ਚੰਡੀਗੜ੍ਹ: ਪੰਜਾਬੀ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਆਪਣੇ ਕੰਮ ਲਈ ਤਾਂ ਸੁਰਖ਼ੀਆਂ ਵਿੱਚ ਰਹਿੰਦੀ ਹੀ ਹੈ, ਨਾਲ ਹੀ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਚਰਚਾ ਵਿੱਚ ਰਹਿੰਦੀ ਹੈ। ਜੀ ਹਾਂ... ਅਦਾਕਾਰਾ ਸ਼ੋਸਲ ਮੀਡੀਆ ਉਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਆਏ ਦਿਨ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਅਦਾਕਾਰਾ ਕਦੇ ਇੱਕਲੀ ਅਤੇ ਕਦੇ ਪਤੀ ਸੰਗ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
ਹੁਣ ਅਦਾਕਾਰਾ ਨੇ ਪਤੀ ਨਾਲ ਤਸਵੀਰਾਂ ਦੀ ਲੜੀ ਸਾਂਝੀ ਕੀਤੀ ਹੈ, ਤਸਵੀਰਾਂ ਵਿੱਚ ਅਦਾਕਾਰਾ ਆਪਣੇ ਪਤੀ ਰਵੀ ਦੂਬੇ ਨਾਲ ਰੁਮਾਂਸ ਕਰਦੀ ਨਜ਼ਰ ਆ ਰਹੀ ਹੈ। ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ 'ਜਦੋਂ ਤੁਸੀਂ ਆਪਣੇ ਪਾਰਟਨਰ ਨੂੰ 'ਰੋਮਾਂਟਿਕ' ਤੌਰ 'ਤੇ ਦੇਖਦੇ ਹੋ ਤਾਂ ਕੀ ਤੁਸੀਂ ਵੀ ਕਰੈਕਅੱਪ ਹੋ ਜਾਂਦੇ ਹੋ?' ਤਸਵੀਰਾਂ ਵਿੱਚ ਅਦਾਕਾਰਾ ਨੇ ਨੀਲੀ ਡਰੈੱਸ ਅਤੇ ਪਤੀ ਰਵੀ ਦੂਬੇ ਨੇ ਕਾਲਾ ਪੈਂਟਸੂਟ ਪਾਇਆ ਹੋਇਆ ਹੈ।
- " class="align-text-top noRightClick twitterSection" data="
">
ਦੱਸ ਦਈਏ ਕਿ ਰਵੀ ਦੂਬੇ ਨੇ ਦਸੰਬਰ 2012 ਵਿੱਚ 'ਨੱਚ ਬੱਲੀਏ 5' ਦੇ ਸੈੱਟ 'ਤੇ ਇੱਕ ਫਿਲਮੀ ਪ੍ਰਸਤਾਵ ਦੀ ਯੋਜਨਾ ਬਣਾ ਕੇ ਸਰਗੁਣ ਨੂੰ ਹੈਰਾਨ ਕਰ ਦਿੱਤਾ ਸੀ। ਉਸਨੇ ਆਪਣੇ ਗੋਡਿਆਂ 'ਤੇ ਜਾ ਕੇ ਸਾਲੀਟੇਅਰ ਰਿੰਗ ਨਾਲ ਸਰਗੁਣ ਨੂੰ ਪਰਪੋਜ਼ ਕੀਤਾ ਅਤੇ ਅਗਲੇ ਸਾਲ ਲਵਬਰਡਜ਼ ਨੇ 7 ਦਸੰਬਰ 2013 ਨੂੰ ਵਿਆਹ ਕਰਵਾ ਲਿਆ।
ਸਰਗੁਣ ਮਹਿਤਾ ਬਾਰੇ: ਸਰਗੁਣ ਮਹਿਤਾ ਇੱਕ ਭਾਰਤੀ ਪੰਜਾਬੀ ਅਦਾਕਾਰਾ, ਮਾਡਲ, ਟੈਲੀਵਿਜ਼ਨ ਹੋਸਟ ਅਤੇ ਨਿਰਮਾਤਾ ਹੈ ਜੋ ਪੰਜਾਬੀ ਅਤੇ ਹਿੰਦੀ ਉਦਯੋਗਾਂ ਨਾਲ ਜੁੜੀ ਹੋਈ ਹੈ। ਉਸਨੇ ਭਾਰਤੀ ਟੈਲੀਵਿਜ਼ਨ ਪ੍ਰੋਗਰਾਮਾਂ ਅਤੇ ਰਿਐਲਿਟੀ ਸ਼ੋਅ ਦੇ ਨਾਲ-ਨਾਲ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸ ਦੀਆ ਫਿਲਮਾਂ 'ਸ਼ੌਕਣ ਸ਼ੌਂਕਣੇ', 'ਕਾਲਾ ਸ਼ਾਹ ਕਾਲਾ', 'ਕਿਸਮਤ' ਅਤੇ 'ਸੁਰਖ਼ੀ ਬਿੰਦੀ' ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਵਿੱਚ ਕੰਮ ਕੀਤਾ।
ਇਹ ਵੀ ਪੜ੍ਹੋ:'ਬੇਸ਼ਰਮ ਰੰਗ' ਗੀਤ 'ਤੇ ਹਿਮਾਂਸ਼ੀ ਖੁਰਾਣਾ ਨੇ ਕੀਤਾ ਜ਼ਬਰਦਸਤ ਡਾਂਸ, ਦੇਖੋ ਵੀਡੀਓ