ETV Bharat / entertainment

Sharhan Singh: ਸੀਰੀਅਲ ‘ਤੇਰੀ ਮੇਰੀ ਡੋਰੀਆਂ' ਦਾ ਹਿੱਸਾ ਬਣੇ ਪੰਜਾਬੀ ਐਕਟਰ ਸ਼ਰਹਾਨ ਸਿੰਘ, ਕਈ ਆਗਾਮੀ ਪੰਜਾਬੀ ਫਿਲਮਾਂ 'ਚ ਵੀ ਆਉਣਗੇ ਨਜ਼ਰ - ਸ਼ਰਹਾਨ ਸਿੰਘ ਦਾ ਸੀਰੀਅਲ

Serial Teri Meri Doriyaann: ਹਿੰਦੀ ਫਿਲਮ ਇੰਡਸਟਰੀ ਵਿੱਚ ਬਿਹਤਰੀਨ ਖਲਨਾਇਕ ਲਈ ਜਾਣੇ ਜਾਂਦੇ ਪੰਜਾਬੀ ਅਦਾਕਾਰ ਸ਼ਰਹਾਨ ਸਿੰਘ ਇੰਨੀਂ ਦਿਨੀਂ ਸੀਰੀਅਲ 'ਤੇਰੀ ਮੇਰੀ ਡੋਰੀਆਂ' ਦਾ ਪ੍ਰਭਾਵੀ ਹਿੱਸਾ ਬਣੇ ਹੋਏ ਹਨ। ਅਦਾਕਾਰ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਪੰਜਾਬੀ ਫਿਲਮਾਂ ਦਾ ਹਿੱਸਾ ਬਣੇ ਨਜ਼ਰ ਆਉਣਗੇ।

Sharhan Singh
Sharhan Singh
author img

By ETV Bharat Punjabi Team

Published : Sep 18, 2023, 1:20 PM IST

ਚੰਡੀਗੜ੍ਹ: ਕਲਰਜ਼ 'ਤੇ ਆਨ ਏਅਰ ਅਤੇ ਆਪਾਰ ਮਕਬੂਲੀਅਤ ਹਾਸਿਲ ਕਰ ਰਹੇ ਸੀਰੀਅਲ ‘ਤੇਰੀ ਮੇਰੀ ਡੋਰੀਆਂ’ ਦਾ ਪੰਜਾਬੀ ਮੂਲ ਐਕਟਰ ਸ਼ਰਹਾਨ ਸਿੰਘ (Sharhan Singh) ਵੀ ਪ੍ਰਭਾਵੀ ਹਿੱਸਾ ਬਣ ਗਏ ਹਨ, ਜੋ ਮੰਨੇ ਪ੍ਰਮੰਨੇ ਸਿਤਾਰਿਆਂ ਨਾਲ ਸਜੇ ਇਸ ਸ਼ੋਅ ਵਿਚ ਕਾਫ਼ੀ ਮਹੱਤਵਪੂਰਨ ਭੂਮਿਕਾ ਵਿਚ ਨਜ਼ਰ ਆ ਰਹੇ ਹਨ।

‘ਕਾਕਕਰਾਓ ਇੰਟਰਟੇਨਮੈਂਟ’ ਅਤੇ ‘ਸ਼ਇਕਾ ਫ਼ਿਲਮਜ਼’ ਦੇ ਬੈਨਰ ਹੇਠ ਪ੍ਰਦੀਪ ਕੁਮਾਰ, ਰਾਜੇਸ਼ ਰਾਮ ਸਿੰਘ, ਸ਼ਇਕਾ ਪ੍ਰਵੀਨ ਵੱਲੋਂ ਨਿਰਮਿਤ ਕੀਤੇ ਜਾ ਰਹੇ ਇਸ ਸੀਰੀਅਲ ਦੇ ਵੱਖ-ਵੱਖ ਭਾਗਾਂ ਦਾ ਨਿਰਦੇਸ਼ਨ ਜਯਦੀਪ ਸੈਨ, ਅਸ਼ਵਨੀ ਸਰਸ਼ਵਤ, ਅਰਨਵ ਚੱਕਰਵਰਤੀ, ਜ਼ਫ਼ਰ ਸ਼ੇਖ਼, ਰਣਜੀਤ ਗੁਪਤਾ, ਰੋਹਿਤ ਫੁਲਾਰੀ ਕਰ ਰਹੇ ਹਨ।

