ਫਰੀਦਕੋਟ: ਪੰਜਾਬ 95 ਫਿਲਮ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀ ਹੈ। ਇਸ ਫਿਲਮ ਨੂੰ ਲੈ ਕੇ ਇਹ ਵੀ ਚਰਚਾ ਸੀ ਕਿ ਫਿਲਮ ਪੰਜਾਬ 95 ਦਾ ਟਰਾਂਟੋ ਫ਼ਿਲਮ ਫੈਸਟੀਵਲ 2023 'ਚ ਪ੍ਰੀਮੀਅਰ ਹੋਵੇਗਾ। ਇਹ ਫਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ 'ਤੇ ਆਧਾਰਿਤ ਹੈ। TIFF ਵਿੱਚ ਪ੍ਰੀਮੀਅਰ ਦੇ ਐਲਾਨ ਤੋਂ ਬਾਅਦ ਹੀ ਇਹ ਫਿਲਮ ਲਗਾਤਾਰ ਚਰਚਾ 'ਚ ਹੈ। ਪਰ ਮੀਡੀਆ ਰਿਪੋਰਟਸ ਅਨੁਸਾਰ, ਇਸ ਫਿਲਮ ਦਾ ਨਾਂ ਲਾਈਨਅੱਪ ਤੋਂ ਹਟਾ ਦਿੱਤਾ ਗਿਆ ਹੈ। ਇਸ ਫਿਲਮ ਨੂੰ ਸੂਚੀ ਤੋਂ ਬਾਹਰ ਕਰ ਦਿੱਤੇ ਜਾਣ ਤੋਂ ਬਾਅਦ ਇਸ ਫ਼ਿਲਮ ਨਾਲ ਜੁੜਿਆਂ ਇੱਕ ਹੋਰ ਵਿਵਾਦ ਖੜ੍ਹਾ ਹੋ ਗਿਆ ਹੈ।
ਪੰਜਾਬੀ ਅਦਾਕਾਰ ਅਤੇ ਵੱਡੇ ਲਾਈਨ ਨਿਰਮਾਤਾ ਦਰਸ਼ਨ ਔਲਖ ਨੇ ਕਹੀ ਇਹ ਗੱਲ: ਇਸੇ ਸਬੰਧੀ ਸਿਨੇਮਾਂ ਨਾਲ ਜੁੜੀਆਂ ਕੁਝ ਦਿਗਜ਼ ਸ਼ਖ਼ਸ਼ੀਅਤਾਂ ਨਾਲ ਗੱਲ ਕੀਤੀ ਗਈ ਤਾਂ ਪੰਜਾਬੀ ਅਦਾਕਾਰ ਅਤੇ ਵੱਡੇ ਲਾਈਨ ਨਿਰਮਾਤਾ ਦਰਸ਼ਨ ਔਲਖ ਨੇ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਜੇਕਰ ‘ਕਸ਼ਮੀਰ ਫਾਈਲ’ ਜਿਹੀ ਫ਼ਿਲਮ ਨੂੰ ਸਰਕਾਰਾਂ ਵੱਲੋਂ ਟੈਕਸ ਫ਼ਰੀ ਕਰ ਦਿੱਤਾ ਜਾਂਦਾ ਹੈ, ਜਦਕਿ ਦੂਜੇ ਪਾਸੇ ਪੰਜਾਬ ਦੇ ਕਾਲੇ ਦੌਰ ਦੌਰਾਨ ਜੋ ਕੁਝ ਸ਼ਰਮਨਾਕ ਹੋਇਆ, ਨੂੰ ਉਜ਼ਾਗਰ ਕਰਦੀ ਫਿਲਮ ਨੂੰ ਲਾਂਭੇ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹਾ ਹੀ ਹੁੰਦਾ ਰਿਹਾ, ਤਾਂ ਕੋਈ ਵੀ ਫ਼ਿਲਮਕਾਰ ਇਸ ਦਿਸ਼ਾ ਵਿਚ ਚੰਗੇਰ੍ਹੀਆਂ ਅਤੇ ਪ੍ਰਭਾਵੀ ਕੋਸ਼ਿਸ਼ਾਂ ਕਰਨ ਦਾ ਹੌਸਲਾ ਨਹੀਂ ਕਰ ਪਾਵੇਗਾ।
ਪੰਜਾਬ 95 ਨੂੰ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਤੋਂ ਕੀਤਾ ਬਾਹਰ: ਉਨ੍ਹਾਂ ਨੇ ਕਿਹਾ ਕਿ ਕਾਲੇ ਦੌਰ ਵਿਚ ਸਵ.ਜਸਵੰਤ ਸਿੰਘ ਖਾਲੜਾ ਵੱਲੋਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਪ੍ਰਤੀ ਨਿਭਾਈ ਗਈ ਜਿੰਮੇਵਾਰੀ ਹਰ ਸਿੱਖ ਮਨ ਵਿਚ ਖਾਸ ਸਤਿਕਾਰ ਅਤੇ ਮਾਣ ਰੱਖਦੀ ਹੈ। ਉਨ੍ਹਾਂ ਦੀ ਇਸ ਦਿਸ਼ਾ ਵਿਚ ਕੀਤੀ ਅਣਥੱਕ ਮਿਹਨਤ ਅਤੇ ਦਿੱਤੀ ਲਾਸਾਨੀ ਕੁਰਬਾਨੀ ਨੂੰ ਦਰਸਾਉਂਦੀ ਫ਼ਿਲਮ ਨਾਲ ਮਾੜਾ ਵਿਵਹਾਰ ਕੀਤਾ ਜਾਣਾ ਅਤੇ ਉਸ ਨੂੰ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਤੋਂ ਬਾਹਰ ਕੀਤਾ ਜਾਣਾ ਬਹੁਤ ਨਿੰਦਾਯੋਗ ਹੈ। ਇਸਦਾ ਹਰ ਫ਼ਿਲਮੀ ਹਸਤੀ ਨੂੰ ਵਿਰੋਧ ਕਰਨਾ ਚਾਹੀਦਾ ਹੈ।
