ਚੰਡੀਗੜ੍ਹ: ਪੰਜਾਬੀ ਫਿਲਮ ਜਗਤ ਵਿਚ ਅਲੱਗ ਕੰਟੈਂਟ ਆਧਾਰਿਤ ਫਿਲਮਾਂ ਨੂੰ ਪਹਿਲਕਦਮੀ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਦੀ ਕੜ੍ਹੀ ਵਜੋਂ ਹੀ ਸਾਹਮਣੇ ਆਉਣ ਜਾ ਰਹੀ ਹੈ ਫਿਲਮ 'ਕਾਲੀ ਸਰਹਦ'। ਏ ਵਨ ਚੁਆਇਸ ਇੰਟਰਟੇਨਮੈਂਟ ਦੇ ਬੈਨਰ ਹੇਠ ਬਣੀ ਇਸ ਫਿਲਮ ਦੁਆਰਾ ਇਕ ਹੋਰ ਪੰਜਾਬੀ ਗੱਬਰੂ ਸੰਦੀਪ ਬੇਦੀ ਪੰਜਾਬੀ ਸਿਨੇਮਾ ’ਚ ਸ਼ਾਨਦਾਰ ਡੈਬਿਊ ਕਰਨ ਜਾ ਰਿਹਾ ਹੈ, ਜੋ ਇਸ ਤੋਂ ਪਹਿਲਾਂ ਕਈ ਐਡ ਫਿਲਮਾਂ ਵਿਚ ਆਪਣੀ ਬਾਕਮਾਲ ਅਦਾਕਾਰੀ ਦੇ ਜੌਹਰ ਵਿਖਾ ਚੁੱਕਾ ਹੈ।
ਪੰਜਾਬ ਦੀ ਪਿੱਠ ਭੂਮੀ ਨਾਲ ਸੰਬੰਧਤ ਇਕ ਸੱਚੀ ਕਹਾਣੀ ਉਤੇ ਆਧਾਰਿਤ ਇਸ ਫਿਲਮ ਦੀ ਸਟਾਰਕਾਸਟ ਵਿਚ ਆਸੀਸ਼ ਦੁੱਗਲ, ਮਹਾਵੀਰ ਭੁੱਲਰ, ਅਜੀਤ ਪੰਡਿਤ, ਪ੍ਰਾਚੀ ਮਿਸ਼ਰਾ, ਸ਼ੀਤਲ ਸਿਨਾਜ਼ੂ ਕਪੂਰ, ਜਸਬੀਰ ਜੱਸੀ ਵੀ ਸ਼ਾਮਿਲ ਹਨ, ਜੋ ਮਹੱਤਵਪੂਰਨ ਕਿਰਦਾਰਾਂ ਵਿਚ ਨਜ਼ਰ ਆਉਣਗੇ।
ਫਿਲਮ ਦਾ ਨਿਰਮਾਣ ਨਰਿੰਦਰ ਕੁਮਾਰ ਵੱਲੋਂ ਕੀਤਾ ਗਿਆ ਹੈ, ਜਦਕਿ ਇਸ ਦਾ ਮਿਊਜ਼ਿਕ ਦਲਜੀਤ ਸਿੰਘ, ਵਿਸ਼ਾ ਸ਼ੀਬਾ ਵਰਮਾ, ਸਿਨੇਮਾਟੋਗ੍ਰਾਫ਼ਰ ਸ਼ਕਤੀ ਸੋਨੀ, ਪਿੱਠ ਵਰਤੀ ਗਾਇਕ ਪ੍ਰਭ ਗਿੱਲ, ਨਿੰਜ਼ਾ, ਨੂਰਾਂ ਸਿਸਟਰਜ਼, ਦੇਵ ਨੇਗੀ, ਸੰਗੀਤਕਾਰ ਡੋਸ ਮਿਉੂਜ਼ਿਕ, ਦੀਪ ਉਸਾਨ ਅਤੇ ਸਰਫ਼ਰਾਜ਼ ਸੇਖ਼ ਹਨ।
- ਚਿਪਕੀ ਡਰੈੱਸ 'ਚ ਸੋਨਮ ਬਾਜਵਾ ਨੇ ਦਿੱਤੇ ਬੋਲਡ ਪੋਜ਼, ਪ੍ਰਸ਼ੰਸਕ ਬੋਲੇ-'ਜਲਪਰੀ'
- ਨਾਗਾ ਚੈਤੰਨਿਆ ਨੇ ਇਸ ਕਾਰਨ ਕੀਤਾ ਸੀ ਫਿਲਮ 'ਲਾਲ ਸਿੰਘ ਚੱਢਾ' 'ਚ ਕੰਮ
- Salman Khan Death Threat: ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਕੀਤੀ ਕਾਰਵਾਈ, ਲੁੱਕਆਊਟ ਨੋਟਿਸ ਜਾਰੀ
