ETV Bharat / entertainment

New Year Special: 31 ਦਸੰਬਰ ਦੀ ਰਾਤ ਨੂੰ ਸੁਰਾਂ ਦੀ ਮਹਿਫ਼ਲ ਲਾਉਣ ਆ ਰਹੇ ਨੇ ਤੁਹਾਡੇ ਪਸੰਦ ਦੇ ਗਾਇਕ, ਜਾਣੋ ਪੂਰਾ ਵੇਰਵਾ

author img

By

Published : Dec 31, 2022, 10:57 AM IST

ਸਾਲ 2022 ਸਾਨੂੰ ਅਲਵਿਦਾ ਕਹਿ ਰਿਹਾ ਹੈ ਅਤੇ ਨਵਾਂ ਸਾਲ 2023 (New Year Special) ਸਾਡੇ ਵਿਹੜਿਆਂ ਵਿਚ ਦਸਤਕ ਦੇਣ ਹੀ ਵਾਲਾ ਹੈ। ਨਵੇਂ ਸਾਲ 2023 ਦੇ ਸਵਾਗਤ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਤੁਹਾਡੀ ਖੁਸ਼ੀ ਨੂੰ ਦੋਗੁਣਾ ਕਰਨ ਲਈ ਤੁਹਾਡੇ ਪਸੰਦ ਦੇ ਗਾਇਕ ਇਸ ਵਿੱਚ ਯੋਗਦਾਨ ਪਾਉਣਗੇ, ਜੀ ਹਾਂ...ਪੰਜਾਬੀ ਗਾਇਕ ਨਵੇਂ ਸਾਲ ਦਾ ਸੁਆਗਤ ਗੀਤ ਗਾ ਕੇ ਕਰਨਗੇ। ਜਾਣੋ ਤੁਹਾਡੇ ਪਸੰਦ ਦਾ ਗਾਇਕ ਕਿੱਥੇ ਲਗਾਏਗਾ ਸੁਰਾਂ ਦੀ ਮਹਿਫ਼ਲ...?

New Year Special
New Year Special

ਚੰਡੀਗੜ੍ਹ: ਅਸੀਂ ਨਵੇਂ ਸਾਲ 2023 (New Year Special) ਨੂੰ ਲੈ ਕੇ ਖਾਸ ਤੌਰ 'ਤੇ ਉਤਸ਼ਾਹਿਤ ਹਾਂ ਕਿਉਂਕਿ ਦੋ ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਲੋਕ ਆਖਰਕਾਰ 2023 ਦੇ ਨਵੇਂ ਸਾਲ ਦੀ ਸ਼ਾਮ ਨੂੰ ਬਿਨਾਂ ਕਿਸੇ ਮਹਾਂਮਾਰੀ ਪਾਬੰਦੀਆਂ ਦੇ ਆਪਣੇ ਅਜ਼ੀਜ਼ਾਂ ਨਾਲ ਮਨਾਉਣ ਦੇ ਯੋਗ ਹੋਣਗੇ। ਨਵੇਂ ਸਾਲ ਦੀ ਸ਼ਾਮ ਬਹੁਤ ਸਾਰੇ ਲੋਕਾਂ ਲਈ ਮਿਸ਼ਰਤ ਭਾਵਨਾਵਾਂ ਦਾ ਦਿਨ ਹੈ। ਕੁਝ ਲੋਕ ਇਸ ਨੂੰ ਸਾਲ ਦੇ ਅੰਤ ਅਤੇ ਨਵੇਂ ਸਾਲ ਦੀ ਸ਼ੁਰੂਆਤ ਵਜੋਂ ਮਨਾਉਂਦੇ ਹਨ। ਤੁਹਾਡੀ ਖੁਸ਼ੀ ਨੂੰ ਦੋਗੁਣਾ ਕਰਨ ਲਈ ਤੁਹਾਡੇ ਪਸੰਦ ਦੇ ਗਾਇਕ ਇਸ ਵਿੱਚ ਯੋਗਦਾਨ ਪਾਉਣਗੇ, ਜੀ ਹਾਂ...ਪੰਜਾਬੀ ਗਾਇਕ ਨਵੇਂ ਸਾਲ ਦਾ ਸੁਆਗਤ ਗੀਤ ਗਾ ਕੇ ਕਰਨਗੇ। 31 ਦਸੰਬਰ ਅਤੇ 1 ਜਨਵਰੀ ਦੇ ਵਿਚਕਾਰ ਵਾਲੀ ਰਾਤ ਨਵੇਂ ਸਾਲ (Punjabi Singer live concert on New Year 2023) ਦੇ ਜਸ਼ਨ ਵਿਚ ਝੂੰਮੇਗੀ। ਤੁਸੀਂ ਵੀ ਜਾਣੋ ਤੁਹਾਡੇ ਪਸੰਦ ਦਾ ਗਾਇਕ ਕਿੱਥੇ ਲਗਾਏਗਾ ਸੁਰਾਂ ਦੀ ਮਹਿਫ਼ਲ...ਜਾਣੋ ਫਿਰ।

ਦਿਲਜੀਤ ਦੁਸਾਂਝ: ਸੁਰਾਂ ਦੀ ਮਹਿਫ਼ਲ ਨਾਲ ਨਵੇਂ ਸਾਲ ਨੂੰ ਜੀ ਆਇਆ ਆਖਣ ਲਈ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਰਾਜਸਥਾਨ ਦੇ ਗੁਲਾਬੀ ਸ਼ਹਿਰ ਯਾਨੀ ਕਿ ਜੈਪੁਰ ਵਿਚ ਲਾਈਵ ਕਨਸਰਟ ਕਰ ਰਹੇ ਹਨ। ਜਿਹਨਾਂ ਨੂੰ ਵੇਖਣ ਲਈ ਹਰ ਕੋਈ ਉਤਸ਼ਾਹਿਤ ਹੈ।

