ਚੰਡੀਗੜ੍ਹ: ਹਿੰਦੀ ਸਿਨੇਮਾ, ਰੇਡਿਓ ਟੀ.ਵੀ. ਗਲਿਆਰਿਆਂ ਵਿਚ ਚਰਚਿਤ ਨਾਂਅ ਵਜੋਂ ਜਾਣੇ ਜਾਂਦੇ ਅਤੇ ਬਿੱਗ ਬੌਸ ਦਾ 8 ਦਾ ਸ਼ਾਨਦਾਰ ਹਿੱਸਾ ਰਹੇ ਆਰ.ਜੇ ਪ੍ਰੀਤਮ ਸਿੰਘ ਹੁਣ ਪੰਜਾਬੀ ਸਿਨੇਮਾ ’ਚ ਵੀ ਸ਼ਾਨਦਾਰ ਆਗਮਨ ਕਰਨ ਜਾ ਰਹੇ ਹਨ, ਜੋ ਆਉਣ ਵਾਲੀ ਪੰਜਾਬੀ ਫਿਲਮ ‘ਮੁੰਡਾ ਰੌਕਸਟਾਰ’ ਵਿਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਰੈੱਡ ਐਫਐਮ, ਰੇਡਿਓ ਮਿਰਚੀ ਆਦਿ ਸਮੇਤ ਕਈ ਸੋਅਜ਼ ਦਾ ਹਿੱਸਾ ਰਹੇ ਇਸ ਬਹੁਮੁੱਖੀ ਸ਼ਖ਼ਸ਼ੀਅਤ ਦੇ ਜੀਵਨ ਅਤੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਦਾ ਜਨਮ ਮਹਾਰਾਸ਼ਟਰ ਦੇ ਨਾਗਪੁਰ ਵਿਖੇ ਹੋਇਆ, ਇਥੋਂ ਦੇ ਹੀ ਸੈਕੰਡਰੀ ਸਕੂਲ ਅਤੇ ਨਾਗਪੁਰ ਵਿਸ਼ਵਵਿਦਿਆਲਿਆ ਤੋਂ ਉਨ੍ਹਾਂ ਆਪਣੀ ਸ਼ੁਰੂਆਤੀ ਅਤੇ ਹਾਇਰ ਪੜ੍ਹਾਈ ਪੂਰੀ ਕੀਤੀ।
ਨਾਗਪੁਰ ਤੋਂ ਹੀ ਰੇਡਿਓ ਮਿਰਚੀ 98.3 ਪ੍ਰੋਗਰਾਮ ਟੋਟਲ ਫਿਲਮੀ ਸ਼ੋਅ ਤੋਂ ਉਨ੍ਹਾਂ ਆਪਣਾ ਕਰੀਅਰ ਸ਼ੁਰੂ ਕੀਤਾ। ਉਨ੍ਹਾਂ ਰੈੱਡ ਐਫ਼ਐਮ ਦੇ ਅਤਿ ਮਕਬੂਲ ਪ੍ਰੋਗਰਾਮ ‘ਭਾਬੀ ਕਾ ਸ਼ੋਅ’ ਕਰਦਿਆਂ ਆਪਣੀ ਪਹਿਚਾਣ ਅਤੇ ਕਲਾਂ ਨੂੰ ਹੋਰ ਪਰਪੱਕਤਾ ਅਤੇ ਕਾਮਯਾਬੀ ਵੱਲ ਵਧਾਇਆ। ਕਲਰਜ਼ ਚੈਨਲ ਦੇ ਮਸ਼ਹੂਰ ਰਿਐਲਟੀ ਸ਼ੋਅ ‘ਬਿੱਗ ਬੌਸ 8’ ਨਾਲ ਪ੍ਰਤੀਭਾਗੀ ਦੇ ਤੌਰ 'ਤੇ ਟੀ.ਵੀ ਖੇਤਰ ਵਿਚ ਆਮਦ ਕਰਨ ਵਾਲੇ ਇਸ ਪ੍ਰਤਿਭਾਵਾਨ ਐਕਟਰ ਨੇ ਕਰਿਸ਼ਮਾ ਤੰਨਾ, ਗੌਤਮ ਗੁਲਾਟੀ, ਅਲੀ ਕੁਲੀ ਮਿਰਜ਼ਾ, ਡਿੰਪੀ ਗਾਗੁਲੀ ਆਦਿ ਜਿਹੇ ਮੰਝੇ ਹੋਏ ਚਿਹਰਿਆਂ ਦਰਮਿਆਨ ਪ੍ਰਭਾਵੀ ਢੰਗ ਨਾਲ ਆਪਣੀ ਮੌਜੂਦਗੀ ਦਾ ਅਹਿਸਾਸ ਦਰਸ਼ਕਾਂ ਨੂੰ ਕਰਵਾਇਆ।
ਇਸ ਸ਼ੋਅ ਤੋਂ ਮਿਲੀ ਕਾਮਯਾਬੀ ਅਤੇ ਫੇਮ ਤੋਂ ਬਾਅਦ ਉਨ੍ਹਾਂ ‘ਕਾਮੇਡੀ ਨਾਈਟਸ ਸੀਜ਼ਨ 1’, ‘ਇੰਡੀਆਜ਼ ਗੋਟ ਟੈਲੇਂਟ’, ‘ਬਿੱਗ ਮੇਮ ਸਾਹਿਬ’, ‘ਬਾਕਸ ਕ੍ਰਿਕਟ ਲੀਗ’ ਵਰਗੇ ਕਈ ਅਹਿਮ ਰਿਐਲਟੀ ਸੋਅਜ਼ ਦੀ ਸਫ਼ਲ ਮੇਜ਼ਬਾਨੀ ਕਰਨ ਦਾ ਵੀ ਸਿਹਰਾ ਹਾਸਿਲ ਕੀਤਾ ਹੈ।
