ETV Bharat / entertainment

Rubina Dilaik Pollywood Debut: ਰੁਬੀਨਾ ਦਿਲਾਇਕ ਦੀ ਡੈਬਿਊ ਪੰਜਾਬੀ ਫਿਲਮ 'ਚੱਲ ਭੱਜ ਚੱਲੀਏ' ਦੀ ਰਿਲੀਜ਼ ਡੇਟ ਦਾ ਐਲਾਨ, ਇਸ ਦਸੰਬਰ ਹੋਵੇਗਾ ਧਮਾਕਾ - ਗਾਇਕ ਇੰਦਰ ਚਹਿਲ

Chal Bhajj Chaliye Release Date: ਅਦਾਕਾਰ ਇੰਦਰ ਚਾਹਲ ਅਤੇ ਰੁਬੀਨਾ ਦਿਲਾਇਕ ਦੀ ਫਿਲਮ 'ਚੱਲ ਭੱਜ ਚੱਲੀਏ' ਦੀ ਰਿਲੀਜ਼ ਮਿਤੀ ਦਾ ਐਲਾਨ ਹੋ ਗਿਆ ਹੈ, ਇਸ ਤੋਂ ਇਲਾਵਾ ਫਿਲਮ ਦਾ ਪਹਿਲਾਂ ਪੋਸਟਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ।

Chal Bhajj Chaliye release date Out
Chal Bhajj Chaliye release date Out
author img

By ETV Bharat Punjabi Team

Published : Oct 27, 2023, 11:53 AM IST

ਚੰਡੀਗੜ੍ਹ: ਹਿੰਦੀ ਟੀਵੀ ਸੀਰੀਅਲਜ਼ ਦੀ ਰਾਣੀ ਰੁਬੀਨਾ ਦਿਲਾਇਕ ਪੰਜਾਬੀ ਗਾਇਕ ਇੰਦਰ ਚਾਹਲ ਨਾਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਡੈਬਿਊ ਕਰਨ ਲਈ ਤਿਆਰ ਹੈ, ਉਹ ਇਸ ਸਾਲ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਚੱਲ ਭੱਜ ਚੱਲੀਏ' ਵਿੱਚ (Rubina Dilaik Punjabi Film) ਨਜ਼ਰ ਆਵੇਗੀ।

ਰੁਬੀਨਾ ਦਿਲਾਇਕ ਨੇ ਹਾਲ ਹੀ ਵਿੱਚ ਇਸ ਫਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ, ਹੁਣ ਨਿਰਮਾਤਾ ਫਿਲਮ ਦੇ ਪੋਸਟ-ਪ੍ਰੋਡੋਕਸ਼ਨ ਕਾਰਜ ਪੂਰੇ ਕਰਨ ਵਿੱਚ ਰੁੱਝੇ ਹੋਏ ਹਨ, ਜਿਸ ਦੇ ਚੱਲਦਿਆਂ ਨਿਰਮਾਤਾਵਾਂ ਨੇ ਫਿਲਮ ਦੀ ਰਿਲੀਜ਼ ਮਿਤੀ ਦਾ ਵੀ ਐਲਾਨ ਕਰ ਦਿੱਤਾ ਹੈ।

ਜਲਦ ਹੀ ਮਾਂ ਬਣਨ ਜਾ ਰਹੀ ਅਦਾਕਾਰਾ ਰੁਬੀਨਾ ਨੇ ਫਿਲਮ ਦੇ ਪੋਸਟਰ ਦੇ ਨਾਲ ਫਿਲਮ ਦੀ ਰਿਲੀਜ਼ ਮਿਤੀ ਬਾਰੇ ਵੀ ਦੱਸਿਆ ਹੈ, ਪੋਸਟ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਹੈ, 'ਪਰਿਵਾਰਕ ਪ੍ਰਦਰਸ਼ਨ ਲਈ ਤਿਆਰ ਰਹੋ...@inderchahalofficial @ali.shaaaa ਦੇ ਹਾਸਿਆਂ ਦੇ ਵਿੱਚ ਸ਼ਾਮਲ ਹੋਵੋ ਕਿਉਂਕਿ ਦੋ ਪਰਿਵਾਰ ਸਭ ਤੋਂ ਵੱਧ ਹਾਸੋਹੀਣੇ ਤਰੀਕੇ ਨਾਲ ਇਸ ਵਿੱਚ ਲੜ ਰਹੇ ਹਨ। 15 ਦਸੰਬਰ, 2023 ਨੂੰ ਆਪਣੇ ਕੈਲੰਡਰਾਂ ਉਤੇ ਨੋਟ ਕਰੋ।'

ਹੁਣ ਪ੍ਰਸ਼ੰਸਕਾਂ ਨੇ ਵੀ ਫਿਲਮ ਪ੍ਰਤੀ ਆਪਣਾ ਉਤਸ਼ਾਹ ਜ਼ਾਹਰ ਕੀਤਾ ਹੈ ਅਤੇ ਅਦਾਕਾਰਾ ਲਈ ਉਨ੍ਹਾਂ ਦੇ ਸਮਰਥਨ ਨੂੰ ਦਰਸਾਉਂਦੇ ਹੋਏ ਟਿੱਪਣੀਆਂ ਸਾਂਝੀਆਂ ਕੀਤੀਆਂ ਹਨ। ਇੱਕ ਯੂਜ਼ਰ ਨੇ ਲਿਖਿਆ, "ਵਾਹ, ਰੂਬੀ ਤੁਹਾਡੀ ਫਿਲਮ ਦਾ ਇੰਨਾ ਇੰਤਜ਼ਾਰ ਨਹੀਂ ਕਰ ਸਕਦੇ, ਜਲਦੀ ਰਿਲੀਜ਼ ਕਰੋ।" ਇੱਕ ਹੋਰ ਨੇ ਟਿੱਪਣੀ ਕੀਤੀ, "ਤੁਹਾਡੀ ਪੰਜਾਬੀ ਫਿਲਮ ਦੀ ਸ਼ੁਰੂਆਤ ਲਈ ਮੈਂ ਬਹੁਤ ਉਤਸ਼ਾਹਿਤ ਹਾਂ।" ਇੱਕ ਪ੍ਰਸ਼ੰਸਕ ਨੇ ਇਹ ਵੀ ਲਿਖਿਆ, "ਮੁਬਾਰਕਾਂ ਰੂਬੀ ਤੁਹਾਨੂੰ ਪੰਜਾਬੀ ਅਵਤਾਰ ਵਿੱਚ ਪ੍ਰਭ ਦੇ ਰੂਪ ਵਿੱਚ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੇ।"

ਦੱਸ ਦਈਏ ਕਿ 'ਚੱਲ ਭੱਜ ਚੱਲੀਏ' 15 ਸਤੰਬਰ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਸੁਨੀਲ ਠਾਕੁਰ ਅਤੇ ਨਾਸਿਰ ਜ਼ਮਾਨ ਨੇ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.