ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਵਿੱਚ ਬਹੁਤ ਥੋੜੇ ਜਿਹੇ ਸਮੇਂ ਦੌਰਾਨ ਹੀ ਅਲਹਦਾ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਨੌਜਵਾਨ ਨਿਰਦੇਸ਼ਕ ਮਨਜੋਤ ਸਿੰਘ ਵੱਲੋਂ ਆਪਣੀ ਨਵੀਂ ਪੰਜਾਬੀ ਫਿਲਮ 'ਖੜਕ ਸਿੰਘ ਚੌਹਾਨ' ਦੀ ਰਸਮੀ ਘੋਸ਼ਣਾ ਕਰ ਦਿੱਤੀ ਗਈ ਹੈ, ਜੋ ਜਲਦ ਸ਼ੂਟਿੰਗ ਪੜ੍ਹਾਅ ਵੱਲ ਵਧਣ ਜਾ ਰਹੀ ਹੈ।
ਹਾਲ ਹੀ ਵਿੱਚ ਪੰਜਾਬੀ ਓਟੀਟੀ ਪਲੇਟਫ਼ਾਰਮ 'ਤੇ ਰਿਲੀਜ਼ ਹੋਈਆਂ 'ਜੱਟੂ ਨਿਖੱਟੂ' ਅਤੇ 'ਮੁਲਾਕਾਤ' ਦਾ ਨਿਰਦੇਸ਼ਨ ਕਰਕੇ ਕਾਫ਼ੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਚੁੱਕੇ ਇਸ ਪ੍ਰਤਿਭਾਸ਼ਾਲੀ ਫਿਲਮਕਾਰ ਨੇ ਦੱਸਿਆ ਕਿ ਉਨਾਂ ਦੀ ਨਵੀਂ ਫਿਲਮ ਵੀ ਅਰਥ-ਭਰਪੂਰ ਅਤੇ ਸੰਦੇਸ਼ਮਕ ਵਿਸ਼ੇ-ਸਾਰ ਆਧਾਰਿਤ ਹੈ, ਜਿਸ ਵਿੱਚ ਮੰਨੇ-ਪ੍ਰਮੰਨੇ ਚਿਹਰਿਆਂ ਦੇ ਨਾਲ-ਨਾਲ ਮੰਝੇ ਹੋਏ ਥੀਏਟਰ ਐਕਟਰਜ਼ ਵੀ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ।
'ਏਐਮਐਮ' ਮੂਵੀਜ਼ ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਪੰਜਹਾਬੀ' ਸਕਰੀਨ ਦੇ ਸੁਯੰਕਤ ਨਿਰਮਾਣ ਅਧੀਨ ਬਣਨ ਜਾ ਰਹੀ ਇਸ ਫਿਲਮ ਦਾ ਨਿਰਮਾਣ ਮਨਮੋਹਨ ਸਿੰਘ ਦੁਆਰਾ ਕੀਤਾ ਜਾ ਰਿਹਾ ਹੈ, ਜਿੰਨ੍ਹਾਂ ਦੀ ਕਾਰਜਕਾਰੀ ਨਿਰਮਾਣ ਟੀਮ ਅਨੁਸਾਰ ਅਨਾਊਂਸਮੈਂਟ ਦੇ ਨਾਲ ਹੀ ਸ਼ੂਟਿੰਗ ਪੜ੍ਹਾਅ ਵੱਲ ਵਧਣ ਜਾ ਰਹੀ ਇਸ ਫਿਲਮ ਦਾ ਜਿਆਦਾਤਰ ਹਿੱਸਾ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਇਸ ਦੇ ਆਸ-ਪਾਸ ਦੀਆਂ ਜਗ੍ਹਾਵਾਂ 'ਤੇ ਮੁਕੰਮਲ ਕੀਤਾ ਜਾਵੇਗਾ, ਜਿਸ ਤੋਂ ਇਲਾਵਾ ਕੁਝ ਸੀਨਜ਼ ਦਾ ਫ਼ਿਲਮਾਂਕਣ ਚੰਡੀਗੜ੍ਹ, ਮੋਹਾਲੀ ਵੀ ਪੂਰਾ ਕੀਤਾ ਜਾਵੇਗਾ।
- Harrdy Sandhu Interview: ਹਾਰਡੀ ਸੰਧੂ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ, ਲਾਈਵ ਸ਼ੋਅ 'ਚ ਔਰਤ ਨੇ ਕੀਤਾ ਸੀ ਸ਼ੋਸ਼ਣ, ਕਿਹਾ- ਉਸ ਨੇ ਮੈਨੂੰ ਜੱਫੀ ਪਾਈ ਅਤੇ ਮੇਰਾ ਕੰਨ...
