ETV Bharat / entertainment

Randeep Hooda: ਵੀਰ ਸਾਵਰਕਰ ਦੀ ਭੂਮਿਕਾ ਲਈ ਰਣਦੀਪ ਹੁੱਡਾ ਨੇ ਘਟਾਇਆ 26 ਕਿਲੋ ਭਾਰ, 4 ਮਹੀਨੇ ਖਾਧੀਆਂ ਸਿਰਫ਼ ਇਹ 2 ਚੀਜ਼ਾਂ - ਵੀਰ ਸਾਵਰਕਰ

ਅਦਾਕਾਰ ਰਣਦੀਪ ਹੁੱਡਾ ਨੇ ਆਉਣ ਵਾਲੀ ਫਿਲਮ ਸੁਤੰਤਰ ਵੀਰ ਸਾਵਰਕਰ ਵਿੱਚ ਸਾਵਰਕਰ ਵਰਗਾ ਪਤਲਾ ਦਿਖਣ ਲਈ 26 ਕਿੱਲੋ ਭਾਰ ਘਟਾਇਆ ਹੈ। ਚਾਰ ਮਹੀਨਿਆਂ ਤੱਕ ਅਦਾਕਾਰ ਨੇ ਸਿਰਫ ਦੋ ਚੀਜ਼ਾਂ ਨਾਲ ਆਪਣੀ ਭੁੱਖ ਪੂਰੀ ਕੀਤੀ ਸੀ।

Randeep Hooda
Randeep Hooda
author img

By

Published : May 29, 2023, 1:44 PM IST

ਮੁੰਬਈ: ਸਾਵਰਕਰ ਦੀ 140ਵੀਂ ਜਯੰਤੀ ਦੇ ਮੌਕੇ 'ਤੇ 28 ਮਈ ਨੂੰ ਰਣਦੀਪ ਹੁੱਡਾ ਸਟਾਰਰ ਫਿਲਮ ਸੁਤੰਤਰ ਵੀਰ ਸਾਵਰਕਰ ਦਾ ਟੀਜ਼ਰ ਰਿਲੀਜ਼ ਕੀਤਾ ਗਿਆ। ਟੀਜ਼ਰ 'ਚ ਰਣਦੀਪ ਕਾਫੀ ਕਮਜ਼ੋਰ ਅਤੇ ਪਤਲੇ ਨਜ਼ਰ ਆ ਰਹੇ ਹਨ। ਫਿਲਮ 'ਚ ਰਣਦੀਪ ਸਾਵਰਕਰ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਸਰੀਰਕ ਤੌਰ 'ਤੇ ਸਾਵਰਕਰ ਵਰਗਾ ਬਣਨ ਲਈ ਰਣਦੀਪ ਹੁੱਡਾ ਨੇ 26 ਕਿੱਲੋ ਭਾਰ ਘਟਾਇਆ ਅਤੇ ਚਾਰ ਮਹੀਨਿਆਂ ਲਈ ਸਿਰਫ ਇਨ੍ਹਾਂ ਦੋ ਚੀਜ਼ਾਂ ਨਾਲ ਆਪਣੀ ਭੁੱਖ ਮਿਟਾਈ ਹੈ। ਇਸ ਗੱਲ ਦਾ ਖੁਲਾਸਾ ਫਿਲਮ ਦੇ ਨਿਰਮਾਤਾ ਨੇ ਕੀਤਾ ਹੈ।

ਇਸ ਫਿਲਮ ਦੇ ਨਿਰਮਾਤਾ ਆਨੰਦ ਪੰਡਿਤ ਨੇ ਖੁਲਾਸਾ ਕੀਤਾ ਹੈ ਕਿ ਵਿਨਾਇਕ ਦਾਮੋਦਰ ਸਾਵਰਕਰ ਦਾ ਕਿਰਦਾਰ ਨਿਭਾਉਣ ਲਈ ਰਣਦੀਪ ਨੇ 26 ਕਿਲੋ ਭਾਰ ਘਟਾਇਆ ਹੈ। ਨਿਰਮਾਤਾ ਨੇ ਦੱਸਿਆ 'ਰਣਦੀਪ ਸਾਵਰਕਰ ਦੇ ਕਿਰਦਾਰ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ, ਪਰਦੇ 'ਤੇ ਇਸ ਕਿਰਦਾਰ ਲਈ ਉਸ ਨੇ ਆਪਣਾ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ, ਉਹ ਸ਼ੂਟਿੰਗ ਖਤਮ ਹੋਣ ਤੱਕ ਚਾਰ ਮਹੀਨਿਆਂ ਲਈ ਸਿਰਫ 1 ਖਜੂਰ ਅਤੇ ਇਕ ਗਲਾਸ ਦੁੱਧ ਦਾ ਪੀਂਦਾ ਰਿਹਾ ਹੈ।