ਪੰਜਾਬ 95 'ਚ ਦਲਜੀਤ ਦੋਸਾਂਝ ਤੋਂ ਇਲਾਵਾ ਇਹ ਸਿਤਾਰੇ ਵੀ ਮੁੱਖ ਭੁਮਿਕਾ ਨਿਭਾਉਦੇ ਆਉਣਗੇ ਨਜ਼ਰ: ਅਮਰੀਕਾ ਸਥਿਤ ਸਮਾਚਾਰ ਆਊਟਲੈੱਟ ਅਨੁਸਾਰ, ਫੈਸਟੀਵਲ ਦੀ ਵੈੱਬਸਾਈਟ 'ਤੇ ਫਿਲਹਾਲ ਫਿਲਮ ਦਾ ਕੋਈ ਜ਼ਿਕਰ ਨਹੀਂ ਹੈ। ਦੱਸ ਦਈਏ ਕਿ ਕਾਸਟਿੰਗ ਨਿਰਦੇਸ਼ਕ ਹਨੀ ਤ੍ਰੇਹਨ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਪੰਜਾਬ 95 'ਚ ਅਰਜੁਨ ਰਾਮਪਾਲ ਅਤੇ ਸੁਵਿੰਦਰ ਵਿੱਕੀ ਵੀ ਅਹਿਮ ਭੁਮਿਕਾਵਾਂ 'ਚ ਹਨ।
ਘੱਲੂਘਾਰਾ ਤੋਂ ਨਾਮ ਬਦਲ ਕੇ ਰੱਖਿਆਂ ਪੰਜਾਬ 95: ਪੰਜਾਬ 95 ਫਿਲਮ ਦਾ ਸ਼ੁਰੂਆਤ 'ਚ ਨਾਮ ਘੱਲੂਘਾਰਾ ਸੀ। ਦੱਸ ਦਇਏ ਕਿ ਫਿਲਮ ਨੂੰ ਲੈ ਕੇ ਸੈਂਸਰ ਬੋਰਡ ਨੇ ਸਰਟੀਫਿਕੇਟ ਦੇਣ 'ਚ ਛੇ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਲਗਾਇਆ ਸੀ। ਇਸ ਤੋਂ ਬਾਅਦ ਨਿਰਮਾਤਾ CBFC ਖਿਲਾਫ਼ ਬੰਬੇ ਹਾਈਕੋਰਟ ਚਲੇ ਗਏ ਸੀ।
- Gadar 2 Collection Day 2: ਰਿਲੀਜ਼ ਦੇ ਦੂਜੇ ਦਿਨ ਵੀ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ ਨੇ ਮਚਾਇਆ ਗਦਰ, 100 ਕਰੋੜ ਦੇ ਕਲੱਬ 'ਚ ਹੋਈ ਐਂਟਰੀ
- Sridevi's 60th Birthday: ਗੂਗਲ Colorful Doodle ਨਾਲ ਮਨਾ ਰਿਹਾ ਸ਼੍ਰੀਦੇਵੀ ਦਾ 60ਵਾਂ ਜਨਮਦਿਨ
- ਅਦਾਕਾਰਾ ਸੋਨੀਆ ਮਾਨ ਨੂੰ ਮਿਲਣ ਲੱਗੀਆਂ ਧਮਕੀਆਂ, ਕਿਹਾ- ਨਸ਼ੇ ਖਿਲਾਫ ਡਟੇ ਰਹਿਣ ਦੀ ਸਜ਼ਾ ਮੌਤ ਵੀ ਹੋਈ ਤਾਂ ਮੈਨੂੰ ਪਰਵਾਹ ਨਹੀਂ
ਕੌਣ ਸੀ ਜਸਵੰਤ ਸਿੰਘ ਖਾਲੜਾ?: ਜਸਵੰਤ ਸਿੰਘ ਖਾਲੜਾ ਇੱਕ ਮਨੁੱਖੀ ਅਧਿਕਾਰ ਕਾਰਕੁਨ ਸੀ, ਜਿਨ੍ਹਾਂ ਨੇ ਪੁਲਿਸ ਦੁਆਰਾ ਹਜ਼ਾਰਾ ਅਣਜਾਣ ਲੋਕਾਂ ਨੂੰ ਅਗਵਾ, ਕਤਲ ਅਤੇ ਸਸਕਾਰ ਦੇ ਸਬੂਤ ਲੱਭਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਸਾਲ 1980 ਦੇ ਵਿਚਕਾਰ ਤੋਂ 1990 ਦੇ ਵਿਚਕਾਰ ਤੱਕ ਅਤਿਵਾਦ ਦੌਰਾਨ ਪੰਜਾਬ ਵਿੱਚ 25,000 ਗੈਰ ਕਾਨੂੰਨੀ ਸਸਕਾਰ ਦੇ ਸੰਬੰਧ 'ਚ ਖਾਲੜਾ ਦੀ ਜਾਂਚ ਤੋਂ ਬਾਅਦ ਦੁਨੀਆਂ ਭਰ ਵਿੱਚ ਬਹੁਤ ਵਿਰੋਧ ਪ੍ਰਦਰਸ਼ਨ ਹੋਇਆ ਸੀ।