- ਗਾਇਕੀ ਤੋਂ ਬਾਅਦ ਹੁਣ ਲੇਖਕ ਦੇ ਤੌਰ 'ਤੇ ਨਵੇਂ ਆਗਾਜ਼ ਵੱਲ ਵਧੇ ਹਰਿੰਦਰ ਸੰਧੂ, ਲਘੂ ਫਿਲਮ ‘ਸ਼ੋਸ਼ਲ ਮੀਡੀਆ’ ਕਰਨਗੇ ਦਰਸ਼ਕਾਂ ਦੇ ਸਨਮੁੱਖ
- Priyanka Chopra Reveals: ਜਦੋਂ ਦੇਸੀ ਗਰਲ ਨੇ ਚੱਖਿਆ ਸੀ ਮੈਕਸੀਕਨ ਖਾਣਾ, ਕੁੱਝ ਇਸ ਤਰ੍ਹਾਂ ਦਾ ਹੋ ਗਿਆ ਸੀ ਹਾਲ
- Sanya Malhotra Photos : 'ਦੰਗਲ' ਗਰਲ ਨੇ ਬੌਸੀ ਲੁੱਕ 'ਚ ਸ਼ੇਅਰ ਕੀਤੀਆਂ ਬੇਹੱਦ ਆਕਰਸ਼ਕ ਤਸਵੀਰਾਂ, ਦੇਖੋ ਤਸਵੀਰਾਂ
ਇਸ ਤੋਂ ਇਲਾਵਾ 2007 ਵਿਚ ਉਨ੍ਹਾਂ ਆਪਣੀ ਪਤਨੀ ਅਮਨਜੋਤ ਕੌਰ ਸਮੇਤ ਡਾਂਸ ਰਿਐਲਟੀ ਸ਼ੋਅ ‘ਨੱਚ ਬੱਲੀਏ ਸੀਜ਼ਨ 8’ ਵਿਚ ਵੀ ਭਾਗ ਲਿਆ ਅਤੇ ਲਾਇਫ਼ ਓਕੇ 'ਤੇ ਪ੍ਰਸਾਰਿਤ ਹੋਏ ਰਿਐਲਟੀ ਸ਼ੋਅ ‘ਵੈਲਕਮ-ਬਾਜ਼ੀ ਮਹਿਮਾਨ ਨਵਾਜ਼ੀ’ ਦੇ 2013 ਵੀ ਵਿਜੇਤਾ ਰਹੇ।
ਰੇਡਿਓ, ਟੀ.ਵੀ ਤੋਂ ਬਾਅਦ ਸਿਲਵਰ ਸਕਰੀਨ 'ਤੇ ਉਨ੍ਹਾਂ ਦੀ ਜੋ ਪਹਿਲੀ ਫਿਲਮ ਰਹੀ, ਉਹ ਸੀ ਸਾਲ 2003 ਵਿਚ ਆਈ ਮਨੀਸ਼ਾ ਕੋਇਰਾਲਾ ਸਟਾਰਰ ‘ਅਸਕੇਪ ਫ਼ਰਾਮ ਤਾਲਿਬਾਨ’, ਜਿਸ ਵਿਚ ਉਨ੍ਹਾਂ ਵੱਲੋਂ ਨਿਭਾਏ ਨੈਗੇਟਿਵ ਕਿਰਦਾਰ ਨੂੰ ਕਾਫ਼ੀ ਸਰਾਹਣਾ ਮਿਲੀ। ਉਕਤ ਸ਼ਾਨਦਾਰ ਸਫ਼ਰ ਤੋਂ ਬਾਅਦ ਹੁਣ ਪੰਜਾਬੀ ਸਿਨੇਮਾ ’ਚ ਵੀ ਨਿਵੇਕਲੀ ਛਾਪ ਛੱਡਣ ਲਈ ਯਤਨਸ਼ੀਲ ਹੋ ਚੁੱਕੇ ਆਰ.ਜੇ ਪ੍ਰੀਤਮ ਅਨੁਸਾਰ ਹਿੰਦੀ ਸਿਨੇਮਾ ਦੀ ਮੰਨੀ ਪ੍ਰਮੰਨੀ ਹਸਤੀ ਸੱਤਿਆਜੀਤ ਪੁਰੀ ਨਿਰਦੇਸ਼ਿਤ ‘ਮੁੰਡਾ ਰੌਕਸਟਾਰ’ ’ਚ ਉਹ ਕਾਫ਼ੀ ਮਹੱਤਵਪੂਰਨ ਭੂਮਿਕਾ ਵਿਚ ਨਜ਼ਰ ਆਉਣਗੇ।
ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਪੰਜਾਬੀ ਫਿਲਮ ਇੰਡਸਟਰੀ ਨਾਲ ਅਦਾਕਾਰ ਵਜੋਂ ਜੁੜਨਾ ਉਨ੍ਹਾਂ ਦੇ ਕਰੀਅਰ ਲਈ ਇਕ ਹੋਰ ਮਾਣ ਭਰੀ ਪ੍ਰਾਪਤੀ ਰਹੀ ਹੈ ਅਤੇ ਉਹ ਅੱਗੇ ਵੀ ਇਸ ਸਿਨੇਮਾ ਦੀਆਂ ਅਜਿਹੀਆਂ ਹੀ ਅਰਥ ਭਰਪੂਰ ਅਤੇ ਉਮਦਾ ਫਿਲਮ ਕਰਨ ਲਈ ਯਤਨਸ਼ੀਲ ਰਹਿਣਗੇ।