ਚੰਡੀਗੜ੍ਹ: ਭਾਰਤੀ ਸਿਨੇਮਾ ਦਾ ਇੱਕ ਨਿਯਮ ਬਣ ਚੁੱਕਿਆ ਹੈ ਕਿ ਕੋਈ ਵੀ ਖ਼ਾਸ ਘਟਨਾ ਵਾਪਰੇ ਜਾਂ ਕਹਿ ਲੋ ਕੋਈ ਫਿਲਮ ਰਿਲੀਜ਼ ਹੋਣੀ ਹੋਵੇ ਤਾਂ ਅਦਾਕਾਰ ਅਤੇ ਗਾਇਕ ਸ਼ੋਸਲ ਮੀਡੀਆ ਦਾ ਹੀ ਸਹਾਰਾ ਲੈਂਦੇ ਹਨ, ਅਤੇ ਕਈ ਵਾਰ ਆਪਣੀ ਨਿੱਜੀ ਜ਼ਿੰਦਗੀ ਦੇ ਖਾਸ ਪਲ਼ਾਂ ਨੂੰ ਵੀ ਸਾਂਝੇ ਕਰਦੇ ਰਹਿੰਦੇ ਹਨ, ਇਸੇ ਤਰ੍ਹਾਂ ਹੀ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਖੁਸ਼ੀ ਸਾਂਝੀ ਕਰਦੇ ਹੋਏ ਕਿਹਾ ਕਿ ਉਹ ਪਿਤਾ ਬਣਨ ਜਾ ਰਹੇ ਹਨ।
ਤੁਹਾਨੂੰ ਦੱਸ ਦਈਏ ਕਿ ਗਾਇਕ ਨੇ ਇਹ ਖ਼ਬਰ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਪੇਜ ਉਤੇ ਦਿੱਤੀ ਅਤੇ ਗਾਇਕ ਨੇ ਇਹ ਵੀ ਕਿਹਾ ਕਿ 'ਸਾਨੂੰ ਇਹ ਖ਼ਬਰ ਸਾਂਝੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਮਾਤਾ-ਪਿਤਾ ਬਣ ਰਹੇ ਹਾਂ 👶🏻 ਤੁਹਾਡਾ ਧੰਨਵਾਦ, ਪ੍ਰਭੂ.. ਤੁਸੀਂ ਸਾਡੇ ਜੀਵਨ 'ਤੇ ਦਿੱਤੀਆਂ ਅਸੀਸਾਂ ਲਈ। ਵਾਹਿਗੁਰੂ ਮੇਹਰ ਕਰੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ।ਇਸ ਦੇ ਨਾਲ ਹੀ ਗਾਇਕ ਨੇ ਆਪਣੀ ਅਤੇ ਆਪਣੀ ਪਤਨੀ ਦੀ ਇੱਕ ਤਸਵੀਰ ਸਾਂਝੀ ਵੀ ਕੀਤੀ ਹੈ।
- " class="align-text-top noRightClick twitterSection" data="
">
ਜ਼ਿਕਰਯੋਗ ਹੈ ਕਿ ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ 19 ਅਕਤੂਬਰ 2021 ਨੂੰ ਕੈਨੇਡਾ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ ਅਤੇ ਕੁਝ ਦਿਨ ਪਹਿਲਾਂ ਹੀ ਇਹ ਜੋੜਾ ਭਾਰਤ ਆ ਗਿਆ ਸੀ। ਉਨ੍ਹਾਂ ਦੇ ਪਹੁੰਚਣ 'ਤੇ ਉਹ ਸਰਵ ਸ਼ਕਤੀਮਾਨ ਦਾ ਅਸ਼ੀਰਵਾਦ ਲੈਣ ਲਈ ਗੁਰਦੁਆਰੇ ਗਏ ਅਤੇ ਪੋਸਟ ਕੀਤਾ ਕਿ ਉਨ੍ਹਾਂ ਨੇ ਭਾਰਤ ਵਿੱਚ ਆਪਣੇ ਸਾਰੇ ਦੋਸਤਾਂ ਅਤੇ ਪਰਿਵਾਰ ਲਈ ਇੱਕ ਸਹੀ ਪੰਜਾਬੀ ਵਿਆਹ ਦੀ ਪਾਰਟੀ ਵੀ ਕੀਤੀ ਸੀ।
ਤੁਹਾਨੂੰ ਦੱਸ ਦਈਏ ਕਿ ਹੁਣੀ ਹੁਣੀ ਅਦਾਕਾਰ ਅਤੇ ਉਸ ਦੇ ਲੇਖਕ ਪਿਤਾ ਡਾ. ਸਤੀਸ਼ ਕੁਮਾਰ ਵਰਮਾ ਨਾਲ ਇੱਕ ਫਿਲਮ ਰਿਲੀਜ਼ ਹੋਈ ਹੈ, ਫਿਲਮ ਪਿਤਾ ਅਤੇ ਪੁੱਤਰ ਦੇ ਰਿਸ਼ਤੇ ਦੇ ਇਰਦ ਗਿਰਦ ਘੁੰਮਦੀ ਹੈ।
ਇਹ ਵੀ ਪੜ੍ਹੋ:ਕੀ ਤੁਸੀਂ ਮਿਸ ਯੂਨੀਵਰਸ ਹਰਨਾਜ਼ ਨੂੰ ਇਸ ਅੰਦਾਜ਼ ਵਿੱਚ ਦੇਖਿਆ ?...ਦੇਖੋ ਤਸਵੀਰਾਂ