ਐਕਟਰ ਸ਼ਰਹਾਨ ਸਿੰਘ
ਐਕਟਰ ਸ਼ਰਹਾਨ ਸਿੰਘ

ਮੂਲ ਰੂਪ ਵਿਚ ਪੰਜਾਬ (Sharhan Singh) ਦੇ ਪਟਿਆਲਾ ਨਾਲ ਤਾਲੁਕ ਰੱਖਦੇ ਅਦਾਕਾਰ ਸ਼ਰਹਾਨ ਸਿੰਘ ਵੱਲੋਂ ਆਪਣੇ ਅਦਾਕਾਰੀ ਕਰੀਅਰ ਦਾ ਆਗਾਜ਼ ਸਾਲ 2005 ਵਿਚ ਸੀਆਈਡੀ ਸੀਰੀਜ਼ ਨਾਲ ਕੀਤਾ ਗਿਆ ਸੀ। ਇਸ ਉਪਰੰਤ ਉਨ੍ਹਾਂ ਨੇ ਜਿੰਮੀ ਸ਼ੇਰਗਿੱਲ ਸਟਾਰਰ ਅਤੇ ਮਨਮੋਹਨ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਪੰਜਾਬੀ ਫਿਲਮ ‘ਯਾਰਾਂ ਨਾਲ ਬਹਾਰਾਂ’ ਵਿਚ ਵੀ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾਈ।

ਐਕਟਰ ਸ਼ਰਹਾਨ ਸਿੰਘ
ਐਕਟਰ ਸ਼ਰਹਾਨ ਸਿੰਘ

ਪੰਜਾਬੀ ਸਿਨੇਮਾ ਲਈ ਬਣੀਆਂ ‘ਵਤਨਾਂ ਤੋਂ ਦੂਰ’ ਵਰਗੀਆਂ ਕਈ ਸਫ਼ਲ ਅਤੇ ਚਰਚਿਤ ਫਿਲਮਾਂ ਦਾ ਸ਼ਾਨਦਾਰ ਹਿੱਸਾ ਰਹੇ ਇਹ ਹੋਣਹਾਰ ਐਕਟਰ ਆਪਣੇ ਹੁਣ ਤੱਕ ਦੇ ਅਦਾਕਾਰੀ ਸਫ਼ਰ ਦੌਰਾਨ ਕਈ ਲੋਕਪ੍ਰਿਯ ਸੀਰੀਅਲਜ਼ ਵਿਚ ਲੀਡਿਗ ਕਿਰਦਾਰ ਅਦਾ ਕਰ ਚੁੱਕੇ ਹਨ, ਜਿੰਨ੍ਹਾਂ ਵਿਚ ‘ਰਾਖੀ’, ‘ਉਤਰਨ’, ‘ਸ਼ਾ ਸ਼ਾ ਸ਼ਾ...ਫਿਰ ਕੋਈ ਹੈ’, ‘ਸਾਵਧਾਨ ਇੰਡੀਆ’, ‘ਹਮ ਹੈ ਨਾ’, ‘ਏਜੰਟ ਰਾਘਵ’, ‘ਡਰ ਸਭਕੋ ਲਗਤਾ ਹੈ’, ‘ਲਾਜਵੰਤੀ’, ‘ਭਾਰਤ ਕਾ ਵੀਰ ਪੁੱਤਰ’, ‘ਅਦਾਲਤ’, ‘ਕੁਮਕੁਮ ਭਾਗਿਆ’, ‘ਕਸਕ’, ‘ਕਸਮ ਤੇਰੇ ਪਿਆਰ ਕੀ’, ‘ਬਾਲਿਕਾ ਵਧੂ’, 'ਹਮ ਫਿਰ ਮਿਲੇਗੇ' ਆਦਿ ਸ਼ਾਮਿਲ ਰਹੇ ਹਨ।

