ਚੰਡੀਗੜ੍ਹ: ਪੰਜਾਬੀ ਅਦਾਕਾਰ ਦੀਪ ਸਿੱਧੂ ਦਾ ਬੀਤੇ ਸਮੇਂ ਦੌਰਾਨ ਦੇਹਾਂਤ ਹੋ ਗਿਆ ਸੀ। ਉਹਨਾਂ ਦਾ ਆਖਰੀ ਗੀਤ 'ਲਾਹੌਰ' 28 ਫਰਵਰੀ ਨੂੰ ਰਿਲੀਜ਼ ਹੋਇਆ ਸੀ। ਗੀਤ 'ਲਾਹੌਰ' ਵਿੱਚ ਦੀਪ ਸਿੱਧੂ ਅਤੇ ਰੀਨਾ ਰਾਏ ਦੋਵੇ ਦਿਖਾਈ ਦਿੰਦੇ ਹਨ। ਇਸ ਗੀਤ ਨੂੰ ਸੰਗੀਤ ਬੌਸ ਅਤੇ ਅਵਾਜ਼ ਦਿਲਰਾਜ ਗਰੇਵਾਲ ਨੇ ਦਿੱਤੀ ਹੈ। ਇਸ ਗੀਤ ਨੂੰ ਸੁਣ ਕੇ ਪ੍ਰਸ਼ੰਸਕ ਕਾਫੀ ਭਾਵੁਕ ਹੋ ਗਏ ਹਨ। ਜ਼ਿਕਰਯੋਗ ਹੈ ਕਿ ਹੁਣ ਗੀਤ ਤੋਂ ਬਾਅਦ ਅਦਾਕਾਰ ਦੀ ਫਿਲਮ 'ਸਾਡੇ ਆਲੇ' ਦਾ ਟ੍ਰਲੇਰ ਰਿਲੀਜ਼ ਹੋ ਚੁੱਕਿਆ ਹੈ।
- " class="align-text-top noRightClick twitterSection" data="">
ਤੁਹਾਨੂੰ ਦੱਸ ਦਈਏ ਕਿ ਫਿਲਮ ਦਾ ਨਿਰਮਾਤਾ ਸੁਮੀਤ ਸਿੰਘ, ਮਨਦੀਪ ਸਿੱਧੂ, ਮਨਦੀਪ ਸਿੰਘ ਮੰਨਾ, ਨਿਰਦੇਸ਼ਕ ਜਤਿੰਦਰ ਮੌਹਰ, ਕਲਾਕਾਰ ਦੀਪ ਸਿੱਧੂ, ਸੁਖਦੀਪ ਸੁੱਖ, ਗੁੱਗੂ ਗਿੱਲ, ਅੰਮ੍ਰਿਤ ਔਲਖ, ਮਹਾਬੀਰ ਭੁੱਲਰ, ਹਰਵਿੰਦਰ ਕੌਰ ਬਬਲੀ, ਅਮਰਿੰਦਰ ਬਿਲਿੰਗ, ਸੋਨਪ੍ਰੀਤ ਜਵੰਦਾ, ਫੋਟੋਗ੍ਰਾਫੀ ਦੇ ਨਿਰਦੇਸ਼ਕ ਏਪਾਲ ਸਿੰਘ, ਕਲਾ ਨਿਰਦੇਸ਼ਕ ਸਤਨਾਮ ਲਾਡੀ, ਸੰਪਾਦਕ ਹਾਰਦਿਕ ਸਿੰਘ ਰੀਨ, ਪਟਕਥਾ ਅਤੇ ਸੰਵਾਦ ਜਤਿੰਦਰ ਮੌਹਰ, ਦਲਜੀਤ ਅਮੀ, ਗਾਇਕ ਅਮਰਿੰਦਰ ਗਿੱਲ, ਗੁਰਨਾਮ ਭੁੱਲਰ, ਲੈਬ ਹੀਰਾ, ਹਰਸ਼ਦੀਪ ਕੌਰ, ਬੋਲ ਮੱਖਣ ਬਰਾੜ, ਸਾਈਂ ਸੁਲਤਾਨ, ਜਤਿੰਦਰ ਮੌਹਰ, ਸੰਗੀਤ ਨਿਰਦੇਸ਼ਕ ਗੁਰਮੋਹ, ਮੁਖਤਾਰ ਸਹੋਤਾ, ਸੰਗੀਤ ਸਾਮਰਾਜ।
ਤੁਹਾਨੂੰ ਦੱਸ ਦਈਏ ਕਿ ਜਤਿੰਦਰ ਮੌਹਰ ਦੀ ਫਿਲਮ ਸਾਡੇ ਆਲੇ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਸੀ, ਫਿਲਮ ਵਿੱਚ ਹਾਸਾ, ਰੋਣਾ, ਸੰਜੀਦਗੀ ਅਤੇ ਅਜਿਹੇ ਹੀ ਕਈ ਰੰਗ ਦੇਖੇ ਜਾ ਸਕਦੇ ਹਨ। ਦੀਪ ਸਿੱਧੂ ਦੀ ਇਸ ਫਿਲਮ ਦਾ ਉਨ੍ਹਾਂ ਨੂੰ ਚਾਹੁਣ ਵਾਲੇ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ। ਇਸ ਫਿਲਮ 'ਚ ਦੀਪ ਸਿੱਧੂ ਅਤੇ ਉਸ ਦਾ ਇਕ ਦੋਸਤ ਜੋ ਕਬੱਡੀ ਖਿਡਾਰੀ ਵਜੋਂ ਦਿਖਾਏ ਗਏ ਹਨ। ਇਸ ਦੇ ਨਾਲ ਹੀ ਟ੍ਰੇਲਰ ਅਨੁਸਾਰ ਇਸ ਫਿਲਮ 'ਚ ਕਈ ਐਕਸ਼ਨ ਸੀਨ ਵੀ ਵੇਖਣ ਨੂੰ ਮਿਲ ਸਕਦੇ ਹਨ।
ਇਹ ਵੀ ਪੜ੍ਹੋ:ਦੀਪ ਸਿੱਧੂ ਨੂੰ ਆਖ਼ਰੀ ਵਾਰ ਦੇਖਿਆ ਗਿਆ ਇਸ ਗੀਤ 'ਚ, ਗੀਤ ਹੋਇਆ ਰਿਲੀਜ਼