ETV Bharat / entertainment

RRKPK Collection Day 13: ਬਾਕਸ ਆਫ਼ਿਸ 'ਤੇ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨੇ 13ਵੇਂ ਦਿਨ ਕੀਤੀ ਹੁਣ ਤੱਕ ਦੀ ਸਭ ਤੋਂ ਘਟ ਕਮਾਈ - bollywood news

ਆਲੀਆ ਭੱਟ ਅਤੇ ਰਣਵੀਰ ਸਿੰਘ ਸਟਾਰਰ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨੇ 12ਵੇਂ ਦਿਨ 113 ਕਰੋੜ ਦਾ ਅੰਕੜਾ ਪਾਰ ਕਰ ਲਿਆ ਸੀ। ਆਉ ਜਾਣਦੇ ਹਾਂ ਫਿਲਮ ਨੇ 13ਵੇਂ ਦਿਨ ਕਿੰਨੀ ਕਮਾਈ ਕੀਤੀ ਹੈ।

RRKPK Collection Day 13
RRKPK Collection Day 13
author img

By

Published : Aug 10, 2023, 10:40 AM IST

ਮੁੰਬਈ: ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਹਿੰਦੀ ਬਾਕਸ ਆਫ਼ਿਸ 'ਤੇ 2023 ਦੀ ਛੇਵੀ ਸਭ ਤੋਂ ਵੱਡੀ ਓਪਨਿੰਗ ਫਿਲਮ ਹੈ, ਪਰ ਇਸਦੇ ਬਜਟ ਨੂੰ ਦੇਖਦੇ ਹੋਏ ਇਸ ਫਿਲਮ ਦੀ ਕਮਾਈ ਘਟ ਹੋਈ ਹੈ। 28 ਜੁਲਾਈ ਨੂੰ ਰਿਲੀਜ਼ ਹੋਈ ਆਲੀਆ ਭੱਟ ਅਤੇ ਰਣਵੀਰ ਸਿੰਘ ਦੀ ਫਿਲਮ ਨੇ 113 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਪਰ ਦੂਜੇ ਪਾਸੇ ਫਿਲਮ ਨੇ 13ਵੇਂ ਦਿਨ ਹੁਣ ਤੱਕ ਦੀ ਸਭ ਤੋਂ ਘਟ ਕਮਾਈ ਕੀਤੀ ਹੈ।

ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦਾ 13ਵੇਂ ਦਿਨ ਦਾ ਕਲੈਕਸ਼ਨ: ਕਰਨ ਜੌਹਰ ਨੇ 7 ਸਾਲਾਂ ਬਾਅਦ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨਾਲ ਵਾਪਸੀ ਕੀਤੀ ਹੈ। ਫਿਲਮ ਨੇ ਪਹਿਲੇ ਵੀਕੈਂਡ 'ਤੇ 73.33 ਕਰੋੜ ਰੁਪਏ ਦਾ ਕਲੈਕਸ਼ਨ ਹਾਸਲ ਕੀਤਾ ਸੀ, ਦੂਸਰੇ ਵਕੈਂਡ 'ਤੇ ਫਿਲਮ ਨੇ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਸੀ। ਫਿਲਮ ਨੇ 12ਵੇਂ ਦਿਨ ਵਿੱਚ 113.68 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਸੀ। ਜੇਕਰ ਫਿਲਮ ਦੇ 13ਵੇਂ ਦਿਨ ਦੀ ਕਮਾਈ ਦੀ ਗੱਲ ਕੀਤੀ ਜਾਵੇ, ਤਾਂ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਰਿਲੀਜ਼ ਦੇ 13ਵੇਂ ਦਿਨ ਲਗਭਗ 1.5 ਤੋਂ 2 ਕਰੋੜ ਰੁਪਏ ਹੀ ਕਮਾ ਪਾਈ। ਫਿਲਮ ਦਾ ਇਹ ਹੁਣ ਤੱਕ ਦਾ ਸਭ ਤੋਂ ਘਟ ਕਲੈਕਸ਼ਨ ਹੈ।

ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਹਿੱਟ ਜਾਂ ਫਲਾਪ?: ਭਾਰਤ ਵਿੱਚ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ 3200 ਸਕ੍ਰੀਨਸ 'ਤੇ ਰਿਲੀਜ਼ ਹੋਈ ਹੈ। ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨੂੰ ਹਿੱਟ ਹੋਣ ਲਈ 180 ਕਰੋੜ ਰੁਪਏ ਦਾ ਅੰਕੜਾ ਪਾਰ ਕਰਨਾ ਹੋਵੇਗਾ। ਜੇਕਰ ਇਹ ਫਿਲਮ 160 ਕਰੋੜ ਰੁਪਏ ਦਾ ਵੀ ਅੰਕੜਾ ਪਾਰ ਕਰਨ 'ਚ ਸਫ਼ਲ ਹੋ ਜਾਂਦੀ ਹੈ, ਤਾਂ ਵੀ ਇਸ ਫਿਲਮ ਨੂੰ ਹਿੱਟ ਮੰਨਿਆ ਜਾਵੇਗਾ।

ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਫਿਲਮ ਬਾਰੇ: ਕਰਨ ਜੌਹਰ ਨੇ ਪੂਰੇ 6 ਸਾਲ ਬਾਅਦ ਫਿਲਮ ਦਾ ਨਿਰਦੇਸ਼ਨ ਕੀਤਾ ਹੈ ਅਤੇ ਪਹਿਲੀ ਵਾਰ ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਜੋੜੀ ਨੂੰ ਇਕੱਠਿਆ ਕਾਸਟ ਕੀਤਾ ਹੈ। ਫਿਲਮ ਇੱਕ ਲਵ ਅਤੇ ਫੈਮਿਲੀ ਡਰਾਮਾ ਹੈ। ਜਿਸ ਵਿੱਚ ਰਣਵੀਰ ਸਿੰਘ ਜੱਟ ਪੰਜਾਬੀ ਅਤੇ ਆਲੀਆ ਭੱਟ ਬੰਗਾਲੀ ਪਰਿਵਾਰ ਤੋਂ ਹੈ। ਦੋਨਾਂ ਨੂੰ ਪਿਆਰ ਹੁੰਦਾ ਹੈ ਅਤੇ ਦੋਨਾਂ ਦੇ ਪਰਿਵਾਰ ਦੇ ਰੀਤੀ ਰਿਵਾਜਾਂ ਵਿੱਚ ਕਾਫ਼ੀ ਅੰਤਰ ਹੁੰਦਾ ਹੈ। ਅਜਿਹੇ ਵਿੱਚ ਰੌਕੀ ਅਤੇ ਰਾਣੀ ਲਈ ਸਭ ਤੋਂ ਵੱਡਾ ਚੈਲੇਂਜ਼ ਖੁਦ ਦੇ ਪਿਆਰ ਨੂੰ ਹਾਸਲ ਕਰਨ ਦੇ ਨਾਲ-ਨਾਲ ਇੱਕ-ਦੂਜੇ ਦੇ ਪਰਿਵਾਰ ਦਾ ਦਿਲ ਜਿੱਤਣਾ ਵੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.