ETV Bharat / entertainment

ਪੁਸ਼ਪਾ ਫੇਮ ਅੱਲੂ ਅਰਜੁਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਦੱਖਣ ਦੀਆਂ ਫਿਲਮਾਂ ਦੇ ਮਸ਼ਹੂਰ ਫਿਲਮ ਸਟਾਰ ਪੁਸ਼ਪਾ ਫੇਮ ਅੱਲੂ(Pushpa fame Allu Arjun) ਅਰਜੁਨ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਉਹ ਆਪਣੀ ਪਤਨੀ ਦੇ ਜਨਮਦਿਨ ਮੌਕੇ ਵਾਹਿਗੁਰੂ ਦਾ ਆਸ਼ੀਰਵਾਦ ਲੈਣ ਪਹੁੰਚੇ।

ਪੁਸ਼ਪਾ ਫੇਮ ਅੱਲੂ ਅਰਜੁਨ
ਪੁਸ਼ਪਾ ਫੇਮ ਅੱਲੂ ਅਰਜੁਨ
author img

By

Published : Sep 29, 2022, 12:56 PM IST

ਚੰਡੀਗੜ੍ਹ: ਹਰਿਮੰਦਰ ਸਾਹਿਬ ਸਿੱਖਾਂ ਦੀ ਹੀ ਨਹੀਂ ਬਲਕਿ ਪੂਰੀ ਦੁਨੀਆਂ ਦਾ ਪਵਿੱਤਰ ਸਥਾਨ ਹੈ, ਜਿਥੇ ਆਏ ਦਿਨ ਅਦਾਕਾਰ, ਕਲਾਕਾਰ ਆਉਂਦੇ ਰਹਿੰਦੇ ਹਨ, ਹੁਣ ਦੱਖਣ ਦੀਆਂ ਫਿਲਮਾਂ ਦੇ ਮਸ਼ਹੂਰ ਫਿਲਮ ਸਟਾਰ ਪੁਸ਼ਪਾ ਫੇਮ ਅੱਲੂ ਅਰਜੁਨ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ(Allu Arjun arrived at Sri Harimandar Sahib) ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਉਹ ਆਪਣੀ ਪਤਨੀ ਦੇ ਜਨਮਦਿਨ ਮੌਕੇ ਵਾਹਿਗੁਰੂ ਦਾ ਆਸ਼ੀਰਵਾਦ ਲੈਣ ਪਹੁੰਚੇ। ਇਸ ਮੌਕੇ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਇਨਫਰਮੇਸ਼ਨ ਵਿਭਾਗ ਵੱਲੋਂ ਸਨਮਾਨਿਤ ਕੀਤਾ ਗਿਆ।

ਅਦਾਕਾਰ ਦੀ ਪਤਨੀ ਅਤੇ ਬੱਚੇ ਵੀ ਨਾਲ ਹੀ ਸਨ, ਇਸ ਦੌਰਾਨ ਜਦੋਂ ਉਥੇ ਮੌਜੂਦ ਸੰਗਤਾਂ ਨੂੰ ਪਤਾ ਲੱਗਿਆ ਤਾਂ ਉਹ ਅੱਲੂ ਲਈ ਉਤਸ਼ਾਹਿਤ ਹੋ ਗਈਆਂ। ਵਰਕਫੰਟ ਦੀ ਗੱਲ ਕਰੀਏ ਤਾਂ ਪੁਸ਼ਪਾ ਦੀ ਸਫਲਤਾ ਤੋਂ ਬਾਅਦ ਅੱਲੂ ਅਰਜੁਨ ਜਿਸਨੂੰ ਪਿਆਰ ਨਾਲ ਬੰਨੀ ਕਿਹਾ ਜਾਂਦਾ ਹੈ, ਅਗਲੀ ਵਾਰ ਸੁਕੁਮਾਰ ਦੀ ਪੁਸ਼ਪਾ 2: ਦ ਰੂਲ ਵਿੱਚ ਨਜ਼ਰ ਆਵੇਗਾ। ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਸੁਕੁਮਾਰ ਨੇ ਕਿਹਾ ਕਿ ਉਹ ਯੋਜਨਾ ਅਨੁਸਾਰ ਸ਼ੂਟਿੰਗ ਖਤਮ ਕਰਨ ਅਤੇ ਦਸੰਬਰ 2022 ਵਿੱਚ ਫਿਲਮ ਰਿਲੀਜ਼ ਕਰਨ ਦੀ ਉਮੀਦ ਕਰਦੇ ਹਨ।

ਪੁਸ਼ਪਾ ਫੇਮ ਅੱਲੂ ਅਰਜੁਨ

ਅੱਲੂ ਅਰਜੁਨ ਨੇ 2003 ਵਿੱਚ ਗੰਗੋਤਰੀ ਨਾਲ ਆਪਣੀ ਸ਼ੁਰੂਆਤ ਕੀਤੀ। ਉਸ ਨੇ ਸੁਕੁਮਾਰ ਦੀ ਕਲਟ ਕਲਾਸਿਕ ਆਰੀਆ ਵਿੱਚ ਅਭਿਨੈ ਕਰਕੇ ਪ੍ਰਮੁੱਖਤਾ ਪ੍ਰਾਪਤ ਕੀਤੀ, ਜਿਸ ਲਈ ਉਸਨੇ ਨੰਦੀ ਵਿਸ਼ੇਸ਼ ਜਿਊਰੀ ਅਵਾਰਡ ਹਾਸਲ ਕੀਤਾ। ਉਸਨੇ ਐਕਸ਼ਨ ਫਿਲਮਾਂ ਬੰਨੀ (2005) ਅਤੇ ਦੇਸਮੁਦੁਰੂ ਨਾਲ ਆਪਣੀ ਸਾਖ ਨੂੰ ਮਜ਼ਬੂਤ ਕੀਤਾ। 2008 ਵਿੱਚ ਉਸਨੇ ਰੋਮਾਂਟਿਕ ਡਰਾਮਾ ਪਾਰੁਗੂ ਵਿੱਚ ਅਭਿਨੈ ਕੀਤਾ, ਜਿਸ ਲਈ ਉਸਨੇ ਸਰਬੋਤਮ ਅਦਾਕਾਰ ਤੇਲਗੂ ਲਈ ਆਪਣਾ ਪਹਿਲਾ ਫਿਲਮਫੇਅਰ ਅਵਾਰਡ ਜਿੱਤਿਆ।

ਇਹ ਵੀ ਪੜ੍ਹੋ: ਮੁਸੀਬਤਾਂ 'ਚ ਘਿਰੀ ਏਕਤਾ ਕਪੂਰ, ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ

ETV Bharat Logo

Copyright © 2024 Ushodaya Enterprises Pvt. Ltd., All Rights Reserved.