਸਨੂੰ ਧਿਆਨ ਨਾਲ ਸੁਣਿਆ ਤਾਂ ਭਵੁਨ ਨੇ ਕਿਹਾ ਕਿ ਇਹ ਅਦਾਕਾਰੀ ਬਾਰੇ ਸਭ ਤੋਂ ਬੇਫਜ਼ੂਲ ਸਲਾਹ ਹੈ।

ਭੁਵਨ ਬਾਮ ਦੀ ਐਕਟਿੰਗ ਨੂੰ ਲੈ ਕੇ ਸ਼ਹਿਨਾਜ਼ ਗਿੱਲ ਦੀ ਸਲਾਹ: ਵੀਡੀਓ 'ਚ ਸ਼ਹਿਨਾਜ਼ ਨੇ ਭੁਵਨ ਨੂੰ ਕਿਹਾ ਕਿ ਉਸ ਨੂੰ ਜ਼ਿੰਦਗੀ 'ਚ ਚੰਗਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਅਤੇ 'ਚੰਗੀ ਐਕਟਿੰਗ' ਕਰਨੀ ਚਾਹੀਦੀ ਹੈ। ਅਜਿਹੀ ਐਕਟਿੰਗ ਕਰੋ ਕਿ ਦਿਖੇ ਵੀ ਨਾ (ਚੰਗਾ ਕਰੋ ਅਤੇ ਇਸ ਤਰੀਕੇ ਨਾਲ ਪ੍ਰਦਰਸ਼ਨ ਕਰੋ ਕਿ ਐਕਟਿੰਗ ਵਰਗਾ ਨਾ ਲੱਗੇ)। ਉਸਨੇ ਐਨੀਮੇਟਡ ਤਰੀਕੇ ਨਾਲ ਕਿਹਾ। ਭੁਵਨ ਪਹਿਲਾਂ ਉੱਚੀ-ਉੱਚੀ ਹੱਸਿਆ ਅਤੇ ਫਿਰ ਕਿਹਾ ਕਿ ਇਹ ਸਭ ਤੋਂ ਬੁਰੀ ਸਲਾਹ ਹੈ ਜੋ ਉਸਨੂੰ ਮਿਲੀ ਹੈ। “ਦੁਨੀਆ ਦੀ ਸਭ ਤੋਂ 'ਵਾਹਿਯਾਤ' ਸਲਾਹ ਸੁਣੀ ਹੈ। ਭਵੁਨ ਨੇ ਕਿਹਾ ਕਿ ਇਹ ਸ਼ਬਦ ਹੁਣ ਉਸਦੇ ਗਲੇ ਵਿੱਚ ਫਸ ਗਏ ਹਨ।

ਵੀਡੀਓ 'ਤੇ ਪ੍ਰਸ਼ੰਸਕਾਂ ਦੀਆ ਪ੍ਰਤਿਕਿਰਿਆਵਾਂ : ਪ੍ਰਸ਼ੰਸਕਾਂ ਨੇ ਇਸ ਵੀਡੀਓ 'ਤੇ ਆਪਣੀਆਂ ਪ੍ਰਤਿਕਿਰਿਆਵਾਂ ਵੀ ਦਿੱਤੀਆ ਹਨ। ਇੱਕ ਯੂਜ਼ਰ ਨੇ ਪੋਸਟ 'ਤੇ ਜਵਾਬ ਦਿੱਤਾ, "ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਕਹਿਣ ਦਾ ਮਤਲਬ ਸੀ ਕਿ ਤੁਸੀਂ ਐਕਟਿੰਗ ਕਰ ਰਹੇ ਹੋ ਤੇ ਇਹ ਐਕਟਿੰਗ ਨਹੀ ਅਸਲੀ ਦਿਖਾਈ ਦੇਣਾ ਚਾਹੀਦਾ ਹੈ। ਚੰਗੀ ਸਲਾਹ, ਸਿਰਫ ਸਮਝਣ ਦੀ ਕੋਸ਼ਿਸ਼ ਕਰੋ। ਜਦ ਕਿ ਇੱਕ ਹੋਰ ਯੂਜ਼ਰ ਨੇ ਕਿਹਾ, "ਬੇਬੇ, ਤੁਹਾਡੀਆਂ ਸਲਾਹਾਂ ਦੇ ਪਿੱਛੇ ਡੂੰਘੇ ਅਰਥ। ਅਸਲ ਵਿੱਚ ਉਸਦਾ ਮਤਲਬ ਸੀ ਕਿ ਇਨ੍ਹੀਂ ਵਧੀਆ ਐਕਟਿੰਗ ਕਰੋ ਕੀ ਕੋਈ ਪਹਿਚਾਨ ਵੀ ਨਾ ਪਾਵੇ, ਕੀ ਤੁਸੀਂ ਅਦਾਕਾਰੀ ਕਰ ਰਹੇ ਹੋ ?

