ETV Bharat / entertainment

Singer Singga: ਪੰਜਾਬੀ ਗਾਇਕ ਸਿੰਗਾ ਨੇ ਇੱਕ ਦਿਨ 'ਚ ਇੰਸਟਾਗ੍ਰਾਮ ਉਤੇ ਸਾਂਝੀਆਂ ਕੀਤੀਆਂ 185 ਪੋਸਟਾਂ, ਪ੍ਰਸ਼ੰਸਕ ਹੋਏ ਹੈਰਾਨ - ਗਾਇਕ ਸਿੰਗਾ ਦੀ ਪੋਸਟ

Pollywood News: ਹਾਲ ਹੀ ਵਿੱਚ ਪੰਜਾਬੀ ਗਾਇਕ ਸਿੰਗਾ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਦਿਨ ਵਿੱਚ 185 ਪੋਸਟਾਂ ਸਾਂਝੀਆਂ ਕੀਤੀਆਂ ਹਨ, ਇਹ ਪੋਸਟਾਂ ਉਸ ਨੇ ਅਲੱਗ-ਅਲੱਗ ਕੈਪਸ਼ਨ ਨਾਲ ਪ੍ਰਸ਼ੰਸਕਾਂ ਨੂੰ ਦਿਖਾਈਆਂ ਹਨ।

Singer Singga
Singer Singga
author img

By ETV Bharat Punjabi Team

Published : Oct 21, 2023, 5:14 PM IST

ਚੰਡੀਗੜ੍ਹ: ਇੰਟਰਨੈੱਟ ਦੇ ਇਸ ਜ਼ਮਾਨੇ ਵਿੱਚ ਅਕਸਰ ਮਸ਼ਹੂਰ ਹਸਤੀਆਂ ਨੂੰ ਸ਼ੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਉਤੇ ਐਕਟਿਵ ਦੇਖਿਆ ਜਾਂਦਾ ਹੈ, ਜਿਸ ਨਾਲ ਉਹ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਬਾਰੇ ਅਪਡੇਟ ਦਿੰਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਹਾਲ ਹੀ ਵਿੱਚ ਪੰਜਾਬੀ ਗਾਇਕ ਸਿੰਗਾ ਨੇ ਆਪਣੇ ਇੰਸਟਾਗ੍ਰਾਮ ਦੀਆਂ ਪੋਸਟਾਂ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਹਾਲ ਹੀ 'ਚ ਪੰਜਾਬੀ ਗਾਇਕ ਸਿੰਗਾ ਨੇ ਆਪਣੇ ਇੰਸਟਾਗ੍ਰਾਮ ਪ੍ਰੋਫਾਈਲ ਉਤੇ ਇੱਕ ਮਹੱਤਵਪੂਰਨ ਬਦਲਾਅ ਕੀਤਾ ਹੈ ਅਤੇ ਸੁਰਖ਼ੀਆਂ ਬਟੋਰੀਆਂ ਹਨ। ਗਾਇਕ ਨੇ ਇੱਕ ਦਿਨ ਵਿੱਚ ਲਗਭਗ 185 ਪੋਸਟਾਂ ਅਲੱਗ-ਅਲੱਗ ਕੈਪਸ਼ਨ ਨਾਲ ਸਾਂਝੀਆਂ ਕੀਤੀਆਂ ਹਨ, ਇਸ ਨੇ ਉਸਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਤੁਹਾਨੂੰ ਦੱਸ ਦਈਏ ਕਿ ਗਾਇਕ ਸਿੰਗਾ (Singga posted 185 posts on Instagram) ਨੇ ਪੋਸਟਾਂ ਵਿੱਚ ਪਿਛਲੇ 6 ਮਹੀਨਿਆਂ ਵਿੱਚ ਆਪਣੇ ਸਰੀਰ ਵਿੱਚ ਹੋਏ ਪਰਿਵਰਤਨਾਂ ਨੂੰ ਦਿਖਾਇਆ ਹੈ। ਇਹਨਾਂ ਪੋਸਟਾਂ ਵਿੱਚ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ-ਗਾਇਕ ਨੇ ਦੱਸਿਆ ਕਿ 'ਮੈਂ ਆਪਣੇ ਜੀਵਨ ਦੇ ਹਰ ਪਹਿਲੂ ਵਿੱਚ ਨਿੱਜੀ ਵਿਕਾਸ ਲਈ ਕੋਸ਼ਿਸ਼ ਕਰਦਾ ਹਾਂ ਅਤੇ ਆਪਣੇ ਆਪ 'ਤੇ ਕੰਮ ਕਰਦੇ ਹੋਏ ਪਿਛਲੇ ਛੇ ਮਹੀਨੇ ਬਿਤਾਏ ਹਨ।'