ਹਾਲ ਹੀ ਵਿਚ ਕਈ ਅਧਿਆਤਮਕ ਅਤੇ ਐਡ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਸੰਦੀਪ ਬੇਦੀ ਮਿਊਜ਼ਿਕ ਵੀਡੀਓਜ਼ ਨਿਰਦੇਸ਼ਨ ਖੇਤਰ ਦਾ ਵੀ ਜਾਣਿਆ ਪਹਿਚਾਣਿਆ ਨਾਂਅ ਮੰਨੇ ਜਾਂਦੇ ਹਨ, ਜਿੰਨ੍ਹਾਂ ਵੱਲੋਂ ਨਿਰਦੇਸ਼ਕ ਅਤੇ ਮਾਡਲ ਦੇ ਤੌਰ 'ਤੇ ਕੀਤੇ ਗੀਤਾਂ ਵਿੱਚ, ਰਾਜੀਵ ਸਮਿਥ ਦਾ ਗਾਇਆ ‘ਓਰ ਕਿੰਗ’ ਅਤੇ ‘ਖ਼ਿਤਾਬ’, ਮੀਤ ਮਾਨ ਦਾ ‘ਟੌਹਰ’, ਦੇਵ ਨੇਗੀ ਦਾ ‘ਕੈਸਾ ਤੇਰਾ ਪਿਆਰ’, ਯਸ਼ਵੀ ਦਾ ‘ਡਮ ਡਿਗਾ’, ਨੂਰਾ ਸਿਸਟਰਜ਼ ਦਾ ‘ਮੁਕੱਦਰ’ ਆਦਿ ਜਿਹੇ ਕਾਫ਼ੀ ਚਰਚਿਤ ਅਤੇ ਸਫ਼ਲ ਰਹੇ ਹਨ।
ਪੰਜਾਬੀ ਸਿਨੇਮਾ ਖੇਤਰ ਵਿਚ ਵੀ ਹੁਣ ਕੁਝ ਨਿਵੇਕਲਾ ਕਰਨ ਲਈ ਯਤਨਸ਼ੀਲ ਹੋਏ ਸੰਦੀਪ ਬੇਦੀ ਅਨੁਸਾਰ ਉਨ੍ਹਾਂ ਆਪਣੇ ਹੁਣ ਤੱਕ ਦੇ ਬਤੌਰ ਮਿਊਜ਼ਿਕ ਵੀਡੀਓਜ਼ ਜਾਂ ਫਿਰ ਮਾਡਲ ਦੇ ਤੌਰ 'ਤੇ ਕਰੀਅਰ ਦੌਰਾਨ ਹਮੇਸ਼ਾ ਮਿਆਰੀ ਅਤੇ ਚੁਣਿੰਦਾ ਪ੍ਰੋਜੈਕਟ ਅਤੇ ਫ਼ਿਲਮਾਂਕਣ ਕਰਨ ਨੂੰ ਪਹਿਲ ਦਿੱਤੀ ਹੈ ਅਤੇ ਅੱਗੇ ਆਗਾਜ਼ ਵੱਲ ਵਧੇ ਅਦਾਕਾਰੀ ਪੈਂਡੇ ਦੌਰਾਨ ਵੀ ਉਨ੍ਹਾਂ ਦੀ ਕੋਸ਼ਿਸ਼ ਚੰਗੇਰੇ ਵਿਸ਼ੇ ਆਧਾਰਿਤ ਫਿਲਮਾਂ ਕਰਨ ਦੀ ਰਹੇਗੀ।
ਉਨ੍ਹਾਂ ਦੱਸਿਆ ਕਿ ਜੇਕਰ ਉਹ ਆਪਣੀ ਉਕਤ ਫਿਲਮ ਦੇ ਪਲੱਸ ਪੁਆਇੰਟ ਦੀ ਗੱਲ ਕਰਨ ਤਾਂ ਇਸ ਦੀ ਕਹਾਣੀ ਬਹੁਤ ਹੀ ਭਾਵਨਾਤਮਕ ਅਤੇ ਮਨ ਨੂੰ ਛੂਹ ਲੈਣ ਵਾਲੇ ਤਾਣੇ ਬਾਣੇ ਦੁਆਲੇ ਬੁਣੀ ਗਈ ਹੈ, ਜਿਸ ਵਿਚ ਪਿਆਰ ਭਰੇ ਰਿਸ਼ਤਿਆਂ ਦੀ ਤਰਜ਼ਮਾਨੀ ਕਰਨ ਦੇ ਨਾਲ ਨਾਲ ਪਿਆਰ ਭਰੇ ਗੀਤ, ਸੰਗੀਤ ਨੂੰ ਵੀ ਪੂਰੀ ਤਵੱਜੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਸਿਨੇਮਾ ਦੇ ਮੰਝੇ ਹੋਏ ਅਦਾਕਾਰਾ ਨਾਲ ਕੰਮ ਕਰਨਾ ਵੀ ਉਨਾਂ ਦੇ ਜੀਵਨ ਅਤੇ ਕਰੀਅਰ ਲਈ ਇਕ ਯਾਦਗਾਰੀ ਤਜ਼ਰਬਾ ਰਿਹਾ ਹੈ।