ਭੁਵਨ ਬਾਮ ਨੂੰ ਕਿਸ ਤਰ੍ਹਾਂ ਦੀ ਕੁੜੀ ਪਸੰਦ: ਇੱਕ ਪਹਿਲਾਂ ਦੀ ਵੀਡੀਓ ਵਿੱਚ ਸ਼ਹਿਨਾਜ਼ ਗਿੱਲ ਨੂੰ ਇਹ ਪੁੱਛਦੇ ਹੋਏ ਦੇਖਿਆ ਗਿਆ ਸੀ ਕਿ ਭੁਵਨ ਬਾਮ ਕਿਸ ਤਰ੍ਹਾਂ ਦੀ ਕੁੜੀ ਪਸੰਦ ਹੈ- ਇੱਕ ਘਰੇਲੂ ਕੰਮ ਕਰਨ ਵਾਲੀ ਜਾਂ ਫਿਰ ਕੋਈ ਹੋਰ। ਭੁਵਨ ਨੇ ਕਿਹਾ ਕਿ ਕੁੜੀ ਨੂੰ ਉਸ ਵਰਗਾ ਹੀ ਹੋਣਾ ਚਾਹੀਦਾ ਹੈ। ਸ਼ਹਿਨਾਜ਼ ਨੇ ਫਿਰ ਉਸ ਤੋਂ ਪੁੱਛਿਆ ਕਿ ਉਸਨੂੰ ਕਿਸ ਤਰ੍ਹਾਂ ਦੀ ਲੜਕੀ ਪਸੰਦ ਹੈ ਅਤੇ ਉਸਨੇ ਫਿਰ ਅਸ਼ਲੀਲ ਸ਼ਬਦ ਵਰਤਿਆ ਫਿਰ ਦੋਵੇਂ ਹੱਸ ਪਏ।

ਬਿੱਗ ਬੌਸ 13 ਨਾਲ ਪ੍ਰਸਿੱਧੀ ਪ੍ਰਾਪਤ ਕਰਨ ਵਾਲੀ ਸ਼ਹਿਨਾਜ਼ ਗਿੱਲ ਸਲਮਾਨ ਖਾਨ ਨਾਲ ਆਪਣੇ ਵੱਡੇ ਬਾਲੀਵੁੱਡ ਡੈਬਿਊ ਦੀ ਉਡੀਕ ਕਰ ਰਹੀ ਹੈ। ਉਸ ਕੋਲ ਰੀਆ ਕਪੂਰ ਨਾਲ ਅਤੇ ਜੌਨ ਅਬ੍ਰਾਹਮ ਅਤੇ ਰਿਤੇਸ਼ ਦੇਸ਼ਮੁਖ ਨਾਲ ਫਿਲਮ ਵੀ ਹੈ। ਦੂਜੇ ਪਾਸੇ ਯੂ-ਟਿਊਬ ਸਟਾਰ ਭੁਵਨ ਬਾਮ ਆਪਣੀ ਵੈੱਬ ਸੀਰੀਜ਼ 'ਤਾਜ਼ਾ ਖਬਰ' ਦੀ ਸਫਲਤਾ ਨੂੰ ਲੈ ਕੇ ਧੂਮ ਮਚਾ ਰਹੇ ਹਨ।

ਇਹ ਵੀ ਪੜੋ :- Priyanka Chopra and daughter Malti pictures: ਪ੍ਰਿਅੰਕਾ ਚੋਪੜਾ ਨੇ ਧੀ ਮਾਲਤੀ ਨਾਲ ਸਾਂਝੀਆ ਕੀਤੀਆ ਤਸਵੀਰਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.