- IPL Online Betting Case: ਸੱਟੇਬਾਜ਼ੀ ਐਪ ਮਾਮਲੇ 'ਚ ਪੁਲਿਸ ਨੇ ਰੈਪਰ ਬਾਦਸ਼ਾਹ ਤੋਂ ਕੀਤੀ ਪੁੱਛਗਿੱਛ, ਸੰਜੇ ਦੱਤ ਸਮੇਤ 40 ਐਕਟਰਾਂ 'ਤੇ FIR ਦਰਜ
- Punjab Film Sarabha: ਰਿਲੀਜ਼ ਤੋਂ ਪਹਿਲਾਂ ਹੀ 'ਸਰਾਭਾ' ਫਿਲਮ ਨੇ ਰਚਿਆ ਇਤਿਹਾਸ, USA ਦੇ 72 ਥੀਏਟਰਾਂ 'ਚ ਹੋਵੇਗੀ ਰਿਲੀਜ਼
ਉਕਤ ਫਿਲਮ ਦੇ ਹੋਰਨਾਂ ਅਹਿਮ ਪਹਿਲੂਆਂ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਨਿਰਦੇਸ਼ਕ ਮਨਜੋਤ ਸਿੰਘ ਨੇ ਦੱਸਿਆ ਕਿ ਮਨਮੋਹਨ ਸਿੰਘ ਵੱਲੋਂ ਲਿਖੀ ਇਸ ਫਿਲਮ ਦੇ ਕਾਰਜਕਾਰੀ ਨਿਰਮਾਤਾ ਦਲਜੀਤ ਸਿੰਘ ਅਰੋੜਾ ਹਨ, ਜਦਕਿ ਲਾਈਨ ਨਿਰਮਾਤਾ ਦੀ ਜਿੰਮੇਵਾਰੀ ਗੁਰ ਰੰਧਾਵਾ ਸੰਭਾਲਣਗੇ। ਉਨ੍ਹਾਂ ਅੱਗੇ ਦੱਸਿਆ ਕਿ ਸੱਚੀ ਕਹਾਣੀ ਆਧਾਰਿਤ ਇਸ ਫਿਲਮ ਦਾ ਸਕਰੀਨ ਪਲੇ ਅਤੇ ਡਾਇਲਾਗ ਲੇਖਨ ਉੱਘੇ ਨਾਟਕਕਾਰ ਜਗਦੀਸ਼ ਸਚਦੇਵਾ ਕਰ ਰਹੇ ਹਨ, ਜਦਕਿ ਸਿਨੇਮਾਟੋਗ੍ਰਾਫ਼ਰ ਪਰਮਿੰਦਰ ਸਿੰਘ ਪੈਰੀ ਹਨ।
ਪੰਜਾਬੀ ਸਿਨੇਮਾ ਦੇ ਕਈ ਨਾਮਵਰ ਅਤੇ ਦਿੱਗਜ ਨਿਰਦੇਸ਼ਕਾਂ ਨਾਲ ਬਤੌਰ ਐਸੋਸੀਏਟ ਨਿਰਦੇਸ਼ਕ ਕੰਮ ਕਰਨ ਦੇ ਨਾਲ-ਨਾਲ ਅਦਾਕਾਰ ਦੇ ਤੌਰ 'ਤੇ ਵੀ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਅਤੇ 'ਸੀ.ਆਈ.ਡੀ' ਵਰਗੇ ਕਈ ਸੀਰੀਅਲਜ਼ ਦਾ ਹਿੱਸਾ ਰਹੇ ਹਨ ਨਿਰਦੇਸ਼ਕ ਮਨਜੋਤ ਸਿੰਘ, ਜਿੰਨ੍ਹਾਂ ਅਨੁਸਾਰ ਉਨਾਂ ਦੀ ਉਕਤ ਨਵੀਂ ਫਿਲਮ ਦੀ ਸਟਾਰ ਕਾਸਟ ਅਤੇ ਗੀਤ-ਸੰਗੀਤਕ ਆਦਿ ਹੋਰਨਾਂ ਕੁਝ ਅਹਿਮ ਪਹਿਲੂਆਂ ਨੂੰ ਵੀ ਜਲਦ ਹੀ ਸਾਹਮਣੇ ਲਿਆਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਦਿਲਚਸਪ-ਡਰਾਮੇ ਦੇ ਤਾਣੇ ਬਾਣੇ ਅਧੀਨ ਬੁਣੀ ਜਾ ਰਹੀ ਇਸ ਫਿਲਮ ਦੀ ਕਹਾਣੀ ਦੇ ਨਾਲ-ਨਾਲ ਇਸ ਦਾ ਗੀਤ ਸੰਗੀਤ ਪੱਖ ਵੀ ਉਮਦਾ ਹੋਵੇਗਾ, ਜਿਸ ਲਈ ਬਹੁਤ ਹੀ ਸੰਜੀਦਗੀ ਨਾਲ ਮਿਆਰੀ ਕੋਸ਼ਿਸ਼ਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।