ਚੰਡੀਗੜ੍ਹ: ਹਾਲ ਹੀ ਵਿਚ ਰਿਲੀਜ਼ ਹੋਈ ਜਿੰਮੀ ਸ਼ੇਰਗਿੱਲ ਅਤੇ ਕੁਲਰਾਜ ਰੰਧਾਵਾ ਸਟਾਰਰ ਬੇਹਤਰੀਨ ਫਿਲਮ ‘ਤੂੰ ਹੋਵੇਂ ਮੈਂ ਹੋਵਾਂ’ ਨਾਲ ਪੰਜਾਬੀ ਸਿਨੇਮਾ ’ਚ ਬਤੌਰ ਨਿਰਮਾਤਾ ਸ਼ਾਨਦਾਰ ਆਗਮਨ ਕਰਨ ਵਾਲੇ ਸੰਦੀਪ ਟੋਕਾਸ ਆਪਣੀ ਇਕ ਹੋਰ ਉਮਦਾ ਪੇਸ਼ਕਾਰੀ ਦੀ ਸਿਰਜਨਾ ਵੱਲ ਯਤਨਸ਼ੀਲ ਹੋ ਚੁੱਕੇ ਹਨ, ਜੋ ਆਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ ਅਧੀਨ ਆਪਣੀ ਨਵੀਂ ਪੰਜਾਬੀ ਫਿਲਮ ਦਾ ਰਸਮੀ ਐਲਾਨ ਜਲਦ ਕਰਨ ਜਾ ਰਹੇ ਹਨ।
ਮੂਲ ਰੂਪ ਵਿਚ ਹਰਿਆਣਾ ਦੇ ਇਕ ਜਿੰਮੀਦਾਰ ਪਰਿਵਾਰ ਨਾਲ ਸੰਬੰਧਿਤ ਇਹ ਹੋਣਹਾਰ ਪੰਜਾਬੀ ਮੂਲ ਨੌਜਵਾਨ ਅੱਜਕੱਲ੍ਹ ਫਿਲਮੀ ਖਿੱਤੇ ਵਿਚ ਤੇਜ਼ੀ ਨਾਲ ਆਪਣਾ ਆਧਾਰ ਅਤੇ ਪਹਿਚਾਣ ਦਾਇਰਾ ਵਿਸ਼ਾਲ ਕਰਦੇ ਜਾ ਰਹੇ ਹਨ, ਜੋ ਬਾਲੀਵੁੱਡ ’ਚ ਵੀ ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ਵੱਲ ਕਦਮ ਵਧਾ ਚੁੱਕੇ ਹਨ।
ਦਿੱਲੀ ਦੇ ਇਕ ਸਫ਼ਲ ਕਾਰੋਬਾਰੀ ਤੋਂ ਬਾਅਦ ਇਕ ਸ਼ਾਨਦਾਰ ਫਿਲਮ ਨਿਰਮਾਤਾ ਤੱਕ ਦਾ ਪੈਂਡਾ ਸਫ਼ਲਤਾਪੂਰਵਕ ਤੈਅ ਕਰਨ ਵੱਲ ਵੱਧ ਚੁੱਕੀ ਇਸ ਪ੍ਰਤਿਭਾਵਾਨ ਸ਼ਖ਼ਸੀਅਤ ਨੇ ਆਪਣੀ ਆਗਾਮੀ ਸਿਨੇਮਾ ਯੋਜਨਾਵਾਂ ਵੱਲ ਨਜ਼ਰਸਾਨੀ ਕਰਵਾਉਂਦਿਆਂ ਦੱਸਿਆ ਕਿ ਇਕ ਹੋਰ ਅਰਥਭਰਪੂਰ ਫਿਲਮ ਦੇ ਤੌਰ 'ਤੇ ਸਾਹਮਣੇ ਆਉਣ ਜਾ ਰਹੀ ਉਨਾਂ ਦੀ ਇਸ ਨਵੀਂ ਫਿਲਮ ਦੇ ਪ੍ਰੀ ਪ੍ਰੋਡੋਕਸ਼ਨ ਕਾਰਜ ਇੰਨ੍ਹੀਂ ਦਿਨ੍ਹੀਂ ਤੇਜ਼ੀ ਨਾਲ ਜਾਰੀ ਹਨ।
ਬਾਲੀਵੁੱਡ ਸਟਾਰ ਜਿੰਮੀ ਸ਼ੇਰਗਿੱਲ ਨਾਲ ਆਪਣੇ ਰਹੇ ਹਾਲੀਆਂ ਫਿਲਮ ਨਿਰਮਾਣ ਤਜ਼ਰਬੇ ਸੰਬੰਧੀ ਗੱਲ ਕਰਦਿਆਂ ਉਨਾਂ ਦੱਸਿਆ ਕਿ ਬਾਕਮਾਲ ਐਕਟਰ ਹੋਣ ਦੇ ਨਾਲ ਨਾਲ ਇਕ ਬਹੁਤ ਹੀ ਸਾਊ ਅਤੇ ਸੱਜਣ ਵਿਅਕਤੀਤਵ ਦੇ ਮਾਲਿਕ ਹਨ ਜਿੰਮੀ ਸ਼ੇਰਗਿੱਲ, ਜਿੰਨ੍ਹਾਂ ਨਵੇਂ ਨਿਰਮਾਤਾ ਹੋਣ ਦੇ ਬਾਵਜੂਦ ਉਨਾਂ ਨੂੰ ਕਦੇ ਵੀ ਆਪਣੇ ਵੱਡੇ ਫਿਲਮੀ ਕੱਦ ਦਾ ਅਹਿਸਾਸ ਅਤੇ ਇਜ਼ਹਾਰ ਕਦੇ ਨਹੀਂ ਕਰਵਾਇਆ।