  1. Sidhu Moose Wala Death Anniversary: ਮੈਂਡੀ ਤੱਖਰ ਤੋਂ ਲੈ ਕੇ ਸਵੀਤਾਜ ਬਰਾੜ ਤੱਕ, ਇਹਨਾਂ ਸੁੰਦਰੀਆਂ ਨਾਲ ਕੰਮ ਕਰ ਚੁੱਕੇ ਸਨ ਗਾਇਕ ਸਿੱਧੂ ਮੂਸੇਵਾਲਾ
  2. Malaika-Arjun: ਮਲਾਇਕਾ ਅਰੋੜਾ ਨੇ ਬੁਆਏਫ੍ਰੈਂਡ ਅਰਜੁਨ ਕਪੂਰ ਦੀ ਸੈਮੀਨਿਊਡ ਫੋਟੋ ਕੀਤੀ ਸਾਂਝੀ, ਗੁੱਸੇ 'ਚ ਆਏ ਯੂਜ਼ਰਸ
  3. Sidhu Moosewala: ਸੋਨਮ ਬਾਜਵਾ ਤੋਂ ਲੈ ਕੇ ਕੋਰਆਲਾ ਮਾਨ ਤੱਕ, ਸਿੱਧੂ ਦੀ ਬਰਸੀ ਉਤੇ ਇਹਨਾਂ ਸਿਤਾਰਿਆਂ ਦੀਆਂ ਅੱਖਾਂ ਹੋਈਆਂ ਨਮ

ਨਿਰਮਾਤਾ ਨੇ ਅੱਗੇ ਕਿਹਾ 'ਇੰਨਾ ਹੀ ਨਹੀਂ, ਉਨ੍ਹਾਂ ਨੇ ਸਾਵਰਕਰ ਵਰਗਾ ਦਿਖਣ ਲਈ ਆਪਣੇ ਸਿਰ ਦੇ ਵਾਲ ਵੀ ਮੁੰਨਵਾ ਦਿੱਤੇ।' ਤੁਹਾਨੂੰ ਦੱਸ ਦਈਏ ਰਣਦੀਪ ਨੇ ਇਸ ਫਿਲਮ ਦਾ ਟੀਜ਼ਰ ਸ਼ੇਅਰ ਕਰਦੇ ਹੋਏ ਲਿਖਿਆ 'ਇੰਡੀਆ ਕ੍ਰਾਂਤੀਕਾਰੀ'। ਫਿਲਮ ਇਸ ਸਾਲ ਹੀ ਰਿਲੀਜ਼ ਹੋਵੇਗੀ ਅਤੇ ਇਸ ਦਾ ਨਿਰਦੇਸ਼ਨ ਖੁਦ ਰਣਦੀਪ ਹੁੱਡਾ ਨੇ ਕੀਤਾ ਹੈ।

  • " class="align-text-top noRightClick twitterSection" data="">

ਟੀਜ਼ਰ ਦੇ ਅਨੁਸਾਰ ਇਹ ਵੀਰ ਸਾਵਰਕਰ ਹੀ ਸਨ ਜਿਨ੍ਹਾਂ ਨੇ ਭਗਤ ਸਿੰਘ, ਸੁਭਾਸ਼ ਚੰਦਰ ਬੋਸ, ਖੁਦੀਰਾਮ ਬੋਸ ਅਤੇ ਹਥਿਆਰਬੰਦ ਇਨਕਲਾਬ ਨੂੰ ਪ੍ਰੇਰਿਤ ਕੀਤਾ ਸੀ। ਉਹ ਉਨ੍ਹਾਂ ਕ੍ਰਾਂਤੀਕਾਰੀਆਂ ਵਿੱਚੋਂ ਇੱਕ ਸੀ ਜਿਨ੍ਹਾਂ ਤੋਂ ਅੰਗਰੇਜ਼ ਸਭ ਤੋਂ ਵੱਧ ਡਰਦੇ ਸਨ। ਟੀਜ਼ਰ ਦੇ ਅੰਤ 'ਚ ਰਣਦੀਪ ਹੁੱਡਾ ਕਹਿੰਦੇ ਹਨ 'ਸੁਨਹਿਰੀ ਲੰਕਾ ਵੀ ਕੀਮਤੀ ਸੀ। ਪਰ ਜੇ ਕਿਸੇ ਦੀ ਆਜ਼ਾਦੀ ਦੀ ਗੱਲ ਹੋਵੇ, ਰਾਵਣ ਦਾ ਰਾਜ ਹੋਵੇ ਜਾਂ ਅੰਗਰੇਜ਼ਾਂ ਦਾ ਰਾਜ ਹੋਵੇ, ਸਾੜ-ਫੂਕ ਜ਼ਰੂਰ ਹੋਵੇਗੀ।' ਇਹ ਸੰਵਾਦ ਅਤੇ ਦ੍ਰਿਸ਼ ਬਹੁਤ ਸ਼ਕਤੀਸ਼ਾਲੀ ਹੈ।

ਤੁਹਾਨੂੰ ਦੱਸ ਦੇਈਏ ਕਿ ਰਣਦੀਪ ਇਸ ਫਿਲਮ ਨਾਲ ਆਪਣੇ ਨਿਰਦੇਸ਼ਨ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਣਦੀਪ ਹੁੱਡਾ ਨੇ ਫਿਲਮ 'ਸਰਬਜੀਤ' ਲਈ ਆਪਣਾ ਵਜ਼ਨ ਘੱਟ ਕੀਤਾ ਸੀ। ਫਿਲਮ ਸਰਬਜੀਤ 20 ਮਈ 2016 ਨੂੰ ਰਿਲੀਜ਼ ਹੋਈ ਸੀ। ਐਸ਼ਵਰਿਆ ਰਾਏ ਬੱਚਨ ਨੇ ਫਿਲਮ 'ਚ ਸਰਬਜੀਤ ਦੀ ਭੈਣ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ 'ਚ ਵੀ ਰਣਦੀਪ ਹੁੱਡਾ ਦੀ ਐਕਟਿੰਗ ਦੀ ਕਾਫੀ ਤਾਰੀਫ ਹੋਈ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.