ਹੈਦਰਾਬਾਦ: ਬਾਲੀਵੁੱਡ ਦੇ ਆਲਰਾਊਂਡਰ ਅਦਾਕਾਰ ਰਣਵੀਰ ਸਿੰਘ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਹਾਲ ਹੀ ਵਿੱਚ ਅਦਾਕਾਰਾ ਨੇ ਇੱਕ ਨਿਊਡ ਫੋਟੋਸ਼ੂਟ ਕਰਵਾਇਆ ਸੀ, ਜਿਸ ਦਾ ਔਰਤਾਂ ਨੇ ਸਖ਼ਤ ਵਿਰੋਧ ਕੀਤਾ ਸੀ।
ਸੋਸ਼ਲ ਮੀਡੀਆ ਉਤੇ ਰਣਵੀਰ ਸਿੰਘ ਲਈ ਰਾਤੋ ਰਾਤ ਨਫ਼ਰਤ ਫੈਲ ਗਈ। ਇਸ ਦੇ ਨਾਲ ਹੀ ਬਾਲੀਵੁੱਡ ਰਣਵੀਰ ਸਿੰਘ ਦੇ ਨਾਲ ਖੜ੍ਹਾ ਹੈ। ਹੁਣ ਮੁੰਬਈ ਪੁਲਿਸ ਨੇ ਰਣਵੀਰ ਸਿੰਘ ਨੂੰ ਨਿਊਡ ਫੋਟੋਸ਼ੂਟ ਉਤੇ ਨੋਟਿਸ ਜਾਰੀ ਕਰਕੇ 22 ਅਗਸਤ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਰਣਵੀਰ ਸਿੰਘ ਆਪਣੇ ਨਿਊਡ ਫੋਟੋਸ਼ੂਟ ਉਤੇ ਫਸ ਸਕਦੇ ਹਨ। ਮੀਡੀਆ ਦੀ ਮੰਨੀਏ ਤਾਂ ਮੁੰਬਈ ਪੁਲਿਸ ਅਦਾਕਾਰ ਦੇ ਘਰ ਉਸਨੂੰ ਨੋਟਿਸ ਦੇਣ ਗਈ ਸੀ। ਉਸ ਸਮੇਂ ਰਣਵੀਰ ਸਿੰਘ ਆਪਣੇ ਘਰ ਨਹੀਂ ਸਨ।
ਕੀ ਸੀ ਮਾਮਲਾ: ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਰਣਵੀਰ ਸਿੰਘ ਨੇ ਇਕ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਵਾ ਕੇ ਬਾਲੀਵੁੱਡ ਅਤੇ ਸੋਸ਼ਲ ਮੀਡੀਆ ਉਤੇ ਹਲਚਲ ਮਚਾ ਦਿੱਤੀ ਸੀ। ਇਸ ਤੋਂ ਬਾਅਦ ਅਦਾਕਾਰ ਨੂੰ ਚਾਰੇਪਾਸੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: ਰਾਜੂ ਸ਼੍ਰੀਵਾਸਤਵ ਦੀ ਸਿਹਤ ਸਥਿਤੀ ਬਾਰੇ ਪਰਿਵਾਰ ਨੇ ਕੀਤੀ ਪੋਸਟ ਸ਼ੇਅਰ