ਉਲੇਖਯੋਗ ਹੈ ਕਿ ਇੱਕ ਦਿਨ ਵਿੱਚ 185 ਤੋਂ ਵੱਧ ਪੋਸਟਾਂ ਸਾਂਝੀਆਂ ਕਰਕੇ ਸਿੰਗਾ ਨੇ ਨਾ ਸਿਰਫ਼ ਪ੍ਰਸ਼ਸੰਕਾਂ ਦਾ ਧਿਆਨ ਖਿੱਚਿਆ ਹੈ ਬਲਕਿ ਇਸ ਲਈ ਉਸ ਨੇ ਕਾਫੀ ਤਾਰੀਫ਼ ਵੀ ਹਾਸਿਲ ਕੀਤੀ ਹੈ। ਪੋਸਟਾਂ ਨੂੰ ਦੇਖ ਕੇ ਲੋਕ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ 'ਲੱਗਦਾ ਅੱਜ ਫੋਨ ਦੀਆਂ ਸਾਰੀਆਂ ਫੋਟੋਆਂ ਅਪਲੋਡ ਕਰਨੀਆਂ ਬਾਈ ਨੇ।' ਇੱਕ ਪ੍ਰਸ਼ੰਸਕ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ 'ਓ ਭਰਾਵਾਂ ਕੀ ਹੋ ਗਿਆ, ਅਕਾਉਂਟ ਤਾਂ ਨੀ ਹੈਕ ਕਰਵਾ ਲਿਆ।' ਇੱਕ ਹੋਰ ਨੇ ਲਿਖਿਆ 'ਅੱਜ ਦਾ ਦਿਨ ਰੌਚਿਕ ਬਣਾ ਦਿੱਤਾ।'

ਗਾਇਕ ਸਿੰਗਾ ਬਾਰੇ ਜਾਣੋ: ਗਾਇਕ ਸਿੰਗਾ 'ਸ਼ੈਡੋ', 'ਫੋਟੋ', 'ਜੱਟ ਦੀ ਕਲਿੱਪ' ਅਤੇ 'ਵਾਰਦਾਤ' ਵਰਗੇ ਗੀਤਾਂ ਲਈ ਜਾਣਿਆ ਜਾਂਦਾ ਹੈ, ਇਸ ਤੋਂ ਇਲਾਵਾ ਗਾਇਕ ਨੇ 2020 ਵਿੱਚ ਪੰਜਾਬੀ ਫਿਲਮ 'ਜ਼ੋਰਾ ਦਿ ਸੈਕਿੰਡ ਚੈਪਟਰ' ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਬਹੁਤ ਘੱਟ ਲੋਕ ਜਾਣਦੇ ਹਨ ਕਿ ਪੰਜਾਬੀ ਗਾਇਕ ਸਿੰਗਾ ਦਾ ਅਸਲੀ ਨਾਂ ਮਨਪ੍ਰੀਤ ਸਿੰਘ ਹੈ। ਗਾਇਕ ਨੂੰ ਇੰਸਟਾਗ੍ਰਾਮ ਉਤੇ 4 ਮਿਲੀਅਨ ਤੋਂ ਜਿਆਦਾ ਲੋਕ ਪਸੰਦ ਕਰਦੇ ਹਨ, ਇਸ ਤੋਂ ਇਲਾਵਾ ਗਾਇਕ ਦੀ ਵੈਸੇ ਵੀ ਕਾਫੀ ਵੱਡੀ ਫੈਨ ਫਾਲੋਇੰਗ ਹੈ।

ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ-ਗਾਇਕ ਦੀ ਹਾਲ ਹੀ ਵਿੱਚ ਪੰਜਾਬੀ ਫਿਲਮ 'ਮਾਈਨਿੰਗ' ਰਿਲੀਜ਼ ਹੋਈ ਸੀ, ਇਸ ਫਿਲਮ ਵਿੱਚ ਗਾਇਕ ਦੇ ਨਾਲ ਖੂਬਸੂਰਤ ਅਦਾਕਾਰਾ ਸਾਰਾ ਗੁਰਪਾਲ ਅਤੇ ਸਵੀਤਾਜ ਬਰਾੜ ਵੀ ਨਜ਼ਰ ਆਈਆਂ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.