ਫਰੀਦਕੋਟ: ਪੰਜਾਬੀ ਮਨੋਰੰਜ਼ਨ ਉਦਯੋਗ ਵਿੱਚ ਬਤੌਰ ਅਦਾਕਾਰਾ ਅੱਗੇ ਵਧ ਰਹੀ ਸੁਚੀ ਬਿਰਗੀ ਨੂੰ ਬਾਲੀਵੁੱਡ ਦੀ ਇੱਕ ਵੱਡੀ ਐਡ ਫ਼ਿਲਮ ਮਿਲੀ ਹੈ, ਜਿਸ ਵਿੱਚ ਉਹ ਆਯੁਸ਼ਮਾਨ ਖੁਰਾਣਾ ਨਾਲ ਨਜ਼ਰ ਆਵੇਗੀ। ਮਸ਼ਹੂਰ ਪੰਜਾਬੀ ਸੰਗੀਤਕਾਰ ਪਵਨੀਤ ਬਿਰਗੀ, ਜੋ ਪੰਜਾਬੀ ਗਾਇਕਾਂ ਲਈ ਸੰਗੀਤ ਰਚਣ ਅਤੇ ਹਿੱਟ ਗੀਤ ਦੇਣ ਦਾ ਮਾਣ ਹਾਸਿਲ ਕਰ ਚੁੱਕੇ ਹਨ, ਦੀ ਇਹ ਹੋਣਹਾਰ ਬੇਟੀ ਥੋੜੇ ਸਮੇਂ ਦੌਰਾਨ ਹੀ ਪੰਜਾਬੀ ਸਿਨੇਮਾਂ, ਓਟੀਟੀ ਫ਼ਿਲਮਾਂ ਅਤੇ ਛੋਟੇ ਪਰਦੇ ਦੇ ਕਈ ਪ੍ਰੋਜੈਕਟਾਂ ਵਿੱਚ ਆਪਣੀ ਬਾਕਮਾਲ ਅਦਾਕਾਰੀ ਦਿਖਾਉਣ ਵਿੱਚ ਕਾਮਯਾਬ ਰਹੀ ਹੈ।
ਅਦਾਕਾਰਾ ਸੁਚੀ ਬਿਰਗੀ ਆਯੁਸ਼ਮਾਨ ਖੁਰਾਣਾ ਨਾਲ ਐਡ ਫਿਲਮ 'ਚ ਆਵੇਗੀ ਨਜ਼ਰ: ਹਾਲ ਹੀ ਵਿਚ ਪੀਟੀਸੀ ਪੰਜਾਬੀ 'ਤੇ ਆਨ ਏਅਰ ਹੋਏ ਸੀਰੀਅਲ 'ਵੰਗਾਂ' ਵਿਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੀਟੀਸੀ ਪੰਜਾਬੀ ਦੀ ਹੀ ਵੈੱਬਸੀਰੀਜ਼ 'ਚੌਸਰ ਦ ਪਾਵਰ ਆਫ਼ ਗੇਮ' ਵਿੱਚ ਵੀ ਉਨ੍ਹਾਂ ਦੀ ਲਾਜਵਾਬ ਅਦਾਕਾਰੀ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਬਾਲੀਵੁੱਡ ਸਟਾਰ ਆਯੁਸ਼ਮਾਨ ਖੁਰਾਣਾ ਨਾਲ ਐਡ ਫ਼ਿਲਮ ਕਰਕੇ ਵਾਪਸ ਪੰਜਾਬ ਪਰਤੀ ਇਸ ਪ੍ਰਤਿਭਾਵਾਨ ਅਦਾਕਾਰਾ ਨੇ ਦੱਸਿਆ ਕਿ ਇੱਕ ਕਾਰਪੋਰੇਟ ਕੰਪਨੀ ਸਬੰਧਤ ਇਸ ਐਡ ਦਾ ਆਯੁਸ਼ਮਾਨ ਵਰਗੇ ਚਰਚਿਤ ਅਤੇ ਸ਼ਾਨਦਾਰ ਸਟਾਰ ਨਾਲ ਹਿੱਸਾ ਬਣਨਾ ਉਸ ਲਈ ਬੇਹੱਦ ਖੁਸ਼ਕਿਸਮਤੀ ਵਾਲੀ ਗੱਲ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੂਟਿੰਗ ਤੋਂ ਪਹਿਲਾ ਹਾਲਾਂਕਿ ਉਹ ਕੁਝ ਨਰਵਸਨੈੱਸ ਮਹਿਸੂਸ ਕਰ ਰਹੀ ਸੀ, ਪਰ ਆਯੁਸ਼ਮਾਨ ਵੱਲੋਂ ਬਹੁਤ ਹੀ ਸਹਿਯੋਗ ਪੂਰਨ ਰੂਪ ਵਿੱਚ ਉਸ ਦੇ ਨਾਲ ਇਸ ਐਡ ਫ਼ਿਲਮ ਦੇ ਕੰਮ ਨੂੰ ਸੰਪੂਰਨ ਕਰਵਾਇਆ ਗਿਆ ਹੈ, ਜੋ ਜਲਦ ਹੀ ਵੱਖ-ਵੱਖ ਪਲੇਟਫ਼ਾਰਮਾਂ ਤੇ ਰਿਲੀਜ਼ ਕੀਤੀ ਜਾਵੇਗੀ।