ਸਤਿੰਦਰ ਸਰਤਾਜ: ਨਵੇਂ ਸਾਲ ਨੂੰ ਜੀ ਆਇਆ ਆਖਣ ਲਈ ਸੂਫੀ ਗਾਇਕ ਸਤਿੰਦਰ ਸਰਤਾਜ 31 ਦਸੰਬਰ ਦੀ ਰਾਤ ਨੂੰ ਚੰਡੀਗੜ੍ਹ ਦੇ ਫੋਰੈਸਟ ਹਿੱਲ ਰਿਜ਼ੌਰਟ ਵਿੱਚ ਜਸ਼ਨ-ਏ-ਆਗਾਜ਼ ਲਾਈਵ ਕਨਸਰਟ ਕਰ ਰਹੇ ਹਨ। ਤਾਂ ਹੋ ਜਾਓ ਤਿਆਰ ਗੀਤ 'ਗੁਲਾਬੀ ਰੰਗੀਏ' ਉਤੇ ਝੂੰਮਣ ਲਈ।

ਬੱਬੂ ਮਾਨ: ਜੇਕਰ ਤੁਸੀਂ ਬੱਬੂ ਮਾਨ ਦੇ ਪ੍ਰਸ਼ੰਸਕ ਹੋ ਅਤੇ ਟ੍ਰਾਈਸਿਟੀ ਵਿੱਚ ਰਹਿੰਦੇ ਹੋ ਤਾਂ ਤੁਹਾਡੇ ਸਾਰਿਆਂ ਲਈ ਇਹ ਇੱਕ ਵਧੀਆ ਖ਼ਬਰ ਹੈ। ਆਪਣੇ ਨਵੇਂ ਸਾਲ ਦੀ ਸ਼ਾਮ ਨੂੰ ਇਕੱਲੇ ਬੱਬੂ ਮਾਨ ਨਾਲ ਖਾਸ ਬਣਾਓ। ਇਹ ਸੰਗੀਤ ਸਮਾਰੋਹ 31 ਦਸੰਬਰ 2022 ਨੂੰ ਸ਼ਾਮ ਨੂੰ ਹੋਵੇਗਾ। ਸਮਾਗਮ ਦਾ ਸਥਾਨ ਫੋਰੈਸਟ ਹਿੱਲ ਗੋਲਫ ਐਂਡ ਕੰਟਰੀ ਕਲੱਬ ਰਿਜੋਰਟ ਮੋਹਾਲੀ ਹੈ। ਸਮਾਗਮ ਸ਼ਾਮ 7:30 ਵਜੇ ਸ਼ੁਰੂ ਹੋਵੇਗਾ ਅਤੇ 2:00 ਵਜੇ ਤੱਕ ਸਮਾਪਤ ਹੋਵੇਗਾ।

ਸੁਨੰਦਾ ਸ਼ਰਮਾ: ਆਪਣੀਆਂ ਅਦਾਵਾਂ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਣ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਹੋਟਲ ਡਬਲਯੂ ਮੈਰੀਅਟ ਚੰਡੀਗੜ੍ਹ ਵਿਚ ਲਾਈਵ ਸ਼ੋਅ ਕਰੇਗੀ।

ਜੈਨੀ ਜੌਹਲ: ਫਿੰਚ ਕਲੱਬ ਚੰਡੀਗੜ੍ਹ ਵਿਖੇ ਨਵੇਂ ਸਾਲ ਦੀ ਸ਼ਾਮ ਗਾਇਕਾ ਜੈਨੀ ਜੌਹਲ ਨਾਲ ਬਤੀਤ ਕਰਨ ਲਈ ਹੋ ਜਾਵੋ ਤਿਆਰ।

ਜੈਜ਼ੀ ਬੀ: ਹਾਰਡ ਰੌਕ ਕੈਫੇ ਚੰਡੀਗੜ੍ਹ ਵਿਖੇ ਇੱਕ ਸ਼ਾਨਦਾਰ ਪ੍ਰਦਰਸ਼ਨ ਨਾਲ ਪਾਰਟੀ ਕਰਨਗੇ ਗਾਇਕ ਜ਼ੈਜੀ ਬੀ। ਗਾਇਕ ਨਾਲ ਨਵੇਂ ਸਾਲ ਦਾ ਜਸ਼ਨ ਮਨਾਓ। ਸ਼ੋਅ 31 ਦਸੰਬਰ ਦੀ ਰਾਤ ਨੂੰ 9 ਵਜੇ ਤੋਂ ਸ਼ੁਰੂ ਹੋ ਜਾਵੇਗਾ।

ਮਨਕੀਰਤ ਔਲਖ: ਮਨਕੀਰਤ ਔਲਖ ਮੋਹਾਲੀ ਕਲੱਬ ਵਿਚ ਸੰਗੀਤ ਦੀ ਮਹਿਫ਼ਲ ਲਗਾਉਣਗੇ।

ਇਹ ਵੀ ਪੜ੍ਹੋ:Year Ender 2022: ਬਾਲੀਵੁੱਡ ਜਾਂ ਬਾਈਕਾਟ ਵੁੱਡ? ਇਸ ਸਾਲ ਫਿਲਮਾਂ ਸਮੇਤ ਇਨ੍ਹਾਂ ਸਿਤਾਰਿਆਂ ਦਾ ਹੋਇਆ ਸੀ ਬਾਈਕਾਟ

ETV Bharat Logo

Copyright © 2024 Ushodaya Enterprises Pvt. Ltd., All Rights Reserved.