- ਮਰਾਠੀ ਤੋਂ ਬਾਅਦ ਹੁਣ ਹਿੰਦੀ ਸਿਨੇਮਾ ’ਚ ਨਵੀਂ ਸ਼ੁਰੂਆਤ ਵੱਲ ਵਧੀ ਅਦਾਕਾਰਾ ਕੰਚਨ ਭੌਰ, ‘ਫਾਇਰ ਆਫ਼ ਲਵ ਰੈੱਡ’ ਵਿਚ ਨਿਭਾ ਰਹੀ ਹੈ ਅਹਿਮ ਭੂਮਿਕਾ
- Fastest 200cr Collection: 'ਗਦਰ 2' ਤੋਂ ਲੈ ਕੇ 'ਪਠਾਨ' ਤੱਕ, ਇਨ੍ਹਾਂ 10 ਫਿਲਮਾਂ ਨੇ ਕੀਤੀ ਹੈ ਸਭ ਤੋਂ ਤੇਜ਼ੀ ਨਾਲ 200 ਕਰੋੜ ਦੀ ਕਮਾਈ
- ਮਸ਼ਹੂਰ ਰੈਪਰ ਏਪੀ ਢਿੱਲੋਂ ਦੇ ਇਵੈਂਟ 'ਚ ਸਲਮਾਨ-ਰਣਵੀਰ ਸਮੇਤ ਇਹਨਾਂ ਸਿਤਾਰਿਆਂ ਦਾ ਲੱਗਿਆ ਮੇਲਾ, ਮ੍ਰਿਣਾਲ ਠਾਕੁਰ ਨੇ ਲੁੱਟੀ ਮਹਿਫ਼ਲ
ਉਨ੍ਹਾਂ ਦੱਸਿਆ ਕਿ ਉਕਤ ਫਿਲਮ ਲਈ ਲੰਦਨ ਦੇ ਸ਼ਡਿਊਲ ਤੋਂ ਲੈ ਕੇ ਪੰਜਾਬ ਸ਼ੂਟ ਤੱਕ ਜੋ ਅਪਣਾਪਨ ਅਤੇ ਪ੍ਰੋਡੋਸ਼ਨਲ ਰਵੱਈਆਂ ਉਨਾਂ ਦਾ ਰਿਹਾ, ਉਸ ਲਈ ਜਿੰਨਾਂ ਸ਼ੁਕਰੀਆਂ ਉਨਾਂ ਦਾ ਕੀਤਾ ਜਾਵੇ ਉਨਾਂ ਥੋੜਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂ ਹੋਣ ਜਾ ਰਹੀ ਨਵੀਂ ਫਿਲਮ ਦੀ ਸਕ੍ਰਿਰਿਪਟਿੰਗ ਵਗੈਰ੍ਹਾਂ ਦਾ ਕਾਰਜ ਲਗਭਗ ਮੁਕੰਮਲ ਹੋ ਚੁੱਕਾ ਹੈ, ਜਿਸ ਦੀ ਕਾਸਟ ਅਤੇ ਹੋਰਨਾਂ ਪਹਿਲੂਆਂ ਬਾਰੇ ਉਹ ਜਾਣਕਾਰੀ ਉਹ ਜਲਦ ਸਾਂਝੀ ਕਰਨਗੇ।
ਉਨ੍ਹਾਂ ਦੱਸਿਆ ਕਿ ਪਹਿਲੀ ਫਿਲਮ ਦੀ ਤਰ੍ਹਾਂ ਉਨਾਂ ਦੀ ਨਵੀਂ ਫਿਲਮ ਵੀ ਇਕ ਪਰਿਵਾਰਿਕ ਅਤੇ ਡ੍ਰਾਮੈਟਿਕ ਕਹਾਣੀ ਦੁਆਲੇ ਬੁਣੀ ਜਾ ਰਹੀ ਹੈ, ਜਿਸ ਵਿਚ ਪੰਜਾਬ ਅਤੇ ਪੰਜਾਬੀਅਤ ਵੰਨਗੀਆਂ ਨੂੰ ਇਕ ਵਾਰ ਫਿਰ ਪ੍ਰਫੱਲਿਤ ਕਰਨ ਅਤੇ ਇਸ ਨਾਲ ਨੌਜਵਾਨ ਨੂੰ ਪੀੜ੍ਹੀ ਨੂੰ ਆਪਣੇ ਅਸਲ ਰੀਤੀ ਰਿਵਾਜ਼ਾਂ ਅਤੇ ਵਿਰਸੇ ਨਾਲ ਜੋੜਨ ਲਈ ਵਿਸ਼ੇਸ਼ ਤਰੱਦਦ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬੀਅਤ ਕਦਰਾਂ ਕੀਮਤਾਂ ਨਾਲ ਵਰੋਸੋਈ ਰਹਿਣ ਵਾਲੇ ਪੰਜਾਬੀ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਉਨਾਂ ਦੀ ਸੋਚ ਅਜਿਹੀਆਂ ਪਰਿਵਾਰਿਕ ਅਤੇ ਆਪਸੀ ਰਿਸ਼ਤਿਆਂ ਦੀਆਂ ਗੰਢਾਂ ਨੂੰ ਮੁੜ ਸੁਰਜੀਤੀ ਦਿੰਦਿਆਂ ਫਿਲਮਾਂ ਦਾ ਨਿਰਮਾਣ ਕਰਨ ਦੀ ਹੈ, ਜਿਸ ਨਾਲ ਕੋਈ ਨਾ ਕੋਈ ਸਮਾਜਿਕ ਸੇਧ ਵੀ ਦਿੱਤੀ ਜਾ ਸਕੇ।