ਐਕਟਰ ਸ਼ਰਹਾਨ ਸਿੰਘ
ਐਕਟਰ ਸ਼ਰਹਾਨ ਸਿੰਘ

ਹਾਲ ਹੀ ਵਿਚ ਰਿਲੀਜ਼ ਹੋਈ ਪੰਜਾਬੀ ਫਿਲਮ 'ਆਪੇ ਪੈਣ ਸਿਆਪੇ' ਨਾਲ ਬਤੌਰ ਨਿਰਦੇਸ਼ਕ ਵੀ ਇਕ ਹੋਰ ਨਵੇਂ ਸਿਨੇਮਾ ਆਗਾਜ਼ ਵੱਲ ਵੱਧ ਚੁੱਕੇ ਇਹ ਪ੍ਰਤਿਭਾਵਾਨ ਐਕਟਰ ਹਿੰਦੀ ਸਿਨੇਮਾ ਦੇ ਦਿੱਗਜ ਫਿਲਮਕਾਰ ਸੰਜੇ ਲੀਲਾ ਭੰਸਾਲੀ ਦੀ ਬਹੁਚਰਚਿਤ ਅਤੇ ਰਣਵੀਰ ਸਿੰਘ, ਦੀਪਿਕਾ ਪਾਦੂਕੋਣ ਸਟਾਰਰ ਹਿੰਦੀ ਫਿਲਮ ‘ਪਦਮਾਵਤ’ ’ਚ ਵੀ ਕਾਫ਼ੀ ਮਹੱਤਵਪੂਰਨ ਕਿਰਦਾਰ ਅਦਾ ਕਰ ਚੁੱਕੇ ਹਨ।

ਐਕਟਰ ਸ਼ਰਹਾਨ ਸਿੰਘ
ਐਕਟਰ ਸ਼ਰਹਾਨ ਸਿੰਘ

ਪੰਜਾਬ ਤੋਂ ਲੈ ਕੇ ਮਾਇਆਨਗਰੀ ਮੁੰਬਈ ਵਿਚ ਆਪਣੀ ਵਿਲੱਖਣ ਅਤੇ ਕਾਮਯਾਬ ਪਹਿਚਾਣ ਕਾਇਮ ਕਰਨ ਵਿਚ ਸਫ਼ਲ ਰਹੇ ਇਸ ਪ੍ਰਤਿਭਾਸ਼ਾਲੀ ਐਕਟਰ ਨੇ ਆਪਣੇ ਉਕਤ ਨਵੇਂ ਸੀਰੀਅਲ ਵਿਚਲੇ ਕਿਰਦਾਰ ਅਤੇ ਅਹਿਮ ਪਹਿਲੂਆਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਰ ਘਰ ਦਾ ਪਿਆਰ ਸਨੇਹ ਹਾਸਿਲ ਕਰ ਰਹੇ ਇਸ ਪਰਿਵਾਰਿਕ-ਡਰਾਮਾ ਸ਼ੋਅ ਵਿਚ ਕਾਫ਼ੀ ਚੁਣੌਤੀਪੂਰਨ ਅਤੇ ਅਜਿਹਾ ਕਿਰਦਾਰ ਅਦਾ ਕਰ ਰਿਹਾ ਹਾਂ, ਜਿਸ ਵਿਚ ਕਾਫ਼ੀ ਸੇਡਜ਼ ਹਨ।

ਉਨ੍ਹਾਂ ਦੱਸਿਆ ਕਿ ਇਸ ਸੀਰੀਅਲ ਵਿਚ ਛੋਟੇ ਪਰਦੇ ਦੇ ਅਵਿਨਾਸ਼ ਵਾਧਵਨ, ਵਿਜੇਂਦਰ ਕੁਮਾਰੀਆ, ਸੁਰਿੰਦਰ ਪਾਲ ਹਿਮਾਸ਼ੀ ਪਰਾਸ਼ਰ, ਰੂਪਮ ਸ਼ਰਮਾ, ਜਤਿਨ ਅਰੋੜਾ, ਪ੍ਰਾਚੀ ਹਾਂਡਾ ਆਦਿ ਜਿਹੇ ਨਾਮਵਰ ਸਿਤਾਰਿਆਂ ਨਾਲ ਕੰਮ ਕਰਨਾ ਮੇਰੇ ਲਈ ਇਕ ਹੋਰ ਸ਼ਾਨਦਾਰ ਤਜ਼ਰਬਾ ਸਾਬਿਤ ਹੋ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.