- Manish Wadhwa: ਗਦਰ 2 ਨਾਲ ਬਾਲੀਵੁੱਡ ’ਚ ਛਾਏ ਮਨੀਸ਼ ਵਧਵਾ, ਮੇਨ ਵਿਲੇਨ ਦੇ ਕਿਰਦਾਰ 'ਚ ਆਉਣਗੇ ਨਜ਼ਰ
- Swara Bhaskar: ਕਿਲਕਾਰੀਆਂ ਦੀ ਗੂੰਜ ਤੋਂ ਪਹਿਲਾਂ ਸਵਰਾ ਭਾਸਕਰ ਦੇ ਘਰ ਤਿਆਰੀਆਂ ਸ਼ੁਰੂ, ਅਦਾਕਾਰਾ ਨੇ ਦਿਖਾਇਆ ਬੇਬੀ ਬੰਪ
- RRKPK Collection Day 11: ਗਲੋਬਲ ਬਾਕਸ ਆਫ਼ਿਸ 'ਤੇ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨੇ ਕੀਤੀ 210 ਕਰੋੜ ਦੀ ਕਮਾਈ, ਕਰਨ ਜੌਹਰ ਨੇ ਲਿਖਿਆ Heartfelt Note
ਅਦਾਕਾਰਾ ਸੁਚੀ ਬਿਰਗੀ ਦਾ ਫਿਲਮੀ ਕਰੀਅਰ: ਮੂਲ ਰੂਪ ਵਿਚ ਐਸ.ਐਸ.ਏ ਨਗਰ ਮੋਹਾਲੀ ਨਾਲ ਸਬੰਧਤ ਇਸ ਖੂਬਸੂਰਤ ਅਦਾਕਾਰਾ ਦੇ ਹੁਣ ਤੱਕ ਦੇ ਫ਼ਿਲਮੀ ਸਫ਼ਰ ਦੀ ਗੱਲ ਕੀਤੀ ਜਾਵੇ, ਤਾਂ ਉਨ੍ਹਾਂ ਵੱਲੋਂ ਕੀਤੇ ਹੋਰਨਾਂ ਪ੍ਰੋਜੈਕਟਾਂ ਵਿਚ ਪੀਟੀਸੀ ਬਾਕਸ ਆਫ਼ਿਸ ਲਈ ਬਣੀ ਅਤੇ ਰਾਜੇਸ਼ ਭਾਟੀਆਂ ਵੱਲੋਂ ਨਿਰਦੇਸ਼ਿਤ ਕੀਤੀ ਗਈ ਲਘੂ ਫ਼ਿਲਮ ‘ਉਡੀਕ’, ਨਿਰਦੇਸ਼ਕ ਸ਼ੁਭ ਕਰਮਨ ਦੀ ‘ਚਿੱਟਾ ਲਹੂ’, ਧਰੁਵ ਗੋਇਲ ਦੀ ‘ਆਸਰਾ’ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਆਉਣ ਵਾਲੀਆਂ ਫ਼ਿਲਮਾਂ ਵਿਚ ਬਲਵੀਰ ਟਾਂਡਾਂ ਨੌਰਵੇਂ ਵੱਲੋਂ ਨਿਰਮਿਤ ਕੀਤੀ ਗਈ ਚਰਚਿਤ ਪੰਜਾਬੀ ਫ਼ਿਲਮ ‘ਤਬਾਹੀ ਰੀਲੋਡਿਡ’ ਵੀ ਪ੍ਰਮੁੱਖ ਹੈ, ਜਿਸ ਵਿਚ ਇਹ ਅਦਾਕਾਰਾ ਲੀਡ ਭੂਮਿਕਾ 'ਚ ਨਜ਼ਰ ਆਵੇਗੀ।
ਪੰਜਾਬੀ ਤੋਂ ਬਾਅਦ ਹਿੰਦੀ ਸਿਨੇਮਾਂ ਖੇਤਰ ਵਿਚ ਪਹਿਚਾਣ ਸਥਾਪਤ ਕਰ ਰਹੀ ਇਸ ਅਦਾਕਾਰਾ ਅਨੁਸਾਰ ਉਨ੍ਹਾਂ ਦੀ ਤਰਜ਼ੀਹ ਚੁਣਿੰਦਾ, ਪਰ ਅਜਿਹੀਆਂ ਮਿਆਰੀ ਅਤੇ ਅਲੱਗ ਕੰਟੈਂਟ ਅਧਾਰਿਤ ਫ਼ਿਲਮਾਂ ਕਰਨ ਦੀ ਹੈ, ਜਿਸ ਵਿਚ ਉਨ੍ਹਾਂ ਵੱਲੋਂ ਨਿਭਾਏ ਜਾਣ ਵਾਲੇ ਕਿਰਦਾਰ ਲੰਬੇ ਸਮੇਂ ਤੱਕ ਦਰਸ਼ਕਾਂ ਦੇ ਮਨ੍ਹਾਂ ਵਿੱਚ ਆਪਣੀ ਛਾਪ ਛੱਡ ਸਕਣ। ਉਨ੍ਹਾਂ ਨੇ ਦੱਸਿਆ ਕਿ ਮੇਨ ਸਟਰੀਮ ਸਿਨੇਮਾਂ ਦੇ ਨਾਲ-ਨਾਲ ਰਿਅਲਸਿਟਕ ਵਿਸ਼ਿਆਂ ਨਾਲ ਸਬੰਧ ਰੱਖਦੀਆਂ ਫ਼ਿਲਮਾਂ ਕਰਨਾ ਵੀ ਉਸ ਦੀ ਤਰਜ਼ੀਹਤ ਵਿਚ ਸ਼ਾਮਿਲ ਹੈ।